Monday , 20 January 2020
Breaking News
You are here: Home » EDITORIALS (page 2)

Category Archives: EDITORIALS

ਓਸੀਆਈ ਕਾਰਡ ਦੀਆਂ ਖਾਮੀਆਂ ਦੂਰ ਹੋਣ

ਭਾਰਤ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਜਾਰੀ ਕੀਤਾ ਗਿਆ ਓਸੀਆਈ ਕਾਰਡ ਬੇਹੱਦ ਲਾਭਦਾਇਕ ਹੈ, ਪ੍ਰੰਤੂ ਕੁਝ ਖਾਮੀਆਂ ਕਾਰਨ ਪ੍ਰਵਾਸੀ ਭਾਰਤੀਆਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਇਨ੍ਹਾਂ ਖਾਮੀਆਂ ਕਾਰਨ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਦੀ ਯਾਤਰਾ ਦੌਰਾਨ ਹਵਾਈ ਅੱਡਿਆਂ ‘ਤੇ ਪ੍ਰੇਸ਼ਾਨੀਆਂ ਆਉਂਦੀਆਂ ਹਨ। ਇਹੋ ਕਾਰਨ ਹੈ ਕਿ ਭਾਰਤੀ-ਅਮਰੀਕੀ ਕਾਰਕੁੰਨਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਾਂ ਤਾਂ ਓਸੀਆਈ ... Read More »

ਆਓ ਇਕ ਨਵੀਂ ਸ਼ੁਰੂਆਤ ਕਰੀਏ

ਸਾਲ 2020 ਚੜ੍ਹ ਗਿਆ ਹੈ। ਬੇਸ਼ਕ ਸਾਲਾਂ ਦੇ ਬਦਲਣ ਨਾਲ ਸਥਿਤੀਆਂ ਦਾ ਬਦਲਣਾ ਜ਼ਰੂਰੀ ਨਹੀਂ ਹੁੰਦਾ, ਪ੍ਰੰਤੂ ਨਵੇਂ ਸਾਲ ਨਾਲ ਹਰੇਕ ਦੇ ਮਨ ਵਿੱਚ ਇਕ ਨਵੀਂ ਭਾਵਨਾ ਪੈਦਾ ਹੁੰਦੀ ਹੈ। ਇਸ ਭਾਵਨਾ ਦੀ ਵਰਤੋਂ ਨਾਲ ਨਿੱਜੀ ਜ਼ਿੰਦਗੀ ਅਤੇ ਸੰਸਾਰ ਨੂੰ ਬਦਲਿਆ ਜਾ ਸਕਦਾ ਹੈ। ਹਰ ਨਵੇਂ ਸਾਲ ਸਾਰੇ ਮਨੁੱਖ ਖੁਦ ਨੂੰ ਅਤੇ ਸੰਸਾਰ ਨੂੰ ਬਦਲਣ ਦਾ ਵਿਚਾਰ ਲੈ ਕੇ ਸ਼ੁਰੂਆਤ ... Read More »

ਭਾਰਤ-ਪਾਕਿ ਜੰਗ ਤੋਂ ਦੂਰ ਰਹਿਣ

ਭਾਰਤ ਅਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਹਾਲੇ ਵੀ ਤਣਾਅ ਵਾਲੇ ਹਨ। ਦੋਵਾਂ ਦੇਸ਼ਾਂ ਵਿੱਚ ਦਵੱਲੇ ਮੁੱਦਿਆਂ ‘ਤੇ ਗੱਲਬਾਤ ਟੁੱਟੀ ਹੋਈ ਹੈ। ਦੋਵੇਂ ਦੇਸ਼ਾਂ ਦਰਮਿਆਨ ਵੱਡੀਆਂ ਗਲਤ ਫਹਿਮੀਆਂ ਪੈਦਾ ਹੋ ਚੁੱਕੀਆਂ ਹਨ। ਕਸ਼ਮੀਰ ਮਸਲੇ ‘ਤੇ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਤਣਾਅਪੂਰਨ ਬਣੇ ਹੋਏ ਹਨ। ਇਸ ਤਰ੍ਹਾਂ ਦੇ ਹਾਲਾਤ ਬਣਾਏ ਜਾ ਰਹੇ ਹਨ ਕਿ ਦੋਵਾਂ ਦੇਸ਼ਾਂ ਵਿੱਚ ਸਿੱਧਾ ਫੌਜੀ ਟਕਰਾਅ ਹੋ ਜਾਵੇ। ਜੰਗ ... Read More »

