Thursday , 25 April 2019
Breaking News
You are here: Home » Editororial Page » 28 ਵੇਂ ਕੈਨੇਡਾ ਕੱਪ ਤੇ ਪੂਰਬੀ ਕੈਨੇਡਾ ਦਾ ਕਬਜ਼ਾ-ਭਾਰਤ ਬਣਿਆ ਉਪ ਜੈਤੂ

28 ਵੇਂ ਕੈਨੇਡਾ ਕੱਪ ਤੇ ਪੂਰਬੀ ਕੈਨੇਡਾ ਦਾ ਕਬਜ਼ਾ-ਭਾਰਤ ਬਣਿਆ ਉਪ ਜੈਤੂ

ਅਰਸ ਚੋਹਲਾ ਕੈਨੇਡਾ ਬੈਸਟ ਜਾਫੀ – ਰਿੰਕੂ ਖੰਰੈਟੀ ਭਾਰਤ ਬੈਸਟ ਰੇਡਰ ਬਣਿਆ

ਕੈਨੇਡਾ ਦੀ ਓਨਟਾਰੀਓ ਸਟੇਟ ਵਿੱਚ ਹੋਣ ਵਾਲਾ ਸਾਲਾਨਾ ਕੈਨੇਡਾ ਕੱਪ ( ਵਰਲਡ ਕਬੱਡੀ ਕੱਪ) ਬੜੀ ਧੂਮ ਧੜੱਕੇ ਨਾਲ ਸ਼ੁਰੂ ਹੋ ਕੇ ਖੜਕੇ ਦੜਕੇ ਨਾਲ ਸਮਾਪਤ ਹੋ ਗਿਆ ਹੈ । ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦੀ ਅਗਵਾਈ ਵਿੱਚ ਓਨਟਾਰੀਓ ਕਬੱਡੀ ਕਲੱਬ ਵਲੋਂ ਕਰਵਾਏ ਕਬੱਡੀ ਕੱਪ ਵਿੱਚ ਦੇਸ਼ ਵਿਦੇਸ਼ ਦੇ ਖੇਡ ਪ੍ਰਬੰਧਕਾ ਤੇ ਖਿਡਾਰੀਆਂ ਨੇ ਭਾਗ ਲਿਆ ।ਜਿੰਨਾ ਵਿੱਚ ਛੇ ਸੀਨੀਅਰ ਟੀਮਾ ਤੇ ਚਾਰ ਜੂਨੀਅਰ ਟੀਮਾ ਦੇ ਮੈਚ ਖੇਡੇ ਗਏ ।ਇਸ ਸਾਲ ਦੇ ਕਬੱਡੀ ਦੇ ਵਿੱਚ ਕੀ ਕੁੱਝ ਹੋਇਆ ਉਹ ਸਾਡੇ ਪਾਠਕਾ ਨਾਲ ਅਸੀਂ ਜਰੂਰ ਸਾਂਝਾ ਕਰਾਂਗੇ –
ਧਾਰਮਿਕ ਰਸ਼ਮਾ ਤੇ ਸਾਹੀ ਠਾਠ ਬਾਠ ਨਾਲ ਹੋਈ ਸ਼ੁਰੂਆਤ- ਪੰਜਾਬੀ ਲੋਕਾਂ ਦੇ ਸੁਭਾਅ ਅਨੁਸਾਰ ਇਸ 28 ਵੇਂ ਕੈਨੇਡਾ ਕੱਪ ਦੀ ਸ਼ੁਰੂਆਤ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਗੁਰੁ ਗ੍ਰੰਥ ਸਾਹਿਬ ਦੇ ਚਰਨਾ ਵਿੱਚ ਅਰਦਾਸ ਕਰਨ ਤੋਂ ਬਾਅਦ ਟੀਮਾ ਦੇ ਮਾਰਚ ਪਾਸਟ ਨਾਲ ਹੀ ਠਦੇਹਿ ਬਰ ਮੋਹਿੂ ਸ਼ਬਦ ਤੇ ਕੈਨੇਡਾ ਦਾ ਰਾਸ਼ਟਰੀ ਗੀਤ ਗਾ ਕੇ ਕੀਤੀ ਗਈ ।