Thursday , 20 September 2018
Breaking News
You are here: Home » EDITORIALS (page 12)

Category Archives: EDITORIALS

ਪੰਜਾਬ ਦੇ ਸਭ ਮਰਜ਼ਾਂ ਦੀ ਦਵਾ

ਇਕ ਪਾਸੇ ਪੰਜਾਬ ਨੂੰ ਕਰਜ਼ੇ ਦੇ ਬੋਝ ਨੇ ਮਾਰ ਰਖਿਆ ਹੈ। ਦੂਜੇ ਪਾਸੇ ਪੰਜਾਬ ਦੋ ਆਰਥਿਕ ਸੋਮਿਆਂ ਉਪਰ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਕਬਜ਼ੇ ਜਮਾ ਰੱਖੇ ਹਨ। ਪੰਜਾਬ ਦੇ ਕਿਸਾਨ ਕਰਜ਼ੇ ਦੇ ਬੋਝ ਨਾਲ ਮਾਰੇ ਜਾ ਰਹੇ ਹਨ। ਆਰਥਿਕ ਮੰਦਹਾਲੀ ਕਾਰਨ ਪੰਜਾਬ ਦਾ ਵਿਕਾਸ ਰੁਕਿਆ ਹੋਇਆ ਹੈ। ਨਿਜੀ ਕੰਪਨੀਆਂ ਨੂੰ ਸੜਕਾਂ ਠੇਕੇ ’ਤੇ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਹਰ ਰੋਜ਼ ... Read More »

ਮੀਡੀਆ ਲਈ ਹਾਲਾਤ ਹਾਲੇ ਵੀ ਮਾੜੇ

ਸੰਸਾਰ ਵਿੱਚ ਬੇਸ਼ਕ ਲੋਕਤੰਤਰੀ ਸ਼ਕਤੀਆਂ ਮਜ਼ਬੂਤ ਹੋ ਰਹੀਆਂ ਹਨ। ਪ੍ਰੰਤੂ ਮੀਡੀਆ ਲਈ ਹਾਲਾਤ ਹਾਲੇ ਵੀ ਮਾੜੇ ਹਨ। ਕਈ ਤਾਕਤਾਂ ਮੀਡੀਆ ਨੂੰ ਦਬਾਉਣ ਲਈ ਕੰਮ ਕਰ ਰਹੀਆਂ ਹਨ। ਆਧੁਨਿਕਤਾ ਅਤੇ ਸੰਸਾਰੀਕਰਨ ਦੇ ਇਸ ਦੌਰ ਵਿਚ ਪ੍ਰੈਸ ਦੀ ਆਜ਼ਾਦੀ ਸੰਸਾਰ ਭਰ ਵਿਚ ਸੁਰੱਖਿਅਤ ਨਹੀਂ ਹੈ। ਪੱਤਰਕਾਰਾਂ ਨੂੰ ਡਰਾਇਆ ਧਮਕਾਇਆ ਅਤੇ ਮਾਰਿਆ ਜਾ ਰਿਹਾ ਹੈ। ਪਿਛਲੇ ਪੰਜ ਸਾਲਾਂ ਵਿੱਚ ਪੱਤਰਕਾਰਾਂ ਖਿਲਾਫ਼ ਹਿੰਸਾ ਦੇ ... Read More »

ਵੱਡੇ ਬੈਂਕ ਡਿਫਾਲਟਰਾਂ ਤੋਂ ਵਸੂਲੀ

ਪੰਜਾਬ ਦੇ ਸਹਿਕਾਰਤਾ ਵਿਭਾਗ ਵੱਲੋਂ ਸਹਿਕਾਰੀ ਬੈਂਕਾਂ ਤੋਂ ਵੱਡੇ ਕਰਜ਼ੇ ਲੈ ਕੇ ਨਾ ਮੋੜਨ ਵਾਲੇ ਰਸੂਖਦਾਰਾਂ ਖਿਲਾਫ ਇਕ ਵੱਡੀ ਮੁਹਿੰਮ ਆਰੰਭੀ ਗਈ ਹੈ। ਪੰਜਾਬ ਦੇ ਸਹਿਕਾਰਤਾ ਮੰਤਰੀ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਦੋਸ਼ ਹੈ ਕਿ ਪਿਛਲੇ ਸਮੇਂ ਦੌਰਾਨ ਰੱਜੇ ਪੁੱਜੇ ਵੱਡੇ ਕਿਸਾਨਾਂ ਨੇ ਸਹਿਕਾਰੀ ਬੈਂਕਾਂ ਤੋਂ ਕਰੋੜਾਂ ਰੁਪਏ ਦੇ ਕਰਜ਼ੇ ਲਏ ਪਰ ਮੋੜੇ ਨਹੀਂ ਹਨ। ਇਸ ਨਾਲ ਸਹਿਕਾਰੀ ਬੈਂਕਾਂ ਡੁੱਬਣ ... Read More »

ਕੌਮੀ ਫਿਲਮ ਪੁਰਸਕਾਰਾਂ ਸਬੰਧੀ ਵਿਵਾਦ

ਪੁਰਸਕਾਰ ਕਿਸੇ ਨਾ ਕਿਸੇ ਰੂਪ ਵਿੱਚ ਹਮੇਸ਼ਾਂ ਵਿਵਾਦ ਵਿੱਚ ਹੀ ਰਹਿੰਦੇ ਹਨ। ਕਦੇ ਇਸ ਗੱਲ ਦਾ ਵਿਵਾਦ ਛਿੜਦਾ ਹੈ ਕਿ ਪੁਰਸਕਾਰਾਂ ਲਈ ਚੋਣ ਸਹੀ ਨਹੀਂ ਹੈ। ਤਾਜ਼ਾ ਵਿਵਾਦ ਇਸ ਗੱਲ ਲਈ ਛਿੜਿਆ ਹੈ ਕਿ ਕੌਮੀ ਫਿਲਮ ਪੁਰਸਕਾਰਾਂ ਦੀ ਵੰਡ ਖੁਦ ਮਹਾਮਹਿਮ ਰਾਸ਼ਟਰਪਤੀ ਜੀ ਨੇ ਕਿਉਂ ਨਹੀਂ ਕੀਤੀ। ਕੁਝ ਵੀ ਹੋਵੇ ਅਜਿਹੇ ਵਿਵਾਦ ਪੁਰਸਕਾਰਾਂ ਨੂੰ ਕਲੰਕਿਤ ਕਰਦੇ ਹਨ। ਇਸ ਨਾਲ ਪੁਰਸਕਾਰਾਂ ... Read More »

ਪੰਜਾਬ ਦੇ ਕਿਸਾਨਾਂ ਨਾਲ ਫਿਰ ਵਿਤਕਰਾ

ਕੇਂਦਰ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਵਿਤਕਰਾ ਕੀਤਾ ਹੈ। ਖੇਤੀ ਸੰਕਟ ਕਾਰਨ ਪੰਜਾਬ ਵਿੱਚ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਚਾਲੂ ਸਾਲ ਦੌਰਾਨ ਹੀ 400 ਤੋਂ ਵੱਧ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਹਨ। ਕਿਸਾਨਾਂ ਦੀ ਇਸ ਤਰਸਯੋਗ ਹਾਲਤ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਵੱਲ ਕੋਈ ਧਿਆਨ ਨਹੀਂ ਦਿੱਤਾ। ਜਦੋਂ ਕਿ ਮਹਾਂਰਾਸ਼ਟਰ ਦੇ ... Read More »

ਸੁਪਰੀਮ ਕੋਰਟ ਦਾ ਅਹਿਮ ਕਦਮ

ਬੱਚਿਆਂ ਦੇ ਸਰੀਰਕ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਦੇ ਸਬੰਧ ਵਿੱਚ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਹਾਈਕੋਰਟ ਨੂੰ ਕਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼੍ਰੀ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਸਾਰੀਆਂ ਉਚ ਅਦਾਲਤਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿਤੇ ਹਨ ਕਿ ਬਚਿਆਂ ਨਾਲ ਜੁੜੇ ਸਰੀਰਕ ... Read More »

ਲਾਇਬ੍ਰੇਰੀਆਂ ਮੰਗਦੀਆਂ ਨੇ ਧਿਆਨ

ਲਾਇਬ੍ਰੇਰੀਆਂ ਸਿੱਖਿਆ ਖੇਤਰ ਅਤੇ ਭਾਸ਼ਾ ਦੇ ਵਿਕਾਸ ਨਾਲ ਜੁੜਿਆ ਹੋਇਆ ਇਕ ਜ਼ਰੂਰੀ ਅੰਗ ਹਨ। ਇਹ ਬਦਕਿਸਮਤੀ ਹੈ ਕਿ ਪੰਜਾਬ ਵਿੱਚ ਲਾਇਬ੍ਰੇਰੀਆਂ ਕਾਇਮ ਕਰਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਵੱਡੀ ਗਿਣਤੀ ਵਿੱਚ ਵੱਸੋਂ ਲਾਇਬ੍ਰੇਰੀਆਂ ਜਾਣਾ ਹੀ ਪਸੰਦ ਨਹੀਂ ਕਰਦੀ। ਵਿਕਸਿਤ ਦੇਸ਼ਾਂ ਵਿੱਚ ਵੀ ਲਾਇਬ੍ਰੇਰੀਆਂ ਸ਼ਹਿਰਾਂ ਦਾ ਜ਼ਰੂਰੀ ... Read More »

