Monday , 16 December 2019
Breaking News
You are here: Home » EDITORIALS (page 4)

Category Archives: EDITORIALS

ਅਕਾਲੀ-ਭਾਜਪਾ ਗਠਜੋੜ ਕਾਇਮ ਰਹੇਗਾ

ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਚੋਣ ਗਠਜੋੜ ਨਾ ਹੋਣ ਕਾਰਨ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਲਗਾਤਾਰ ਇਹ ਕਿਆਸ-ਅਰਾਈਆਂ ਹੋ ਰਹੀਆਂ ਹਨ ਕਿ ਦੋਵੇਂ ਪਾਰਟੀਆਂ ਦਾ ਸਿਆਸੀ ਗਠਜੋੜ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਵਿੱਚ ਕੁਝ ਹਲਕਿਆਂ ਤੋਂ ਭਾਜਪਾ ਦੇ ਵਿਰੋਧ ਵਿੱਚ ਉਮੀਦਵਾਰ ਵੀ ਖੜ੍ਹੇ ਕੀਤੇ ਗਏ ... Read More »

ਪਾਵਰਕਾਮ ਦੀ ਕਾਰਗੁਜ਼ਾਰੀ ਸ਼ਲਾਘਾਯੋਗ

ਧਰਤੀ ਪੁੱਤਰ ਇੰਜੀਨੀਅਰ ਸ. ਬਲਦੇਵ ਸਿੰਘ ਸਰਾਂ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਡੀ ਤਬਦੀਲੀ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਦੇ ਯਤਨਾਂ ਨਾਲ ਹੁਣ ਪੰਜਾਬ ਦਾ ਇਹ ਬਹੁਤ ਅਹਿਮ ਅਦਾਰਾ ਲੋਕਾਂ ਦੀ ਭਲਾਈ ਲਈ ਵਧੇਰੇ ਕਾਰਜਸ਼ੀਲ ਦਿਸ ਰਿਹਾ ਹੈ। ਇਸ ਵਾਰ ਝੋਨੇ ਦੇ ਸੀਜਨ ਦੌਰਾਨ ਪਾਵਰਕਾਮ ਦੀਆਂ ਸੇਵਾਵਾਂ ਦੀ ਸਭ ਧਿਰਾਂ ਵੱਲੋਂ ਸ਼ਲਾਘਾ ਹੋ ਰਹੀ ਹੈ। ਘਰੇਲੂ ਅਤੇ ... Read More »

ਸਿਆਸੀ ਰੁਝਾਨ ਪੱਖੋਂ ਜ਼ਿਮਨੀ ਚੋਣਾਂ ਅਹਿਮ

ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ 21 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਦਾਖਾ, ਫਗਵਾੜਾ, ਮੁਕੇਰੀਆਂ ਅਤੇ ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਸਿਖਰ ਵੱਲ ਵੱਧ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਸ ਵਾਰ ... Read More »

ਜਾਅਲੀ ਵੋਟਾਂ ਰੋਕਣ ਲਈ ਚੰਗੀ ਤਜਵੀਜ਼

ਭਾਰਤ ਇਕ ਵੱਡਾ ਲੋਕਤੰਤਰੀ ਦੇਸ਼ ਹੈ ਪਰ ਚੋਣ ਪ੍ਰਣਾਲੀ ਵਿੱਚ ਕਮੀਆਂ ਕਾਰਨ ਲੋਕਤੰਤਰ ਸਹੀ ਅਰਥਾਂ ਵਿੱਚ ਪ੍ਰਗਟ ਨਹੀਂ ਹੋ ਸਕਿਆ। ਫਰਜ਼ੀ ਅਤੇ ਦੋਹਰੀਆਂ ਵੋਟਾਂ ਕਾਰਨ ਨਤੀਜੇ ਪ੍ਰਭਾਵਿਤ ਹੁੰਦੇ ਰਹਿੰਦੇ ਹਨ। ਇਹ ਚੰਗੀ ਗੱਲ ਹੈ ਕਿ ਇਕ ਵਾਰ ਫਿਰ ਜਾਅਲੀ ਵੋਟਾਂ ਨੂੰ ਰੋਕਣ ਲਈ ਇਕ ਤਜਵੀਜ਼ ਉੱਪਰ ਚਰਚਾ ਹੋ ਰਹੀ ਹੈ। ਵੋਟਰਾਂ ਦੇ ਆਧਾਰ ਡੇਟਾ ਬਾਰੇ ਚੋਣ ਕਮਿਸ਼ਨ ਨੇ ਨਵੇਂ ਬਿਨੈਕਾਰਾਂ ... Read More »

ਕਾਲੇ ਧਨ ਖਿਲਾਫ ਹੋਵੇ ਪ੍ਰਭਾਵੀ ਕਾਰਵਾਈ

ਕਾਲੇ ਧਨ ਖ਼ਿਲਾਫ਼ ਕਾਰਵਈ ਲਈ ਭਾਰਤ ਸਰਕਾਰ ਨੂੰ ਇਕ ਵੱਡੀ ਸਫਲਤਾ ਹਾਸਿਲ ਹੋਈ ਹੈ। ਸਵਿਟਜ਼ਰਲੈਂਡ ਸਰਕਾਰ ਨੇ ਸਵਿਸ ਬੈਂਕ ‘ਚ ਪਏ ਭਾਰਤੀਆਂ ਦੇ ਕਾਲੇ ਧਨ ਸਬੰਧੀ ਪਹਿਲੀ ਸੂਚੀ ਭਾਰਤ ਨੂੰ ਸੌਂਪ ਦਿੱਤੀ ਹੈ। ਸਵਿਟਜ਼ਰਲੈਂਡ ਦੇ ਸੰਘੀ ਕਰ ਪ੍ਰਸ਼ਾਸਨ (ਐਫ. ਟੀ. ਏ.) ਨੇ ਭਾਰਤ ਸਣੇ 75 ਦੇਸ਼ਾਂ ਨੂੰ ਏ. ਈ. ਓ. ਆਈ. ਦੇ ਸੰਸਾਰ ਪੱਧਰੀ ਮਾਪਦੰਡਾਂ ਤਹਿਤ ਵਿੱਤੀ ਖਾਤਿਆਂ ਦੇ ਵੇਰਵਿਆਂ ... Read More »

ਕਿਸਾਨਾਂ ਨਾਲ ਫਿਰ ਮਜ਼ਾਕ

ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕੀਤੇ ਗਏ। ਫਿਰ ਤੇਲ ਦੀਆਂ ਕੀਮਤਾਂ ਵਿੱਚ ਵੱਡੇ ਵਾਧੇ ਨਾਲ ਕਿਸਾਨਾਂ ਉੱਪਰ ਭਾਰੀ ਆਰਥਿਕ ਬੋਝ ਪਾਇਆ ਗਿਆ। ਹੁਣ ਫਸਲਾਂ ਦੇ ਸਮਰਥਨ ਮੁੱਲ ਦੇ ਮੁੱਦੇ ਉੱਪਰ ਇਕ ਵਾਰ ਫਿਰ ਕਿਸਾਨਾਂ ਨੂੰ ਧੋਖਾ ਦਿੱਤਾ ਗਿਆ ਹੈ। ਇਕ ਪਾਸੇ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਉਹ ... Read More »

ਆਮ ਨਾਗਰਿਕ ਆਦਤਾਂ ਬਦਲਣ

ਬੇਸ਼ਕ ਭਾਰਤ ਬਹੁਤ ਸਾਰੀਆਂ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਬੇਰੋਜ਼ਗਾਰੀ ਅਤੇ ਭੁੱਖਮਰੀ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਦੇਸ਼ ਦੀ ਅੱਧੀ ਆਬਾਦੀ ਗਰੀਬੀ ਭੋਗ ਰਹੀ ਹੈ। ਸਰਕਾਰ ਕੋਲ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਾਧਨ ਨਹੀਂ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਫ਼ ਸਫ਼ਾਈ ਦਾ ਮਾੜਾ ਹਾਲ ਹੈ। ਪਾਰਕਿੰਗ ਦੀ ਕਮੀ ਕਾਰਨ ਸੜਕਾਂ ਅਤੇ ਬਾਜ਼ਾਰਾਂ ਵਿੱਚੋਂ ਲੰਘਣਾ ਬਹੁਤ ਔਖਾ ... Read More »

