Monday , 19 February 2018
Breaking News
You are here: Home » BUSINESS NEWS

Category Archives: BUSINESS NEWS

ਬਠਿੰਡਾ ਵਿਖੇ ਰੇਲਵੇ ਪੁਲਿਸ ਨੇ ਦੋ ਨਸ਼ਾ ਤਸਕਰ ਕੀਤੇ ਕਾਬੂ

ਬਠਿੰਡਾ, 17 ਫਰਵਰੀ (ਨਰਿੰਦਰ ਪੁਰੀ, ਕਮਲ ਕਟਾਰੀਆ)- ਅੱਜ ਬਠਿੰਡਾ ਰੇਲਵੇ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੀ ਆਰ ਪੀ ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਡੀ ਜੀ ਪੀ ਸ੍ਰੀ ਰੋਹਿਤ ਚੋਧਰੀ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ ਨਸੇ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ।ਜਿਸ ਵਿੱਚ ਅੱਜ ਇੱਕ ਵਡੀ ਸਫਲਤਾ ਹਾਸਿਲ ਹੋਈ ਹੈ। ... Read More »

ਖੇਤੀ ਸਭਾਵਾਂ ਨੂੰ ‘ਸਹਿਕਾਰੀ ਪੇਂਡੂ ਸਟੋਰਾਂ’ ’ਚ ਤਬਦੀਲ ਕਰਨ ਦਾ ਫੈਸਲਾ

ਚੰਡੀਗੜ੍ਹ 17 ਫਰਵਰੀ- ਪੰਜਾਬ ਦੀਆਂ ਮੁੱਢਲੀਆਂ ਖੇਤੀ ਸਹਿਕਾਰੀ ਸਭਾਵਾਂ ਦੇ ਕਾਰੋਬਾਰ ਵਿੱਚ ਵਾਧਾ ਕਰਨ ਅਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਰਾਜ ਸਰਕਾਰ ਇਨ੍ਹਾਂ ਸਭਾਵਾਂ ਨੂੰ ‘ਸਹਿਕਾਰੀ ਪੇਂਡੂ ਸਟੋਰਾਂ’ ਵਿੱਚ ਤਬਦੀਲ ਕਰਨ ਲਈ ਖਾਕਾ ਤਿਆਰ ਕਰ ਰਹੀ ਹੈ ਜਿੱਥੋਂ ਰੋਜਾਨਾ ਆਮ ਵਰਤੋਂ ਵਿੱਚ ਆਉਣ ਵਾਲੇ ਲੋੜੀਂਦੇ ਸਮਾਨ ਸਮੇਤ ਇਲੈਕਟ੍ਰਾਨਿਕ ਵਸਤਾਂ ਆਦਿ ਰਿਆਇਤੀ ਦਰਾਂ ਉਤੇ ਕਿਸਾਨਾਂ ਨੂੰ ਮਿਲ ਸਕਣਗੀਆਂ। ਸਹਿਕਾਰੀ ਸਭਾਵਾਂ ... Read More »

ਹੁਣ ਕਾਨਪੁਰ ’ਚ ਹੋਇਆ 5,000 ਕਰੋੜ ਦਾ ਘਪਲਾ

ਕਾਨਪੁਰ, 17 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਨੈਸ਼ਨਲ ਬੈਂਕ ਦੇ 11,300 ਕਰੋੜ ਦੇ ਘੋਟਾਲੇ ਤੋਂ ਬਾਅਦ ਕਾਨਪੁਰ ‘ਚ ਲਗਭਗ 5000 ਕਰੋੜ ਦਾ ਇਕ ਹੋਰ ਵਡਾ ਬੈਂਕਿੰਗ ਘੋਟਾਲਾ ਸਾਹਮਣੇ ਆਇਆ ਹੈ।ਕਾਨਪੁਰ ’ਚ ਹੋਏ ਇਸ ਘੋਟਾਲੇ ਦਾ ਦੋਸ਼ੀ ਵਿਕਰਮ ਕੋਠਾਰੀ ਪੈਨ ਬਣਾਉਣ ਵਾਲੀ ਕੰਪਨੀ ਰੋਟੋਮੈਕ ਦਾ ਮਾਲਕ ਹੈ।ਘੋਟਾਲੇ ਦਾ ਖੁਲ੍ਹਾਸਾ ਹੁੰਦੇ ਹੀ ਉਹ ਵਿਦੇਸ਼ ਭਜ ਗਿਆ ਹੈ। ਵਿਕਰਮ ‘ਤੇ ਦੋਸ਼ ਹੈ ਕਿ ... Read More »

