Tuesday , 31 March 2020
Breaking News
You are here: Home » PUNJAB NEWS » 550 ਸਾਲਾ ਪ੍ਰਕਾਸ਼ ਪੁਰਬ ਸਮਾਗਮ: ਲਾਈਵ ਪ੍ਰੋਗਰਾਮਾਂ ਰਾਹੀਂ ਘਰ-ਘਰ ਪਹੁੰਚਿਆ ਗੁਰੂ ਨਾਨਕ ਸਾਹਿਬ ਦਾ ਸੰਦੇਸ਼

550 ਸਾਲਾ ਪ੍ਰਕਾਸ਼ ਪੁਰਬ ਸਮਾਗਮ: ਲਾਈਵ ਪ੍ਰੋਗਰਾਮਾਂ ਰਾਹੀਂ ਘਰ-ਘਰ ਪਹੁੰਚਿਆ ਗੁਰੂ ਨਾਨਕ ਸਾਹਿਬ ਦਾ ਸੰਦੇਸ਼

ਤਕਨੀਕੀ ਟੀਮ ਨੇ ਅਤਿ-ਆਧੁਨਿਕ ਯੰਤਰਾਂ ਰਾਹੀਂ ਕੁਲ ਲੋਕਾਈ ਨੂੰ ਦਿਖਾਏ ਇਤਿਹਾਸਕ ਪਲ

ਚੰਡੀਗੜ੍ਹ/ਸੁਲਤਾਨਪੁਰ ਲੋਧੀ, 5 ਨਵੰਬਰ: ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਕਿਨਾਰੇ ਸਥਾਪਿਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ ਅੱਜ ਕਰਵਾਏ ਪਵਿੱਤਰ ਸਮਾਗਮਾਂ ਨੇ ਜਿੱਥੇ ਹਾਜ਼ਰ ਸੰਗਤ ਨੂੰ ਰੂਹਾਨੀ ਰੰਗ ਵਿਚ ਰੰਗਿਆ, ਉਥੇ ਹੀ ਅਤਿ-ਆਧੁਨਿਕ ਤਕਨੀਕਾਂ ਨਾਲ ਦੇਸ਼ ਵਿਦੇਸ਼ ਵਿਚ ਬੈਠੀ ਸਿੱਖ ਸੰਗਤ ਨੇ ਘਰ ਬੈਠਿਆਂ ਲਾਈਵ ਸਮਾਗਮ ਦਾ ਆਨੰਦ ਮਾਣਿਆ।ਬੜੇ ਹੀ ਸੁਚੱਜੇ ਤਰੀਕੇ ਨਾਲ ਵਿਉਂਤੇ ਤੇ ਸਜਾਏ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ ਇਲਾਹੀ ਕੀਰਤਨ ਤੇ ਹੋਰ ਧਾਰਮਿਕ ਪ੍ਰੋਗਰਾਮਾਂ ਦਾ ਸੰਗਤ ਦੀ ਠਾਠਾਂ ਮਾਰਦੀ ਇਕੱਤਰਤਾ ਨੇ ਆਨੰਦ ਮਾਣਿਆ। ਉਥੇ ਹੀ ਸਮਾਗਮਾਂ ‘ਚ ਹਾਜ਼ਰ ਨਾ ਹੋ ਸਕੀ ਸੰਗਤ ਲਈ ਪੰਜਾਬ ਸਰਕਾਰ ਵੱਲੋਂ ਲਾਈਵ ਪ੍ਰੋਗਰਾਮਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਜਿਸ ਨਾਲ ਗੁਰੂ ਸਾਹਿਬ ਜੇ ਦੇ ਸੰਦੇਸ਼ ਨੂੰ ਸੋਸ਼ਲ ਮੀਡੀਆ ਅਤੇ ਵੱਖ ਵੱਖ ਟੀਵੀ ਚੈਨਲਾਂ ਰਾਹੀਂ ਸੰਗਤ ਤੱਕ ਪਹੁੰਚਾਉਣ ਲਈ ਅਤਿ ਆਧੁਨਿਕ ਤਕਨੀਕ ਦੇ ਮਿਕਸਰ ਅਤੇ ਐਡਵਾਂਸ ਕੈਮਰਿਆਂ ਦੀ ਵਰਤੋਂ ਕੀਤੀ ਗਈ।