Wednesday , 19 December 2018
Breaking News
You are here: Home » NATIONAL NEWS » 84 ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਨਵੀਂ ਸਿੱਟ ’ਚ ਹੋਣਗੇ 2 ਮੈਂਬਰ

84 ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਨਵੀਂ ਸਿੱਟ ’ਚ ਹੋਣਗੇ 2 ਮੈਂਬਰ

ਨਵੀਂ ਦਿਲੀ, 4 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਵਲੋਂ ਆਪਣੇ ਪਹਿਲੇ ਆਦੇਸ਼ ’ਚ ਸੁਧਾਈ ਕਰਦੇ ਹੋਏ, 1984 ਸਿਖ ਕਤਲੇਆਮ ਦੇ 186 ਮਾਮਲਿਆਂ ਦੀ ਹੋਰ ਜਾਂਚ ਦੀ ਨਿਗਰਾਨੀ ਲਈ ਗਠਿਤ 3 ਮੈਂਬਰੀ ਐਸ.ਆਈ.ਟੀ. ਹੁਣ ਦੋ ਮੈਂਬਰੀ ਹੋਵੇਗੀ। ਕਿਉਂਕਿ ਇਕ ਮੈਂਬਰ ਨੇ ਇਸ ਐਸ.ਆਈ.ਟੀ. ਦਾ ਹਿਸਾ ਬਣਨ ਤੋਂ ਇਨਕਾਰ ਕਰ ਦਿਤਾ ਹੈ। ਸੇਵਾ ਮੁਕਤ ਆਈ.ਪੀ.ਐਸ. ਅਫ਼ਸਰ ਰਾਜਦੀਪ ਸਿੰਘ ਨੇ ਨਿਜੀ ਕਾਰਨਾਂ ਦੇ ਚਲਦਿਆਂ ਇਸ ਟੀਮ ਦਾ ਹਿਸਾ ਬਣਨ ਤੋਂ ਇਨਕਾਰ ਕਰ ਦਿਤਾ ਹੈ। ਸੁਪਰੀਮ ਕੋਰਟ ਨੇ 11 ਜਨਵਰੀ ਨੂੰ ਦਿਤੇ ਹੁਕਮ ਨੂੰ ਸੋਧਦਿਆਂ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਆਦੇਸ਼ ਦਿਤਾ ਹੈ ਕਿ ਹੁਣ 1984 ਸਿਖ ਕਤਲੇਆਮ ਦੇ ਕੇਸਾਂ ਦੀ ਜਾਂਚ ਤਿੰਨ ਦੀ ਥਾਂ ਦੋ ਮੈਂਬਰੀ ਐਸਆਈਟੀ ਕਰੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 3 ਮੈਂਬਰੀ ਐਸਆਈਟੀ ਬਣਾਈ ਸੀ ਪਰ ਤੀਜੇ ਮੈਂਬਰ ਦੇ ਨਾ ਲਭਣ ਕਾਰਨ 10 ਮਹੀਨਿਆਂ ਤੋਂ ਕੰਮ ਰੁਕਿਆ ਰਿਹਾ ਹੈ,।ਉਨ੍ਹਾਂ 2 ਮੈਂਬਰੀ ਐਸਆਈਟੀ ਕਮੇਟੀ ਨੇ ਪੁਰਾਣਾ ਕੰਮ ਕਾਫ਼ੀ ਕੀਤਾ ਹੋਇਆ ਹੈ ਅਤੇ ਉਹ ਤੀਜੇ ਮੈਂਬਰ ਦੇ ਨਾ ਹੋਣ ਕਰਕੇ ਕੰਮ ਅਗੇ ਨਹੀਂ ਤੋਰ ਰਹੇ ਸੀ, ਇਸ ਲਈ ਹੁਣ ਕੰਮ ਇਥੋਂ ਹੀ ਅਗੇ ਚਲਾਇਆ ਜਾਵੇਗਾ। ਨਵੀਂ ਐਸਆਈਟੀ 10 ਮਹੀਨਿਆਂ ਲਈ ਗਠਿਤ ਕੀਤੀ ਗਈ ਹੈ।

Comments are closed.

COMING SOON .....


Scroll To Top
11