Saturday , 22 September 2018
Breaking News
You are here: Home » Carrier (page 3)

Category Archives: Carrier

ਕਾਂਗਰਸ ਵੱਲੋਂ ਲਿਆਂਦੀ ਜਾਣ ਵਾਲੀ ‘ਯੂਥ ਨੀਤੀ’ ਨੌਜਵਾਨਾਂ ਦੀਆਂ ਇੱਛਾਵਾਂ ਦੀ ਤਰਜ਼ਮਾਨੀ ਕਰੇਗੀ : ਨਵਜੋਤ ਸਿੱਧੂ

ਜਲੰਧਰ, 9 ਅਗਸਤ- ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵਲੋਂ ਜਲਦ ਹੀ ‘ਯੂਥ ਨੀਤੀ’ ਤਿਆਰ ਕੀਤੀ ਜਾਵੇਗੀ ਜਿਸ ਦਾ ਆਧਾਰ ਨੌਜਵਾਨਾਂ ਦੇ ਵਿਚਾਰ ਹੋਣਗੇ ਤਾਂ ਜੋ ਨੌਜਵਾਨਾਂ ਦੀ ਇੱਛਾਵਾਂ ਦੀ ਪੂਰਤੀ ਕਰਦੇ ਹੋਏ ਉਨ੍ਹਾਂ ਨੂੰ ਦੇਸ਼ ਦੀ ਸਮਾਜਿਕ ਤੇ ਆਰਥਿਕ ਤਰੱਕੀ ਵਿਚ ਭਾਗੀਦਾਰ ਬਣਾਇਆ ਜਾ ਸਕੇ। ਅੱਜ ਇੱਥੇ ‘ਸੋਚ ਸੇ ਸੋਚ ਕੀ ... Read More »

ਐਮ.ਐਸਸੀ. ਕੈਮਿਸਟਰੀ, ਫਿਜ਼ਿਕਸ ਤੇ ਐਮ.ਕਾਮ. ਦੇ ਦਾਖਲਿਆਂ ਲਈ ਕਾਊਂਸਲਿੰਗ 30 ਨੂੰ

ਬੁਢਲਾਡਾ, 28 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਗੁਰੂ ਨਾਨਕ ਕਾਲਜ ਵਿਖੇ ਐਮ.ਐਸਸੀ. ਕੈਮਿਸਟਰੀ, ਐਮ.ਐਸਸੀ. ਫਿਜ਼ਿਕਸ ਅਤੇ ਐਮ.ਕਾਮ. ਵਿੱਚ ਦਾਖਲਿਆਂ ਸਬੰਧੀ ਕਾਊਂਸਲਿੰਗ ਕਾਲਜ ਕੈਂਪਸ ਵਿਖੇ 30 ਜੁਲਾਈ ਸਵੇਰੇ 10 ਵਜੇ ਰੱਖੀ ਗਈ ਹੈ। ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਊਂਸਲਿੰਗ ਸਮੇਂ ਵਿਦਿਆਰਥੀ ਅਸਲ ਸਰਟੀਫਿਕੇਟ ਤੇ ਅਧਾਰ ਕਾਰਡ ਜਾਂ ਕੋਈ ਵੀ ਪਹਿਚਾਨ ਪੱਤਰ ਨਾਲ ਲੈਕੇ ਆਉਣ। Read More »

