Monday , 20 January 2020
Breaking News
You are here: Home » BUSINESS NEWS » 4 ਗ੍ਰਾਮ ਹੈਰੋਇਨ ਅਤੇ 120 ਨਸ਼ੀਲੀਆਂ ਗੋਲੀਆਂ ਸਣੇ ਇੱਕ ਕਾਬੂ

4 ਗ੍ਰਾਮ ਹੈਰੋਇਨ ਅਤੇ 120 ਨਸ਼ੀਲੀਆਂ ਗੋਲੀਆਂ ਸਣੇ ਇੱਕ ਕਾਬੂ

ਅੰਮ੍ਰਿਤਸਰ, 17 ਨਵੰਬਰ (ਰਾਜੇਸ਼ ਡੈਨੀ)- ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੀਆਂ ਸਖਤ ਹਦਾਇਤਾਂ ਅਨੁਸਾਰ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਚੋਂਕੀ ਗੁੱਜਰਪੁਰਾ ਨੂੰ ਸਫਲਤਾ ਮਿਲੀ। ਪੁਲਿਸ ਚੋਂਕੀ ਗੁੱਜਰਪੁਰਾ ਦੇ ਇੰਚਾਰਜ ਜੀਵਨ ਸਿੰਘ ਅਤੇ ਏ.ਐਸ.ਆਈ. ਸਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗੁਰੂ ਰਾਮਦਾਸ ਨਗਰ ਪੀਲੇ ਕੁਆਟਰ ਗਿਲਵਾਲੀ ਗੇਟ ਵਿਖੇ ਸਪੈਸ਼ਲ ਨਾਕਾ ਲਗਾ ਕੇ ਅਵਿਨਾਸ਼ ਉਰਫ ਭਲਵਾਨ ਜੋ ਕਿ ਮੋਟਰਸਾਈਕਲ ਤੇ ਆ ਰਿਹਾ ਸੀ ਜਿਸਦੀ ਤਲਾਸ਼ੀ ਲੈਣ ਉਪਰੰਤ ਉਸ ਪਾਸੋਂ 4 ਗ੍ਰਾਮ ਹੈਰੋਇਨ ਅਤੇ 120 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਚੋਂਕੀ ਇੰਚਾਰਜ ਜੀਵਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਅਵਿਨਾਸ਼ ਉਰਫ ਭਲਵਾਨ ਨਾਲ ਕੋਲੋਂ ਸਖਤੀ ਨਾਲ ਪੁੱਛਗਿੱਛ ਕਰਨ ਦੋਰਾਨ ਦੋਸ਼ੀ ਨੇ ਮੰਨਿਆ ਕਿ 1 ਮੋਟਰਸਾਈਕਲ ਸਪਲੈਂਡਰ ਫਭ02ਭਢ4027 ਰੰਗ ਕਾਲਾ ਜਿਸਨੂੰ ਇੰਨ੍ਹਾਂ ਨੇ ਕਚਿਹਰੀ ਤੋਂ ਵਕੀਲਾਂ ਦੇ ਚੈਂਬਰਾਂ ‘ਚੋਂ ਚੋਰੀ ਕੀਤਾ ਹੈ।ਇਸ ਉੱਪਰ ਮੁਕੱਦਮਾ ਦਰਜ ਕਰਕੇ ਮੁੱਢਲੀ ਤਫਤੀਸ਼ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।

Comments are closed.

COMING SOON .....


Scroll To Top
11