Saturday , 17 November 2018
Breaking News
You are here: Home » EDITORIALS (page 18)

Category Archives: EDITORIALS

ਨਿਆਂ ਪਾਲਿਕਾ ਸ਼ੱਕ ਦੇ ਦਾਇਰੇ ’ਚ

ਭਾਰਤੀ ਲੋਕਤੰਤਰ ਵਿੱਚ ਨਿਆਂਪਾਲਿਕਾ ਦੀ ਬਹੁਤ ਹੀ ਅਹਿਮ ਸਥਿਤੀ ਹੈ। ਸੰਵਿਧਾਨ ਵਿੱਚ ਸਪੱਸ਼ਟ ਤੌਰ ’ਤੇ ਨਿਆਂਪਾਲਿਕਾ ਨੂੰ ਲੋਕਤੰਤਰ ਵਿੱਚ ਤੀਸਰੇ ਥੰਮ ਵੱਜੋਂ ਮਾਨਤਾ ਦਿੱਤੀ ਗਈ ਹੈ। ਇਹ ਬੇਹਦ ਅਫਸੋਸਨਾਕ ਸਥਿਤੀ ਹੈ ਕਿ ਦੇਸ਼ ਵਿੱਚ ਨਿਆਂਪਾਲਿਕਾ ਦੇ ਕੰਮਕਾਜ ਪ੍ਰਤੀ ਸ਼ੰਕੇ ਉਭਰ ਰਹੇ ਹਨ। ਨਿਆਂਪਾਲਿਕਾ ਦੇ ਫੈਸਲਿਆਂ ਦਾ ਬੇਲੋੜਾ ਸਿਆਸੀਕਰਨ ਹੋ ਰਿਹਾ ਹੈ। ਹੋਰ ਤਾਂ ਹੋਰ ਸਿਆਸੀ ਪਾਰਟੀਆਂ ਵੀ ਆਪਣੇ ਰਾਜਸੀ ਹਿੱਤਾਂ ... Read More »

ਕੇਂਦਰ ਸਰਕਾਰ ਨੀਂਦ ਚੋਂ ਜਾਗੀ

ਦੇਸ਼ ਭਰ ਵਿੱਚ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪਰ ਕੇਂਦਰ ਸਰਕਾਰ ਸੁੱਤੀ ਪਈ ਹੈ। ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਫਿਰ ਅਜਿਹੇ ਹਾਲਾਤ ਬਣੇ ਹੋਏ ਹਨ ਕਿ ਲੋਕਾਂ ਨੂੰ ਆਪਣੇ ਹੀ ਪੈਸੇ ਕਢਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਪੰਜਾਬ ਸਮੇਤ ਦੇਸ਼ ਦੇ ਇਕ ਦਰਜਨ ਤੋਂ ਵੱਧ ਸੂਬਿਆਂ ਵਿੱਚ ਬੈਂਕਾਂ ਦੇ ਏ.ਟੀ.ਐਮ. ਖੁਸ਼ਕ ਪਏ ਹਨ। ਲੋਕਾਂ ਨੂੰ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਲਈ ... Read More »

ਹਿੰਦੂ ਅੱਤਵਾਦ ਪ੍ਰਤੀ ਨਰਮੀ ਕਿਉਂ

ਭਾਰਤ ਸਰਕਾਰ ਵੱਲੋਂ ਇਕ ਪਾਸੇ ਘੱਟ ਗਿਣਤੀਆਂ ਨੂੰ ਅੱਤਵਾਦ ਦੇ ਨਾਮ ਉਪਰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਸਿੱਖ ਅਤੇ ਮੁਸਲਿਮ ਨੌਜਵਾਨ ਅੱਤਵਾਦ ਦੇ ਕੇਸਾਂ ਅਧੀਨ ਜੇਲ੍ਹਾਂ ਵਿੱਚ ਬੰਦ ਹਨ। ਦੂਜੇ ਪਾਸੇ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਿਲ ਹਿੰਦੂਆਂ ਪ੍ਰਤੀ ਨਰਮੀ ਵਰਤੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਤਾਂ ਹਿੰਦੂ ਅੱਤਵਾਦ ਦਾ ਮੁੱਦਾ ਇਕ ... Read More »

ਕੈਪਟਨ ਦਾ ਰਾਜਸੀ ਸਲੀਕਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਦੂਜੀ ਪਾਰੀ ਦੌਰਾਨ ਨਵੇਂ ਰਾਜਸੀ ਸਲੀਕੇ ਨਾਲ ਵਿਚਰ ਰਹੇ ਹਨ। ਉਨ੍ਹਾਂ ਦਾ ਇਹ ਰਾਜਸੀ ਸਲੀਕਾ ਬੇਹਦ ਅਸਰਦਾਰ ਸਾਬਤ ਹੋ ਰਿਹਾ ਹੈ। ਮੁੱਖ ਮੰਤਰੀ ਦੀ ਸਰਕਾਰ ਉਪਰ ਬਹੁਤ ਮਜ਼ਬੂਤ ਪਕੜ ਹੈ। ਉਹ ਪੰਜਾਬ ਦੇ ਹਰ ਬਸ਼ਿੰਦੇ ਲਈ ਜਵਾਬਦੇਹੀ ਨਾਲ ਕੰਮ ਕਰਦੇ ਦਿਸ ਰਹੇ ਹਨ। ਛੋਟੇ-ਛੋਟੇ ਮਸਲਿਆਂ ਵਿੱਚ ਵੀ ਮੁੱਖ ਮੰਤਰੀ ਦਾ ਤੁਰੰਤ ਪ੍ਰਤੀਕਰਮ ... Read More »

