Tuesday , 23 April 2019
Breaking News
You are here: Home » Religion » 550 ਸਾਲਾ ਸ਼ਤਾਬਦੀ ਸਮਾਗਮ ਸਬੰਧੀ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ

550 ਸਾਲਾ ਸ਼ਤਾਬਦੀ ਸਮਾਗਮ ਸਬੰਧੀ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ

ਸੁਲਤਾਨਪੁਰ ਲੋਧੀ, 5 ਦਸੰਬਰ (ਮਲਕੀਤ ਕੌਰ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਸਬੰਧੀ ਪੰਜਾਬ ਸਰਕਾਰ ਵਲੋਂ ਹਲਕਾ ਸੁਲਤਾਨਪੁਰ ਲੋਧੀ ਦੀਆਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਜੰਗੀ ਪੱਧਰ ‘ਤੇ ਕੰਮ ਸ਼ੁਰੂ ਹੋ ਚੱਕਾ ਹੈ ਤੇ ਸਰਕਾਰ ਇਹਨਾਂ ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਤੇ ਇਤਿਹਾਸਕ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਸੁਲਤਾਨਪੁਰ ਲੋਧੀ ਫਾਟਕ ਤੋਂ ਪਿੰਡ ਡੱਲਾ ਸਾਹਿਬ ਤੱਕ 6 ਕਿਲੋਮੀਟਰ 8.15 ਕਰੋੜ ਰੁਪਏ ਦੀ ਲਾਗਤ ਨਾਲ 10 ਫੁੱਟ ਤੋਂ 18 ਫੁੱਟ ਚੌੜਾ ਕਰਨ ਦਾ ਸ਼ੁਭ ਅਰੰਭ ਕਰਨ ਮੌਕੇ ਕਹੇ।ਉਹਨਾਂ ਕਿਹਾ ਕਿ 550 ਸਾਲਾ ਸ਼ਤਾਬਦੀ ਸਮਾਗਮ ਸਬੰਧੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਵਨ ਨਗਰੀ ਵਿਖੇ ਪਿਛਲੇ ਦਿਨੀ ਮਨਾਏ ਗਏ 549ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਬਹੁਤ ਸਾਰੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਸਨ ਤੇ ਜਿਹਨਾਂ ਨੂੰ ਅਮਲੀ ਜਾਮਾ ਪਹਿਨਾ ਕੇ ਅਰੰਭਤਾ ਕੀਤੀ ਗਈ ਹੈ।ਉਹਨਾਂ ਦੱਸਿਆ ਕਿ 550 ਸਾਲਾ ਸ਼ਤਾਬਦੀ ਸਮਾਗਮ ਮੌਕੇ 100 ਏਕੜ ‘ਚ ਟੈਂਟ ਸਿਟੀ ਦਾ ਨਿਰਮਾਣ ਕਰੇਗੀ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਠਹਿਰਨਗੀਆਂ।