Sunday , 26 May 2019
Breaking News
You are here: Home » HEALTH » 48ਵੇਂ ਬਾਬਾ ਫਰੀਦ ਆਗਮਨ ’ਤੇ ਨਸ਼ਾ ਨਾ ਕਰਨ ਪ੍ਰਣ ਲੈਣ ਨੌਜਵਾਨ : ਓ.ਐਸ.ਡੀ. ਮੁੱਖ ਮੰਤਰੀ

48ਵੇਂ ਬਾਬਾ ਫਰੀਦ ਆਗਮਨ ’ਤੇ ਨਸ਼ਾ ਨਾ ਕਰਨ ਪ੍ਰਣ ਲੈਣ ਨੌਜਵਾਨ : ਓ.ਐਸ.ਡੀ. ਮੁੱਖ ਮੰਤਰੀ

ਫਰੀਦਕੋਟ, 19 ਸਤੰਬਰ (ਗੁਰਜੀਤ ਰੋਮਾਣਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਸੰਦੀਪ ਸਿੰਘ ਸਨੀ ਬਰਾੜ ਨੇ ਬਾਰਵੀਂ ਸਦੀ ਦੇ ਮਹਾਨ ਸੂਫੀ ਸੰਤ ਸੇਖ ਬਾਬਾ ਫਰੀਦ ਜੀ ਦੇ 48 ਵੇਂ ਆਗਮਨ ਪੁਰਬ ਦੀ ਖੁਸ਼ੀ ਵਿਚ ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਫਰੀਦਕੋਟ ਵਿਖੇ ਚਲਣ ਵਾਲੇ 5 ਦਿਨਾਂ ਮੇਲੇ ਦੀ ਸ਼ੁਰੂਆਤ ਹੋਣ ਤੇ ਸਮੂਹ ਦੇਸ ਵਿਦੇਸ਼ ਵਾਸੀਆਂ ਨੂੰ ਲਖ ਲਖ ਮੁਬਾਰਕਬਾਦ ਦਿੰਦੇ ਹੋਏ ਖਾਸ ਕਰਕੇ ਫਰੀਦਕੋਟ ਦੇ ਸਮੂਹ ਨੌਜਵਾਨਰਹਿ4ਸ9ਕਜ਼ ਤਬਕੇ ਨੂੰ ਇਹ ਅਪੀਲ ਕੀਤੀ ਕੇ ਉਹ ਅਜ ਇਸ ਮਹਾਨ ਸੂਫੀ ਸੰਤ ਨੂੰ ਯਾਦ ਕਰਦਿਆਂ ਇਸ ਪਵਿਤਰ ਧਰਤੀ ਵਾਲੇ ਸ਼ਹਿਰ ਪੂਰੇ ਫਰੀਦਕੋਟ ਜਿਲ੍ਹੇ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲੈ ਲੈਣ ਕੇ ਉਹ ਅਜ ਤੋਂ ਬਾਅਦ ਨਾਂ ਖੁਦ ਨਸ਼ਾ ਕਰਨਗੇ ਨਾ ਕਿਸੇ ਨੂੰ ਵੇਚਣ ਦੇਣਗੇ ਅਤੇ ਆਪਣੇ ਤੋਰ ਤੇ ਹੋਰਨਾਂ ਨੂੰ ਵੀ ਬੇਨਤੀ ਕਰਨਗੇ ਕੇ ਅਜ ਤੋਂ ਬਾਅਦ ਨਸ਼ੇ ਦਾ ਨਾਮ ਵੀ ਨਾ ਲਿਆ ਜਾਵੇ। ਸ.ਬਰਾੜ ਨੇ ਕਿਹਾ ਕਿ ਜੇਕਰ ਅਸੀਂ ਖੁਦ ਤੋਂ ਅਜਿਹੀ ਸੁਰੂਆਤ ਕਰਨ ਦਾ ਪ੍ਰਣ ਲੈ ਲਈਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਪਣਾ ਪੰਜਾਬ ਨਸ਼ਾ ਰਹਿਤ ਸੂਬੇ ਦਾ ਖਿਤਾਬ ਹਾਸਲ ਨਾ ਕਰ ਸਕੇ। ਇਸ ਮੌਕੇ ਲਾਜਵਿੰਦਰ ਸਿੰਘ ਲਾਜੀ,ਸੁਖਚੈਨ ਸਿੰਘ ਯੂਥ ਆਗੂ, ਗੁਰਤੇਜ ਸਿੰਘ, ਬਲਕਰਨ ਨਵਾਕਿਲਾ ਆਦਿ ਕਾਂਗਰਸ ਆਗੂ ਹਾਜਰ ਸਨ।

Comments are closed.

COMING SOON .....


Scroll To Top
11