Sunday , 17 February 2019
Breaking News
You are here: Home » EDITORIALS (page 3)

Category Archives: EDITORIALS

ਭਾਰਤ ’ਚ ‘ਕਾਰੋਬਾਰ ਕਰਨ ਦੀ ਸੌਖ’

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਦਾ ਇਹ ਨਿਸ਼ਾਨਾ ਹੈ ਕਿ ਭਾਰਤ ਅਗਲੇ ਸਾਲ ਤੱਕ ਉਨ੍ਹਾਂ ਪਹਿਲੇ 50 ਸਿਖਰਲੇ ਮੁਲਕਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਜਾਵੇ ਜਿਥੇ ਕਾਰੋਬਾਰ ਕਰਨਾ ਸੁਖਾਲਾ ਹੈ। ਭਾਰਤ ਇਸ ਸਮੇਂ ਇਸ ਸੂਚੀ ਵਿੱਚ 74ਵੇਂ ਪਾਏਦਾਨ ’ਤੇ ਹੈ। ਭਾਰਤ ਨੇ ਆਲਮੀ ਦਰਜਾਬੰਦੀ ਵਿੱਚ ਇਹ ਸਥਾਨ ਹਾਲ ਵਿੱਚ ... Read More »

ਭਾਰਤ-ਪਾਕਿ ’ਚ ਅਰਥ ਭਰਪੂਰ ਗੱਲਬਾਤ ਹੋਵੇ

ਭਾਰਤ ਅਤੇ ਪਾਕਿਸਤਾਨ ਦਰਮਿਆਨ ਲੰਬੇ ਸਮੇਂ ਤੋਂ ਦੁਵੱਲੀ ਗੱਲਬਾਤ ਟੁੱਟੀ ਹੋਈ ਹੈ। ਦੋਵੇਂ ਦੇਸ਼ ਗੁਆਂਢੀ ਹੋਣ ਦੇ ਬਾਵਜੂਦ ਇਕ ਦੂਜੇ ਨਾਲ ਦੁਵੱਲੇ ਮਾਮਲਿਆਂ ’ਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਹਨ। ਆਨੇ-ਬਹਾਨੇ ਦੋਵੇਂ ਦੇਸ਼ ਵੱਖ-ਵੱਖ ਮੁੱਦਿਆਂ ’ਤੇ ਇਕ ਦੂਜੇ ਨਾਲ ਟਕਰਾਅ ਵਿੱਚ ਹਨ। ਜੰਮੂ-ਕਸ਼ਮੀਰ ਵਿੱਚ ਦੋਵੇਂ ਦੇਸ਼ਾਂ ਦਰਮਿਆਨ ਇਕ ਤਰ੍ਹਾਂ ਨਾਲ ਜੰਗ ਹੀ ਚੱਲ ਰਹੀ ਹੈ। ਜੰਮੂ-ਕਸ਼ਮੀਰ ਦੇ ਦੋਵੇਂ ਪਾਸੇ ਸਰਹੱਦ ... Read More »

ਅਮਰੀਕੀ ਸਿੱਖਾਂ ਦਾ ਨਿਵੇਕਲਾ ਉਦਮ

ਅਮਰੀਕਾ ’ਚ ਟੈਕਸਸ ਦੇ ਸਾਂ ਅੰਤੋਨੀਓ ਵਿਚ ਰਹਿੰਦੇ ਸਿਖ ਭਾਈਚਾਰੇ ਵੱਲੋਂ ਬਹੁਤ ਹੀ ਸ਼ਾਨਦਾਰ ਅਤੇ ਨਿਵੇਕਲੇ ਉਦਮ ਰਾਹੀਂ ਅਮਰੀਕੀ ਸਰਕਾਰ ਦੇ ਸੈਂਕੜੇ ਮੁਲਾਜ਼ਮਾਂ ਨੂੰ ਮੁਫ਼ਤ ਲੰਗਰ ਛਕਾਇਆ ਜਾ ਰਿਹਾ ਹੈ। ਸਰਕਾਰ ਦੀ ਆਰਜ਼ੀ ਤਾਲਾਬੰਦੀ ਕਾਰਨ ਇਹ ਮੁਲਾਜ਼ਮ ਬਿਨ੍ਹਾ ਤਨਖ਼ਾਹ ਤੋਂ ਕੰਮ ਕਰਨ ਅਤੇ ਫਾਕੇ ਕੱਟਣ ਲਈ ਮਜਬੂਰ ਹਨ। ਇੱਥੇ ਜ਼ਿਕਰਯੋਗ ਹੈ ਕਿ ਅਮਰੀਕੀ ਸਦਰ ਮਿਸਟਰ ਡੋਨਲਡ ਟਰੰਪ ਵੱਲੋਂ ‘ਕੰਧ’ ਦੇ ... Read More »

