Friday , 23 August 2019
Breaking News
You are here: Home » Editororial Page » 28 ਵੇਂ ਕੈਨੇਡਾ ਕੱਪ ਤੇ ਪੂਰਬੀ ਕੈਨੇਡਾ ਦਾ ਕਬਜ਼ਾ-ਭਾਰਤ ਬਣਿਆ ਉਪ ਜੈਤੂ

28 ਵੇਂ ਕੈਨੇਡਾ ਕੱਪ ਤੇ ਪੂਰਬੀ ਕੈਨੇਡਾ ਦਾ ਕਬਜ਼ਾ-ਭਾਰਤ ਬਣਿਆ ਉਪ ਜੈਤੂ

ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਜਿੰਨਾ ਨੇ ਕੈਨੇਡਾ ਨੈਸ਼ਨਲ ਕਬੱਡੀ ਐਸੋਸੀਏਸ਼ਨ ਬੀ ਸੀ ਨੂੰ 33 ਦੇ ਮੁਕਾਬਲੇ 38.50 ਅੰਕ ਲੈ ਕੇ ਚਿੱਤ ਕੀਤਾ ।
ਅਮਰੀਕਾ ਤੇ ਭਾਰਤ ਦਾ ਕਰੋ ਜਾ ਮਰੋ ਵਾਲਾ ਮੈਚ – ਕੈਨੇਡਾ ਵਰਲਡ ਕੱਪ ਬੇਸੱਕ ਭਾਰਤੀ ਟੀਮ ਨੂੰ ਵਧੇਰੇ ਤਰਜੀਹ ਨਹੀਂ ਦਿੱਤੀ ਜਾਂਦੀ ।ਕਈ ਮੌਕੇ ਅਜਿਹੇ ਵੀ ਆਏ ਜਦੋਂ ਭਾਰਤ ਇਸ ਮਹਾਂਕੁੰਭ ਦਾ ਚੈਪੀਅਨ ਬਣਿਆ ਤੇ ਕਈ ਵਾਰ ਕੈਨੇਡੀਅਨਾ ਨੇ ਭਾਰਤੀ ਟੀਮ ਨੂੰ ਖਾਨਾਪੂਰਤੀ ਲਈ ਬਣਾਇਆ । ਇਸ ਸਾਲ ਦੀ ਭਾਰਤੀ ਟੀਮ ਦੇ ਹਲਾਤ ਸ਼ੁਰੂ ਚ ਡਾਵਾਂਡੋਲ ਹੀ ਲੱਗਦੇ ਸਨ । ਪ੍ਰੰਤੂ ਕਬੱਡੀ ਦੇ ਧੱਕੜ ਬੰਦੇ ਗੁਰਮੁੱਖ ਅਟਵਾਲ,ਸੁੱਖਾ ਰੰਧਾਵਾ,ਕੀਪਾ ਟਾਂਡਾ ,ਮੀਕਾ ਜੌਹਲ,ਪੰਮਾ ਸੋਹਲ ਆਦਿ ਦੇ ਯਤਨਾ ਨਾਲ ਹੋਂਦ ਵਿੱਚ ਆਈ ਇਸ ਮੈਚ ਵਿੱਚ ਠਮੈ ਪੁੱਤ ਪੰਜਾਬੀ ਮਾਂ ਦਾ ਹਾਂੂ ਵਾਲੀ ਕਹਾਵਤ ਵਾਂਗ ਭਾਰਤੀ ਗੱਭਰੂਆ ਨੇ ਦੁਨੀਆ ਦੀ ਵੱਡੀ ਸਕਤੀ ਕਹਾਉਣ ਵਾਲੇ ਦੇਸ਼ ਅਮਰੀਕਾ ਨੂੰ ਇੱਥੇ ਚਿੱਤ ਕਰ ਦਿੱਤਾ । ਭਾਰਤੀ ਖਿਡਾਰੀ ਬੰਟੀ ਟਿੱਬਾ,ਰਿੰਕੂ ਖੈਰੰਟੀ,ਨਿਰਮਲ ਲੋਪੋਕੇ ,ਮਹਾਵੀਰ ਅਠਵਾਲ,ਅਮ੍ਰਿਤ ਔਲਖ ,ਪੰਮਾ ਸੋਹਾਣਾ,ਨਿੰਦੀ ਬੇਨੜਾ,ਸੰਦੀਪ ਬੱਸੀਆ ,ਗੱਗੀ ਮੱਲ੍ਹਾ ਨੇ ਸ਼ਾਨਦਾਰ ਖੇਡ ਦਿਖਾਈ । ਅਮਰੀਕਾ ਦੇ ਦੁੱਲੇ ਨੂੰ ਆਖਿਰ ਹੋਣੀ ਨੇ ਟੋਕਰਾ ਚੁਕਾ ਹੀ ਦਿੱਤਾ । ਅਮਰੀਕਾ ਦੇ ਜਾਫੀ ਬਿੱਲੀ ਲੱਲੀਆਂ ਨੇ ਇਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ ।ਇਸ ਮੈਚ ਭਾਰਤ ਦੇ 38 ਅੰਕ ਤੇ ਅਮਰੀਕਾ ਦੇ 36 ਅੰਕ ਸਨ ।ਇਸ ਹਾਰ ਨਾਲ ਹੀ ਅਮਰੀਕਾ ਮੁਕਾਬਲੇ ਚੋ ਬਾਹਰ ਹੋ ਗਿਆ ।
ਸੈਮੀਫਾਈਨਲ ਦੀ ਟੱਕਰ – ਬੋਰਨ ਗੱਭਰੂਆ ਦੇ ਅੰਡਰ 21 ਦੇ ਮੈਚ ਤੋਂ ਬਾਅਦ ਪਹਿਲਾ ਸੈਮੀਫਾਈਨਲ ਮੈਚ ਮੇਜਬਾਨ ਕੈਨੇਡਾ ਪੂਰਬੀ ਤੇ ਬੀ ਸੀ ਯੂਨਾਈਟਿਡ ਕੈਨੇਡਾ ਪੱਛਮ ਦੀਆਂ ਟੀਮਾ ਦਰਮਿਆਨ ਖੇਡਿਆ ਗਿਆ ।ਇਸ ਮੁਕਾਬਲੇ ਵਿੱਚ ਕੈਨੇਡਾ ਈਸਟ ਨੇ ਬੀਸੀ ਯੂਨਾਈਟਿਡ ਤੇ 42 ਦੇ ਮੁਕਾਬਲੇ 45 ਅੰਕਾ ਨਾਲ ਜਿੱਤ ਦਰਜ ਕੀਤੀ । ਦੂਜਾ ਸੈਮੀਫਾਈਨਲ ਮੈਚ ਭਾਰਤ ਤੇ ਯੂਕੇ ਦਰਮਿਆਨ ਹੋਇਆ ।ਇਸ ਮੁਕਾਬਲੇ ਵਿੱਚ ਭਾਰਤ ਨੇ ਬਰਤਾਨੀਆ ਨੂੰ 40 ਦੇ ਮੁਕਾਬਲੇ 43 ਅੰਕ ਲੈ ਕੇ ਚਿੱਤ ਕੀਤਾ । ਭਾਰਤ ਇਸ ਜਿੱਤ ਨਾਲ ਹੀ ਪ੍ਰਵਾਸੀਆ ਭਾਰਤੀਆ ਚ ਖੁਸ਼ੀ ਦੀ ਲਹਿਰ ਦੌੜ ਗਈ ।
