Tuesday , 20 August 2019
Breaking News
You are here: Home » HEALTH » 5 ਧੀਆਂ ਪੈਦਾ ਹੋਣ ’ਤੇ ਪਤੀ ਵੱਲੋਂ ਪਤਨੀ ਕਤਲ-ਖੁਦਕੁਸ਼ੀ ਦੀ ਕੀਤੀ ਕੋਸ਼ਿਸ਼

5 ਧੀਆਂ ਪੈਦਾ ਹੋਣ ’ਤੇ ਪਤੀ ਵੱਲੋਂ ਪਤਨੀ ਕਤਲ-ਖੁਦਕੁਸ਼ੀ ਦੀ ਕੀਤੀ ਕੋਸ਼ਿਸ਼

ਸ੍ਰੀ ਅਨੰਦਪੁਰ ਸਾਹਿਬ, 17 ਅਪ੍ਰੈਲ (ਦਵਿੰਦਰਪਾਲ ਸਿੰਘ, ਅੰਕੁਸ਼)- ਸ੍ਰੀ ਅਨੰਦਪੁਰ ਸਾਹਿਬ ਦੇ ਇੱਕ ਪਿੰਡ ਝਿੰਜੜੀ ਵਿਖੇ 5 ਧੀਆਂ ਜੰਮਣ ਵਾਲੀ ਅਬਲਾ ਨੂੰ ਜਾਨ ਤੋਂ ਹੱਥ ਧੋਣਾ ਪਿਆ ਹੈ। ਇੱਥੋਂ ਕੁਝ ਦੂਰੀ ਤੇ ਸਥਿਤ ਪਿੰਡ ਝਿੰਜੜੀ ਦੀ ਅਨੀਤਾ ਰਾਣੀ ਪਤਨੀ ਰਕੇਸ਼ ਕੁਮਾਰ ਦਾ ਵਿਆਹ ਸਾਲ 2004 ‘ਚ ਹੋਇਆ ਸੀ। ਜਿਸਤੋਂ ਬਾਅਦ ਇਨ੍ਹਾਂ ਦੇ ਘਰ ਇੱਕ ਤੋਂ ਬਾਅਦ ਇੱਕ ਕਰਕੇ 5 ਲੜਕੀਆਂ ਪੈਦਾ ਹੋ ਗਈਆਂ। ਜਦਕਿ ਸਭ ਤੋਂ ਛੋਟੀ ਲੜਕੀ 5 ਮਹੀਨਿਆਂ ਦੀ ਹੈ। ਆਪਣੇ ਘਰ ਧੀਆਂ ਪੈਦਾ ਹੋਣ ਕਰਕੇ ਅਕਸਰ ਹੀ ਰਕੇਸ਼ ਅਤੇ ਅਨੀਤਾ ਦਾ ਝਗੜਾ ਹੁੰਦਾ ਰਹਿੰਦਾ ਸੀ।ਜਦਕਿ ਬੀਤੀ ਦੇਰ ਰਾਤ ਵੀ ਦੋਵਾਂ ਦੇ ਵਿਚਕਾਰ ਝਗੜਾ ਹੋਇਆ ਸੀ। ਜਿਸ ਦੌਰਾਨ ਪਤੀ ਰਕੇਸ਼ ਕੁਮਾਰ ਨੇ ਅਨੀਤਾ ਦਾ ਗਲਾ ਘੁੱਟ ਕੇ ਉਸਨੂੰ ਮਾਰ ਮੁਕਾਇਆ ਅਤੇ ਖੁੱਦ ਤੇਜ਼ਧਾਰ ਹਥਿਆਰ ਦੇ ਨਾਲ ਆਪਣੇ ਆਪ ਨੂੰ ਜ਼ਖਮੀ ਕਰ ਲਿਆ। ਵਧੇਰੇ ਜਾਣਕਾਰੀ ਦਿੰਦੇ ਹੋਏ ਏ ਐਸ ਆਈ ਕਸ਼ਮੀਰ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਤੜਕਸਾਰ ਚਾਰ ਵਜੇ ਦੇ ਕਰੀਬ 108 ਐਂਬੂਲੈਂਸ ‘ਚ ਮ੍ਰਿਤਕਾ ਅਤੇ ਉਸਦੇ ਪਤੀ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਅਨੀਤਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਪਤੀ ਨੂੰ ਹਸਪਤਾਲ ਵਿਖੇ ਭਰਤੀ ਕਰ ਲਿਆ ਗਿਆ। ਜਦਕਿ ਸਥਾਨਕ ਪੁਲੀਸ ਨੇ ਮ੍ਰਿਤਕਾ ਦੇ ਭਰਾ ਅਵਤਾਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਪਤੀ ਰਕੇਸ਼ ਕੁਮਾਰ ਜੋ ਕਿ ਪੰਚਰ ਲਾਉਣ ਦੀ ਦੁਕਾਨ ਕਰਦਾ ਸੀ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਰਕੇਸ਼ ਕੁਮਾਰ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹੋਣ ਕਰਕੇ ਉਸਨੂੰ ਪੁਲੀਸ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।

Comments are closed.

COMING SOON .....


Scroll To Top
11