ਸਿਖ ਨੈਸ਼ਨਲ ਕਾਲਜ ਕਾਦੀਆਂ ਦੇ ਆਡੀਟੋਰੀਅਮ ਅਤੇ ਮੁੱਖ ਗੇਟ ਦਾ ਉਦਘਾਟਨੀ ਸਮਾਰੋਹ ਆਯੋਜਿਤ

ਕਾਦੀਆਂ, 28 ਜੁਲਾਈ (ਮੁਨੀਰਾ ਸਲਾਮ, ਰਾਜੂ ਖਹਿਰਾ)- ਅੱਜ ਸਿਖ ਨੈਸ਼ਨਲ ਕਾਲਜ ਕਾਦੀਆਂ ਦੇ ਆਡੀਟੋਰੀਅਮ ਅਤੇ ਮੁਖ ਗੇਟ ਦਾ ਓਦਘਾਟਨੀ ਸਮਾਰੋਹ  ਆਯੋਜਿਤ ਕੀਤਾ ਗਿਆ। ਅੱਜ ਦੇ ਇਸ ਓੁਦਘਾਟਨੀ ਸਮਾਰੋਹ ਮੋਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਕੁਮਾਰ ਜਾਖੜ ਵਿਸ਼ੇਸ਼ ਤੋਰ ਤੇ ਪਹੂੰਚੇ  ਅਤੇ ਇਸ ਸਮਾਰੋਹ ਵਿਚ ਬਤੋਰ ਮੁਖ ਮਹਿਮਾਨ ਸ਼ਾਮਿਲ ਹੋਏ । ਇਸ ਮੋਕੇ ਕਾਲਜ ਪ੍ਰਿੰਸੀਪਲ ਨੇ ਆਏ ਮਹਿਮਾਨਾਂ ਦਾ ... Read More »

ਪਿੰਡ ਢਾਹਾਂ ਦੀ ਪੁੱਤਰੀ ਅਤੇ ਨੂਰਪੁਰਬੇਦੀ ਦੀ ਨੂੰਹ ਬਣੀ ਫੌਜ ਵਿੱਚ ਲੈਫਟੀਨੈਂਟ

ਨੂਰਪੁਰ ਬੇਦੀ, 27 ਜੁਲਾਈ (ਬਲਜਿੰਦਰ ਸਿੱਧੂ)- ਨੂਰਪੁਰ ਬੇਦੀ ਦੀ ਅਮਨਦੀਪ ਕੌਰ ਪਤਨੀ ਹਰਦੀਪ ਸਿੰਘ ਸੋਨੀ ਅਤੇ ਸ੍ਰੀ ਬਲਦੇਵ ਸਿੰਘ ਤੇ ਸ੍ਰੀਮਤੀ ਪਰਮਜੀਤ ਕੌਰ ਦੀ ਨੂੰਹ ਨੇ ਆਪਣੀ ਸਖਤ ਮਿਹਨਤ ਨਾਲ ਭਾਰਤੀ ਫੌਜ ਦੀ ਮੈਡੀਕਲ ਸ਼ਾਖਾ ਵਿੱਚ ਬਤੌਰ ਲੈਫਟੀਨੈਂਟ ਨਰਸਿੰਗ ਬਣਨ ਦਾ ਮੁਕਾਮ ਹਾਸਿਲ ਕੀਤਾ ਹੈ। ਫੌਜੀ ਪਿਛੋਕੜ ਵਾਲੇ ਪਰਿਵਾਰ ਪਿੰਡ ਢਾਹਾਂ ਨੇੜੇ ਤਖਤਗੜ੍ਹ ਵਿਖੇ ਪਿਤਾ ਸ੍ਰੀ ਪਾਖਰ ਸਿੰਘ ਕੈਪਟਨ ਅਤੇ ... Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੌਕ ਪ੍ਰਾਗਦਾਸ ਵਿੱਖੇ ਵਿਦਿਆਰਥੀਆਂ ਨੂੰ ਸੜਕ ਸੁਰਖਿਆ ਅਤੇ ਟਰੇਫਿਕ ਨਿਯਮਾਂ ਕੀਤਾ ਜਾਗਰੂਕ

ਅੰਮ੍ਰਿਤਸਰ, 26 (ਦਵਾਰਕਾ ਨਾਥ ਰਾਣਾ)- ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੌਕ ਪ੍ਰਾਗਦਾਸ ਅੰਮ੍ਰਿਤਸਰ ਵਿਖੇ ਮਿਤੀ 26-7-2018 ਨੂੰ ਬੱਚਿਆਂ ਨੂੰ ੍ਰੋੳਦ ਸ਼ੳਡੲਟੇ × ਠਰੳਡਡਚਿ 1ਾੳਰੲਨੲਸਸ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ। ਪੁਲਿਸ ਅਧਿਕਾਰੀ ਇੰਸਪੈਕਟਰ ਪਰਮਜੀਤ ਸਿੰਘ ਅਤੇ ਹਵਾਲਦਾਰ ਬਲਵੰਤ ਸਿੰਘ ਨੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿਚ ਦੱਸਿਆ ਗਿਆ ਕਿ ਸਾਨੂੰ 4ਰਵਿਨਿਗ ਕਰਦੇ ਸਮੇ ਕੁਝ ਨੇਮ ਤੇ ਨਿਯਮਾਂ ਦਾ ... Read More »