ਸ਼ਬਦ ਸ਼ਕਤੀ ਨੂੰ ਸਮਝਕੇ ਸ਼ਬਦਾਂ ਦਾ ਕਲਾਕਾਰ ਹੋਣਾ ਜ਼ਰੂਰੀ

ਕਈ ਯੁਧਾਂ ਦਾ ਮੁੱਢ ਇਕੋ ਸ਼ਬਦ ਨਾਲ ਹੋਇਆ ਹੈ। ਮਹਾਂਭਾਰਤ ਦਾ ਮੁੱਢ ਦਰੋਪਦੀ ਦੇ ਮੂੰਹੋਂ ਵਿਅੰਗ ਨਾਲ ਨਿਕਲੇ ‘‘ਆਖਰ ਅੰਨੇ ਦਾ ਪੁੱਤ ਅੰਨ੍ਹਾ ਹੀ ਨਿਕਲਿਆ’’ ਨਾਲ ਬੱਝਿਆ ਸੀ। ਦਰੋਪਦੀ ਦੇ ਇਹ ਬੋਲ ਦਰਯੋਧਨ ਦਾ ਸੀਨਾ ਛੱਲਣੀ ਕਰ ਗਏ ਸਨ। ਸ਼ਬਦ ਭਾਵੇਂ ਇਕ ਛੋਟਾ ਜਿਹਾ ਹੀ ਹੁੰਦਾ ਹੈ ਪਰ ਸ਼ਬਦ ਦੀ ਸ਼ਕਤੀ ਅਸੀਮ ਹੈ। ਸ਼ਬਦ ਦੀ ਸ਼ਕਤੀ ਨੂੰ ਜਾਨਣਾ ਹੋਵੇ ਤਾਂ ... Read More »

ਪੰਜਾਬ ’ਚ ਖੂਨ-ਖਰਾਬੇ ਦੀ ਸਾਜਿਸ਼

ਪੰਜਾਬ ਦੇ ਫਗਵਾੜਾ ਸ਼ਹਿਰ ਵਿੱਚ ਜੋ ਕੁਝ ਵਾਪਰਿਆ ਉਹ ਮਹਿਜ਼ ਇਕ ਮੁਹੱਲੇ ਦਾ ਝਗੜਾ ਨਹੀਂ ਹੈ। ਇਸ ਘਟਨਾ ਪਿੱਛੇ ਇਕ ਵੱਡਾ ਡਿਜ਼ਾਇਨ ਕੰਮ ਕਰ ਰਿਹਾ ਹੈ। ਕੁਝ ਤਾਕਤਾਂ ਪੰਜਾਬ ਵਿੱਚ ਖੂਨ-ਖਰਾਬੇ ਦੀ ਸਾਜਿਸ਼ ਰਚ ਰਹੀਆਂ ਹਨ। ਇਸ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਆਨੇ-ਬਹਾਨੇ ਜਾਤ ਅਤੇ ਧਰਮ ਦੇ ਨਾਮ ਉਪਰ ਲੋਕਾਂ ਵਿੱਚ ਟਕਰਾਅ ਪੈਦਾ ਕਰਨ ਲਈ ਸਾਜਿਸ਼ੀ ਯਤਨ ਹੋ ... Read More »

ਸਾਰੇ ਪੰਜਾਬੀ ਨਵਜੋਤ ਸਿੱਧੂ ਦੇ ਨਾਲ

ਪੰਜਾਬੀਆਂ ਦਾ ਪੂਰੇ ਸੰਸਾਰ ਵਿੱਚ ਝੰਡਾ ਬੁਲੰਦ ਕਰਨ ਵਾਲੇ ਪੰਜਾਬ ਦੇ ਸਭ ਤੋਂ ਸਰਗਰਮ ਰਾਜਸੀ ਆਗੂ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਇਸ ਸਮੇਂ ਇਕ ਨਿੱਜੀ ਅਦਾਲਤੀ ਮਾਮਲੇ ਕਾਰਨ ਸੰਕਟ ਵਿੱਚ ਹਨ। ਉਨ੍ਹਾਂ ਦੇ ਸਿਰੜ ਨੂੰ ਦਾਦ ਦੇਣੀ ਬਣਦੀ ਹੈ ਕਿ ਉਹ ਪਿਛਲੇ 30 ਸਾਲਾਂ ਤੋਂ ਅਦਾਲਤਾਂ ਵਿੱਚ ਇਨਸਾਫ ਲਈ ਲੜ ਰਹੇ ਹਨ। ਇਸ ਕਾਨੂੰਨੀ ਖਲਜਗਣ ਦੇ ਬਾਵਜੂਦ ਇਸ ਦੌਰਾਨ ... Read More »

