Wednesday , 19 December 2018
Breaking News
You are here: Home » BUSINESS NEWS » 50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਚੜ੍ਹਿਆ ਪੁਲਿਸ ਹੱਥੇ

50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਚੜ੍ਹਿਆ ਪੁਲਿਸ ਹੱਥੇ

ਲੁਧਿਆਣਾ, 19 ਨਵੰਬਰ (ਅੰਮ੍ਰਿਤਪਾਲ ਸਿੰਘ ਸੋਨੂੰ, ਮਨੌਜ ਸ਼ਰਮਾ)- 50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਨੂੰ ਥਾਣਾ ਦੁਗਰੀ ਅਧੀਨ ਆਉਂਦੀ ਚੌਂਕੀ ਐਸ.ਬੀ.ਐਸ ਨਗਰ ਦੀ ਪੁਲਿਸ ਨੇ ਕਾਬੂ ਕੀਤਾ ਹੈ। ਜਿਸਦੀ ਪਛਾਣ ਵਿਸ਼ਾਲ ਕੁਮਾਰ ਉਰਫ ਗੋਲੂ ਪੁਤਰ ਬਹਾਦਰ ਸਿੰਘ ਨਿਵਾਸੀ ਪ੍ਰੀਤ ਨਗਰ, ਦੁਗਰੀ ਦੇ ਰੂਪ ਵਿਚ ਹੋਈ ਹੈ। ਕੇਸ ਦੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਸਾਊਥ ਰਮਨਦੀਪ ਭੁਲਰ ਨੇ ਦਸਿਆ ਕਿ ਚੌਂਕੀ ਐਸ.ਬੀ.ਐਸ ਨਗਰ ਵਿਚ ਤੈਨਾਤ ਏ.ਐਸ.ਆਈ ਸੁਖਦੇਵ ਰਾਜ ਨੂੰ ਮੁਖਬਰ ਪਾਸੋ ਇਤਲਾਹ ਮਿਲੀ ਕਿ ਉਕਤ ਨੌਜਵਾਨ ਨਸ਼ਾ ਕਰਨ ਤੇ ਵੇਚਣ ਦਾ ਆਦੀ ਹੈ ਜਿਸ ਨੇ ਕਾਫ਼ੀ ਮਾਤਰਾ ਵਿਚ ਹੈਰੋਇਨ ਵੇਚਣ ਲਈ ਰਖੀ ਹੋਈ ਹੈ ਜੇਕਰ ਰੇਡ ਕੀਤੀ ਜਾਵੇ ਤਾਂ ਉਸਨੂੰ ਹੈਰੋਇਨ ਸਮੇਤ ਕਾਬੂ ਕੀਤਾ ਜਾ ਸਕਦਾ ਹੈ ਜਿਸਤੇ ਥਾਣੇਦਾਰ ਸੁਖਦੇਵ ਰਾਜ ਨੇ ਰੇਡ ਕਰਕੇ ਉਕਤ ਮੁਲਜ਼ਮ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਥਾਣਾ ਦੁਗਰੀ ਵਿਖੇ ਐਨ.ਡੀ.ਪੀ.ਐਸ ਧਾਰਾ ਦੇ ਤਹਿਤ ਮੁਕਦਮਾ ਦਰਜ ਕਰ ਦਿਤਾ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਪੁਛਗਿਛ ਕੀਤੀ ਜਾਵੇਗੀ ਤੇ ਇਸ ਨਜ਼ਾਇਜ ਧੰਦੇ ਵਿਚ ਇਸਦਾ ਕੌਣ ਕੌਣ ਸਾਥ ਦਿੰਦਾ ਹੈ ਉਹਨਾਂ ਬਾਰੇ ਪਤਾ ਕਰਕੇ ਉਨ੍ਹਾਂ ਨੂੰ ਜਲਦ ਹੀ ਗਿਰਫ਼ਤਾਰ ਕੀਤਾ ਜਾਵੇਗਾ।

Comments are closed.

COMING SOON .....


Scroll To Top
11