ਉਹਨਾਂ ਕਿਹਾ ਕਿ ਪਟਨਾ ਸਾਹਿਬ (ਬਿਹਾਰੀ) ਵਿਖੇ ਹੋਏ ਵਿਸ਼ਾਲ ਸਮਾਗਮ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਉਸ ਤਰਜ ‘ਤੇ 550 ਸਾਲਾ ਸ਼ਤਾਬਦੀ ਸਮਾਗਮ ਪਾਵਨ ਨਗਰੀ ਵਿਖੇ ਵੀ ਹੋ ਸਕੇ।ਉਹਨਾਂ ਦੱਸਿਆ ਕਿ ਸਮੁੱਚੇ ਹਲਕੇ ਦੀਆਂ 10 ਫੁੱਟ ਵਾਲੀਆਂ ਸਾਰੀਆਂ ਸੜਕਾਂ ਨੂੰ ਚੌੜਾ ਕਰਕੇ 18 ਫੁੱਟ ਕਰਨ ਦਾ ਕੰਮ ਦਿਨ ਰਾਤ ਚੱਲ ਰਿਹਾ ਹੈ ਤੇ ਜਿਹੜੇ ਕੰਮ ਅਜੇ ਸ਼ੁਰੂ ਨਹੀਂ ਹੋਏ ਉਹਨਾਂ ਨੂੰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਤਾਂ ਜੋ 2019 ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਸ਼ਤਾਬਦੀ ਸਮਾਗਮ ਮੌਕੇ ਆਉਣ ਵਾਲੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਐਸਡੀਐਮ ਡਾ.ਚਾਰੂਮਿਤਾ, ਪਰਵਿੰਦਰ ਸਿੰਘ ਪੱਪਾ ਸਕੱਤਰ ਪ੍ਰਦੇਸ ਕਾਂਗਰਸ,ਦੀਪਕ ਧੀਰ ਰਾਜੂ ਸਕੱਤਰ ਪ੍ਰਦੇਸ ਕਾਂਗਰਸ, ਸੁਰਜੀਤ ਸਿੰਘ ਸੱਦੂਵਾਲ ਬਲਾਕ ਸੰਮਤੀ ਮੈਂਬਰ, ਜਗਜੀਤ ਸਿੰਘ ਚੰਦੀ, ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਐਮਸੀ ਤੇਜਵੰਤ ਸਿੰਘ, ਅਸ਼ੋਕ ਕੁਮਾਰ ਮੋਗਲਾ ਐਮਸੀ, ਸੰਜੀਵ ਕੁਮਾਰ ਮਰਵਾਹਾ ਸ਼ਹਿਰੀ ਪ੍ਰਧਾਨ, ਲੱਕੀ ਨਈਅਰ ਸ਼ਹਿਰੀ ਯੂਥ ਕਾਂਗਰਸ ਪ੍ਰਧਾਨ, ਹਰਚਰਨ ਸਿੰਘ ਬੱਗਾ,ਲਖਵਿੰਦਰ ਸਿੰਘ ਲੱਖੀ, ਬਲਾਕ ਸੰਮਤੀ ਮੈਂਬਰ ਹਰਜਿੰਦਰ ਜਿੰਦਾ, ਤਰਲੋਚਨ ਸਿੰਘ ਸ਼ਾਹ, ਕੁਲਵਿੰਦਰ ਕੌਰ ਬਲਾਕ ਸੰਮਤੀ ਮੈਂਬਰ, ਸ਼ੰਕਰ ਦਾਸ ਜੋਸ਼ੀ,ਡਾ ਪੰਨਾ ਲਾਲ, ਟੋਨੀ, ਸ਼ਹਿਜਾਦੀ ਬਲਾਕ ਸੰਤੀ ਮੈਂਬਰ, ਸੁਖਚੈਨ ਸਿੰਘ ਸਰਪੰਚ, ਕੁਲਵੰਤ ਸਿੰਘ ਮੋਮੀ, ਸੁਰਜੀਤ ਸਿੰਘ ਤਾਸ਼ਪੁਰ, ਸਲਵਿੰਦਰ ਸਿੰਘ, ਰਮੇਸ਼ ਸਰਪੰਚ ਕੀੜੀ, ਨਿਰਮਲ ਸਿੰਘ, ਬਲਵਿੰਦਰ ਸਿੰਘ, ਬਹਾਦਰ ਸਿੰਘ ਫੱਤੂਵਾਲ, ਰਵਿੰਦਰ ਰਵੀ ਪੀਏ ਸਤਿੰਦਰ ਸਿੰਘ ਚੀਮਾ,ਬਲਜਿੰਦਰ ਸਿੰਘ ਪੀਏ, ਐਸਡੀਓ ਬਲਬੀਰ ਸਿੰਘ, ਸੰਤੋਖ ਸਿੰਘ ਜੇਈ,ਸੁਖਵਿੰਦਰ ਸਿੰਘ ਜੇਈ ਆਦਿ ਹਾਜਰ ਸਨ।

Comments are closed.

COMING SOON .....


Scroll To Top
11