Tuesday , 20 August 2019
Breaking News
You are here: Home » BUSINESS NEWS » 6 ਹਜ਼ਾਰ ਕਰੋੜ ਦੀ ਨਸ਼ਾ ਤਸਕਰੀ ਦੇ ਮਾਮਲੇ ’ਚ ਜਗਦੀਸ਼ ਭੋਲਾ ਨੂੰ 24 ਸਾਲ ਦੀ ਕੈਦ

6 ਹਜ਼ਾਰ ਕਰੋੜ ਦੀ ਨਸ਼ਾ ਤਸਕਰੀ ਦੇ ਮਾਮਲੇ ’ਚ ਜਗਦੀਸ਼ ਭੋਲਾ ਨੂੰ 24 ਸਾਲ ਦੀ ਕੈਦ

ਵੱਖ-ਵੱਖ ਦਰਜ ਮਾਮਲਿਆਂ ’ਚ ਹੋਰਾਂ ਨੂੰ ਵੀ ਕੈਦ-3 ਮੁਕੱਦਮਿਆਂ ’ਚੋਂ ਬਰੀ

ਚੰਡੀਗੜ੍ਹ, 13 ਫ਼ਰਵਰੀ- 6 ਹਜ਼ਾਰ ਕਰੋੜ ਦੇ ਨਸ਼ਾ ਤਸਕਰੀ ਰੈਕੇਟ ਦੇ ਤਿੰਨ ਮਾਮਲਿਆਂ ’ਚ ਦੋਸ਼ੀ ਐਲਾਨੇ ਗਏ ਸਾਬਕਾ ਡੀ.ਐਸ.ਪੀ. ਤੇ ਅਰਜੁਨ ਐਵਾਰਡੀ ਜਗਦੀਸ਼ ਭੋਲਾ ਨੂੰ 24 ਸਾਲ ਦੀ ਸਜ਼ਾ ਸੁਣਾਈ ਗਈ ਹੈ। ਭੋਲਾ ਦੀਆਂ ਇਹ ਸਜ਼ਾਵਾਂ ਬਰਾਬਰ ਚਲਣਗੀਆਂ ਯਾਨੀ ਕਿ ਉਸ ਨੂੰ ਜੇਲ੍ਹ ਵਿਚ 12 ਸਾਲ ਬਿਤਾਉਣੇ ਪੈਣਗੇ। ਬੁਧਵਾਰ ਨੂੰ ਐਸ.ਏ.ਐਸ. ਨਗਰ ਮੁਹਾਲੀ ਸਥਿਤ ਪੰਜਾਬ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਜਗਦੀਸ਼ ਭੋਲਾ ਨੂੰ 6 ਮੁਕਦਮਿਆਂ ’ਚੋਂ ਤਿੰਨ ਵਿੱਚ ਦੋਸ਼ੀ ਕਰਾਰ ਦਿਤਾ ਤੇ ਤਿੰਨ ਵਿਚੋਂ ਉਸ ਨੂੰ ਬਰੀ ਕਰ ਦਿਤਾ ਗਿਆ। ਤਿੰਨਾਂ ਮਾਮਲਿਆਂ ਵਿਚੋਂ 2 ’ਚ ਭੋਲਾ ਨੂੰ 12 ਤੇ 10 ਸਾਲ ਤੇ ਇਕ ਮਾਮਲੇ ਵਿਚ ਦੋ ਸਾਲ ਦੀ ਸਜ਼ਾ ਹੋਈ ਹੈ। ਭੋਲਾ ਤੋਂ ਇਲਾਵਾ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਨਸ਼ੇ ਵੇਚਣ ਵਿਚ ਦੋਸ਼ੀ ਪਾਏ ਗਏ ਸਤਿੰਦਰ ਧਾਮਾ ਨੂੰ 15 ਸਾਲ, ਰੌਕੀ ਨੂੰ 12 ਸਾਲ ਦੀ ਸਜ਼ਾ ਹੋਈ ਹੈ।।