ਕੌਮੀ ਵਿਰਾਸਤ ਦੀ ਨਿਲਾਮੀ

ਦੇਸ਼ ਵਿੱਚ ਕੌਮੀ ਵਿਰਾਸਤ ਦੀ ਨਿਲਾਮੀ ਲੱਗ ਰਹੀ ਹੈ। ਕੇਂਦਰ ਸਰਕਾਰ ਦੇ ਸੈਰਸਪਾਟਾ ਮੰਤਰਾਲੇ ਵੱਲੋਂ (ਅਡੌਪਟ ਏ ਹੈਰੀਟੇਜ) ‘ਇਕ ਵਿਰਾਸਤੀ ਯਾਦਗਾਰ ਅਪਣਾਓ’ ਪ੍ਰਾਜੈਕਟ ਤਹਿਤ 100 ਦੇ ਕਰੀਬ ਵਿਰਾਸਤੀ ਮਹੱਤਵ ਵਾਲੇ ਅਸਥਾਨ ਨਿੱਜੀ ਘਰਾਣਿਆਂ ਨੂੰ ਸੌਂਪਣ ਦੀ ਤਿਆਰੀ ਹੋ ਰਹੀ ਹੈ। ਇਸ ਯੋਜਨਾ ਤਹਿਤ ਦਿੱਲੀ ਵਿੱਚ ਕੌਮੀ ਵਿਰਾਸਤ ਦੀ ਸਭ ਤੋਂ ਉਘੜਵੀਂ ਨਿਸ਼ਾਨੀ ਪ੍ਰਸਿੱਧ ਲਾਲ ਕਿਲ੍ਹੇ ਨੂੰ 5 ਸਾਲ ਲਈ ਇਕ ... Read More »

ਪੰਜਾਬ ਨੂੰ ਅੱਗ ਨਾ ਲਾਓ

ਪੰਜਾਬ ਦਾ ਫਗਵਾੜਾ ਸ਼ਹਿਰ ਫਿਰਕੂ ਤਣਾਅ ਦਾ ਕੇਂਦਰ ਬਣ ਗਿਆ ਹੈ। ਬੀਤੀ 13 ਅਪ੍ਰੈਲ ਨੂੰ 2 ਫਿਰਕਿਆਂ ਦਰਮਿਆਨ ਹੋਏ ਹਿੰਸਕ ਟਕਰਾਅ ਤੋਂ ਬਾਅਦ ਹਾਲਾਤ ਲਗਾਤਾਰ ਤਣਾਅਪੂਰਨ ਬਣੇ ਹੋਏ ਹਨ। ਇਸ ਵਿਵਾਦ ਅਤੇ ਟਕਰਾਅ ਦਾ ਅਸਰ ਪੂਰੇ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ। ਫਗਵਾੜਾ ਵਿੱਚ ਹੋਏ ਟਕਰਾਅ ਦੌਰਾਨ ਜ਼ਖਮੀ ਹੋਏ ਇਕ ਨੌਜਵਾਨ ਦੀ ਅਫਸੋਸਨਾਕ ਮੌਤ ਤੋਂ ਬਾਅਦ ਹਾਲਾਤ ਹੋਰ ਵਿਸਫੋਟਕ ਹੋ ... Read More »

ਪੰਜਾਬ ਦੀ ਜ਼ਹਿਰੀਲੀ ਆਬੋ ਹਵਾ

ਪੰਜਾਬ ਵਿੱਚ ਪ੍ਰਦੂਸ਼ਣ ਇਕ ਵੱਡਾ ਮਸਲਾ ਬਣਿਆ ਹੋਇਆ ਹੈ। ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਕਾਰਨ ਪੰਜਾਬ ਵਿੱਚ ਮਾਰੂ ਬਿਮਾਰੀਆਂ ਫੈਲ ਰਹੀਆਂ ਹਨ। ਵੱਡੀ ਗਿਣਤੀ ਵਿੱਚ ਲੋਕ ਕੈਂਸਰ ਅਤੇ ਹੋਰ ਮਾਰੂ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ। ਪਾਣੀ ਤੋਂ ਬਾਅਦ ਹਵਾ ਦਾ ਪ੍ਰਦੂਸ਼ਣ ਵੀ ਬਹੁਤ ਖਤਰਨਾਕ ਹੱਦ ਤੱਕ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਵਲੋਂ ਤਿਆਰ ... Read More »

COMING SOON .....
Scroll To Top
11