ਇਸ ਤੋਂ ਇਲਾਵਾ ਪੰਜਾਬੀ ਗੱਭਰੂਆਂ ਨੇ ਆਪਣੇ ਫੋਕ ਰੰਗ ਨੂੰ ਪੇਸ਼ ਕਰਦਿਆਂ ਭੰਗੜਾ ਕੇ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ । ਖੂਬਸੂਰਤ ਪੁਸਾਕਾ ਚ ਸਜੇ ਪ੍ਰਬੰਧਕ ਤੇ ਵੱਖ ਵੱਖ ਦੇਸ਼ਾ ਦੇ ਝੰਡਾਂ ਬਰਦਾਰ ਬਣੇ ਖਿਡਾਰੀਆ ਨੇ ਪ੍ਰੋਗਰਾਮ ਦੀ ਸ਼ਾਨ ਵਿੱਚ ਹੋਰ ਵੀ ਵਾਧਾ ਕਰ ਦਿੱਤਾ । ਸੁਰਤਾਲ ਵਿੱਚ ਵੱਜਦੀਆਂ ਬੈਂਡ ਦੀਆਂ ਧੁੰਨਾ ਮਾਹੌਲ ਨੂੰ ਹੋਰ ਵੀ ਚਾਰ ਚੰਨ ਲਾ ਰਹੀਆ ਸਨ । ਪੂਰੇ ਜੋਸ਼ੋ ਖਰੋਸ ਤੇ ਧੁਮ ਧੜੱਕੇ ਨਾਲ ਓ ਕੇ ਸੀ ਕਲੱਬ ਨੇ ਕੈਨੇਡਾ ਕੱਪ ਦੀ ਸ਼ੁਰੂਆਤ ਕੀਤੀ ।
ਅੰਡਰ 21 ਦੇ ਮੈਚ ਨਾਲ ਹੋਈ ਕੈਨੇਡਾ ਦੀ ਕਬੱਡੀ ਦੀ ਸ਼ੁਰੂਆਤ -ਕੈਨੇਡਾ ਕੱਪ ਦਾ ਪਹਿਲਾ ਮੈਚ ਮੇਜਬਾਨ ਕੈਨੇਡਾ ਈਸਟ ਤੇ ਅਮਰੀਕਾ ਦੀਆਂ ਟੀਮਾ ਦੇ ਜੰਮਪਲ ਨੌਜਵਾਨਾ ਦੇ ਭੇੜ ਨਾਲ ਇਸ ਵੱਡੇ ਮਹਾਂਕੂੰਭ ਦਾ ਆਗਾਜ ਹੋਇਆ । ਇਸ ਮੈਚ ਵਿੱਚ ਅਮਰੀਕਾ ਦੇ ਨੌਜਵਾਨਾ ਨੇ ਕੈਨੇਡੀਅਨ ਟੀਮ ਨੂੰ 37 ਦੇ ਮੁਕਾਬਲੇ 43.50 ਅੰਕ ਲੈ ਕੇ ਹਰਾਇਆ । ਪਹਿਲੇ ਮੈਚ ਦੌਰਾਨ ਦਰਸ਼ਕਾ ਦੀ ਗਿਣਤੀ ਘੱਟ ਹੋਣ ਕਾਰਨ ਮਾਹੌਲ ਠੰਡਾ ਹੀ ਸੀ ।
ਕਬੱਡੀ ਓਪਨ ਦਾ ਪਹਿਲਾ ਮੈਚ ਮੇਜਬਾਨ ਕੈਨੇਡਾ ਈਸਟ ਤੇ ਕੈਨੇਡਾ ਨੈਸ਼ਨਲ ਕਬੱਡੀ ਐਸੋਸ਼ੀਏਸ਼ਨ ਦਰਮਿਆਨ- ਕਬੱਡੀ ਦੇ ਇਸ ਵੱਡੇ ਵੱਕਾਰੀ ਕੱਪ ਦਾ ਪਹਿਲਾ ਮੈਚ ਵੀ ਦੋ ਵੱਡੀਆ ਟੀਮਾ ਦੇ ਦਰਮਿਆਨ ਸ਼ੁਰੂ ਹੋਇਆ ।ਕੈਨੇਡਾ ਈਸਟ ਦੀ ਟੀਮ ਦੀ ਅਗਵਾਈ ਇੰਦਰਜੀਤ ਧੁੱਗਾ ,ਹਰਵਿੰਦਰ ਬਾਸੀ,ਸੁੱਖਾ ਢੇਸੀ,ਮਿੱਠੂ ਤੇ ਕੋਚ ਕਰਨ ਘੁਮਾਣ ਦਿੜ੍ਹਬਾ ਤੇ ਰੇਸ਼ਮ ਰਾਜਸਥਾਨੀ ਕਰ ਰਹੇ ਸਨ ।