ਜ਼ਰੂਰੀ ਚੀਜ਼ਾਂ ਦੀ ਲੱਕ ਤੋੜ ਮਹਿੰਗਾਈ

ਦੇਸ਼ ਵਿੱਚ ਜ਼ਰੂਰੀ ਚੀਜ਼ਾਂ ਦੀ ਮਹਿੰਗਾਈ ਨੇ ਆਮ ਲੋਕਾਂ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਕ ਪਾਸੇ ਮੰਦੇ ਕਾਰਨ ਉਨ੍ਹਾਂ ਦੀ ਆਮਦਨ ਘਟੀ ਹੈ, ਦੂਜੇ ਪਾਸੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਕਈ ਗੁਣਾਂ ਮਹਿੰਗੇ ਮੁੱਲ ‘ਤੇ ਖਰੀਦਣੀਆਂ ਪੈ ਰਹੀਆਂ ਹਨ। ਕਈ ਜ਼ਰੂਰੀ ਚੀਜ਼ਾਂ ਤਾਂ ਉਨ੍ਹਾਂ ਦੀ ਪਹੁੰਚ ਤੋਂ ਹੀ ਬਾਹਰ ਹੋ ਗਈਆਂ ਹਨ। ਪਿਆਜ਼ ਦੀਆਂ ਕੀਮਤਾਂ ਤਾਂ ਲੱਗਭਗ ਇਕ ... Read More »

ਦੇਸ਼ ਦੀ ਆਰਥਿਕ ਸਥਿਤੀ

ਦੇਸ਼ ਦੀ ਆਰਥਿਕ ਸਥਿਤੀ ਬਾਰੇ ਲਗਾਤਾਰ ਪਰਸਪਰ ਵਿਰੋਧੀ ਦਾਅਵੇ ਸਾਹਮਣੇ ਆ ਰਹੇ ਹਨ। ਇਕ ਪਾਸੇ ਕੇਂਦਰ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਦੇਸ਼ ਆਰਥਿਕ ਮਜ਼ਬੂਤੀ ਵੱਲ ਵੱਧ ਰਿਹਾ ਹੈ। ਦੂਸਰੇ ਪਾਸੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦਾ ਕਹਿਣਾ ਹੈ ਕਿ ਭਾਰਤ ਦੀ ਅਰਥਵਿਵਸਥਾ ਇਸ ਵੇਲੇ ਗੰਭੀਰ ਸੁਸਤੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਕੁਝ ਹੋਰ ਸੰਸਥਾਵਾਂ ਵੀ ਇਸ ਸਥਿਤੀ ਉੱਪਰ ... Read More »

ਬਿਜਲੀ ਖਪਤਕਾਰਾਂ ‘ਤੇ ਬੇਲੋੜਾ ਬੋਝ

ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ‘ਤੇ ਇਕ ਵਾਰੀ ਫਿਰ ਭਾਰੀ ਬੋਝ ਲੱਦ ਦਿੱਤਾ ਗਿਆ ਹੈ। ਨਵੇਂ ਸਾਲ ਤੋਂ ਬਿਜਲੀ ਦਰਾਂ ਵਿੱਚ ਵਾਧੇ ਨਾਲ ਖਪਤਕਾਰਾਂ ਨੂੰ 1490 ਕਰੋੜ ਰੁਪਏ ਵਧੇਰੇ ਭੁਗਤਾਣ ਕਰਨਾ ਹੋਵੇਗਾ। ਅਸਲ ਵਿੱਚ ਪਾਵਰਕਾਮ ਨੇ ਸੂਬੇ ਦੇ ਨਿੱਜੀ ਧਰਮਲ ਪਲਾਂਟਾਂ ਨੂੰ ਕੋਲੇ ਦੀ ਢੁਆਈ ਲਈ ਇਹ ਰਕਮ ਅਦਾ ਕਰਨੀ ਹੈ। ਸੁਪਰੀਮ ਕੋਰਟ ਨੇ ਇਸ ਭੁਗਤਾਨ ਸਬੰਧੀ ਆਦੇਸ਼ ਜਾਰੀ ਕੀਤੇ ... Read More »

ਭਾਰਤ ਦੇ ਵਿਕਾਸ ਦਾ ਰਾਹ

ਕੇਂਦਰ ਸਰਕਾਰ ਵੱਲੋਂ ਦੇਸ਼ ਨੂੰ ਵਿਕਾਸ ਦੇ ਰਾਹ ‘ਤੇ ਤੋਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਭਾਵੇਂ ਹਾਲੇ ਵੱਡੀਆਂ ਔਕੜਾਂ ਅੱਗੇ ਹਨ। ਦੇਸ਼ ਦੀ ਆਰਥਿਕ ਤਰੱਕੀ ਦੀ ਤਸਵੀਰ ਧੁੰਦਲੀ ਹੈ। ਆਰਥਿਕਤਾ ਦੀ ਧੀਮੀ ਰਫਤਾਰ ਵੀ ਚਿੰਤਾ ਦਾ ਵਿਸ਼ਾ ਹੈ। ਉਂਝ ਇਹ ਇਕ ਉਤਸ਼ਾਹ ਵਾਲੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਆਰਥਿਕ ਵਿਕਾਸ ਲਈ ਪੂਰੀ ਤਰ੍ਹਾਂ ... Read More »

