Monday , 22 July 2019
Breaking News
You are here: Home » BUSINESS NEWS » 315 ਬੋਰ, ਮਾਰੂ ਹਥਿਆਰ ਤੇ ਨਗਦੀ ਸਮੇਤ 6 ਲੁਟੇਰੇ ਕਾਬੂ

315 ਬੋਰ, ਮਾਰੂ ਹਥਿਆਰ ਤੇ ਨਗਦੀ ਸਮੇਤ 6 ਲੁਟੇਰੇ ਕਾਬੂ

ਜਗਰਾਉਂ, 10 ਸਤੰਬਰ (ਪਰਮਜੀਤ ਸਿੰਘ ਗਰੇਵਾਲ)-ਡੀ.ਆਈ.ਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਅਤੇ ਲੁੱਟਾਂ-ਖੋਹਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਕਪਤਾਨ (ਜਾਂਚ) ਤਰੁਨ ਰਤਨ, ਉਪ ਕਪਤਾਨ ਪੁਲਿਸ (ਜਾਂਚ) ਅਮਨਦੀਪ ਸਿੰਘ ਬਰਾੜ ਅਤੇ ਡੀ. ਐਸ. ਪੀ. ਦਾਖਾ ਹਰਕਮਲ ਕੌਰ ਦੀ ਨਿਗਰਾਨੀ ਹੇਠ ਇੰਸਪੈਕਟ ਇੰਦਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਦਾਖਾ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਖਤਰਨਾਕ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਪਤਾਨ (ਜਾਂਚ) ਤਰੁਨ ਰਤਨ ਨੇ ਦੱਸਿਆ ਕਿ ਇਹ ਗਿਰੋਹ ਪੰਜਾਬ ਅਤੇ ਹੋਰ ਥਾਵਾਂ ਪਰ ਪਿਛਲੇ ਕਾਫੀ ਸਮੇਂ ਤੋਂ ਲੁੱਟਾਂ-ਖੋਹਾਂ ਕਰਨ ਦੀਆਂ ਵਾਰਦਾਤਾ ਕਰਦੇ ਆ ਰਹੇ ਸਨ, ਜਿੰਨ੍ਹਾਂ ਬਾਰੇ ਮੁੱਖ ਅਫਸਰ ਥਾਣਾ ਦਾਖਾ ਨੂੰ ਖੁਫੀਆ ਇਤਲਾਹ ਮਿਲੀ ਸੀ ਕਿ ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਜਸਵੀਰ ਸਿੰਘ ਕੌਮ ਰਮਦਾਸੀਆ ਸਿੱਖ ਵਾਸੀ ਡਾਬਾ ਰੋਡ ਨੇੜੇ ਨਵੀਂ ਧਰਮਸ਼ਾਲਾ ਲੁਹਾਰਾ ਲੁਧਿਆਣਾ ਅਤੇ ਰੋਹਿਤ ਵਰਮਾ ਪੁੱਤਰ ਰਾਮ ਈਸ਼ਵਰ ਸਿੰਘ ਕੌਮ ਸੁਨਿਆਰ ਵਾਸੀ ਸਿਮਲਾ ਪੁਰੀ ਨੇੜੇ ਪੰਮੇ ਦੀਆਂ ਦੁਕਾਨਾ ਗਲੀ ਨੰਬਰ 11 ਮਹਾਂ ਸਿੰਘ ਨਗਰ ਡਾਬਾ ਥਾਣਾ ਡਾਬਾ, ਰਿੰਕੂ ਪੁੱਤਰ ਤਿਲਕ ਰਾਜ ਕੌਮ ਜੋਗੀ ਵਾਸੀ ਝੁੱਗੀਆ ਬਾਗ ਖੇਤਾ ਰਾਮ ਨੇੜੇ ਰੇਲਵੇ ਸਟੇਸ਼ਨ ਜਗਰਾਉਂ, ਜੌਹਨ ਸਿੰਘ ਪੁੱਤਰ ਜੋਗਾ ਸਿੰਘ ਕੌਮ ਮਜ਼ਬੀ ਸਿੱਖ ਵਾਸੀ ਡੀ.ਏ.ਵੀ ਕਾਲਜ ਦੇ ਪਿੱਛੇ ਬਾਗ ਖੇਤਾ ਰਾਮ ਜਗਰਾਉਂ, ਬੀਰੂ ਪਾਸਵਨ ਪੁੱਤਰ ਹਰੀ ਪਾਸਵਨ ਕੌਮ ਪਾਸਵਨ ਵਾਸੀ ਬੁੜਬਨ ਬਿਹਾਰ ਹਾਲ ਕਿਰਾਏਦਾਰ ਨੇੜੇ ਐਫ.ਸੀ.