Sunday , 16 December 2018
Breaking News
You are here: Home » EDITORIALS (page 28)

Category Archives: EDITORIALS

ਵਰਤ ਰਹੀ ਹੈ ਗੁਰੂ ਦੀ ਕਲਾ

ਪੰਜਾਬ ਵਿੱਚ ਸਿੱਖ ਪੰਥ ਅੱਗੇ ਬੇਸ਼ਕ ਅਨੇਕਾਂ ਸੰਕਟ ਹਨ। ਪੰਥ ਨੂੰ ਦੁਸ਼ਮਣ ਤਾਕਤਾਂ ਨੇ ਚੁਫੇਰੇ ਤੋਂ ਘੇਰ ਰੱਖਿਆ ਹੈ। ਇਸ ਸਭ ਕੁੱਝ ਦੇ ਬਾਵਜੂਦ ਗੁਰੂ ਦੀ ਕਲਾ ਵਰਤ ਰਹੀ ਹੈ। ਪੰਥ ਜਦੋਂ ਇਕਜੁੱਟ ਹੋ ਕੇ ਕਿਸੇ ਗੱਲ ਨੂੰ ਮਨਵਾਉਣ ਦੀ ਜਿੱਦ ਕਰਦਾ ਹੈ ਤਾਂ ਵੱਡੇ-ਵੱਡੇ ਝੁੱਕ ਜਾਂਦੇ ਹਨ। ਸਾਡੇ ਹੁਣ ਦੇ ਸਮਿਆਂ ਵਿੱਚ ਹੀ ਇਹ ਕੌਤਕ ਇਕ ਵਾਰ ਨਹੀਂ ਅਨੇਕਾਂ ... Read More »

ਪਾਕਿਸਤਾਨ ’ਚ ਸਿੱਖਾਂ ਦੀ ਸਥਿਤੀ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਇਕ ਸਰਕਾਰੀ ਅਧਿਕਾਰੀ ਵੱਲੋਂ ਸਿ¤ਖਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਸਥਿਤੀ ਬਾਰੇ ਹਰ ਪੱਧਰ ’ਤੇ ਚਰਚਾ ਸ਼ੁਰੂ ਹੋ ਗਈ ਹੈ। ਇਸਲਾਮ ਧਰਮ ਦੇ ਅਧਾਰ ਉ¤ਪਰ ਬਣੇ ਪਾਕਿਸਤਾਨ ਅੰਦਰ ਘੱਟ ਗਿਣਤੀਆਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ। ਹੋਰ ਤਾਂ ਹੋਰ ਕੁਝ ਮੁਸਲਿਮ ... Read More »

ਰੇਲਵੇ ਦੀ ਵਿਵਸਥਾ ਦਾ ਮਾੜਾ ਹਾਲ

ਭਾਰਤੀ ਰੇਲਵੇ ਦੀ ਵਿਵਸਥਾ ਵਿੱਚ ਵੱਡੀਆਂ ਕਮੀਆਂ ਹਨ। ਹਰ ਸਾਲ ਸਰਕਾਰ ਵੱਲੋਂ ਬਜਟ ਸਮੇਂ ਰੇਲਵੇ ਦੀ ਵਿਵਸਥਾ ਨੂੰ ਸੁਧਾਰਨ ਲਈ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਪ੍ਰੰਤੂ ਹਕੀਕੀ ਰੂਪ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਉਂਦੀ। ਰੇਲਵੇ ਦੇ ਕਿਰਾਏ-ਭਾੜੇ ਵਿੱਚ ਤਬਦੀਲੀ ਹੁੰਦੀ ਰਹਿੰਦੀ ਹੈ, ਪ੍ਰੰਤੂ ਹਾਲਾਤਾਂ ਵਿੱਚ ਤਬਦੀਲੀ ਨਹੀਂ ਆ ਰਹੀ। ਸਾਫ-ਸਫਾਈ ਦਾ ਮੰਦਾ ਹਾਲ ਹੈ। ਰੇਲਵੇ ਸਟੇਸ਼ਨਾਂ ’ਤੇ ਗੰਦਗੀ ਦੇ ਢੇਰ ... Read More »

ਰਾਹਤ ਵਾਲਾ ਅਦਾਲਤੀ ਫੈਸਲਾ

ਦੇਸ਼ ਵਿੱਚ ਸਿਆਸੀ ਨੇਤਾਵਾਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਅਦਾਲਤਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਬੇਹਦ ਸ਼ਲਾਘਾਯੋਗ ਹੈ। ਜਦੋਂ ਤੱਕ ਭ੍ਰਿਸ਼ਟ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਸਖਤ ਸਜ਼ਾਵਾਂ ਨਹੀਂ ਮਿਲਦੀਆਂ ਤਦ ਤੱਕ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਔਖਾ ਹੈ। ਇਹ ਚੰਗੀ ਗੱਲ ਹੈ ਕਿ ਕੋਇਲਾ ਖਾਣਾਂ ਦੀ ਵੰਡ ਦੇ ਬਹੁਕਰੋੜੀ ਘਪਲੇ ਵਿੱਚ ਵਿਸ਼ੇਸ਼ ਅਦਾਲਤ ਨੇ ... Read More »

ਪੰਜਾਬ ਪੁਲਿਸ ਦੀ ਧੜੇਬੰਦੀ ਦਾ ਤਮਾਸ਼ਾ

ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਅਪਰਾਧਿਕ ਮਾਮਲਿਆਂ ਨੂੰ ਲੈ ਕੇ ਧੜੇਬੰਦੀ ਦਾ ਸ਼ਿਕਾਰ ਹਨ। ਪੰਜਾਬ ਸਰਕਾਰ ਤਮਾਸ਼ਬੀਨ ਬਣੀ ਬੈਠੀ ਹੈ। ਇਹ ਹੋਰ ਵੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਅਧਿਕਾਰੀਆਂ ਦਰਮਿਆਨ ਇਹ ਲੜਾਈ ਪੰਜਾਬ -ਹਰਿਆਣਾ ਹਾਈਕੋਰਟ ਤੱਕ ਪਹੁੰਚ ਗਈ। ਅਦਾਲਤ ਵੱਲੋਂ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਹੁਣ ਇਸ ਝਗੜੇ ਦਾ ਨਿਪਟਾਰਾ ਕਰੇਗੀ। 9 ਮਹੀਨੇ ਪਹਿਲਾਂ ਜਦੋਂ ਪੰਜਾਬ ਵਿੱਚ ਕਾਂਗਰਸ ... Read More »

ਕਿਸਾਨਾਂ ਲਈ ਮੁਫਤ ਬਿਜਲੀ ਦਾ ਮੁੱਦਾ

ਪੰਜਾਬ ’ਚ ਖੇਤੀ ਖੇਤਰ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਸਿਆਸੀ ਹਲਕਿਆਂ ਵਿੱਚ ਹਮੇਸ਼ਾਂ ਵਿਵਾਦ ਬਣਿਆ ਰਹਿੰਦਾ ਹੈ। ਕਿਸਾਨਾਂ ਨੂੰ ਟਿਊਬਵੈਲਾਂ ਲਈ ਦਿਤੀ ਜਾ ਰਹੀ ਮੁਫ਼ਤ ਬਿਜਲੀ ਦੀ ਸਹੂਲਤ ਸਬੰਧੀ ਵੀ ਇਸੇ ਤਰ੍ਹਾਂ ਸਵਾਲ ਉਠਦੇ ਰਹਿੰਦੇ ਹਨ। ਕੁਝ ਸਿਆਸੀ ਧਿਰਾਂ ਅਤੇ ਆਰਥਿਕ ਮਾਹਿਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੇਣ ਦਾ ਵਿਰੋਧ ਵੀ ਕਰਦੇ ਰਹਿੰਦੇ ਹਨ। ਉਂਝ ਇਹ ਇਕ ਵਿਵਾਦ ਵਾਲਾ ... Read More »

ਕਸ਼ਮੀਰ ਵੀ ਨਸ਼ਿਆਂ ਦੇ ਜਾਲ ’ਚ

ਪੰਜਾਬ ਵਾਂਗ ਜਨਤ ਦੀ ਧਰਤੀ ਕਸ਼ਮੀਰ ਵੀ ਨਸ਼ਿਆਂ ਦੇ ਜਾਲ ਵਿੱਚ ਫਸਿਆ ਹੋਇਆ। ਕਸ਼ਮੀਰ ਨਾਲ ਲੱਗਦੀ ਕੰਟਰੋਲ ਰੇਖਾ ਰਾਹੀਂ ਨਸ਼ਿਆਂ ਦੀ ਖੁਲ੍ਹੇਆਮ ਤਸਕਰੀ ਹੋ ਰਹੀ ਹੈ। ਇਸ ਗੰਭੀਰ ਸਮੱਸਿਆ ਸਬੰਧੀ ਸੂਬਾ ਸਰਕਾਰ ਵੱਲੋਂ ਕੋਈ ਪੁਖਤਾ ਯਤਨ ਨਹੀਂ ਕੀਤੇ ਜਾ ਰਹੇ। ਵੱਡੀ ਗਿਣਤੀ ਵਿੱਚ ਕਸ਼ਮੀਰੀ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਕ ਪਾਸੇ ਕਸ਼ਮੀਰ ਵਿੱਚ ਗੜਬੜ ਵਾਲੇ ਹਾਲਾਤਾਂ ਕਾਰਨ ਲੋਕਾਂ ... Read More »

ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ

ਰਾਮਪੁਰਾ ਫੂਲ, 11 ਦਸੰਬਰ (ਮਨਦੀਪ ਢੀਗਰਾ, ਲੱਖਾ ਹਰੀ)- ਥਾਣਾ ਫੂਲ ਦੀ ਪੁਲਸ ਨੇ ਇੱਕ ਔਰਤ ਦੇ ਬਿਆਨਾਂ ਦੇ ਆਧਾਰ ਤੇ ਉਸਦੇ ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ ਕੀਤਾ ਹੈ। ਪੜਤਾਲੀਆ ਅਫਸਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਕੁਲਵਿੰਦਰ ਕੋਰ ਪਤਨੀ ਹਰਪ੍ਰੀਤ ਸਿੰਘ ਵਾਸੀ ਫੂਲ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੇਰਾ ਪਤੀ ਹਰਪ੍ਰੀਤ ਸਿੰਘ ਸੱਸ ਕੁਲਵਿੰਦਰ ... Read More »

ਸਿਆਸੀ ਟਕਰਾਅ ਵੱਲ ਵੱਧਦਾ ਪੰਜਾਬ

ਪਾਲਿਕਾ ਚੋਣਾਂ ਦੀ ਜ਼ੋਰ ਅਜ਼ਮਾਈ ਦੌਰਾਨ ਪੰਜਾਬ ਇਕ ਵੱਡੇ ਸਿਆਸੀ ਟਕਰਾਅ ਵੱਲ ਵਧਦਾ ਪ੍ਰਤੀਤ ਹੋ ਰਿਹਾ ਹੈ। ਸਥਾਨਕ ਚੋਣਾਂ ਵਿੱਚ ਕਥਿਤ ਸਰਕਾਰੀ ਧੱਕੇਸ਼ਾਹੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਰੋਧ ਹੌਲੀ-ਹੌਲੀ ਤਿੱਖਾ ਹੁੰਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ 24 ਘੰਟੇ ਪੰਜਾਬ ਦੀਆਂ ਮੁੱਖ ਸੜਕਾਂ ’ਤੇ ਧਰਨਾ ਦੇ ਕੇ ਜਾਮ ਲਗਾਏ ਗਏ। ਪੰਜਾਬ-ਹਰਿਆਣਾ ਹਾਈਕੋਰਟ ਦੇ ਦਖਲ ਤੋਂ ਬਾਅਦ ... Read More »

ਅਯੁੱਧਿਆ ਕੇਸ ਨੂੰ ਹੋਰ ਨਾ ਲਟਕਾਓ

ਦੇਸ਼ ਦੀਆਂ ਅਦਾਲਤਾਂ ਵਿੱਚ ਚੱਲ ਰਹੇ ਮੁਕੱਦਮਿਆਂ ਦੇ ਲੰਬੇ ਖਿਚੇ ਜਾਣ ਦਾ ਅਮਲ ਆਮ ਹੈ। ਇਹ ਰੁਝਾਨ ਸਹੀ ਨਹੀਂ ਹੈ। ਕਈ ਵਾਰ ਸਰਕਾਰ ਦੀ ਇਹ ਇੱਛਾ ਹੁੰਦੀ ਹੈ ਕਿ ਕੇਸ ਨੂੰ ਮੁਕਾਇਆ ਨਾ ਜਾਵੇ। ਇਸ ਸਬੰਧੀ ਅਯੁੱਧਿਆ ਵਿਵਾਦ ਨਾਲ ਜੁੜਿਆ ਮੁਕੱਦਮਾ ਇਕ ਉਦਾਹਰਣ ਹੈ। ਇਹ ਕੇਸ ਪਿਛਲੇ 25 ਸਾਲਾਂ ਤੋਂ ਸੁਣਵਾਈ ਅਧੀਨ ਹੈ। ਅਯੁੱਧਿਆ ਵਿਵਾਦ ਉਂਝ 164 ਸਾਲ ਪੁਰਾਣਾ ਹੈ। ... Read More »

COMING SOON .....


Scroll To Top
11