ਗੈਰ ਕਾਨੂੰਨੀ ਬੱਸ ਸੇਵਾ ‘ਤੇ ਰੋਕ ਲੱਗੇ

ਪੰਜਾਬ ਵਿੱਚ 2 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਬੱਸਾਂ ਸਵਾਰੀਆਂ ਦੀ ਢੋਆ-ਢੁਆਈ ‘ਤੇ ਲੱਗੀਆਂ ਹੋਈਆਂ ਹਨ। ਪ੍ਰੰਤੂ ਪੰਜਾਬ ਸਰਕਾਰ ਇਸ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਅਸਫਲ ਹੈ। ਗੈਰ ਕਾਨੂੰਨੀ ਬੱਸ ਸੇਵਾ ਕਾਰਨ ਪੰਜਾਬ ਦੀ ਸਰਕਾਰੀ ਬੱਸ ਸੇਵਾ ਨੂੰ ਭਾਰੀ ਘਾਟਾ ਪੈ ਰਿਹਾ ਹੈ। ਬੇਸ਼ਕ ਸੂਬੇ ਦੀ ਟ੍ਰਾਂਸਪੋਰਟ ਮੰਤਰੀ ਬੈਗਮ ਰਜੀਆ ਸੁਲਤਾਨਾ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਇਸ ਗੈਰ ਕਾਨੂੰਨੀ ... Read More »

ਬੱਚਿਆਂ ਵਿਰੁੱਧ ਅਪਰਾਧ ਚਿੰਤਾਜਨਕ

ਦੇਸ਼ ਵਿੱਚ ਔਰਤਾਂ ਅਤੇ ਬੱਚਿਆਂ ਖਿਲਾਫ ਅਪਰਾਧਾਂ ਦਾ ਵੱਧਣਾ ਬਹੁਤ ਚਿੰਤਾਜਨਕ ਹੈ। ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਤੇਜੀ ਨਾਲ ਨਹੀਂ ਹੁੰਦੀ। ਅਪਰਾਧੀਆਂ ਨੂੰ ਸਮੇਂ ਸਿਰ ਸਜ਼ਾ ਨਾ ਮਿਲਣਾ ਹੋਰ ਵੱਧ ਚਿੰਤਾਜਨਕ ਹੈ। ਬੇਸ਼ਕ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਗਏ ਹਨ। ਪਰ ਇਨ੍ਹਾਂ ਕਾਨੂੰਨਾਂ ਤਹਿਤ ਸਜ਼ਾ ਮਿਲਣ ਦੀ ... Read More »

ਸੂਚਨਾ ਅਧਿਕਾਰ ਦੀ ਦੁਰਵਰਤੋਂ

ਆਰਟੀਆਈ ਕਾਨੂੰਨ ਤਹਿਤ ਆਮ ਨਾਗਰਿਕਾਂ ਨੂੰ ਮਿਲਿਆ ਸੂਚਨਾ ਦਾ ਅਧਿਕਾਰ ਬੇਹੱਦ ਅਹਿਮ ਹੈ। ਲੋਕਤੰਤਰੀ ਦੇਸ਼ ਵਿੱਚ ਇਸ ਤਰ੍ਹਾਂ ਦਾ ਅਧਿਕਾਰ ਮਿਲਣਾ ਵੱਡੀ ਪ੍ਰਾਪਤੀ ਹੈ। ਪਰ ਇਹ ਬਦਕਿਸਮਤੀ ਦੀ ਗੱਲ ਹੈ ਕਿ ਇਸ ਅਧਿਕਾਰ ਦੀ ਦੇਸ਼ ਭਰ ਵਿੱਚ ਦੁਰਵਰਤੋਂ ਹੋ ਰਹੀ ਹੈ। ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦਾ ਵੀ ਇਹ ਕਹਿਣਾ ਹੈ ਕਿ ਕੁਝ ਅਨਸਰਾਂ ਦੇ ਸੌੜੇ ਹਿੱਤਾਂ ਕਾਰਨ ਸੂਚਨਾ ... Read More »

COMING SOON .....


Scroll To Top
11