ਦੂਜੇ ਪਾਸੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਟੀਮ ਲਈ ਪ੍ਰਧਾਨ ਲਾਲੀ ਢੇਸੀ , ਹਰਵਿੰਦਰ ਲੱਡੂ,ਬਿੱਟਾ ਸੋਹੀ,ਮੇਜਰ ਬਰਾੜ, ਜਲੰਧਰ ਸਿੱਧੂ,ਬੇਅੰਤ ਲਿੱਟ ,ਕਮਲਜੀਤ ਨੀਟੂ ਸਮੇਤ ਪੂਰੀ ਐਸੋਸ਼ੀਏਸ਼ਨ ਦਾ ਯੋਗਦਾਨ ਸੀ । ਇਸ ਮਕਾਬਲੇ ਦੀ ਪਹਿਲੀ ਰੇਡ ਇਸ ਸਾਲ ਦੇ ਟੌਪਰ ਧਾਵੀ ਸੁਲਤਾਨ ਸਮਸਪੁਰ ਨੇ ਕੈਨੇਡਾ ਈਸਟ ਵਲੋਂ ਪਾ ਕੇ ਜੈਤੂ ਸ਼ੁਰੂਆਤ ਦੇ ਸੰਕੇਤ ਦਿੱਤੇ ।ਇਸ ਮੁਕਾਬਲੇ ਚ ਕੈਨੇਡਾ ਈਸਟ ਕੋਲ ਅਜੋਕੇ ਦੌਰ ਦੇ ਪ੍ਰਸਿੱਧ ਖਿਡਾਰੀ ਧਾਵੀ ਕਾਲਾ ਧਨੌਲਾ,ਹੀਰਾ ਬੱਟ,ਸ਼ੰਕਰ ਸੰਧਵਾ,ਰਾਜੂ ਕੋਟੜਾ ਭੜੀ ਤੇ ਜਾਫੀਆ ਵਿੱਚ ਗਲੇਡੀਏਟਰ ਸੰਦੀਪ ਨੰਗਲ ਅੰਬੀਆ,ਖੁਸ਼ੀ ਦੁੱਗਾਂ,ਜੱਗਾ ਚਿੱਟੀ , ਫਰਿਆਦ ਅਲੀ,ਅਰਸ ਚੋਹਲਾ ਸਾਹਿਬ ਆਦਿ ਵੱਡੀ ਜੈਤੂ ਫੌਜ ਸੀ । ਜਿਸ ਦੇ ਸਾਹਮਣੇ ਕੈਨੇਡਾ ਨੈਸ਼ਨਲ ਕਬੱਡੀ ਦੇ ਯੋਧੇ ਧਾਵੀ ਗੋਰਾ ਸਰਹਾਲੀ ਮੰਡ,ਜੋਧਾ ਘਾਸ,ਮਨਜੋਤ ਮਾਛੀਵਾੜਾ,ਪਿੰਕਾ ਜਰਗ ,ਸੋਨੂੰ ਗੁੱਜਰ ਤੇ ਜਾਫੀ ਸਪਿੰਦਰ ਮਨਾਣਾ,ਗੁਰਦਿੱਤ ਕਿਸਨਗੜ੍ਹ ,ਕਮਲ ਟਿੱਬਾ,ਸਨੀ ਆਦਮਵਾਲ ਵਰਗੇ ਸਨ। ਇਸ ਮੈਚ ਵਿੱਚ ਕੈਨੇਡਾ ਈਸਟ ਨੇ ਸ਼ੁਰੂ ਤੋਂ ਹੀ ਪਕੜ ਬਣਾ ਲਈ ਤੇ ਅੰਤਮ ਪਲਾਂ ਤੱਕ ਜਾਂਦਿਆ ਆਪਣੇ ਸੂਬੇ ਦੇ ਲੋਕਾਂ ਨੂੰ 35 ਦੇ ਮੁਕਾਬਲੇ 43 ਅੰਕਾਂ ਦੀ ਵੱਡੀ ਜਿੱਤ ਦਾ ਤੋਹਫਾ ਦਿੱਤਾ ।
