Sunday , 17 December 2017
Breaking News
You are here: Home » NATIONAL NEWS »

ਭਾਰਤ ਤੇ ਅਮਰੀਕਾ ’ਚ ਲੋਕਤੰਤਰ ਅਤੇ ਸੱਭਿਆਚਾਰ ਦੀ ਡੂੰਘੀ ਸਾਂਝ

ਨਵੀਂ ਦਿੱਲੀ, 1 ਦਸੰਬਰ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਬਰਾਕ ਓਬਾਮਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ‘ਭਾਰਤ ਲਈ ਵਿਜਨ’ ਦੀ ਤਾਰੀਫ ਕੀਤੀ ਅਤੇ ਭਾਰਤੀ ਅਰਥਵਿਵਸਥਾ ਦੇ ਆਧੁਨਿਕੀਕਰਨ ਕਰਨ ਲਈ ਡਾ. ਮਨਮੋਹਨ ਸਿੰਘ ਦੇ ਯੋਗਦਾਨ ਨੂੰ ਵੀ ਬੇਮਿਸਾਲ ਦਸਿਆ।ਸ਼੍ਰੀ ਓਬਾਮਾ ਨੇ ਇਥੇ ਇੱਕ ਜਨਤਕ ਪ੍ਰੋਗਰਾਮ ’ਚ ਸ਼੍ਰੀ ਮੋਦੀ ਬਾਰੇ ਉਨ੍ਹਾਂ ਦੀ ਰਾਏ ਪੁਛੇ ਜਾਣ ’ਤੇ ਕਿਹਾ,‘‘ਮੈਂ ਉਨ੍ਹਾਂ ਨੂੰ ਪਸੰਦ ਕਰਦਾ ਹਾਂ ਪਰ ਮੈਂ ਡਾ. ਮਨਮੋਹਨ ਸਿੰਘ ਦਾ ਵੀ ਬਹੁਤ ਵਡਾ ਪ੍ਰਸ਼ੰਸਕ ਹਾਂ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਮੋਦੀ ਦਾ ਉਨ੍ਹਾਂ ਦੇ ਦੇਸ਼ ਲਈ ਇਕ ਵਿਜਨ ਹੈ ਅਤੇ ਉਹ ਬਹੁਤ ਸਾਰੇ ਖੇਤਰਾਂ ‘ਚ ਕਈ ਤਰੀਕਿਆਂ ਨਾਲ ਆਧੁਨਿਕੀਕਰਨ ਕਰ ਰਹੇ ਹਨ ਪਰ ਡਾ. ਸਿੰਘ ਨੇ ਆਪਣੇ ਕਾਰਜਕਾਲ ‘ਚ ਕਈ ਕ੍ਰਾਂਤੀਕਾਰੀ ਕਦਮ ਚੁਕੇ, ਜਿਵੇਂ ਦੇਸ਼ ਦੀ ਅਰਥਵਿਵਸਥਾ ਨੂੰ ਦੁਨੀਆ ਲਈ ਖੋਲ੍ਹਣਾ, ਜੋ ਬਹੁਤ ਅਹਿਮ ਕਦਮ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਡਾ. ਸਿੰਘ ਅਤੇ ਸ਼੍ਰੀ ਮੋਦੀ ਦੇ ਕਾਰਜਕਾਲਾਂ ‘ਚ ਭਾਰਤ-ਅਮਰੀਕਾ ਦੇ ਸੰਬੰਧ ਬਹੁਤ ਮਜ਼ਬੂਤ ਬਣੇ।’’
ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿੱਚ ਕਈ ਸਾਂਝਾਂ ਹਨ ਜਿਨ੍ਹਾਂ ਵਿੱਚ ਲੋਕਤੰਤਰ ਅਤੇ ਸੱਭਿਆਚਾਰ ਪ੍ਰਮੁੱਖ ਹੈ। ਸ਼੍ਰੀ ਓਬਾਮਾ ਸਮਾਜ ਸੇਵੀ ਸੰਸਥਾ ਓਬਾਮਾ ਫਾਊਂਡੇਸ਼ਨ ਦੀ ਤਰਫੋਂ ਭਾਰਤ, ਫ੍ਰਾਂਸ ਅਤੇ ਚੀਨ ਦੇ ਦੌਰੇ ’ਤੇ ਹਨ।

Comments are closed.

COMING SOON .....
Scroll To Top
11