ਡਰਗ ਰੈਕੇਟ ਦੇ ਹੋਰ ਚਰਚਿਤ ਦੋਸ਼ੀਆਂ ਜਗਜੀਤ ਚਹਿਲ, ਮਨਪ੍ਰੀਤ ਸਿੰਘ, ਬਸਵਾ ਸਿੰਘ ਤੇ ਗਬਰ ਨੂੰ 10-10 ਸਾਲ, ਅਨੂਪ ਕਾਹਲੋਂ ਨੂੰ 10 ਸਾਲ ਤੇ ਛੇ ਮਹੀਨੇ, ਸਰਬਜੀਤ ਸਾਬਾ ਨੂੰ 2 ਮਾਮਲਿਆਂ ਵਿਚ 10-10 ਸਾਲ, ਕੁਲਦੀਪ ਸਿੰਘ ਤੇ ਠਾਕੁਰ ਨੂੰ 1-1 ਸਾਲ, ਗੁਰਜੀਤ ਗਾਬਾ ਨੂੰ 10 ਸਾਲ ਤੇ 1 ਸਾਲ, ਦੇਵ ਬਹਿਲ ਨੂੰ 2 ਸਾਲ, ਸਚਿਨ ਸਦਾਨਾ ਨੂੰ 10 ਸਾਲ ਤੇ 1 ਸਾਲ, ਦਵਿੰਦਰ ਕਾਂਤ ਸ਼ਰਮਾ, ਕੁਲਬੀਰ ਸਿੰਘ, ਹਰਪ੍ਰੀਤ ਸਿੰਘ ਲਾਂਬਾ ਨੂੰ ਇਕ-ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਹ ਸਜ਼ਾਵਾਂ ਉਕਤ ਦੋਸ਼ੀਆਂ ਕੋਲੋਂ ਬਰਾਮਦ ਹੋਏ ਵਖ-ਵਖ ਨਸ਼ਿਆਂ ਦੇ ਆਧਾਰ ’ਤੇ ਸੁਣਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਨਸ਼ਾ ਤਸਕਰੀ ਮਾਮਲੇ ’ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਵਡੇ ਪਧਰ ’ਤੇ ਹੋਈ ਨਸ਼ਾ ਤਸਕਰੀ ਤੇ ਡਰਗ ਮਨੀ ਦੇ ਲੈਣ-ਦੇਣ ਬਾਰੇ ਈ.ਡੀ. ਨੇ ਜਾਂਚ ਕੀਤੀ ਸੀ ਤੇ ਪੰਜਾਬ ਵਿਚ ਵਖ-ਵਖ ਥਾਂ ’ਤੇ 6 ਮਾਮਲੇ ਦਰਜ ਕੀਤੇ ਸਨ, ਜਿਨ੍ਹਾਂ ਵਿਚ ਤਕਰੀਬਨ 70 ਜਣਿਆਂ ਨੂੰ ਮੁਲਜ਼ਮ ਬਣਾਇਆ ਗਿਆ। ਇਸ ਹਾਈ ਪ੍ਰੋਫਾਈਲ ਕੇਸ ’ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਵੀ ਉਛਲਿਆ ਸੀ। ਨਸ਼ਾ ਤਸਕਰੀ ਦੇ ਕੇਸਾਂ ਦੇ ਆਧਾਰ ’ਤੇ ਹੀ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਕਾਲਾ ਧਨ ਇਕਠਾ ਕਰਨ ਦੇ ਮਾਮਲੇ ਵੀ ਦਾਇਰ ਕੀਤੇ ਹਨ। ਜਿਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਨੇ ਬਰੀ ਕਰ ਦਿਤਾ ਹੈ, ਉਹ ਈਡੀ ਦੇ ਮਾਮਲਿਆਂ ’ਚੋਂ ਵੀ ਰਾਹਤ ਪਾ ਸਕਦੇ ਹਨ, ਕਿਉਂਕਿ ਇਹ ਸਾਰੇ ਮਾਮਲੇ ਡਰਗ ਕੇਸਾਂ ’ਤੇ ਹੀ ਆਧਾਰਤ ਹਨ।

Comments are closed.

COMING SOON .....


Scroll To Top
11