ਦੂਜੇ ਮੁਕਾਬਲੇ ਚ ਅਮਰੀਕਾ ਤੇ ਬੀ ਸੀ ਯੂਨਾਈਟਿਡ ਦੀ ਭਰਵੀ ਟੱਕਰ -ਦਰਸ਼ਕਾ ਦੀ ਵਧਦੀ ਗਿਣਤੀ ਦੇ ਨਾਲ ਹੀ ਕਬੱਡੀ ਦਾ ਦੂਜਾ ਮੈਚ ਵੀ ਖੜਕੇ ਦੜਕੇ ਵਾਲਾ ਹੋ ਨਿਬੜਿਆ ।ਕਬੱਡੀ ਦਾ ਧੁਰ ਅੰਦਰੋਂ ਦੀਵਾਨਾ ਬਲਜੀਤ ਸੰਧੂ,ਨਾਜਰ ਸਹੋਤਾ,ਪਿੰਦਾ ਬਰਾੜ,ਕੁਲਵੰਤ ਸਾਹ,ਬੱਬੀ ਸਿਆਟਲ,ਬੂਟਾ ਚਾਹਲ ਤੇ ਕੋਚ ਤੀਰਥ ਗਾਖਲ ਕੋਲ ਅਮਰੀਕਾ ਦੀ ਕਮਾਂਡ ਸੀ । ਇਸ ਮੁਕਾਬਲੇ ਚ ਬੀ ਸੀ ਯੂਨਾਈਟਿਡ ਦੀ ਟੀਮ ਪ੍ਰਧਾਨ ਭੁਪਿੰਦਰ ਸਿੰਘ ਬੱਬਲ,ਗਿਆਨ ਬਨਿੰਗ, ਦਾਰਾ ਮੁਠੱਡਾ,ਬਿੰਦਰ ਜਗਰਾਓ, ਹਰਪ੍ਰੀਤ ਸਿਵੀਆ ,ਬਲਰਾਜ ਸੰਘਾ ,ਕੋਚ ਲੱਖਾ ਗਾਜੀਪੁਰ ਤੇ ਜਵਾਰਾ ਸੰਘਾ ਦੀ ਦੇਖ ਰੇਖ ਚ ਪੁੱਜੀ ।ਇਸ ਮੈਚ ਵਿੱਚ ਬੀ ਸੀ ਤੇ ਅਮਰੀਕਾ ਦੀ ਖੂਬ ਖੜਕੀ । ਅਮਰੀਕਾ ਦੀ ਟੀਮ ਦੇ ਧਾਵੀ ਪਾਲੀ ਛੰਨਾ,ਗੁਰੀ ਧਲੇਰ,ਸੁੱਖਾ ਮਾਹਲਾ,ਗਗਨ ਨਾਗਰਾ ,ਦੁੱਲਾ ਬੱਗਾਪਿੰਡ ਤੇ ਜਾਫੀ ਲੱਖਾ ਚੀਮਾ,ਰੂਬੀ ਹਰਖੋਵਾਲ,ਗਿੰਦਾ ਬੱਗਾ ਪਿੰਡ,ਬਿੱਲੀ ਲੱਲੀਆ,ਲਵਲੀ ਸਹੇੜੀ ਆਦਿ ਅਮਰੀਕੀ ਪ੍ਰਧਾਨ ਟਰੰਪ ਵਾਂਗ ਕਰੰਟ ਕੱਢ ਰਹੇ ਸਨ । ਜਦਕਿ ਬ੍ਰਿਟਿਸ ਕੋਲੰਬੀਆ ਵਰਗੇ ਸੀਤ-ਸਾਂਤ, ਖੂਬਸੂਰਤ ਮੁਲਕ ਦੇ ਕੋਲ ਭਾਰਤ ਪਾਕਿਸਤਾਨ ਦੇ ਖਿਡਾਰੀਆ ਦੀ ਫੌਜ ਸੀ। ਬੀ ਸੀ ਦੇ ਧਾਵੀ ਲਾਲਾ ਐਬਦੁੱਲਾ, ਬੰਨੀ ਸਮਾਣਾ , ਭੀਮ ਦੁਬਲੀ ,ਤਾਜਾ ਕਾਲਾ ਸੰਘਿਆ ,ਸਫੀਕ ਅਹਿਮਦ ਚਿਸਤੀ ਤੇ ਜਾਫੀ ਜੀਤਾ ਤਲਵੰਡੀ ਚੌਧਰੀਆ,ਬੱਬੂ ਭਿੰਡਰ,ਮਨਜਿੰਦਰ ਉਡਣਾ ,ਕੁਲਦੀਪ ਸ਼ਿਕਾਰ ਮਾਛੀਆ ਆਦਿ ਖਿਡਾਰੀਆ ਨੇ ਖੇਡ ਮੈਦਾਨ ਵਿੱਚ ਜੋਸ ਭਰ ਦਿੱਤਾ । ਹਰਖੋਵਾਲੀਆ ਰੂਬੀ ਇਸ ਮੈਚ ਵਿੱਚ ਕਾਫੀ ਸਮੇਂ ਬਾਅਦ ਚੰਗੀ ਪੁਜੀਸ਼ਨ ਵਿੱਚ ਦਿਖਾਈ ਦਿੱਤਾ ।