Tuesday , 18 February 2020
Breaking News
You are here: Home » NATIONAL NEWS » 640 ਭਾਰਤੀ ਅਤੇ 7 ਮਾਲਦੀਵ ਦੇ ਨਾਗਰਿਕਾਂ ਨੂੰ ਚੀਨ ‘ਚੋਂ ਕੱਢਿਆ ਗਿਆ ਸੁਰੱਖਿਅਤ : ਵਿਦੇਸ਼ ਮੰਤਰਾਲਾ

640 ਭਾਰਤੀ ਅਤੇ 7 ਮਾਲਦੀਵ ਦੇ ਨਾਗਰਿਕਾਂ ਨੂੰ ਚੀਨ ‘ਚੋਂ ਕੱਢਿਆ ਗਿਆ ਸੁਰੱਖਿਅਤ : ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 6 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਚੀਨ ਦੇ ਸ਼ਹਿਰ ਵੁਹਾਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਤ ਕੱਢਣ ਦੇ ਅਭਿਆਨ ਲਈ ਭਾਰਤ ਸਰਕਾਰ ਨੇ ਚੀਨ ਸਰਕਾਰ ਦੀ ਤਾਰੀਫ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਪ੍ਰੈੱਸ ਬ੍ਰੀਫਿੰਗ ‘ਚ ਕਿਹਾ ਕਿ ਭਾਰਤ ਨੇ 2 ਉਡਾਨਾਂ ਰਾਹੀਂ ਚੀਨ ਤੋਂ 640 ਭਾਰਤੀਆਂ ਤੇ ਮਾਲਦੀਵ ਦੇ 7 ਨਾਗਰਿਕਾਂ ਨੂੰ ਸੁਰੱਖਿਤ ਕੱਢਿਆ। ਇਸ ਦੌਰਾਨ ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਚੀਨ ‘ਚ ਫਸੇ ਕੁਝ ਪਾਕਿਸਤਾਨੀਆਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਕੀ ਇਸ ‘ਤੇ ਚਰਚਾ ਹੋਈ ਤਾਂ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਨੇ ਅਜਿਹਾ ਕੋਈ ਬੇਨਤੀ ਨਹੀਂ ਕੀਤੀ ਹੈ। ਜੇਕਰ ਅਜਿਹੀ ਸਥਿਤੀ ਬਣਦੀ ਹੈ ਤਾਂ ਇਸ ‘ਤੇ ਜ਼ਰੂਰ ਵਿਚਾਰ ਕੀਤਾ ਜਾਵੇਗਾ।

Comments are closed.

COMING SOON .....


Scroll To Top
11