Thursday , 27 June 2019
Breaking News
You are here: Home » EDITORIALS (page 22)

Category Archives: EDITORIALS

ਹਰਿਆਣਾ ’ਚ ਬਿਜਲੀ ਦਰਾਂ ਦੀ ਕਟੌਤੀ

ਹਰਿਆਣਾ ਵਿੱਚ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਰਕਾਰ ਵੱਲੋਂ ਇਕ ਲੋਕ ਪੱਖੀ ਫੈਸਲਾ ਲੈਂਦੇ ਹੋਏ ਬਿਜਲੀ ਦੀਆਂ ਦਰਾਂ ਵਿੱਚ ਵੱਡੀ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਬਿਜਲੀ ਦੀਆਂ ਦਰਾਂ ਲਗਭਗ ਅਧੀਆਂ ਰਹਿ ਜਾਣਗੀਆਂ। ਮੁਖ ਮੰਤਰੀ ਸ਼੍ਰੀ ਖਟਰ ਵੱਲੋਂ ਇਹ ਐਲਾਨ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਕੀਤਾ ਗਿਆ। ਇਸ ਪ੍ਰਸਤਾਵ ਮੁਤਾਬਿਕ 200 ਯੂਨਿਟ ਪ੍ਰਤੀ ਮਹੀਨਾ ... Read More »

ਮੁੱਖ ਮੰਤਰੀ ਦੀ ਚੰਗੀ ਪਹਿਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਚੰਗੀ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਸ ਸਬੰਧ ਵਿੱਚ ਸੁਲਤਾਨਪੁਰ ਲੋਧੀ ਵਿਖੇ ਸੰਤ ਸਮਾਜ ਨਾਲ ਕੀਤੀ ਗਈ ਬੈਠਕ ਇਕ ਚੰਗੀ ਸ਼ੁਰੂਆਤ ਹੈ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਵੱਲੋਂ ਪ੍ਰਗਟ ਕੀਤੇ ਗਏ ਵਿਚਾਰ ਵੀ ਸ਼ਲਾਘਾਯੋਗ ਹਨ। ਉਨ੍ਹਾਂ ... Read More »

ਭੀੜਾਂ ਵੱਲੋਂ ਕਤਲ ਗੰਭੀਰ ਮਸਲਾ

ਦੇਸ਼ ਵਿੱਚ ਅਫਵਾਹਾਂ ਦੇ ਆਧਾਰ ਉਪਰ ਭੀੜਾਂ ਵੱਲੋਂ ਹੋ ਰਹੇ ਕਤਲ ਅਤੇ ਗਊ ਰਖਿਆ ਦੇ ਨਾਮ ’ਤੇ ਬੁਰਛਾਗਰਦੀ ਦੀਆਂ ਘਟਨਾਵਾਂ ਬਹੁਤ ਹੀ ਗੰਭੀਰ ਮਸਲਾ ਹੈ। ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ। ਉਚ ਅਦਾਲਤ ਨੇ ਅਜਿਹੀਆਂ ਘਟਨਾਵਾਂ ਨਾਲ ਸਿਝਣ ਲਈ ਕੁਝ ਰਾਜਾਂ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਨਾ ਕਰਨ ਦਾ ਸਖਤ ਨੋਟਿਸ ... Read More »

ਐਸ.ਸੀ./ਐਸ.ਟੀ ਕਾਨੂੰਨ ਦਾ ਵਿਵਾਦ

ਐਸ.ਸੀ./ਐਸ.ਟੀ ਕਾਨੂੰਨ ਦਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਮੁੱਦੇ ਉਪਰ ਦੇਸ਼ ਭਰ ਵਿੱਚ ਦੋ ਧਿਰਾਂ ਆਹਮੋ ਸਾਹਮਣੇ ਹਨ। ਉਚ ਅਦਾਲਤ ਸੁਪਰੀਮ ਕੋਰਟ ਵੱਲੋਂ ਮਾਰਚ 2018 ਦੇ ਫੈਸਲੇ ਨੂੰ ਬੇਅਸਰ ਬਣਾਉਣ ਅਤੇ ਐਸ.ਸੀ./ਐਸ.ਟੀ.ਕਾਨੂੰਨ ਦੀ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਲਈ ਸੰਸਦ ਵੱਲੋਂ ਸੋਧ ਕੀਤੇ ਜਾਣ ਤੋਂ ਬਾਅਦ ਵੀ ਇਹ ਵਿਵਾਦ ਖਤਮ ਨਹੀਂ ਹੋਇਆ। ਹੁਣ ਫਿਰ ਇਹ ਮਾਮਲਾ ... Read More »