ਆਈ ਗੋਦਾਮ ਜਗਰਾਉਂ, ਹੈਦਰ ਪੁੱਤਰ ਸਲੀਮ ਕੌਮ ਕ੍ਰਿਸਚਨ ਵਾਸੀ ਬਾਗ ਖੇਤਾ ਰਾਮ ਨੇੜੇ ਰੇਲਵੇ ਸਟੇਸ਼ਨ ਜਗਰਾਉਂ ਹਾਲ ਵਾਸੀ ਫਿਰੋਜ ਗਾਂਧੀ ਮਾਰਕੀਟ ਬੈਂਕ ਸਾਇਡ ਕੋਟਕ ਮਹਿੰਦਰਾ ਬੈਕ ਭਾਈਵਾਲਾ ਚੌਕ ਲੁਧਿਆਣਾ ਅਤੇ ਗੁਰਕੀਰਤ ਸਿੰਘ ਉਰਫ ਗੱਗੀ ਪੁੱਤਰ ਚਮਕੌਰ ਸਿੰਘ ਕੌਮ ਰਮਦਾਸੀਆ ਵਾਸੀ ਡਾਬਾ ਰੋਡ ਨੇੜੇ ਪੁਰਾਣੀ ਧਰਮਸਾਲਾ ਲੋਹਾਰਾ ਲੁਧਿਆਣਾ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਰੀਲਾਇੰਸ ਪੰਪ ਜੀ.ਟੀ ਰੋਡ ਲੁਧਿਆਣਾ ਗਿਹੋਰ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ, ਜਿਸ ਤੇ ਉਪਰੋਕਤ ਇਤਲਾਹ ਦੇ ਅਧਾਰ ਤੇ ਇੰਸਪੈਕਟਰ ਇੰਦਰਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਉਕਤ ਜਗ੍ਹਾਂ ’ਤੇ ਰੇਡ ਕਰਕੇ ਉਕਤਾਨ ਛੇ ਦੋਸ਼ੀਆਂ ਨੂੰ ਕਾਬੂ ਕੀਤਾ, ਜਿੰਨ੍ਹਾਂ ਦੇ ਕਬਜ਼ਾ ਵਿੱਚੋ ਇਕ ਪਿਸਤੌਲ ਦੇਸੀ 315 ਬੋਰ ਸਮੇਤ ਇਕ ਰੌਦ ਜਿੰਦਾ, ਦੋ ਦਾਹ ਲੋਹਾ, ਤਿੰਨ ਰਾਡ ਲੋਹਾ ਤੇ ਨਗਦੀ ਬ੍ਰਾਮਦ ਕੀਤੀ ਗਈ, ਜਿਸ ਤੇ ਮੁਕੱਦਮਾ ਨੰਬਰ 264 ਅ/ਧ 399,402 ਭ/ਦ ਥਾਣਾ ਦਾਖਾ ਅਤੇ ਮੁਕੱਦਮਾ ਨੰਬਰ 265 ਅ/ਧ 25/54/59 ਆਰਮਜ ਐਕਟ ਥਾਣਾ ਦਾਖਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਦੋਸ਼ੀਆਂ ਹੈਦਰ ਅਤੇ ਬੀਰੂ ਪਾਸਵਾਨ ਉਕਤਾਨ ਨੇ ਮੁਕੱਦਮਾ ਨੰਬਰ 202 ਅ/ਧ 379 ਬੀ ਭ/ਦ ਥਾਣਾ ਦਾਖਾ, ਮੁਕੱਦਮਾ ਨੰਬਰ 204/18 ਅ/ਧ 379 ਬੀ ਭ/ਦ ਥਾਣਾ ਦਾਖਾ, ਮੁਕੱਦਮਾ ਨੰਬਰ 250/18 ਅ/ਧ 379-ਬੀ ਥਾਣਾ ਸਿਟੀ ਜਗਰਾਉਂ ਦੀਆਂ ਵਾਰਦਾਤਾ ਕੀਤੀਆਂ ਜਾਣੀਆਂ ਕਬੂਲ ਕੀਤੀਆਂ ਹਨ ਅਤੇ ਦੋਸ਼ੀ ਰਿੰਕੂ ਅਤੇ ਜੌਹਨ ਸਿੰਘ ਉਕਤਾਨ ਨੇ ਮੁਕੱਦਮਾ ਨੰਬਰ 362 ਅ/ਧ 379-ਬੀ ਭ/ਦ ਥਾਣਾ ਦਾਖਾ, ਮੁਕੱਦਮਾ ਨੰਬਰ 242/18 ਅ/ਧ 379-ਬੀ ਭ/ਦ ਥਾਣਾ ਸਿੱਧਵਾਂ ਬੇਟ, ਮੁਕੱਦਮਾ ਨੰਬਰ 207/18 ਅ/ਧ 379-ਬੀ ਭ/ਦ ਥਾਣਾ ਸਿੱਧਵਾਂ ਬੇਟ ਅਤੇ 85/18 ਅ/ਧ 379-ਬੀ ਥਾਣਾ ਸਿਟੀ ਰਾਏਕੋਟ ਦੀਆਂ ਵਾਰਦਾਤਾਂ ਕਰਨੀਆਂ ਕਬੂਲ ਕੀਤੀਆਂ ਹਨ ।

Comments are closed.

COMING SOON .....


Scroll To Top
11