ਸ਼੍ਰੋਮਣੀ ਕਮੇਟੀ ਕਰੇ ਮਾਣ-ਸਨਮਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਵਿੱਚ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਗਵਾਹਾਂ ਅਤੇ ਵਕੀਲਾਂ ਨੂੰ ਸਨਮਾਨਿਤ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ। ਪਹਿਲਾਂ ਇਸ ਮਾਮਲੇ ਵਿੱਚ ਸਿਰਫ ਐਡਵੋਕੇਟ ਸ਼੍ਰੀ ਐਚ.ਐਸ. ਫੂਲਕਾ ਨੂੰ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਬਾਅਦ ’ਚ ਸ਼੍ਰੀ ਫੂਲਕਾ ... Read More »

ਪੰਜਾਬ ਕਾਂਗਰਸ ਆਤਮ-ਘਾਤੀ ਰਾਹ ’ਤੇ

ਪੰਜਾਬ ਵਿੱਚ ਹੁਕਮਰਾਨ ਕਾਂਗਰਸ ਪਾਰਟੀ ਇਸ ਸਮੇਂ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਪਾਰਟੀ ਦੀ ਸਿਹਤ ਸਹੀ ਨਹੀਂ ਹੈ। ਕਾਂਗਰਸ ਅੰਦਰ ਵਰਕਰਾਂ ਅਤੇ ਨੇਤਾਵਾਂ ਦੀ ਨਰਾਜ਼ਗੀ ਲਗਾਤਾਰ ਵੱਧ ਰਹੀ ਹੈ। ਨਸ਼ਿਆਂ ਦੇ ਮੁੱਦੇ ਉਪਰ ਵੀ ਵੱਡਾ ਵਿਵਾਦ ਛਿੜਿਆ ਹੋਇਆ ਹੈ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਨਸ਼ਾਖੋਰੀ ਖਿਲਾਫ ਸਖਤ ਕਾਰਵਾਈ ਦਾ ਵਾਅਦਾ ਕੀਤਾ ਸੀ। ... Read More »

ਜਨਤਕ ਸੋਮਿਆਂ ਦੀ ਲੁੱਟ-ਮਾਰ

ਭ੍ਰਿਸ਼ਟਾਚਾਰ ਵਿਰੋਧੀ ਵੱਡੀ ਲੋਕ ਮੁਹਿੰਮ ਦੇ ਬਾਵਜੂਦ ਸਿਆਸੀ ਨੇਤਾਵਾਂ ਅਤੇ ਅਧਿਕਾਰੀਆਂ ਵੱਲੋਂ ਜਨਤਕ ਸੋਮਿਆਂ ਦੀ ਲੁੱਟ-ਮਾਰ ਲਗਾਤਾਰ ਜਾਰੀ ਹੈ। ਅਜਿਹੀ ਲੁੱਟ-ਮਾਰ ਖਿਲਾਫ ਦੋਸ਼ੀਆਂ ਖਿਲਾਫ ਕਿਧਰੇ ਕੋਈ ਕਾਰਵਾਈ ਵੀ ਨਹੀਂ ਹੁੰਦੀ। ਪੰਜਾਬ ਦੇ ਸ਼ਹਿਰਾਂ ਵਿੱਚ ਆਊਟ ਡੋਰ ਇਸ਼ਤਿਹਾਰਬਾਜ਼ੀ ਦੇ ਯੋਗ ਪ੍ਰਬੰਧ ਅਤੇ ਨੀਤੀ ਨਾ ਹੋਣ ਕਾਰਨ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਸਿਆਸੀ ਨੇਤਾਵਾਂ ਵੱਲੋਂ ਖੂਬ ਹੱਥ ਰੰਗੇ ਗਏ। ਪੰਜਾਬ ਸਰਕਾਰ ’ਚ ਲੋਕਲ ... Read More »

ਵਿਧਾਇਕਾਂ ਦੀ ਆਵਾਜ਼ ਸੁਣਨ ਮੁੱਖ ਮੰਤਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਰੁੱਧ ਕਾਂਗਰਸ ਦੇ ਵ੍ਯਿਧਾਇਕਾਂ ਵਿੱਚ ਪਾਈ ਜਾ ਰਹੀ ਨਰਾਜ਼ਗੀ ਸਿਆਸੀ ਪੱਖ ਤੋਂ ਪਾਰਟੀ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਬੇਸ਼ਕ ਬਹੁਮਤ ਤੋਂ ਵਧੇਰੇ ਵਿਧਾਇਕਾਂ ਕਾਰਨ ਕਾਂਗਰਸ ਦੀ ਸਰਕਾਰ ਨੂੰ ਕੋਈ ਵਿਧਾਨਿਕ ਖਤਰਾ ਨਹੀਂ ਹੈ, ਪ੍ਰੰਤੂ ਇਸ ਨਾਲ ਨਿਜੀ ਤੌਰ ’ਤੇ ਕੈਪਟਨ ਸਾਹਿਬ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ। ਨਾਰਾਜ਼ ਵਿਧਾਇਕ ਕਾਂਗਰਸ ਸਰਕਾਰ ਦੇ ... Read More »