ਤਕਨੀਕੀ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਇਨਾਂ ਸਮਾਗਮਾਂ ਵਿਚ ਜੀਪੀਐਸ ਆਧਾਰਿਤ 72 ਘੰਟੇ ਪ੍ਰਤੀ ਘੰਟੇ ਦੀ ਰਫ਼ਤਾਰ ਵਾਲਾ ਵਿਸ਼ੇਸ਼ ਡਰੋਨ, ਅਤਿ ਆਧੁਨਿਕ ਮਿਕਸਰ ਤੇ ਕੈਮਰਿਆਂ ਵਿਚ ਰੂਹਾਨੀ ਪਲਾਂ ਨੂੰ ਸੰਗਤ ਵਾਸਤੇ ਕੈਦ ਕੀਤਾ ਗਿਆ। ਮੁੱਖ ਪੰਡਾਲ ਵਿਚ ਲੱਗੀਆਂ ਵੱਡੀ ਗਿਣਤੀ ਐਲਈਡੀ ਸਕਰੀਨਾਂ ਰਾਹੀਂ ਦੇਸ਼ ਵਿਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਗੁਰਦੁਆਰਾ ਸਾਹਿਬਾਨਾਂ ਤੇ ਇਤਿਹਾਸ ਬਾਰੇ ਜਾਣਕਾਰੀ ਵੀ ਦਿੱਤੀ ਗਈ।ਮੁੱਖ ਪੰਡਾਲ ਵਿਚ ਸਮਾਗਮਾਂ ਦਾ ਆਨੰਦ ਮਾਣ ਰਹੇ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਹੇਤਮ ਪੁਰਾ ਤੋਂ ਆਪਣੇ ਸਾਥੀਆਂ ਨਾਲ ਪੁੱਜੇ 62 ਸਾਲਾ ਹਰਜਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਉਨਾਂ ਅਜਿਹਾ ਅਲੌਕਿਕ ਨਜ਼ਾਰਾ ਕਦੇ ਨਹੀਂ ਦੇਖਿਆ। ਉਸਨੇ ਕਿਹਾ ਕਿ ਅੱਜ ਦੇ ਧਾਰਮਿਕ ਸਮਾਗਮਾਂ ਨੇ ਰੂਹਾਨੀ ਰੰਗ ਚੜਾ ਦਿੱਤਾ ਤੇ ਸਾਰਾ ਆਲਮ ਬਾਬੇ ਨਾਨਕ ਦਾ ਗੁਣਗਾਣ ਕਰਦਾ ਪ੍ਰਤੀਤ ਹੋ ਰਿਹਾ ਹੈ ਤੇ ਇਨਾਂ ਸਮਾਗਮਾਂ ਤੋਂ ਜਾਣ ਨੂੰ ਜੀਅ ਨਹੀਂ ਕਰ ਰਿਹਾ।ਬਟਾਲਾ ਨਾਲ ਸਬੰਧਤ 23 ਸਾਲਾ ਰੂਬਲਪ੍ਰੀਤ ਕੌਰ ਦਾ ਆਖਣਾ ਸੀ ਕਿ ਉਹ ਆਪਣੇ ਪੂਰੇ ਪਰਿਵਾਰ ਨਾਲ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿਚ ਹਾਜ਼ਰੀ ਭਰਨ ਪੁੱਜੀ ਹੈ। ਉਨਾਂ ਇਨਾਂ ਪ੍ਰੋਗਰਾਮਾਂ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਉਸ ਨੇ ਅਜਿਹਾ ਅਲੌਕਿਕ ਨਜ਼ਾਰਾ ਕਿਤੇ ਨਹੀਂ ਦੇਖਿਆ। ਉਸ ਨੇ ਆਖਿਆ ਕਿ ਮੁੱਖ ਪੰਡਾਲ ਵਿਚ ਚੱਲ ਰਹੇ ਰੂਹਾਨੀ ਸਮਾਗਮਾਂ ਨੇ ਅਧਿਆਤਮਕ ਸਕੂਨ ਤਾਂ ਦਿੱਤਾ ਹੀ ਹੈ, ਬਲਕਿ ਪੰਡਾਲ ਵਿਚ ਸਥਾਪਿਤ ਐਲਈਡੀ ਸਕਰੀਨਾਂ ਰਾਹੀਂ ਜਿਸ ਤਰਾਂ ਗੁਰੂ ਸਾਹਿਬ ਨਾਲ ਸਬੰਧਤ ਦੇਸ਼ ਵਿਦੇਸ਼ ਸਥਿਤ ਗੁਰਦੁਆਰਿਆਂ ਦਾ ਇਤਿਹਾਸ ਬਿਆਨਿਆ ਜਾ ਰਿਹਾ ਹੈ, ਉਹ ਉਪਰਾਲਾ ਵੀ ਬਾਕਮਾਲ ਹੈ।

Comments are closed.

COMING SOON .....


Scroll To Top
11