ਫਾਈਨਲ ਦੀ ਖਿਤਾਬੀ ਟੱਕਰ -ਕੈਨੇਡਾ ਕੱਪ ਦੀ ਜੈਤੂ ਟੀਮ ਤੇ ਜੈਤੂ ਖਿਡਾਰੀ ਨੂੰ ਦੁਨੀਆ ਦਾ ਜੈਤੂ ਮੰਨਿਆ ਜਾਂਦਾ ਹੈ । ਮੈਚ ਸ਼ੁਰੂ ਹੋਣ ਤੋਂ ਪਹਿਲਾ ਲੱਗਦਾ ਸੀ ਕਿ ਖਿਤਾਬੀ ਜਿੱਤ ਦੇ ਨਾਲ ਨਾਲ ਬੈਸਟ ਖਿਡਾਰੀਆਂ ਦੇ ਇਨਾਮ ਵੀ ਕੈਨੇਡਾ ਈਸਟ ਹੀ ਸਮੇਟ ਲਵੇਗਾ ।ਕਿਉਂਕਿ ਕੈਨੇਡਾ ਈਸਟ ਕੋਲ ਵਾਧੂ ਭਾਰੀ ਟੀਮ ਸੀ । ਮੈਚ ਸ਼ੁਰੂ ਹੋਇਆ ਤਾਂ ਦੋਵੇਂ ਪਾਸਿਓ ਤਾੜ-ਤਾੜ ਹਮਲੇ ਹੋਣੇ ਸ਼ੁਰੂ ਹੋ ਗਏ । ਕੈਨੇਡਾ ਈਸਟ ਦੀ ਟੀਮ ਨੇ ਮੈਚ ਵਿੱਚ ਲੀਡ ਬਣਾਈ ਤਾਂ ਇਸ ਟੀਮ ਦੇ ਧਾਵੀਆ ਵਿੱਚ ਬੈਸਟ ਬਣਨ ਦੀ ਦੌੜ ਵੀ ਸ਼ੁਰੂ ਹੋ ਗਈ । ਕੈਨੇਡਾ ਈਸਟ ਵਲੋਂ ਸੁਲਤਾਨ ਸਮਸਪੁਰ,ਹੀਰਾ ਬੱਟ,ਕਾਲਾ ਧਨੌਲਾ,ਸ਼ੰਕਰ ਸੰਧਵਾ, ਰਾਜੂ ਕੋਟੜਾ ਤੇ ਜਾਫੀ ਜੱਗਾ ਚਿੱਟੀ, ਫਰਿਆਦ ਅਲੀ,ਅਰਸ ਚੋਹਲਾ,ਖੁਸ਼ੀ ਦੁੱਗਾਂ,ਸੰਦੀਪ ਨੰਗਲ ਅੰਬੀਆ ਨੇ ਤਾਂਬੜ ਤੋੜ ਅੰਕ ਬਟੋਰੇ । ਦੂਜੇ ਪਾਸੇ ਭਾਰਤੀ ਖਿਡਾਰੀ ਆਪਣੀ ਫਿਤਰਤ ਮੁਤਾਬਿਕ ਅਜਿੱਤ ਯੋਧੇ ਵਾਂਗ ਖੇਡੇ । ਇਸ ਮੈਚ ੱਿਵਚ ਰਿੰਕੂ ਖੈਰੰਟੀ,ਨਿਰਮਲ ਲੋਪੋਕੇ ,ਬੰਟੀ ਟਿਬਾ,ਮਨ ਸਿੰਘ ਜਨਾਲ ਧਾਵੀ ਤੇ ਜਾਫੀ ਨਿੰਦੀ ਬੇਨੜਾ,ਗੱਗੀ ਮੱਲ੍ਹਾ,ਸੰਦੀਪ ਬੱਸੀਆ,ਪੰਮਾ ਸੋਹਾਣਾ, ਅਮ੍ਰਿਤ ਔਲਖ ਨੇ ਸ਼ਾਨਦਾਰ ਖੇਡ ਦਿਖਾਈ । ਆਖਰੀ ਸਮੇਂ ਤੱਕ ਕੈਨੇਡਾ ਈਸਟ ਨੇ 67 ਅੰਕ ਤੇ ਭਾਰਤ ਨੇ 41 ਅੰਕ ਪ੍ਰਾਪਤ ਕੀਤੇ । ਦੁਨੀਆ ਦੇ ਇਸ ਮਹਾਂਮੰਚ ਤੇ ਕੈਨੇਡਾ ਈਸਟ ਚੈਪੀਅਨ ਤੇ ਭਾਰਤ ਉਪ ਜੈਤੂ ਬਣਿਆ ।