ਕਰਤਾਰਪੁਰ ਸਾਹਿਬ ਲਾਂਘੇ ਲਈ ਰਜ਼ਾਮੰਦੀ

ਸਿੱਖ ਭਾਈਚਾਰੇ ਲਈ ਇਹ ਬੇਹੱਦ ਖੁਸ਼ੀ ਦਾ ਮੁਕਾਮ ਹੈ ਕਿ ਪਾਕਿਸਤਾਨ ਦੀ ਸਰਕਾਰ ਨੇ ਜਗਤ ਗੁਰੂ ਧਨ ਧਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਸਿਖ ਸ਼ਰਧਾਲੂਆਂ ਲਈ ਬਿਨਾਂ ਵੀਜ਼ੇ ਤੋਂ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਦੇਣ ਦਾ ਫੈਸਲਾ ਲਿਆ ਹੈ।ਪਾਕਿਸਤਾਨ ਦੇ ਸੂਚਨਾ ਮੰਤਰੀ ਜਨਾਬ ਫ਼ਵਾਦ ਚੌਧਰੀ ਨੇ ਇਸ ਸਬੰਧੀ ਮੀਡੀਆ ... Read More »

ਪੰਜਾਬ ’ਚ ਜਨਤਕ ਟਰਾਂਸਪੋਰਟ ਦੀ ਬਦਹਾਲੀ

ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਨਵੀਂ ਸਰਕਾਰ ਨੂੰ ਸੂਬੇ ਵਿੱਚ ਜਨਤਕ ਆਵਾਜਾਈ ਸਾਧਨਾ ’ਚ ਵੱਡੇ ਸੁਧਾਰ ਦਾ ਵਾਅਦਾ ਕੀਤਾ ਸੀ, ਪ੍ਰੰਤੂ ਹਾਲੇ ਤੱਕ ਇਹ ਵਾਅਦਾ ਵਫਾ ਨਹੀਂ ਹੋ ਸਕਿਆ। ਆਵਾਜਾਈ ਦੇ ਜਨਤਕ ਸਾਧਨਾਂ ਦੀ ਕਮੀ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਨਿਜੀ ਟਰਾਂਸਪੋਟਰ ਲੋਕਾਂ ਦੀਆਂ ਜੇਬਾਂ ਕੱਟ ਰਹੇ ਹਨ। ... Read More »

ਪਾਕਿਸਤਾਨ ’ਤੇ ਨਾਕਾਮੀ ਦਾ ਦੋਸ਼

ਅਮਰੀਕਾ ਵੱਲੋਂ ਇਕ ਵਾਰ ਫਿਰ ਪਾਕਿਸਤਾਨ ਦੀ ਸਰਕਾਰ ਨੂੰ ਫਿਟਕਾਰ ਲਗਾਈ ਹੈ। ਅਮਰੀਕਾ ਦਾ ਕਹਿਣਾ ਹੈ ਕਿ ਪਾਕਿਸਤਾਨ ਅੱਤਵਾਦ ਦੀ ਰੋਕਥਾਮ ਲਈ ਢੁੱਕਵੀਂ ਕਾਰਵਾਈ ਕਰਨ ਵਿੱਚ ਅਸਫਲ ਰਿਹਾ। ਇਸ ਕਾਰਨ ਹੀ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਰੱਖਿਆ ਮੱਦਦ ਰੋਕਣ ਦਾ ਫੈਸਲਾ ਲਿਆ ਗਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਰਾਸ਼ਟਰਪਤੀ ਡੋਨਾਲਡ ਟਰੰਪ ... Read More »

