Saturday , 20 April 2019
Breaking News
You are here: Home » Carrier (page 4)

Category Archives: Carrier

ਸਾਇੰਸ ਨੂੰ ਆਮ ਲੋਕਾਂ ਨਾਲ ਜੋੜਿਆ ਜਾਵੇ : ਪ੍ਰਧਾਨ ਮੰਤਰੀ

ਲਵਲੀ ਯੂਨੀਵਰਸਿਟੀ ਵਿਖੇ ਕੀਤਾ 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਜਲੰਧਰ, 3 ਜਨਵਰੀ- ਇਸ ਸਾਲ ਦੇ ਵਿਸ਼ੇ – ‘‘ਭਵਿੱਖ ਦਾ ਭਾਰਤ : ਵਿਗਿਆਨ ਅਤੇ ਤਕਨਾਲੋਜੀ’’ ਨੂੰ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸੱਚੀ ਸ਼ਕਤੀ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਨੂੰ ਲੋਕਾਂ ਨਾਲ ਜੋੜਨ ਵਿੱਚ ਹੈ। ਉਨ੍ਹਾਂ ਨੇ ਭਾਰਤ ਦੇ ਮਹਾਨ ਵਿਗਿਆਨੀਆਂ, ਜਿਨ੍ਹਾਂ ਵਿੱਚ ਅਚਾਰੀਆ ਜੇਸੀ ਬੋਸ, ਸੀਵੀ ਰਮਨ, ... Read More »

ਲਾਇਲਪੁਰ ਖ਼ਾਲਸਾ ਕਾਲਜ ਦੀ ਸਾਲਾਨਾ ਐਲੂਮਨੀ ਮੀਟ ਭਲਕੇ

ਜਲੰਧਰ, 3 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਵੱਲੋਂ ਸ.ਬਲਬੀਰ ਸਿੰਘ ਐਨੂਅਲ ਐਲੂਮਨੀ ਮੀਟ-2018 5 ਦਸੰਬਰ ਨੂੰ ਸ਼ਾਮੀ 5 ਵਜੇ ਕਰਵਾਈ ਜਾ ਰਹੀ ਹੈ। ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਬੀਬੀ ਬਲਬੀਰ ਕੌਰ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਇਸ ਮੌਕੇ ’ਤੇ ਗਰੈਂਡ ਕਲਚਰਲ ਇਵੈਂਟ ਆਯੋਜਿਤ ਕੀਤਾ ਜਾਵੇਗਾ। ਸਾਰੇ ਸਾਬਕਾ ... Read More »

ਸਿਕੰਦਰ ਸਿੰਘ ਨੂਰਮਹਿਲ ਥਾਣਾ ਮੁਖੀ ਦੇ ਅਹੁਦੇ ਤੇ ਤਾਇਨਾਤ

ਨੂਰਮਹਿਲ, 2 ਦਸੰਬਰ (ਸੋਨੂ ਬਹਾਦਰਪੁਰੀ)- ਬੀਤੇ 15, ਦਿਨ ਤੋਂ ਥਾਣਾ ਮੁਖੀ ਤੋਂ ਵਾਂਜੇ ਨੂਰਮਹਿਲ ਠਾਣੇ ਵਿਚ ਐਸ ਐਸ ਪੀ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਆਦੇਸ਼ ਤੇ ਕਪੂਰਥਲਾ ਤੋਂ ਬਦਲ ਕੇ ਆਏ ਸਬ ਇੰਸਪੈਕਟਰ ਸਿਕੰਦਰ ਸਿੰਘ ਥਾਣਾ ਮੁਖੀ ਦਾ ਅਹੁਦਾ ਸੰਬਾਲ ਕੇ ਥਾਣਾ ਮੁਖੀ ਨੇ ਗਲਬਾਤ ਕਰਦਿਆਂ ਕਿਹਾ ਕੇ ਨਸ਼ੇ ਦੇ ਸੋਦਾਗਰਾਂ ਨੂੰ ਗੁੰਡਾਗਰਦੀ ਤੇ ਸ਼ਰਾਰਤੀ ਅਨਸਰਾਂ ਤੇ ਨਕੇਲ ਕਸੀ ਜਾਵੇਗੀ।ਸਮਾਜ ... Read More »

ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੀ ਵਿਦਿਆਰਥਣ ਹਰਜੋਤ ਕੌਰ ਦਾ 26 ਜਨਵਰੀ ਨੂੰ ਦਿੱਲੀ ਵਿਖੇ ਹੋਵੇਗਾ ਸਨਮਾਨ

