Saturday , 20 April 2019
Breaking News
You are here: Home » BUSINESS NEWS » 24 ਪਰਚਿਆਂ ’ਚ ਨਾਮਜ਼ਦ ਠੱਗ ਪੁਲਿਸ ਅੜਿਕੇ

24 ਪਰਚਿਆਂ ’ਚ ਨਾਮਜ਼ਦ ਠੱਗ ਪੁਲਿਸ ਅੜਿਕੇ

ਮਾਨਸਾ, 9 ਸਤੰਬਰ (ਵਕੀਲ ਬਾਂਸਲ)- ਮਾਨਸਾ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਭਗੌੜੇ ਅਤੇ 24 ਪਰਚਿਆਂ ਵਿਚ ਨਾਮਜ਼ਦ ਠਗੀ ਦੇ ਇਕ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।ਇਹ ਖੁਲਾਸਾ ਅਜ ਐਸ.ਐਸ.ਪੀ. ਮਨਧੀਰ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਰਦਿਆਂ ਕਿਹਾ ਕਿ ਇਸ ਦੋਸ਼ੀ ਦੀ ਗ੍ਰਿਫ਼ਤਾਰੀ ਹੋਣ ਨਾਲ ਹੋਰ ਠਗੀ ਦੇ ਮਾਮਲਿਆਂ ਨੂੰ ਠਲ੍ਹ ਪਵੇਗੀ। ਉਨ੍ਹਾਂ ਦਸਿਆ ਕਿ 42 ਸਾਲਾ ਮੁਜ਼ਰਮ ਪਾਲਾ ਸਿੰਘ ਵਾਸੀ ਮਹਿਮੜਾ (ਸਰਦੂਲਗੜ੍ਹ) ਸਾਲ 2014 ਤੋਂ ਠਗੀ ਠੋਰੀ ਦਾ ਧੰਦਾ ਚਲਾ ਰਿਹਾ ਸੀ।ਉਸ ਉਪਰ ਥਾਣਾ ਸਰਦੂਲਗੜ੍ਹ ਵਿਖੇ 24 ਪਰਚੇ ਦਰਜ ਸਨ।ਉਨ੍ਹਾਂ ਦਸਿਆ ਕਿ ਉਸ ਨੇ ਕਿਰਪਾਲ ਸਿੰਘ ਪਟਵਾਰੀ ਅਤੇ ਗੁਰਜੀਤ ਸਿੰਘ ਵਾਸੀ ਖੁੰਮਣ ਨਾਲ ਮਿਲ ਕੇ ਇਕ ਕੰਪਿਊਟਰ ਫੋਟੋ ਸਟੇਟ ਵਾਲੀ ਦੁਕਾਨ ਤੇ ਜ਼ਮੀਨ ਦੀਆਂ ਜਾਅਲੀ ਜਮ੍ਹਾਂਬੰਦੀਆਂ, ਫਰਦਾਂ ਤੇ ਰਜਿਸਟਰੀਆਂ ਆਦਿ ਤਿਆਰ ਕੀਤੀਆਂ ਸਨ। ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਤੇ ਉਸ ਨੇ ਐਚ.ਡੀ.ਐਫ਼.ਸੀ. ਬੈਂਕ ਸਰਦੂਲਗੜ੍ਹ ਤੋਂ ਪੰਜ ਕਰੋੜ, ਸਤਤਰ ਲਖ ਰੁਪਏ ਦਾ ਲੋਨ ਲੈ ਕੇ ਬੈਂਕ ਨਾਲ ਠਗੀ ਮਾਰੀ ਸੀ।ਇਸ ਮੁਜ਼ਰਮ ਦੀਆਂ ਠਗੀਆਂ ਬਾਰੇ ਹੋਰ ਚਾਨਣਾਂ ਪਾਉਂਦਿਆ ਐਸ.ਪੀ. (ਡੀ) ਸ੍ਰੀ ਅਨਿਲ ਕੁਮਾਰ ਨੇ ਦਸਿਆ ਕਿ ਮਾਸਟਮਾਈਂਡ ਪਾਇਆ ਗਿਆ ਦੋਸ਼ੀ ਆਪਣੀ ਗ੍ਰਿਫ਼ਤਾਰੀ ਤੋਂ ਡਰਦਾ ਯੂ.ਪੀ, ਹਰਿਆਣਾ, ਮਧ ਪ੍ਰਦੇਸ਼ ਆਦਿ ਇਲਾਕਿਆਂ ਵਿਚ ਲੁਕ ਕੇ ਰਹਿ ਰਿਹਾ ਸੀ। ਉਨ੍ਹਾਂ ਦਸਿਆ ਕਿ ਇੰਚਾਰਜ ਪੀ.ਓ. ਇੰਸਪੈਕਟਰ ਅਜੈਬ ਸਿੰਘ ਦੀ ਅਗਵਾਈ ਹੇਠ ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਵਲੋਂ ਖੂਫ਼ੀਆ ਤਫ਼ਤੀਸ਼ ਦੇ ਆਧਾਰ ਤੇ ਅਜ ਉਕਤ ਮੁਜ਼ਰਮ ਨੂੰ ਰਤੀਆ ਰੋਡ ਕੈਂਚੀਆਂ ਸਰਦੂਲਗੜ੍ਹ ਤੋਂ ਗਿਰਫ਼ਤਾਰ ਕੀਤਾ ਗਿਆ ਹੈ।
ਤਫ਼ਤੀਸ਼ੀ ਅਫ਼ਸਰ ਸ੍ਰੀ ਸ਼ਿਵਜੀ ਰਾਮ ਨੇ ਇਸ ਕੇਸ ਦੇ ਪਹਿਲੂਆਂ ਤੇ ਚਾਨਣਾਂ ਪਾਉਂਦਿਆਂ ਵਿਸਥਾਰ ਨਾਲ ਦਸਿਆ ਕਿ 2014 ਵਿਚ ਪਾਲਾ ਸਿੰਘ ਅਤੇ ਪਟਵਾਰੀ ਕਿਰਪਾਲ ਸਿੰਘ ਨੇ 12 ਵਖ-ਵਖ ਕੇਸਾਂ ਵਿਚ ਐਚ.ਡੀ.ਐਫ.ਸੀ. ਬੈਂਕ ਨਾਲ ਠਗੀ ਮਾਰੀ ਸੀ। ਇਨ੍ਹਾਂ 12 ਠਗੀਆਂ ਵਿਚ ਵਖ-ਵਖ ਦੋਸ਼ੀ ਸ਼ਾਮਲ ਸਨ ਜਿਨ੍ਹਾਂ ਦਾ ਮੁਖ ਸਰਗਨਾ ਪਾਲਾ ਅਤੇ ਪਟਵਾਰੀ ਕਿਰਪਾਲ ਸਿੰਘ ਸੀ। ਇਨ੍ਹਾਂ ਮੁਖ ਦੋਸ਼ੀਆਂ ਨੇ 12 ਹੋਰ ਵਿਅਕਤੀਆਂ ਨੂੰ ਆਪਣੇ ਅਧੀਨ ਕਰਕੇ ਜਾਅਲੀ ਕਾਗਜ਼ਾਤ ਬਣਵਾ ਕੇ ਬੈਂਕ ਤੋਂ ਲੋਨ ਦੇ ਰੂਪ ਵਿਚ ਪੈਸੇ ਇਕਠਾ ਕੀਤੇ।

Comments are closed.

COMING SOON .....


Scroll To Top
11