ਪੀ.ਐਨ.ਬੀ. ਘਪਲੇ ’ਤੇ ਮੋਦੀ ਜਨਤਾ ਨੂੰ ਦੇਣ ਜਵਾਬ : ਰਾਹੁਲ

ਨਵੀਂ ਦਿਲੀ- ਪੀ. ਐਨ. ਬੀ. (ਪੰਜਾਬ ਨੈਸ਼ਨਲ ਬੈਂਕ) ਦੇ ਵਡੇ ਘੋਟਾਲੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਜ ਨਰਿੰਦਰ ਮੋਦੀ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘੋਟਾਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਵਿਤ ਮੰਤਰੀ ਅਰੁਣ ਜੇਤਲੀ ਚੁਪ ਕਿਉਂ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬੋਲਣਾ ਪਵੇਗਾ, ਉਹ ਦੁਨੀਆਂ ਨੂੰ ਦਸਣ ਕਿ ... Read More »

ਪ੍ਰਿੰਸੀਪਲ ਐਸੋਸੀਏਸ਼ਨ ਵੱਲੋਂ ਗ੍ਰਾਂਟ ਇਨ ਏਡ ਸਕੀਮ ਅਧੀਨ ਭਰਤੀ ਅਸਿਸਟੈਂਟ ਪ੍ਰੋਫੈਸਰਾਂ ਨੂੰ ਪੂਰੀ ਤਨਖਾਹ ਦੇਣ ਦੀ ਮੰਗ

ਜਲੰਧਰ -ਸਮੂਹ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਐਸੋਸੀਏਸ਼ਨ ਨੇ ਸਰਕਾਰੀ ਸਹਾਇਤਾ ਪ੍ਰਾਪਤ ਗ੍ਰਾਂਟ ਇਨ ਏਡ ਸਕੀਮ ਅਧੀਨ ਮਨਜੂਰਸ਼ੁਦਾ 1926 ਅਸਾਮੀਆਂ ਕਾਲਜਾਂ ਵਿੱਚ ਕੰਟਰੈਕਟ ’ਤੇ ਭਰਤੀ ਕੀਤੇ ਅਸਿਸਟੈਂਟ ਪ੍ਰੋਫੈਸਰਾਂ ਨੂੰ ਪੂਰੀ ਤਨਖਾਹ ਦੇਣ ਦੀ ਮੰਗ ਕੀਤੀ ਹੈ। ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦਸਿਆ ਕਿ ਪ੍ਰਿੰਸੀਪਲਾਂ ਦੀ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿੱਚ ... Read More »

ਆਈ.ਡੀ.ਪੀ. ਵੱਲੋਂ ਲੋਕਾਂ ਨੂੰ ਇਕੱਤਰ ਕਰਕੇ ਮਗਨਰੇਗਾ ਕਾਨੂੰਨ ਤਹਿਤ ਜੋਬ ਕਾਰਡ ਨਾ ਦੇਣ ’ਤੇ ਧਾਰਾ 25 ਅਨੁਸਾਰ ਕਾਰਵਾਈ ਦੀ ਮੰਗ

ਨਾਭਾ, 16 ਫਰਵਰੀ (ਕਰਮਜੀਤ ਸੋਮਲ)-ਨਾਭਾ ਤਹਿਸੀਲ ਦੇ ਅਲੱਗ-ਅਲੱਗ ਪਿੰਡਾਂ ਥੂਹੀ, ਕੈਦੂਪੁਰ, ਮਟੌਰੜਾ, ਲੁਬਾਣਾ ਟੇਕੂ, ਲੁਬਾਣਾ ਕਰਮਕੂ ਆਦਿ ਵਿੱਚੋਂ ਇਕੱਤਰ ਹੋਏ ਲੋਕਾਂ ਨੇ ਮਗਨਰੇਗਾ ਕਾਨੂੰਨ ਦੇ ਤਹਿਤ ਜੋਬ ਕਾਰਡ ਨਾ ਦੇਣ ਸਬੰਧੀ ਐਸ.ਡੀ.ਐਮ. ਨਾਭਾ ਦੇ ਨਾ ਮਿਲਣ ਕਾਰਨ ਤਹਿਸੀਲਦਾਰ ਨਾਭਾ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੇ ਮਜਦੂਰਾਂ ਅਤੇ ਪੰਜ ਏਕੜ ਵਾਲੇ ਕਿਸਾਨਾਂ ਦੇ ਜੋਬ ਕਾਰਡ ਨਹੀਂ ਬਣਾ ਕੇ ਦਿੱਤੇ ... Read More »