ਜਿਸ ਦੇ ਬੰਨੀ ਸਮਾਣਾ ਨੂੰ ਲਾਏ ਜੱਫੇ ਨੇ ਧੰਨ -ਧੰਨ ਕਰਾਈ । ਇਹ ਮੈਚ ਸ਼ੁਰੂ ਤੋਂ ਹੀ ਫਸਵਾ ਰਿਹਾ । ਇਸ ਮੈਚ ਵਿੱਚ ਪਹਿਲੇ ਹਾਫ ਤੱਕ ਅਮਰੀਕਾ 17.50 ਅੰਕ ਤੇ ਬੀਸੀ ਯੂਨਾਈਟਿਡ ਕੈਨੇਡਾ 18 ਅੰਕ ਸਨ । ਦੂਜੇ ਹਾਫ ਵਿੱਚ ਮੈਚ ਨੇ ਅਜਿਹਾ ਰੰਗ ਫੜਿਆ ਕਿ ਅੰਕ 24-24,26-26, 28-28,29-29 , 32-32 ਤੇ 33-33 ਅੰਕਾਂ ਤੱਕ ਸਕੋਰ ਬਰਾਬਰੀ ਤੱਕ ਭਿੜਿਆ ਰਿਹਾ । ਆਖਰੀ ਸਮੇਂ ਤੱਕ ਅਮਰੀਕਾ ਨੇ 37.50 ਅੰਕ ਤੇ ਕੈਨੇਡਾ ਬੀਸੀ ਯੂਨਾਈਟਿਡ ਨੇ 39.50 ਅੰਕ ਲੈ ਫੈਸਲਾਕੁੰਨ ਜਿੱਤ ਦਰਜ ਕੀਤੀ ।
ਇੰਗਲੈਂਡ ਤੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਬੀ ਸੀ ਦੀ ਟੱਕਰ- ਅੰਤਰਰਾਸ਼ਟਰੀ ਕਬੱਡੀ ਦੀ ਸ਼ੁਰੂਆਤ ਕਰਨ ਵਾਲੇ ਇੰਗਲੈਂਡ ਦੀ ਕਬੱਡੀ ਦੀ ਇਸ ਸਮੇਂ ਹਾਲਤ ਬੜੀ ਪਤਲੀ ਹੈ । ਕੈਨੇਡਾ ਕੱਪ ਦਾ ਕਈ ਵਾਰ ਚੈਪੀਅਨ ਰਿਹਾ ਬਰਤਾਨੀਆ ਨੇ ਅੱਜ ਟੀਮ ਵੀ ਕੈਨੇਡਾ ਤੋਂ ਖਿਡਾਰੀ ਉਧਾਰ ਲੈ ਕੇ ਬਣਾਈ ਜਿਸ ਦਾ ਕਾਰਨ ਵਲੈਤੀਆਂ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਖਿਚੋਤਾਣ ਹੈ । ਇਸ ਵਰਤਾਰੇ ਦੇ ਬਾਵਜੂਦ ਵੀ ਇੰਗਲੈਂਡ ਟੀਮ ਨੇ ਚੰਗੇ ਜੌਹਰ ਦਿਖਾਏ ਪਏ । ਇੰਗਲੈਂਡ ਦੀ ਟੀਮ ਦੀ ਅਗਵਾਈ ਪ੍ਰਧਾਨ ਰਣਜੀਤ ਸਿੰਘ ਢੰਡਾ,ਬਹਾਦਰ ਸ਼ੇਰਗਿੱਲ ਨੇ ਕੀਤੀ ।ਇਸ ਮੈਚ ਵਿੱਚ ਯੂ ਕੇ ਕੋਲ ਯਾਦਾ ਸੁਰਖਪੁਰ, ਜੋਧਾ ਸੁਰਖਪੁਰ,ਤਾਰੀ ਖੀਰਾਵਾਲ, ਸਰਨਾ ਡੱਗੋਰਮਾਣਾ,ਸੱਤੂ ਖਡੂਰ ਸਾਹਿਬ ਜਾਫੀ ਤੇ ਧਾਵੀ ਜੋਤਾ ਮਹਿਮਦਵਾਲ,ਹੈਪੀ ਸੈਂਪਲੀ ਸਾਹਿਬ ,ਨਿੰਨੀ ਗੋਪਾਲਪੁਰ ,ਮੱਖਣ ਮੱਖੀ ਮੌਜੂਦ ਸਨ ।
– ਬਾਕੀ ਕੱਲ੍ਹ ਪੜ੍ਹੋ

Comments are closed.

COMING SOON .....


Scroll To Top
11