ਫਰੀਦਕੋਟ, 28 ਨਵੰਬਰ (ਗੁਰਜੀਤ ਰੋਮਾਣਾ)- ਬਾਬਾ ਫਰੀਦ ਜੀ ਦੀ ਰਹਿਮਤ ਸਦਕਾ ਪ੍ਰਿੰਸੀਪਲ ਕੁਲਦੀਪ ਕੌਰ ਦੀ ਅਗਵਾਈ ਹੇਠ ਚਲ ਰਹੇ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੀ ਦਸਵੀਂ ਦੇ ਨਤੀਜੇ ਵਿਚੋਂ 99.2 ਪ੍ਰਤੀਸ਼ਤ ਹਾਸਿਲ ਕਰਕੇ ਇੰਡੀਆਂ ਵਿਚ ਚੋਥਾ ਦਰਜਾ ਹਾਸਿਲ ਕਰਨ ਵਾਲੀ ਵਿਦਿਆਰਥਣ ਹਰਜੋਤ ਕੋਰ ਨੂੰ 26 ਜਨਵਰੀ ਮੌਕੇ ਦਿਲੀ ਵਿਚ ਸਨਮਾਨਿਤ ਕੀਤਾ ਜਾਵੇਗਾ। ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੋਰ ਨੇ ਬਹੁਤ ਮਾਣ ... Read More »

ਉਚੇਰੀ ਤੇ ਤਕਨੀਕੀ ਸਿੱਖਿਆ ਹੈ ਸਮੇਂ ਦੀ ਲੋੜ : ਗੁਰਛਿੰਦਰਪਾਲ ਸਿੰਘ

ਸਰਕਾਰੀ ਸਕੂਲ ਸਾਬੂਆਣਾ ਦੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਫਾਜ਼ਿਲਕਾ, 23 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਵਿਦਿਆਰਥੀਆਂ ਨੂੰ ਉਚੇਰੀ ਤੇ ਤਕਨੀਕੀ ਸਿਖਿਆ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਤਹਿਤ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਬੂਆਣਾ ... Read More »

ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ ’ਚ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ

ਬਾਕੀ ਚਾਰ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਲਈ ਪ੍ਰਕਿਰਿਆ ਜਾਰੀ ਚੰਡੀਗੜ੍ਹ, 20 ਨਵੰਬਰ- ਲੁਧਿਆਣਾ ਵਿਖੇ ਇਕ ਪ੍ਰਾਈਵੇਟ ਫੈਕਟਰੀ ਵਿੱਚ ਅੱਗ ਲੱਗਣ ਤੋਂ ਬਾਅਦ ਕੈਮੀਕਲ ਧਮਾਕੇ ਨਾਲ ਮਾਰੇ ਗਏ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ/ਕਰਮਚਾਰੀਆਂ ਵਿੱਚੋਂ ਪੰਜ ਜਣਿਆਂ ਦੇ ਵਾਰਸਾਂ ਨੂੰ ਅੱਜ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ। ਅੱਜ ਇਥੇ ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਉਂਸਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ... Read More »

ਬੇਰੁਜ਼ਗਾਰ ਨੌਜਵਾਨਾਂ ਲਈ ਬੇਹੱਦ ਸਹਾਈ ਹੋਵੇਗਾ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ : ਡੀਸੀ ਫਿਰੋਜ਼ਪੁਰ

ਸਾਦੇਂ ਹਾਸ਼ਮ, 20 ਨਵੰਬਰ (ਸੁਖਵਿੰਦਰ ਸੁਖ)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੋਲ੍ਹਿਆ ਜਾ ਰਿਹਾ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਨੌਜਵਾਨਾਂ ਲਈ ਬੇਹਦ ਸਹਾਈ ਸਾਬਤ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਨੇ ਦਸਿਆ ਕਿ ਇਸ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਖੁਲ੍ਹਣ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤੀ ਅਤੇ ਕਿਤਾ ਅਗਵਾਈ ਵਿਚ ਵਡੀ ਮਦਦ ਮਿਲੇਗੀ। ਡਿਪਟੀ ... Read More »