ਪਿੰਡ ਸੇਖਾ ਦੇ ਸਰਕਾਰੀ ਸਕੂਲ ਨੂੰ ਮਾਡਰਨ ਸਕੂਲ ਬਣਾਉਣ ਦੀ ਕੇਵਲ ਢਿੱਲੋਂ ਵੱਲੋਂ ਸ਼ੁਰੂਆਤ

ਕੈਪਟਨ ਸਰਕਾਰ ਸਿਹਤ ਤੇ ਸਿੱਖਿਆ ਵੱਲ ਦੇ ਰਹੀ ਹੈ ਵਿਸ਼ੇਸ਼ ਧਿਆਨ : ਢਿੱਲੋਂ ਬਰਨਾਲਾ, 21 ਜੁਲਾਈ (ਬਲਜਿੰਦਰ ਸਿੰਘ ਚੌਹਾਨ, ਬਾਜ ਸਿੰਘ ਰਟੌਲ)- ਹਲਕਾ ਬਰਨਾਲਾ ਦੇ ਤਿੰਨ ਪਿੰਡਾਂ ਧਨੌਲਾ ਖੁਰਦ, ਭਦਲਵਢ ਅਤੇ ਕਰਮਗੜ੍ਹ ਦੇ ਪ੍ਰਾਇਮਰੀ ਸਕੂਲਾਂ ਨੂੰ ਸ਼ਹਿਰੀ ਤਕਨੀਕ ਤੇ ਮਾਡਰਨ ਸਕੂਲਾਂ ਵਜੋਂ ਵਿਕਸਿਤ ਕਰਨ ਤੋਂ ਬਾਅਦ ਅਜ ਸੇਖਾ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਸ਼ਹਿਰੀ ਤਰਜ਼ ਤੇ ਸਮਾਰਟ ਸਕੂਲ ਵਜੋਂ ਵਿਕਸਿਤ ... Read More »

ਗੁਰਮੀਤ ਸਿੰਘ ਬਰਾੜ ਨੇ ਥਾਣਾ ਮੁਖੀ ਸਾਹਨੇਵਾਲ ਦਾ ਚਾਰਜ ਸੰਭਾਲਿਆ

ਕੁਹਾੜਾ/ਸਾਹਨੇਵਾਲ 21 ਜੁਲਾਈ (ਅੰਮ੍ਰਿਤਪਾਲ)- ਸਾਹਨੇਵਾਲ ਦੇ ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਵਿਰਕ ਦੇ ਤਬਾਦਲੇ ਤੋਂ ਬਾਅਦ ਐਸਐਚਓ ਗੁਰਮੀਤ ਸਿੰਘ ਬਰਾੜ ਨੇ ਸਾਹਨੇਵਾਲ ਥਾਣਾ ਦਾ ਚਾਰਜ ਸੰਭਾਲਿਆ। ਇਸ ਮੌਕੇ ਗੱਲਬਾਤ ਕਰਦੇ ਥਾਣਾ ਮੁਖੀ ਐਸਐਚਓ ਬਰਾੜ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ... Read More »

ਅੰਬਿਕਾ ਸੋਨੀ ਦੇ ਵਰਕਿੰਗ ਕਮੇਟੀ ਦੇ ਮੈਂਬਰ ਬਣਨ ’ਤੇ ਰੂਪਨਗਰ ਯੂਥ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ

ਰੂਪਨਗਰ, 19 ਜੁਲਾਈ (ਲਾਡੀ ਖਾਬੜਾ)- ਰੂਪਨਗਰ ਕਾਂਗਰਸ ਪਾਰਟੀ ਦੇ ਯੂਥ ਕਾਂਗਰਸ ਦੀ ਮੀਟਿੰਗ ਰੂਪਨਗਰ ਦੇ ਕਾਂਗਰਸ ਭਵਨ ਵਿਚ ਬਰਿੰਦਰ ਸਿੰਘ ਢਿਲੋਂ ਪ੍ਰਧਾਨ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਹੇਮੰਤ ਉਗਲੇ , ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਨਵੇਂ ਚੁਣੇ ਗਏ ਇੰਚਾਰਜ ਸ੍ਰੀ .ਮਤੀ ਪੂਨਮ ਕਾਂਗੜ ਅਤੇ ਪੰਜਾਬ ਪ੍ਰਦੇਸ਼ ... Read More »

ਅਮਲੋਹ ਥਾਣੇ ਦੇ ਇੰਸਪੈਕਟਰ ਰਾਜ ਕੁਮਾਰ ਨੇ ਸੰਭਾਲਿਆ ਅਹੁੱਦਾ

ਅਮਲੋਹ, 17 ਜੁਲਾਈ (ਰਣਜੀਤ ਸਿੰਘ ਘੁੰਮਣ)- ਇੰਸਪੈਕਟਰ ਰਾਜ ਕੁਮਾਰ ਨੇ ਪੁਲਿਸ ਥਾਣਾ ਅਮਲੋਹ ਵਿਖੇ ਅੱਜ ਬਤੌਰ ਥਾਣਾ ਮੁੱਖੀ ਆਹੁਦਾ ਸੰਭਾਲ ਲਿਆ ਹੈ, ਇਸ ਤੋਂ ਪਹਿਲਾਂ ਉਹ ਇੰਚਾਰਜ ਈ.ਓ.ਵਿੰਗ (ਤਫ਼ਤੀਸ਼) ਫਤਿਹਗੜ੍ਹ ਸਾਹਿਬ ਵਿਖੇ ਸੇਵਾਵਾਂ ਨਿਭਾ ਰਹੇ ਸਨ। ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਨੂੰ ਮੁਕੰਮਲ ਤੌਰ ਤੇ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ... Read More »

ਹਾਕਮ ਸਿੰਘ ਨੂੰ ਸਹਾਇਕ ਸਬ-ਇੰਸਪੈਕਟਰ ਵਜੋਂ ਮਿਲੀ ਤਰੱਕੀ

ਫਰੀਦਕੋਟ, 12 ਜੁਲਾਈ (ਗੁਰਜੀਤ ਰੋਮਾਣਾ)- ਪੰਜਾਬ ਦੇ ਡੀ ਜੀ ਪੀ ਸ੍ਰੀ ਸੁਰੇਸ਼ ਅਰੋੜਾ ਵਲੋਂ ਮਹਿਕਮੇ ਵਿਚ ਸਨਿਉਲਟੀ, ਇਮਾਨਦਾਰ ਅਤੇ ਮਿਹਨਤੀ ਜਵਾਨਾਂ ਨੂੰ ਉਨ੍ਹਾਂ ਬਣਦਾ ਸਨਮਾਨ ਅਤੇ ਪ੍ਰਮੋਸ਼ਨ ਦੇਣ ਦੇ ਲਹਿਜੇ ਮੁਤਾਬਕ ਜਿਲ੍ਹਾ ਫਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਡਾ ਨਾਨਕ ਸਿੰਘ ਵਲੋਂ ਇਮਾਨਦਾਰੀ ਨਾਲ ਵਧੀਆ ਸੇਵਾਂਵਾਂ ਦੇਣ ਬਦਲੇ ਕੁਝ ਜਵਾਨਾਂ ਨੂੰ ਹੌਲਦਾਰ ਤੋਂ ਸਹਾਇਕ ਸਬ-ਇੰਸਪੈਕਟਰ ਵਜੋਂ ਤਰਕੀ ਦੇਣ ਦੇ ਆਰਡਰ ਕੀਤੇ ... Read More »

COMING SOON .....
Scroll To Top
11