ਮਿਲਾਵਟੀ ਦੁੱਧ ਪਦਾਰਥ ਦੀ ਵਿਕਰੀ

ਪੰਜਾਬ ਵਿੱਚ ਮਿਲਾਵਟੀ ਤੇ ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਵਿਕਰੀ ਬਹੁਤ ਖਤਰਨਾਕ ਮੌੜ ’ਤੇ ਪਹੁੰਚ ਗਈ ਹੈ। ਹਰ ਛੋਟੇ-ਵੱਡੇ ਸ਼ਹਿਰ ਵਿੱਚ ਨਕਲੀ ਦੁੱਧ, ਘਿਓ, ਪਨੀਰ, ਦਹੀ ਅਤੇ ਹੋਰ ਪਦਾਰਥ ਖੁਲ੍ਹੇਆਮ ਵੇਚੇ ਜਾ ਰਹੇ ਹਨ। ਇਸ ਕਾਲੇ ਕਾਰੋਬਾਰ ਵਿੱਚ ਲੱਗੇ ਮਾਫੀਆ ਨੂੰ ਕੋਈ ਖੌਫ ਨਹੀਂ ਹੈ। ਸਰਕਾਰੀ ਵਿਭਾਗ ਸੁੱਤੇ ਪਏ ਹਨ। ਵਿਭਾਗਾਂ ਕੋਲ ਅਮਲੇ ਦੀ ਕਮੀ ਹੈ। ਭ੍ਰਿਸ਼ਟਾਚਾਰ ... Read More »

ਰਾਜਸੀ ਨੇਤਾਵਾਂ ਲਈ ਵਿਸ਼ੇਸ਼ ਅਦਾਲਤਾਂ

ਭਾਰਤ ਵਿੱਚ ਆਮ ਲੋਕਾਂ ਅਤੇ ਰਾਜਸੀ ਨੇਤਾਵਾਂ ਲਈ ਕਾਨੂੰਨ ਦੀ ਪ੍ਰੀਭਾਸ਼ਾ ਵੱਖ-ਵੱਖ ਹੈ। ਆਮ ਲੋਕਾਂ ਨੂੰ ਛੋਟੇ-ਮੋਟੇ ਮਾਮਲਿਆਂ ਵਿੱਚ ਤੁਰੰਤ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਦੋਂ ਕਿ ਸਿਆਸੀ ਨੇਤਾਵਾਂ ਨੂੰ ਵੱਡੇ-ਵੱਡੇ ਅਪਰਾਧਾਂ ਦੇ ਬਾਵਜੂਦ ਹੱਥ ਨਹੀਂ ਪਾਇਆ ਜਾਂਦਾ। ਅਦਾਲਤਾਂ ਵਿੱਚ ਵੀ ਸਿਆਸੀ ਨੇਤਾਵਾਂ ਖਿਲਾਫ ਚਲਦੇ ਕੇਸ ਲਗਾਤਾਰ ਲਟਕਦੇ ਰਹਿੰਦੇ ਹਨ। ਇਸ ਕਾਰਨ ਹੀ ਦੇਸ਼ ਵਿੱਚ ਇਹ ਮੰਗ ਲਗਾਤਾਰ ਜ਼ੋਰ ਫੜ ... Read More »

ਲਾਅ ਕਮਿਸ਼ਨ ਦੀ ਰਿਪੋਰਟ

ਲਾਅ ਕਮਿਸ਼ਨ ਦੀ ਤਾਜ਼ਾ ਰਿਪੋਰਟ ਵਿੱਚ ਲੋਕ ਸਭਾ ਅਤੇ ਸਾਰੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠੀਆਂ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਇਕੱਠੀਆਂ ਚੋਣਾਂ ਦਾ ਮੁੱਦਾ ਇਕ ਵਾਰ ਫਿਰ ਜ਼ੋਰ ਫੜਦਾ ਜਾ ਰਿਹਾ ਹੈ। ਖ਼ੁਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੀ ਇਹ ਚਾਹੁੰਦੇ ਹਨ ਕਿ ਇਕ ਰਾਸ਼ਟਰ ਇਕ ਚੋਣ ਮੁੱਦੇ ਉਪਰ ਤੇਜ਼ੀ ਨਾਲ ਕੰਮ ... Read More »

COMING SOON .....


Scroll To Top
11