Thursday , 19 July 2018
Breaking News
You are here: Home » NATIONAL NEWS » ’84 ਸਿੱਖ ਕਤਲੇਆਮ ਦੇ 186 ਕੇਸ ਫਿਰ ਤੋਂ ਖੁੱਲ੍ਹਣਗੇ

’84 ਸਿੱਖ ਕਤਲੇਆਮ ਦੇ 186 ਕੇਸ ਫਿਰ ਤੋਂ ਖੁੱਲ੍ਹਣਗੇ

ਸੁਪਰੀਮ ਕੋਰਟ ਨੇ ਨਵੀਂ ਸਿਟ ਬਣਾਉਣ ਦਾ ਹੁਕਮ

ਨਵੀਂ ਦਿੱਲੀ, 10 ਜਨਵਰੀ- 1984 ਸਿਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਨਵੇਂ ਸਿਰੇ ਤੋਂ ਵਿਸ਼ੇਸ਼ ਜਾਂਚ ਟੀਮ ਗਠਨ ਕਰਨ ਦੇ ਆਦੇਸ਼ ਦਿਤੇ ਹਨ। ਮਾਣਯੋਗ ਜਜ ਕੇਪੀਐਸ ਰਾਧਾਸ਼ਰਣ ਅਤੇ ਮਾਣਯੋਗ ਜਜ ਸ਼੍ਰੀ ਜੇਐਮ ਪਾਂਚਾਲ ਦੀ ਨੇ ਪਹਿਲੀ ਸ਼9ਠ ਦੁਆਰਾ ਕੀਤੀ ਗਈ ਜਾਂਚ ਬਾਰੇ ਸੁਪਰੀਮ ਕੋਰਟ ਨੂੰ ਆਪਣੀ ਰਿਪੋਰਟ ਦਿਤੀ ਹੈ। ਸੁਪਰੀਮ ਕੋਰਟ ਨੇ ਤਿੰਨ ਮੈਂਬਰੀ ਸ਼9ਠ ਵਿਚ ਹਾਈ ਕੋਰਟ ਦੇ ਇਕ ਰਿਟਾਇਰਡ ਜਜ, ਇਕ ਰਿਟਾਇਰਡ 9ਫਸ਼ ਅਫਸਰ ਅਤੇ ਇਕ 9ਫਸ਼ ਅਫਸਰ ਨੂੰ ਸ਼ਾਮਿਲ ਕਰਨ ਦਾ ਆਦੇਸ਼ ਦਿਤਾ ਹੈ। ਇਹ ਸ਼9ਠ ਬੰਦ ਕੀਤੇ ਕੀਤੇ ਗਏ 186 ਕੇਸਾਂ ਦੀ ਫਿਰ ਤੋਂ ਜਾਂਚ ਕਰਕੇ ਆਪਣੀ ਰਿਪੋਰਟ ਦੇਵੇਗੀ। ਇਸ ਤੋਂ ਬਾਅਦ ਇਹ ਕੇਸ ਦੁਬਾਰਾ ਖੋਲ੍ਹੇ ਜਾ ਸਕਦੇ ਹਨ।ਕੋਰਟ ਦੇ ਆਦੇਸ਼ ਤੋਂ ਬਾਅਦ ਸ਼9ਠ ਲਿਈ ਅਜ ਸਰਕਾਰ ਦੇ ਵਲੋਂ ਕਈ ਨਾਮ ਸੁਝਾਏ ਗਏ। ਲੇਕਿਨ ਕੋਰਟ ਨੇ ਇਸ ਨਾਮਾਂ ਉਤੇ ਆਪਣੀ ਸਹਿਮਤੀ ਦੇਣ ਤੋਂ ਮਨਾ ਕਰ ਦਿਤਾ। ਸੁਪਰੀਮ ਕੋਰਟ ਨੇ ਸਰਕਾਰ ਨੂੰ ਵੀਰਵਾਰ ਤਕ ਦਾ ਵਕਤ ਦਿਤਾ ਹੈ ਕਿ ਉਹ ਢੁਕਵੇਂ ਨਾਵਾਂ ਦਾ ਸੁਝਾਅ ਦੇਵੇ, ਜਿਸਤੋਂ ਬਾਅਦ ਨਵੀਂ ਸ਼9ਠ ਦਾ ਗਠਨ ਕਰ ਦਿਤਾ ਜਾਵੇਗਾ।ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਕ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਪਹਿਲੀ ਸ਼9ਠ ਦੁਆਰਾ ਕੀਤੀ ਗਈ ਜਾਂਚ ਦੀ ਜਾਂਚ-ਪੜਤਾਲ ਕੀਤੀ ਸੀ।

Comments are closed.

COMING SOON .....
Scroll To Top
11