ਭਾਈਚਾਰਕ ਸਦਭਾਵਨਾ ਦੀ ਲੋੜ

ਸਿੱਖ ਭਾਈਚਾਰਾ ਇਸ ਸਮੇਂ ਵੱਡੀ ਫੁੱਟ ਦਾ ਸ਼ਿਕਾਰ ਹੈ। ਵੱਖ-ਵੱਖ ਧੜੇ ਅਤੇ ਜਥੇਬੰਦੀਆਂ ਇਕ ਦੂਜੇ ਖਿਲਾਫ ਤਲਵਾਰਾਂ ਸੂਤੀ ਖੜ੍ਹੀਆਂ ਹਨ। ਕੋਈ ਵੀ ਅਜਿਹਾ ਕੌਮੀ ਮਸਲਾ ਨਹੀਂ ਹੈ ਜਿਸ ਉਪਰ ਸਾਰੀ ਕੌਮ ਇਕਮੁੱਠ ਹੋਵੇ। ਹਰ ਛੋਟੀ ਗੱਲ ’ਤੇ ਵਿਵਾਦ ਹੋ ਰਿਹਾ ਹੈ। ਹੋਰ ਤਾਂ ਹੋਰ ਸਿੱਖ ਇਤਿਹਾਸ, ਗੁਰਬਾਣੀ ਅਤੇ ਗੁਰੂਆਂ ਦੇ ਜੀਵਨ ਬਾਰੇ ਵੀ ਬੇਲੋੜੇ ਤੌਰ ’ਤੇ ਵਿਵਾਦ ਪੈਦਾ ਕੀਤੇ ਜਾ ... Read More »

ਅਪਰਾਧੀ ਭਾਜਪਾ ਨੇਤਾਵਾਂ ਨੂੰ ਸਰਪ੍ਰਸਤੀ ਕਿਉਂ

ਕੇਂਦਰ ਅਤੇ ਦੇਸ਼ ਦੇ ਬਹੁਤੇ ਰਾਜਾਂ ਵਿੱਚ ਹੁਕਮਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਚੋਟ ਦੇ ਨੇਤਾਵਾਂ ਖਿਲਾਫ ਗੰਭੀਰ ਅਪਰਾਧਕ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਪਾਰਟੀ ਦੇ ਕੁੱਝ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਉਪਰ ਗੰਭੀਰ ਅਪਰਾਧਾਂ ਦੇ ਦੋਸ਼ ਲੱਗਣਾ ਬਹੁਤ ਹੀ ਚਿੰਤਾਜਨਕ ਹੈ। ਇਨ੍ਹਾਂ ਦੋਸ਼ਾਂ ਵਿੱਚ ਕਿੰਨੀ ਸਚਾਈ ਹੈ, ਇਹ ਗੱਲ ਵੱਖਰੀ ਹੈ ਪ੍ਰੰਤੂ ਇਸ ਨਾਲ ਪਾਰਟੀ ਦੀ ਸ਼ਾਖ ਨੂੰ ਦਾਗ਼ ਲੱਗ ... Read More »

ਕਾਂਗਰਸ ਥੋੜ੍ਹਾ ਹੋਰ ਅੱਗੇ ਵਧੇ

ਕਾਂਗਰਸ ਵੱਲੋਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਖਿਲਾਫ਼ ਸੋਮਵਾਰ ਨੂੰ ਰਾਜਘਾਟ ਵਿਖੇ ਰੱਖੇ ਗਏ ਸਦਭਾਵਨਾ ਵਰਤ ਦੌਰਾਨ ਨਵੰਬਰ 1984 ਦੇ ਸਿੱਖ ਕਤਲੇਆਮ ਸਬੰਧੀ ਮੁੱਕਦਮਿਆਂ ਵਿਚ ਨਾਮਜ਼ਦ ਪਾਰਟੀ ਆਗੂਆਂ ਸਜਣ ਕੁਮਾਰ ਤੇ ਜਗਦੀਸ਼ ਟਾਇਟਲਰ ਦੇ ਸ਼ਾਮਲ ਹੋਣ ਮਗਰੋਂ ਬਣ ਰਹੇ ਮੁੱਦੇ ਨੂੰ ਰੋਕਣ ਲਈ ਇਨ੍ਹਾਂ ਦੋਵਾਂ ਆਗੂਆਂ ਨੂੰ ਪਾਰਟੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਦੇ ਪੁੱਜਣ ਤੋਂ ਪਹਿਲਾਂ ਹੀ ਮੰਚ ਤੋਂ ... Read More »

COMING SOON .....


Scroll To Top
11