Wednesday , 24 October 2018
Breaking News
You are here: Home » HEALTH » 234 ਸਕੂਲਾਂ ਅਤੇ 228 ਆਂਗਣਵਾੜੀ ਕੇਂਦਰਾਂ ’ਚ ਬਚਿਆਂ ਨੂੰ ਖਵਾਈ ਦਵਾਈ

234 ਸਕੂਲਾਂ ਅਤੇ 228 ਆਂਗਣਵਾੜੀ ਕੇਂਦਰਾਂ ’ਚ ਬਚਿਆਂ ਨੂੰ ਖਵਾਈ ਦਵਾਈ

ਕੀਰਤਪੁਰ ਸਾਹਿਬ, 12 ਫਰਵਰੀ (ਅਮਰਾਨ ਖਾਨ)-ਸਿਹਤ ਵਿਭਾਗ ਵਲੋ ਚਲ ਰਹੀ ਵਿਸ਼ੇਸ਼ ਮੁੰਹਿਮ ਪੇਟ ਦੇ ਕੀੜਿਆ ਤੋਂ ਮੁਕਤੀ ਦਿਵਸ ਅਧੀਨ ਅਜ ਪੀ.ਐਚ.ਸੀ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪਵਨ ਕੁਮਾਰ ਦੀ ਅਗੁਵਾਈ ਹੇਂਠ 12 ਫਰਵਰ ਨੂੰ ਨੈਸ਼ਨਲ ਡੀਵਾਰਮਿੰਗ ਡੇਅ ਮਨਾਂਉਦੇ ਹੋਏ ਸੀਨੀਅਰ ਸਕੈਂਡਰੀ ਸਕੂਲ ਕੀਰਤਪੁਰ ਸਾਹਿਬ ਦੇ ਬਚਿਆ ਨੂੰ ਮੁਖ-ਅਧਿਆਪਕ ਸ. ਰਣਜੀਤ ਸਿੰਘ ਦੀ ਨਿਗਰਾਣੀ ਹੇਂਠ ਪੇਟ ਦੇ ਕੀੜੇਆ ਤੋਂ ਬਚਾਉਣ ਲਈ ਅਲਬੈਂਡਾਜੋਲ ਦੀ ਗੋਲ਼ੀਆ ਦਿਤਿਆ ਗਈਆ। ਇਸ ਮੋਕੇ ਤੇ ਪੀ.ਐਚ.ਸੀ ਕੀਰਤਪੁਰ ਸਾਹਿਬ ਦੇ ਸਕੂਲ ਹੈਲਥ ਟੀਮ ਦੇ ਇੰਚਾਰਜ ਡਾ. ਵਿਪਨ ਰਾਣਾ ਨੇ ਜਾਣਕਾਰੀ ਦਿੰਦਆ ਕਿਹਾ ਕਿ ਅਜ ਦੇ ਹੀ ਦਿਨ ਪੀ.ਐਚ.ਸੀ ਕੀਰਤਪੁਰ ਸਾਹਿਬ ਦੇ ਅਧੀਨ ਪੈਂਦੇ 234 ਸਕੂਲਾ ਵਿਚ ਮੀਡ-ਡੇ ਮੀਲ ਲੈਣ ਤੋਂ ਉਪੰਰਤ ਅਤੇ 228 ਆਂਗਣਵਾਵੀ ਸੈਂਟਰਾ ਵਿਚ ਖਾਲੀ ਪੇਟ ਦਵਾਈ ਨਾ ਖਾਣ ਦੀ ਹਦਾਇਤ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਸਮ੍ਹੁ ਕਰਮਚਾਰੀਆ ਨੁੰ ਇਹ ਹਦਾਇਤ ਕੀਤੀ ਗਈ ਕਿ ਆਪਣੀਦੇਖ-ਰੇਖ ਵਿਚ ਹੀ ਇਹ ਦਵਾਈ ਬਚਿਆ ਨੂੰ ਦੇਣ ਅਤੇ ਕੋਈ ਅਡਵਰਸ ਇਫੈਕਟ ਹੋਣ ਤੇ ਨੇੜਲੇ ਹਸਪਤਾਲ ਵਿਚ ਜਲਦ ਤੋਂ ਜਲਦ ਸੰਪਰਕ ਕਰਣ ਲਈ ਕਿਹਾ ਜਾਵੇ। ਉਨ੍ਹਾਂ ਕਿਹਾ ਜਿਹੜੇ ਬਚੇ ਇਸ ਦਿਨ ਦਵਾਈ ਲੈਣੋਂ ਰਹਿ ਜਾਣਗੇ ਉਨ੍ਹਾਂ ਨੂੰ 15 ਫਰਵਰੀ ਨੂੰ ਦਵਾਈ ਦਿਤੀ ਜਾਵੇਗੀ।
ਇਸ ਮੋਕੇ ਤੇ ਬੀ.ਈ.ਈ ਹੇਮੰਤ ਕੁਮਾਰ,ਸਟਾਫ ਨਰਸ ਰਾਜਪ੍ਰੀਤ ਕੋਰ, ਰਣਜੀਤ ਕੋਰ ਨੇ ਵਖ-ਵਖ ਸਕੂਲਾਂ ਵਿਚ ਵਿਜਟ ਕੀਤਾ ਅਤੇ ਸਕੂਲੀ ਬਚਿਆ ਨੂੰ ਪੇਟ ਦੇ ਕੀੜਿਆਂ ਬਾਰੇ ਜਾਣਕਾਰੀ ਅਤੇ ਦਵਾਈ ਦਿਤੀ।

Comments are closed.

COMING SOON .....


Scroll To Top
11