ਸਿੱਖ ਤੇ ਹਿੰਦੂ ਸ਼ਰਨਾਰਥੀਆਂ ਦੀ ਸੁਣੀ ਜਾਵੇ

ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਮਾੜੇ ਹਾਲਾਤਾਂ ਕਾਰਨ ਉਥੋਂ ਉਜੜ ਕੇ ਭਾਰਤ ਆਏ ਸਿੱਖ ਅਤੇ ਹਿੰਦੂ ਸ਼ਰਨਾਰਥੀਆਂ ਦੀ ਹਾਲਤ ਬਹੁਤ ਮਾੜੀ ਹੈ। ਉਨ੍ਹਾਂ ਨੂੰ ਆਪਣੀ ਪਹਿਚਾਣ ਕਾਇਮ ਰੱਖਣ ਅਤੇ ਗੁਜ਼ਾਰਾ ਕਰਨ ਲਈ ਬਹੁਤ ਹੀ ਔਖੇ ਹਾਲਾਤਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਪਿਛਲੇ 27 ਸਾਲਾਂ ਤੋਂ ਇਹ ਸ਼ਰਨਾਰਥੀ ਪਰਿਵਾਰ ਇਨਸਾਫ ਮੰਗ ਰਹੇ ਹਨ, ਪ੍ਰੰਤੂ ਭਾਰਤ ਸਰਕਾਰ ... Read More »

ਲੋਕ ਸਭਾ ਚੋਣਾਂ ਲਈ ਮਸ਼ਕਾਂ ਸ਼ੁਰੂ

ਲੋਕ ਸਭਾ ਦੀਆਂ ਆਮ ਚੋਣਾਂ ਅਪ੍ਰੈਲ ਜਾਂ ਮਈ 2019 ’ਚ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਕੌਮੀ ਪੱਧਰ ’ਤੇ ਅਜੇ ਟੀਮ ਬੰਦੀ ਨਹੀਂ ਬਣੀ। ਮੁੱਖ ਤੌਰ ’ਤੇ ਤਿੰਨ ਧਿਰਾਂ ਤਾਂ ਬਣ ਗਈਆਂ ਪਰ ਦੋ ਦੇ ਮੌਕੇ ਘੱਟ ਹਨ। ਕਿਉਂਕਿ ਲੋਕ ਤੀਜਾ ਬਦਲ ਚਾਹੁੰਦੇ ਨੇ, ਉਸੇ ਕਰਨ ਪੰਜਾਬ ’ਚ ਵੀ ਨਵੀਂ ਸਿਆਸੀ ਸਫ਼ਬੰਦੀ ਹੋ ਰਹੀ ਹੈ।2017 ਦੀਆਂ ਪੰਜਾਬ ਵਿਧਾਨ ਸਭਾ ... Read More »

ਫੌਜ ਦੇ ਕਾਰਜ ਦੀ ਸਮੀਖਿਆ ਹੋਵੇ

ਦੇਸ਼ ਦੀਆਂ ਸਾਰੀਆਂ ਸਰਹੱਦ ’ਤੇ ਇਸ ਸਮੇਂ ਹਾਲਾਤ ਕੁਝ ਸਾਜ਼ਗਾਰ ਨਹੀਂ ਹਨ। ਸਾਰੀਆਂ ਸਰਹੱਦਾਂ ਉਪਰ ਵੱਡੇ ਖਤਰੇ ਬਣੇ ਹੋਏ ਹਨ। ਇਸ ਲਈ ਸਰਹੱਦਾਂ ’ਤੇ ਚੌਕਸੀ ਵਧਾਈ ਜਾਣੀ ਚਾਹੀਦੀ ਹੈ। ਸੁਰੱਖਿਆ ਦਸਤਿਆਂ ਨੂੰ ਹੋਰ ਵਧੇਰੇ ਚੁਸਤ ਅਤੇ ਦਰੁਸਤ ਕੀਤਾ ਜਾਵੇ। ਸੁਰੱਖਿਆ ਦਸਤਿਆਂ ਨਾਲ ਜੁੜੇ ਪ੍ਰਬੰਧਾਂ ਵਿੱਚ ਕਮੀਆਂ ਨੂੰ ਵੀ ਤੁਰੰਤ ਦੂਰ ਕੀਤਾ ਜਾਵੇ। ਇਸ ਦੇ ਨਾਲ ਹੀ ਫੌਜ ਨੂੰ ਵਧੇਰੇ ਸਮਰੱਥਾ ... Read More »

COMING SOON .....


Scroll To Top
11