ਵਿਧਾਇਕ ਕੋਟ ਭਾਈ ਨੇ ਕੈਂਪ ਦੌਰਾਨ ਵੰਡੇ ਨਿਯੁਕਤੀ ਪੱਤਰ

ਨਥਾਣਾ, 19 ਨਵੰਬਰ (ਚਰਨਜੀਤ ਸਿੱਧੂ)- ਅੱਜ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਪਿੰਡ ਗੋਬਿੰਦਪੁਰਾ ਦੇ ਨਹਿਰੀ ਵਿਸ਼ਰਾਮ ਘਰ ਅਤੇ ਲਹਿਰਾ ਮੁਹੱਬਤ ਬੱਸ ਸਟੈਂਡ ਵਿਖੇ ਲਗਾਏ ਕੈਂਪ ਦੌਰਾਨ ਕਾਂਗਰਸ ਆਗੂਆਂ ਨੂੰ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਦੇ ਨਿਯੁਕਤੀ ਪੱਤਰ ਦਿੱਤੇ ਜਿਸ ਵਿੱਚ ਸਰਬਜੀਤ ਸਿੰਘ ਨਥਾਣਾ ਨੂੰ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇੜ ਨਥਾਣਾ ਦਾ ਪ੍ਰਧਾਨ ਅਤੇ ਵਾਰਡ ਨੰਬਰ 10 ਤੋਂ ਐਮ.ਸੀ. ਪੂਰਨ ... Read More »

ਬੇਲਾ ਫਾਰਮੇਸੀ ਕਾਲਜ ਬੀ. ਫਾਰਮ ਵਿੱਚ ਦੂਜੀ ਵਾਰ ਰਾਜ ਦਾ ਪਹਿਲਾ ਐਕ੍ਰਿਡਿਟੇਟ ਕਾਲਜ ਬਣਾਇਆ

ਸ੍ਰੀ ਚਮਕੌਰ ਸਾਹਿਬ, 16 ਨਵੰਬਰ (ਅਮਰਜੀਤ ਸਿੰਘ ਕਲਸੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ ਨੇ ਫਾਰਮੇਸੀ ਖੇਤਰ ਵਿੱਚ ਰਾਜ ਦਾ ਪਹਿਲਾ ਅਜਿਹਾ ਕਾਲਜ ਹੈ ਜਿਸ ਨੂੰ ਦੂਜੀ ਵਾਰ ਨੈਸ਼ਨਲ ਬੋਰਡ ਐਕ੍ਰਿਡਿਟੇਸ਼ਨ, ਦਿੱਲੀ ਵੱਲੋ ਬੀ. ਫਾਰਮ. ਕੋਰਸ ਨੂੰ ਮਾਨਤਾ ਮਿਲੀ ਹੈ ਇਹ ਮਾਨਤਾ ਨੈਸ਼ਨਲ ਬੋਰਡ ਐਕ੍ਰਿਡਿਟੇਸ਼ਨ ਦੇ ਨਵੇ ਰੂਪ ਵਾਸ਼ੀਗਟਨ ਐਕੋਰਡ ਤੇ ਅਧਾਰਿਤ ਹੈ। ਸੰਸਥਾ ... Read More »

ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੇ ਵਿਦਿਆਰਥੀਆਂ ਨੇ ਸਾਇੰਸ ਕਾਂਗਰਸ ਮੁਕਾਬਲੇ ਵਿੱਚ ਮਾਰੀਆਂ ਮੱਲਾਂ

ਫਰੀਦਕੋਟ, 15 ਨਵੰਬਰ (ਗੁਰਜੀਤ ਰੋਮਾਣਾ)- ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੇ ਵਿਦਿਆਰਥੀਆਂ ਨੇ ਨੈਸ਼ਨਲ ਬਾਲ ਸਾਇੰਸ ਕਾਂਗਰਸ ਮੁਕਾਬਲੇ ਵਿਚ ਹਿਸਾ ਲਿਆ। ਇਹ ਮੁਕਾਬਲਾ ਮੇਜਰ ਆਜਿਬ ਸਿੰਘ ਸਕੂਲ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਜਿਲ੍ਹੇ ਦੇ ਅਲਗ – ਅਲਗ ਸਕੂਲਾਂ ਨੇ ਜੂਨੀਅਰ ਅਤੇ ਸੀਨੀਅਰ ਗੁਰਪ ਵਿਚ ਹਿਸਾ ਲਿਆ। ਬਾਬਾ ਫਰੀਦ ਸਕੂਲ ਦੀ ਜੂਨੀਅਰ ਗਰੁਪ ਦੀ ਟੀਮ ਨੇ ਪਹਿਲਾ ਦਰਜਾ ਅਤੇ ਸੀਨੀਅਰ ... Read More »

COMING SOON .....


Scroll To Top
11