Sunday , 5 April 2020
Breaking News
You are here: Home » haryana news » 5ਵੇਂ ਕੌਮਾਂਤਰੀ ਯੋਗ ਦਿਵਸ ਦਾ ਰਾਜ ਪੱਧਰੀ ਪ੍ਰੋਗ੍ਰਾਮ ਰੋਹਤਕ ਵਿਚ 21 ਜੂਨ ਹੋਵੇਗਾ

5ਵੇਂ ਕੌਮਾਂਤਰੀ ਯੋਗ ਦਿਵਸ ਦਾ ਰਾਜ ਪੱਧਰੀ ਪ੍ਰੋਗ੍ਰਾਮ ਰੋਹਤਕ ਵਿਚ 21 ਜੂਨ ਹੋਵੇਗਾ

ਚੰਡੀਗੜ – ਹਰਿਆਣਾ ਵਿਚ 5ਵੇਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ 21 ਜੂਨ, 2019 ਨੂੰ ਰਾਜ ਪੱਧਰ ਸਮਾਰੋਹ ਰੋਹਤਕ ਵਿਚ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮਹਿਮਾਨ ਹੋਣਗੇ| ਮੁੱਖ ਮੰਤਰੀ ਮਨੋਹਰ ਲਾਲ ਵੀ ਇਸ ਮੌਕੇ ‘ਤੇ ਰੋਹਤਕ ਵਿਚ ਮੌਜ਼ੂਦ ਰਹਿਣਗੇ| ਸਰਕਾਰ ਵੱਲੋਂ ਕੌਮਾਂਤਰੀ ਯੋਗ ਦਿਵਸ ਸਾਰੇ ਜਿਲਿਆਂ ਅਤੇ ਵਿਧਾਨ ਸਭਾ ਖੇਤਰਾਂ ਵਿਚ ਮਨਾਇਆ ਜਾਵੇਗਾ| ਹਰਿਆਣਾ ਵਿਧਾਨ ਸਭਾ ਸਪੀਕਰ ਕੰਵਰ ਪਾਲ ਜਿਲਾ ਯਮੁਨਾਨਗਰ ਦੇ ਜਗਾਧਰੀ ਅਤੇ ਡਿਪਟੀ ਸਪੀਕਰ ਸੰਤੋਸ਼ ਯਾਦਵ ਮਹੇਂਦਰਗੜਦੇ ਅਟੇਲੀ ਵਿਚ ਆਯੋਜਿਤ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ|ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਮਹੇਂਦਰਗੜ, ਖਜਾਨਾ ਮੰਤਰੀ ਕੈਪਟਨ ਅਭਿਮਨਿਊ ਹਿਸਾਰ ਦੇ ਨਾਰਨੌਂਦ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਜਿਲਾ ਝੱਜਰ ਦੇ ਝੱਜਰ ਸ਼ਹਿਰ, ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਪਾਣੀਪਤ ਦੇ ਇਸਰਾਨਾ, ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ ਸੋਨੀਪਤ ਦੇ ਰਾਈ, ਸਿਹਤ ਮੰਤਰੀ ਅਨਿਲ ਵਿਜ ਅੰਬਾਲਾ ਕਂੈਟ ਤੇ ਅੰਬਾਲਾ ਸ਼ਹਿਰ, ਉਦਯੋਗ ਅਤੇ ਵਪਾਰ ਮੰਤਰੀ ਵਿਪੁਲ ਗੋਇਲ ਅਤੇ ਕ੍ਰਿਸ਼ਣ ਪਾਲ ਜਿਲਾ ਫ਼ਰੀਦਾਬਾਦ ਅਤੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਰਾਓ ਨਰਬੀਰ ਸਿੰਘ ਅਤੇ ਗੁਰੂਗ੍ਰਾਮ ਦੇ ਸਾਂਸਦ ਰਾਓ ਇੰਦਰਜੀਤ ਸਿੰਘ ਜਿਲਾ ਗੁਰੂਗ੍ਰਾਮ ਵਿਚ ਆਯੋਜਿਤ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ|ਜਨ ਸਿਹਤ ਇੰਜੀਨੀਅਰਿੰਗ ਰਾਜ ਮੰਤਰੀ ਬਨਵਾਰੀ ਲਾਲ ਰਿਵਾੜੀ ਦੇ ਬਾਵਲ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਕੁਰੂਕਸ਼ੇਤਰ ਵਿਚ ਸ਼ਾਹਬਾਦ, ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣ ਦੇਵ ਕੰਬੋਜ ਕਰਨਾਲ ਦੇ ਇੰਦਰੀ ਵਿਚ ਆਯੋਜਿਤ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ|ਇਸ ਤਰਾਂ, ਅੰਬਾਲਾ ਤੋਂ ਸਾਂਸਦ ਰਤਨ ਲਾਲ ਕਟਾਰਿਆ ਪੰਚਕੂਲਾ, ਕੁਰੂਕਸ਼ੇਤਰ ਤੋਂ ਸਾਂਸਦ ਨਾਇਬ ਸਿੰਘ ਸੈਣੀ ਕੈਥਲ, ਕਰਨਾਲ ਤੋਂ ਸਾਂਸਦ ਸੰਜੈ ਭਾਟਿਆ ਕਰਨਾਲ, ਸੋਨੀਪਤ ਤੋਂ ਸਾਂਸਦ ਰਮੇਸ਼ ਕੌਸ਼ਿਕ ਸੋਨੀਪਤ, ਰਾਜ ਸਭਾ ਮੈਂਬਰ ਚੌਧਰੀ ਬੀਰੇਂਦਰ ਸਿੰਘ ਜੀਂਦ ਦੇ ਨਰਵਾਨਾ, ਰਾਜ ਸਭਾ ਮੈਂਬਰ ਜਨਰਲ ਡੀ.ਪੀ. ਵਤਸ ਫ਼ਤਿਹਾਬਾਦ ਦੇ ਟੋਹਾਨਾ, ਸਿਰਸਾ ਦੀ ਸਾਂਸਦ ਸੁਨੀਤਾ ਦੁਗੱਲ ਸਿਰਸਾ, ਹਿਸਾਰ ਤੋਂ ਸਾਂਸਦ ਬੀਜੇਂਦਰ ਸਿੰਘ ਹਿਸਾਰ, ਭਿਵਾਨੀ-ਮਹੇਂਦਰਗੜਤੋਂ ਸਾਂਸਦ ਧਰਮਵੀਰ ਸਿੰਘ ਭਿਵਾਨੀ ਵਿਚ ਆਯੋਜਿਤ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ|

Comments are closed.

COMING SOON .....


Scroll To Top
11