ਫਗਵਾੜਾ ’ਚ ਤਨਖਾਹਾਂ ਨਾ ਮਿਲਣ ਤੋਂ ਪਰੇਸ਼ਾਨ ਅਧਿਆਪਕ ਬੈਠੇ ਭੁੱਖ ਹੜਤਾਲ ’ਤੇ

ਫਗਵਾੜਾ, 16 ਫਰਵਰੀ (ਪਰਵਿੰਦਰ ਜੀਤ ਸਿੰਘ)- ਫਗਵਾੜਾ ਬਲਾਕ ਦੇ ਸਮੂਹ ਸਰਕਾਰੀ ਅਧਿਆਪਕ ਪਿਛਲੇ 3 ਮਹੀਨੇ ਦੇ ਕਰੀਬ ਤੋਂ ਤਨਖਾਹਾਂ ਨਾ ਮਿਲਣ ਕਾਰਨ ਅਜ ਬੀ.ਪੀ.ਈ.ਓ. ਦਫਤਰ ਫਗਵਾੜਾ ਵਿਖੇ ਸਵੇਰ ਤੋਂ ਸ਼ਾਮ ਤਕ ਚਲਣ ਵਾਲੀ ਲੜੀਵਾਰ ਹੜਤਾਲ ‘ਤੇ ਸ਼ੁਰੂ ਕਰ ਦਿਤੀ ਹੇ। ਬਲਾਕ ਦੇ ਸਰਕਾਰੀ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਸਨਖਾਹ ਨਾ ਮਿਲਣ ਕਾਰਨ ਓਹਨਾਂ ਨੂੰ ... Read More »

ਐਸ.ਟੀ.ਐਫ. ਸੰਗਰੂਰ ਵੱਲੋਂ 1800 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ

ਸੰਜੀਵ ਸਿੰਗਲਾ, 16 ਫਰਵਰੀ (ਸੰਜੀਵ ਸਿੰਗਲਾ)- ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਮਨਦੀਪ ਸਿੰਘ ਸਿੱਧੂ ਅਤੇ ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਟ ਪੁਲਿਸ,ਸਪੈਸ਼ਲ ਟਾਸਕ ਫੋਰਸ(ਐਸ.ਟੀ.ਐਫ) ਸੰਗਰੂਰ ਵੱਲੋ ਨਸ਼ਿਆ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱਲੋ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਸ ਪਾਸੋ 1800 ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਸ੍ਰੀ ... Read More »

ਸੁੱਤੀ ਕਾਂਗਰਸ ਨੂੰ ਜਗਾਉਣ ਲਈ 22 ਦੀ ‘ਪੋਲ ਖੋਲ’ ਰੈਲੀ ’ਚ ਹੁੰਮ ਹੁਮਾ ਕੇ ਪੁੱਜੋ : ਰਾਜੂ ਖੰਨਾ

ਅਮਲੋਹ, 16 ਫਰਵਰੀ (ਰਣਜੀਤ ਸਿੰਘ ਘੁੰਮਣ)- ਪੰਜਾਬ ਦੀ ਕੈਪਟਨ ਸਰਕਾਰ ਤੋਂ ਪੰਜਾਬ ਦੇ ਭਲੇ ਦੀ ਕੋਈ ਉਮੀਦ ਨਹੀਂ ਕਿਉਕਿ ਜਿਹੜੀ ਸਰਕਾਰ ਦੇ ਮੁੱਖ ਮੰਤਰੀ ਇੱਕ ਦਿਨ ਵੀ ਦਫਤਰ ਜਾ ਕੇ ਸਰਕਾਰ ਦੀਆਂ ਸਕੀਮਾਂ ਅਤੇ ਵੱਖ ਵੱਖ ਵਰਗਾਂ ਦੀ ਭਲਾਈ ਲਈ ਚਲਦੀਆਂ ਸਕੀਮਾਂ ਪ੍ਰਤੀ ਜਾਣਕਾਰੀ ਹਾਸਿਲ ਨਹੀਂ ਕਰ ਸਕਦੇ, ਉਹ ਸਰਕਾਰ ਪੰਜਾਬ ਦੇ ਹਿੱਤਾਂ ਦੀ ਕੀ ਰਾਖੀ ਕਰੇਗੀ। ਇਸ ਗੱਲ ਦਾ ... Read More »

ਸਾਬਕਾ ਮੰਤਰੀ ਰਾਣਾ ਗੁਰਜੀਤ ਦੀਆਂ ਕੰਪਨੀਆਂ ਦੇ ਦਫਤਰ ’ਤੇ ਆਮਦਨ ਕਰ ਦਾ ਛਾਪਾ

ਚੰਡੀਗੜ੍ਹ, 16 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਚੰਡੀਗੜ੍ਹ ਸਥਿਤ ਰਾਣਾ ਗਰੁਪ ਆਫ ਕੰਪਨੀ ਦੇ ਦਫਤਰ ਉਪਰ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ ਹੈ।ਆਮਦਨ ਕਰ ਵਿਭਾਗ ਦੀ ਟੀਮ ਚੰਡੀਗੜ੍ਹ ਦੇ ਸੈਕਟਰ ਅਠ ਸਥਿਤ ਰਾਣਾ ਗਰੁੱਪ ਆਫ ਕੰਪਨੀ ਦੇ ਦਫਤਰ ਪਹੁੰਚੀ ਤੇ ਰਿਕਾਰਡ ਚੈਕ ਕੀਤਾ।ਚੰਡੀਗੜ੍ਹ ਦੇ ਸੈਕਟਰ ਅਠ ਵਿਚ ਰਾਣਾ ਗਰੁਪ ਆਫ ਕੰਪਨੀ ਦੇ ਰਾਣਾ ਸ਼ੂਗਰ ... Read More »

COMING SOON .....
Scroll To Top
11