ਪੂਰਬੀ ਕੈਨੇਡਾ ਟੀਮ ਦਾ ਜਾਫੀ ਅਰਸ ਚੋਹਲਾ 8 ਜੱਫੇ ਲਾ ਕੇ ਬੈਸਟ ਜਾਫੀ ਤੇ ਭਾਰਤੀ ਰੇਡਰ ਰਿੰਕੂ ਖੈਰੰਟੀ 21 ਅੰਕ ਲੈ ਕੇ ਬੈਸਟ ਰੇਡਰ ਬਣਿਆ ।ਇਸ ਦੇ ਨਾਲ ਹੀ 28 ਵੇਂ ਕੈਨੇਡਾ ਕੱਪ ਤੇ ਮੇਜਬਾਨਾ ਦਾ ਕਬਜਾ ਹੋ ਗਿਆ ।
ਗੋਲਡ ਮੈਡਲਾ ਨਾਲ ਸਨਮਾਨ -28 ਵੇਂ ਕੈਨੇਡਾ ਕੱਪ ਦੌਰਾਨ ਸੰਸਾਰ ਪ੍ਰਸਿੱਧ ਖਿਡਾਰੀ ਜਤਿੰਦਰ ਸਿੰਘ ਲੱਖਾ,ਤੀਰਥ ਗਾਖਲ, ਵੇਟਲਿਫਟਰ ਚੂਹੜ ਸਿੰਘ ਬੜਾਪਿੰਡ,ਸੁਖਦੀਪ ਕੌਰ ਕੰਗ,ਸੀਜਨ ਦੇ ਬੈਸਟ ਰੇਡਰ ਜਾਫੀ ਸੁਲਤਾਨ ਸਮਸਪੁਰ – ਅਰਸ ਚੋਹਲਾ ਸਾਹਿਬ ,ਕੱਪ ਦੇ ਬੈਸਟ ਰੇਡਰ ਜਾਫੀ ਅਰਸ ਚੋਹਲਾ-ਰਿੰਕੂ ਖੈਰੰਟੀ ਦਾ ਗੋਲਡ ਮੈਡਲਾ ਤੇ ਕੁਮੇਂਟੇਟਰ ਅਮਰੀਕ ਖੋਸਾ ਕੋਟਲਾ ਦਾ ਸੋਨੇ ਦੀ ਚੈਨੀ ਨਾਲ ਸਨਮਾਨ ਕੀਤਾ ਗਿਆ ।
ਪ੍ਰਬੰਧਕ ਤੇ ਮਹਿਮਾਨ- 28 ਵੇਂ ਕੈਨੇਡਾ ਕੱਪ ਦੌਰਾਨ ਐਮਪੀ ਰਾਮੇਸ਼ਵਰ ਸੰਘਾ,ਰਾਜ ਗਰੇਵਾਲ, ਗੁਰਪ੍ਰੀਤ ਢਿੱਲੋ, ਪਹਿਲਵਾਨ ਕਰਤਾਰ ਸਿੰਘ,ਸੁਰਜਨ ਸਿੰਘ ਚੱਠਾ ਪ੍ਰਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ,ਪ੍ਰਧਾਨ ਦਲਜੀਤ ਸਿੰਘ ਸਹੋਤਾ,ਚੇਅਰਮੈਨ ਮਲਕੀਤ ਸਿੰਘ ਦਿਓਲ,ਸੈਕਟਰੀ ਗੁਰਮੁੱਖ ਸਿੰਘ ਅਟਵਾਲ,ਖਜਾਨਚੀ ਸ਼ੇਰਾ ਮੰਡੇਰ, ਵਾਇਸ ਪ੍ਰਧਾਨ ਬਿੱਲਾ ਸਿੱਧੂ, ਹਰਮਨ ਚਾਹਲ, ਜਿੰਦਰ ਬੁੱਟਰ, ਜਤਿੰਦਰ ਤੋਚੀ, ਰੇਸ਼ਮ ਰਾਜਸਥਾਨੀ( ਸਾਰੇ ਡਰਾਇਕੈਟਰ) ਓਨਟਾਰੀਓ ਕਬੱਡੀ ਕਲੱਬ ਦੇ ਪ੍ਰਬੰਧਕ ਲਾਡਾ ਸਹੋਤਾ, ਪਿੰਦਾ ਤੂਰ, ਬਿੱਲਾ ਥਿਆੜਾ, ਤੀਰਥ ਦਿਓਲ, ਸ਼ੇਰਾ ਮੰਡੇਰ,ਮਨਪ੍ਰੀਤ ਢੇਸੀ, ਗੁਰਦੇਵ ਥਿੰਦ ,ਸੁੱਖਾ ਸਹੋਤਾ, ਮਨੂੰ ਸਰਾਏ,ਬਿੰਦਰ ਗਾਖਲ, ਸੁੱਖਾ ਮੰਡੇਰ,ਹੈਪੀ ਸਹੋਤਾ, ਸਰਬਜੀਤ ਸਹੋਤਾ ਤੋਂ ਇਲਾਵਾ ਇੰਦਰਜੀਤ ਸਿੰਘ ਧੁੱਗਾ, ਹਰਵਿੰਦਰ ਸਿੰਘ ਬਾਸੀ ,ਜਰਨੈਲ ਮੰਡ, ਧੀਰਾ ਨਿੱਝਰ ,ਤੇਜਿੰਦਰ ਨਿੱਝਰ , ਸੁਖਦੀਪ ਕੌਰ ਕੰਗ ,ਬੂਟਾ ਚਾਹਲ,ਮੇਜਰ ਨੱਤ, ਕਲਵੰਤ ਢੀਂਡਸਾ, ਸਤਨਾਮ ਸਰਾਏ, ਬਿੰਦੀ ਸਰਾਏ, ਪੰਮਾ ਦਿਓਲ, ਕਰਮਜੀਤ ਸੁੰਨੜ,ਬਲਵੰਤ ਸੰਧੂ, ਜਸਵਿੰਦਰ ਸੌਕਰ,ਸੁੱਖਾ ਮਾਨ,ਚੈਨੀ ਧਾਲੀਵਾਲ, ਕਾਲਾ ਹਾਂਸ,ਰਾਜ ਜਾਮਾਰਾਏ, ਭੁਪਿੰਦਰ ਸਿੰਘ ਰਾਓਕੇ, ਪਿੰਦਰ ਪੰਧੇਰ,ਦਲਜੀਤ ਰਾਮਗੜ੍ਹ, ਨਿੰਦਰ ਧਾਲੀਵਾਲ, ਬਲਰਾਜ ਚੀਮਾ, ਗੁਰਵਿੰਦਰ ਬਰਾੜ, ਜਗਦੀਪ ਬਰਾੜ, ਜੀਤਾ ਜੰਗੀਆਣਾ, ਇਕਬਾਲ ਸਵੈਚ, ਸੁਰਜੀਤ ਦੁਆਬੀਆ, ਮਨਜੀਤ ਲਾਲੀ ,ਦਲਬੀਰ ਖਹਿਰਾ, ਸੰਦੀਪ ਲੱਲੀਆ, ਰੈਂਬੋ ਕਾਉਂਕੇ, ਬੌਬੀ ਧਾਲੀਵਾਲ, ਧੀਰਾ ਸੰਧੂ,ਰੂਪਾ ਧਾਲੀਵਾਲ, ਸੇਵਾ ਰੰਧਾਵਾ, ਅਮਰਜੀਤ ਸਮਰਾ, ਨਵੀ ਢੇਸੀ ,ਗੋਗਾ ਗਹੂਨੀਆ, ਗੁਰਦੀਪ ਸਿੰਘ ਪਿੰਕੀ ਢਿੱਲੋ,ਬਾਬਾ ਅਵਤਾਰ ਸਿੰਘ ਪੂਨੀਆ, ਮਹਾਵੀਰ ਗਰੇਵਾਲ, ਮਨਜੀਤ ਘੋਤੜਾ, ਮਨਜੀਤ ਪੰਡੋਰੀ,ਪਿੰਕਾ ਰਿਆੜ, ਪਿੰਦਰ ਸੇਖੋਂ, ਸਤਨਾਮ ਚਾਹਲ, ਸੁੱਖਾ ਨਿੱਝਰ,ਕੁਲਵਿੰਦਰ ਪੱਤੜ, ਪੌਲ ਤੱਖਰ,ਰਾਣਾ ਸਿੱਧੂ ,ਜੋਗਾ ਕੰਗ ਸਾਬਕਾ ਪ੍ਰਧਾਨ , ਜਸਪਾਲ ਮਾਨ ,ਬੰਤ ਨਿੱਝਰ ,ਕੋਚ ਮੱਖਣ ਧਾਲੀਵਾਲ, ਹੈਰੀ ਮੰਡੇਰ ਅਮਰੀਕਾ ਆਦਿ ਹਾਜ਼ਰ ਸਨ ।
ਝਲਕੀਆ- ਕਬੱਡੀ ਜਗਤ ਦੇ ਵੱਡੇ ਸਟਾਰ ਸੰਦੀਪ ਲੁੱਧਰ, ਮੰਗੀ ਬੱਗਾਪਿੰਡ,ਬਾਗੀ ਪਰਮਜੀਤਪੁਰ, ਗੁਰਵਿੰਦਰ ਭਲਵਾਨ, ਵਿਨੈ ਖੱਤਰੀ,ਪਾਲਾ ਜਲਾਲਪੁਰ,ਯਾਦ ਕੋਟਲੀ, ਗੱਗੀ ਖੀਰਾਵਾਲ,ਬਿੱਟੂ ਦੁਗਾਲ , ਗੁਰਲਾਲ ਘਨੌਰ ,ਮੰਨਾ ਬੱਲ ਨੌ , ਜੈਰੋ ਚਾਵੇਜ ਸੱਟਾ ਤੇ ਹੋਰਨਾ ਕਾਰਨ ਨਹੀਂ ਖੇਡ ਸਕੇ । ਓਨਟਾਰੀਓ ਦੀ ਇੱਕ ਪਾਸੜ ਬਣੀ ਟੀਮ ਨੇ ਮੁਕਾਬਲੇਬਾਜੀ ਨੂੰ ਕੀਤਾ ਘੱਟ ।ਫਾਈਨਲ ਦੇ ਦੂਜੇ ਅੱਧ ਚ ਹੀ ਮੈਦਾਨ ਚ ਘਟਿਆ ਦਰਸ਼ਕਾ ਦਾ ਰਸ । ਅੰਪਾਇਰਾ ਦੇ ਵਧੇਰੇ ਫੈਸਲਿਆ ਤੇ ਹੋਈਆ ਵਾਧੂ ਅਪੀਲਾ । ਪੂਰੇ ਸੀਜਨ ਤੇ ਵਰਲਡ ਕੱਪ ਦੌਰਾਨ ਕੈਨੇਡੀਅਨ ਜੰਮਪਲ ਛੋਟੇ ਬੱਚੇ ਗੁਰਨੂਰ ਮਾਂਗਟ ਚ ਦੇਖਿਆ ਕਬੱਡੀ ਪ੍ਰਤੀ ਜਨੂੰਨ । ਮੈਟਰੋ ਪੰਜਾਬੀ ਸਪੋਟਰਸ ਕਲੱਬ ਨੇ ਚੁੱਕੀ ਅਗਲੇ ਕੈਨੇਡਾ ਕੱਪ ਦੀ ਜੁੰਮੇਵਾਰੀ। ਪ੍ਰੋ.ਮੱਖਣ ਸਿੰਘ ਹਕੀਮਪੁਰ ਦੀ ਕੁਮੈਂਟਰੀ ਕਮਾਲ ਸੀ।
– ਸਮਾਪਤ

Comments are closed.

COMING SOON .....


Scroll To Top
11