ਜੰਮੂ-ਕਸ਼ਮੀਰ ‘ਚ ਨਾਬਾਲਗਾਂ ਦੀ ਹਿਰਾਸਤ

ਜੰਮੂ ਕਸ਼ਮੀਰ ਹਾਈਕੋਰਟ ਦੀ ਜੁਵੇਨਾਈਲ ਜਸਟਿਸ ਕਮੇਟੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੇਂਦਰ ਵੱਲੋਂ ਧਾਰਾ 370 ਖਤਮ ਕਰਨ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਾਰਨ 9 ਸਾਲ ਤੋਂ 17 ਸਾਲ ਦੀ ਉਮਰ ਦੇ 144 ਨਾਬਾਲਗਾਂ ਨੂੰ ਕਾਨੂੰਨ ਦੇ ਵਿਰੁੱਧ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 142 ਨੂੰ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ ਹੈ ਤੇ 2 ਅਜੇ ਵੀ ਜੁਵੇਨਾਈਲ ਹੋਮਜ਼ ... Read More »

ਨਸ਼ਿਆਂ ਦੀ ਰੋਕਥਾਮ ਲਈ ਹੋਰ ਸਖਤੀ ਦੀ ਲੋੜ

ਪੰਜਾਬ ਵਿੱਚ ਸਰਕਾਰੀ ਦਾਅਵਿਆਂ ਦੇ ਬਾਵਜੂਦ ਨਸ਼ਿਆਂ ਦੀ ਲਾਅਨਤ ਨੂੰ ਹਾਲੇ ਤੱਕ ਪੂਰੀ ਤਰ੍ਹਾਂ ਠੱਲ੍ਹ ਨਹੀਂ ਪਾਈ ਜਾ ਸਕੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਸਬੰਧੀ ਇਹ ਕਹਿਣਾ ਵੱਡੀ ਅਹਿਮੀਅਤ ਰੱਖਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਅਲਾਮਤ ਨਾਲ ਸਿੱਝਣ ਲਈ ਕੀਤੀ ਪੇਸ਼ਕਦਮੀ ਸਹੀ ਦਿਸ਼ਾ ‘ਚ ਅੱਗੇ ਵੱਧ ਰਹੀ ਹੈ। ਮੁੱਖ ਮੰਤਰੀ ਸਾਹਿਬ ਲਗਾਤਾਰ ਇਸ ਮੁੱਦੇ ... Read More »

ਅਮਰੀਕਾ ’ਚ ਸਿੱਖ ਪੁਲਿਸ ਅਫਸਰ ਦੀ ਹੱਤਿਆ

ਸਿੱਖ ਭਾਈਚਾਰੇ ਲਈ ਇਹ ਬਹੁਤ ਦੁੱਖਦਾਇਕ ਖਬਰ ਹੈ ਕਿ ਅਮਰੀਕਾ ਦੇ ਟੈਕਸਸ ਸੂਬੇ ’ਚ ਪਹਿਲੇ ਸਿੱਖ ਪੁਲਿਸ ਅਧਿਕਾਰੀ ਸ. ਸੰਦੀਪ ਸਿੰਘ ਧਾਲੀਵਾਲ ਦੀ ਟਰੈਫਿਕ ਸਿਗਨਲ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੇਸ਼ਕ ਅਮਰੀਕੀ ਪੁਲਿਸ ਨੇ ਹੱਤਿਆਰੇ ਨੂੰ ਤੁਰੰਤ ਕਾਬੂ ਕਰ ਲਿਆ ਹੈ ਪ੍ਰੰਤੂ ਇਸ ਘਟਨਾ ਨੇ ਸਿੱਖ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸ. ਧਾਲੀਵਾਲ ਬਹੁਤ ਹੀ ... Read More »

COMING SOON .....


Scroll To Top
11