Friday , 19 April 2019
Breaking News
You are here: Home » Editororial Page » 2019 ਦੀ ਸਰਕਾਰ ਸਾਡੀ ਚੋਣ ਹੋਵੇਗੀ

2019 ਦੀ ਸਰਕਾਰ ਸਾਡੀ ਚੋਣ ਹੋਵੇਗੀ

ਪਿਛਲੇ ਸਤ ਦਹਾਕਿਆਂ ਦੀਆਂ ਸਰਕਾਰਾਂ ਜਾਂ ਤਾਂ ਕਿਸੇ ਵਿਅਕਤੀ ਵਿਸ਼ੇਸ਼ਾਂ ਦੇ ਨਾਮ ਉਤੇ ਜਾਂ ਕਿਸੇ ਕਿਸੇ ਖਾਸ ਵਾਅਦੇ ਉਤੇ ਜਿਤਦੀਆਂ ਰਹੀਆਂ ਹਨ। ਪਰ ਇਸ ਵਾਰੀਂ ਜਿਹੜੇ ਵਿਅਕਤੀ ਵਿਸ਼ੇਸ਼ ਸਾਡੇ ਸਾਹਮਣੇ ਕੀਤੇ ਜਾ ਹੇ ਹਨ ਉਹ ਲੋਕਾਂ ਦੀ ਜਾਣੇ ਪਛਾਣੇ ਵਿਅਕਤੀ ਹਨ ਅਤੇ ਇਸ ਵਾਰੀਂ ਦੀਆਂ ਰਾਜਸੀ ਪਾਰਟੀਆਂ ਡਰਦੀਆਂ ਕੋਈ ਝੂਠਾ ਵਾਅਦਾ ਵੀ ਨਹੀਂ ਕਰ ਰਹੀਆਂ ਕਿਉਂਕਿ ਇਕ ਤਾਂ ਵਾਅਦਿਆਂ ਦੀ ਸੂਚੀ ਖਤਮ ਹੋ ਗਈ ਹੈ ਅਤੇ ਅਜ ਰਾਜਸੀ ਪਾਰਟੀਆਂ ਇਹ ਵੀ ਜਾਣਦੀਆ ਹਨ ਕਿ ਭਾਰਤ ਦੇ ਲੋਕਾਂ ਦੀ ਸਮਝ ਵਿੱਚ ਇਹ ਵੀ ਆ ਗਿਆ ਹੈ ਕਿ ਇਹ ਵਾਅਦੇ ਝੂਠੇ ਹਨ ਅਤੇ ਸਿਰਫ ਵੋਟਾ ਲਈ ਕੀਤੇ ਜਾਂਦੇ ਹਨ। ਇਸ ਲਈ ਲੋਕਾਂ ਸਾਹਮਣੇ ਕੋਈ ਵਾਅਦਾ ਵੀ ਨਹੀਂ ਰਖਿਆ ਜਾ ਰਿਹਾ। ਸਾਡੇ ਮੁਲਕ ਉਤੇ ਰਾਜ ਕਾਂਗਰਸ ਕਰ ਬੈਠੀ ਹੈ ਅਤੇ ਭਾਜਪਾ ਵਾਲਿਆਂ ਪਾਸ ਕੀ ਹੈ ਲੋਕਾਂ ਨੇ ਉਹ ਵੀ ਦੇਖ ਲਿਆ ਹੈ। ਇਹ ਗਲ ਵੀ ਪਤਾ ਲਗ ਰਹੀ ਹੈ ਕਿ ਅੰਗਰੇਜ਼ ਆਪ ਆਜ਼ਾਦੀ ਦੇਕੇ ਗਏ ਸਨ ਅਤੇ ਰਾਜਸੀ ਲੋਕਾਂ ਹਥ ਰਾਜ ਦੇਦ ਵਕਤ ਸ਼ਾਇਦ ਇਹ ਵਚਨ ਵੀ ਲੈ ਗਏ ਸਨ ਕਿ ਜਿਹੜਾ ਰਾਜ, ਜਿਹੜਾ ਸਿਸਟਮ ਉਹ ਖੜਾ ਕਰ ਗਏ ਹਨ ਇਸ ਵਿੱਚ ਕੋਈ ਵਡੀ ਤਬਦੀਲੀ ਨਾ ਕੀਤੀ ਜਾਵੇ। ਇਹ ਵੀ ਆਖ ਗਏ ਲਗਦੇ ਹਨ ਕਿ ਲਿਖਤੀ ਕਾਨੂੰਨ, ਪ੍ਰਸ਼ਾਸਨ, ਪ੍ਰਸ਼ਾਸਨ ਵਿੱਚ ਵਿਭਾਗ, ਪ੍ਰਸ਼ਾਸਨ ਵਿੱਚ ਭਰਤੀ, ਪ੍ਰਸ਼ਾਸਨ ਵਿੱਚ ਪੁਲਿਸ, ਪ੍ਰਸ਼ਾਸਨ ਵਿੱਚ ਅਦਾਲਤਾ, ਪ੍ਰਸ਼ਾਸਨ ਵਿੱਚ ਮਿਲਟਰੀ ਆਦਿ ਉਹ ਖਡੀ ਕਰ ਗਏ ਹਨ ਅਤੇ ਇਸੇ ਤਰ੍ਹਾਂ ਇਹ ਸਾਰਾ ਕੁਝ ਚਲਦਾ ਰਖਦਾ ਹੈ। ਇਹ ਸ਼ੰਕਾ ਵੀ ਪੈਂਦਾ ਹੈ ਜਿਵੇਂ ਇਹ ਆਜ਼ਾਦੀ ਨਹੀਂ ਬਲਕਿ ਇਹ ਮੁਲਕ ਰਾਜਸੀ ਲੋਕਾਂ ਨੂੰ ਲੀਜ਼ ਉਤੇ ਦੇ ਗਏ ਸਨ ਅਤੇ ਇਹ ਵੀ ਲਗਦਾ ਹੈ ਕਿ ਲੀਜ਼ ਦਾ ਪੈਸਾ ਜਾਂ ਤਾਂ ਲੈ ਗਏ ਹੋਣ ਜਾਂ ਹਾਲਾਂ ਵੀ ਸਾਥੋਂ ਲਿਤਾ ਜਾ ਰਿਹਾ ਹੈ। ਪਿਛਲੇ ਸਤ ਦਹਾਕਿਆਂ ਵਿੱਚ ਰਾਜਸੀ ਲੋਕਾਂ ਦੀ ਆਵਾਜਾਈ ਹੀ ਰਹੀ ਹੈ ਅਤੇ ਆਜ਼ਾਦੀ ਵਾਲਾ ਅਤੇ ਪ੍ਰਜਾਤੰਤਰ ਵਾਲਾ ਕੋਈ ਵੀ ਸਿਲਸਿਲਾ ਸ਼ੁਰੂ ਨਹੀਂ ਕੀਤਾ ਗਿਆ। ਕਦੀ ਕਦੀ ਵੋਟਾ ਪੈਂਦੀਆਂ ਹਨ, ਪਰ ਉਹੀ ਰਾਜਸੀ ਲੋਕੀਂ ਵਾਰੀਆਂ ਬੰਨ੍ਹਕੇ ਆਈ ਜਾਂਦੇ ਹਨ ਅਤੇ ਅਜ ਵੀ ਅਗਰ ਅੰਗਰੇਜ਼ਾਂ ਵਾਲਾ ਸਕਾਪਿਤ ਕੀਤਾ ਪ੍ਰਸ਼ਾਸੋਨ ਅਗਰ ਨਾ ਹੁੰਦਾ ਤਾਂ ਸਾਡਾ ਪਤਾ ਨਹੀਂ ਕੀ ਹਾਲ ਇਹ ਰਾਜਸੀ ਲੋਕੀਂ ਕਰ ਸਕਦੇ ਸਨ।
ਸਾਡੀ ਆਬਾਦੀ ਵਧੀ ਹੈ ਅਤੇ ਦੁਨੀਆਂ ਭਰ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਹੋਈ ਪ੍ਰਗਤੀ ਨੇ ਖੇਤੀ ਉਪਜਾਂ ਅਤੇ ਉਦਯੋਗਿਕ ਇਕਾਈਆਂ ਵਿੱਚ ਤਰਕੀ ਕੀਤੀ ਹੈ ਅਤੇ ਅਜ ਦੁਨੀਆਂ ਭਰ ਵਿੱਚ ਅਨਾਜ ਅਤੇ ਆਦਮੀ ਦੀ ਵਰਤੋਂ ਦੀਆਂ ਬਾਕੀ ਦੀਆਂ ਚੀਜ਼ਾਂ ਵੀ ਬਹੁਤ ਹੀ ਵਡੀ ਗਿੈਣਤੀ ਵਿੱਚ ਆ ਗਈਆਂ ਹਨ ਅਤੇ ਅਜ ਆਵਾਜਾਈ ਵਿੱਚ ਵੀ ਵਡੀ ਤਰਕੀ ਹੋਈ ਹੈ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਦੂਜੇ ਮਹਾਂਯੁਧ ਤੋਂ ਸਬਕ ਸਿਖਕੇ ਅਤੇ ਇਸ ਸੰਯੁਕਤ ਰਾਸ਼ਟਰ ਦੀ ਸਥਾਪਨਾ ਕਰਕੇ ਅਜ ਸ਼ਾਂਤੀ ਹੈ ਅਤੇ ਹਰ ਦੇਸ਼ ਦੀ ਸਮਝ ਵਿੱਚ ਇਹ ਵੀ ਆ ਗਿਆ ਹੈ ਕਿ ਕੋਈ ਵੀ ਤਕੜਾ ਦੇਸ਼ ਕਿਸੇ ਕਮਜ਼ੋਰ ਦੇਸ਼ ਉਤੇ ਕਬਜ਼ਾ ਨਹੀਂ ਕਰ ਸਕਦਾ ਇਸ ਲਈ ਹੁਣ ਕਿਸੇਵੀ ਮਹਾਂਯੁਧ ਦਾ ਖਤਰਾ ਨਹੀਂ ਹੈ। ਸਾਡੇ ਮੁਲਕ ਨੇ 1947 ਵਿੱਚ ਆਜ਼ਾਦੀ ਜੰਗ ਤਾਂ ਨਹੀਂ ਸੀ ਜਿਤੀ, ਪਰ ਲੋਕਾਂ ਦੀ ਮੋਤ ਅਤੇ ਵਡਾ ਉਜਾੜਾ ਅਸੀਂ ਬਟਵਾਰੇ ਵਕਤ ਦੇਖ ਲਿਆ ਹੈ ਅਤੇ ਇਹ ਆਜ਼ਾਦੀ ਲਾਸ਼ਾਂ ਦੇ ਢੇਰ ਉਤੇ ਮਿਲੀ ਸੀ, ਇਸ ਲਈ ਇਹ ਧਰਤੀ ਸਰਾਪੀ ਗਈ ਲਗਦੀ ਹੈ ਅਤੇ 1947 ਤੋਂ ਬਾਅਦ ਵੀ ਇਸ ਖਿਤੇ ਵਿੱਚ ਸ਼ਾਂਤੀ ਨਹੀਂ ਹੈ। ਇਕ ਦੇਸ਼ਵੀ ਨਵਾਂ ਬਣ ਗਿਆ ਹੈ ਅਤੇ ਇਹ ਖਿਤਾ ਅਤਵਾਦ ਦਾ ਸ਼ਿਕਾਰ ਵੀ ਹੈ ਅਤੇ ਇਸ ਖਿਤੇ ਵਿੱਚ ਕਸ਼ਮੀਰ ਦੀ ਸਮਸਿਆ ਵੀ ਹਾਲਾਂ ਸੁਲਗ ਹੀ ਰਹੀ ਹੈ। ਇਸ ਲਈ ਅਗਰ 1947 ਦੇ ਬਟਵਾਰੇ ਵਕਤ ਦੀਆਂ ਮੌਤਾ ਦੀ ਗਿਣਤੀ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਤੋਂ ਲੈਕੇ ਅਜ ਤਕ ਹੋਈਆਂ ਮੌਤਾ ਦੀ ਗਿਦਤੀ ਕੀਤੀ ਜਾਵੇ ਤਾਂ ਲਗਦਾ ਹੈ ਇਹ ਬਰਾਬਬਰ ਹੀ ਨਿਕਲ ਆਵੇਗੀ ਅਤੇ ਅਜ ਵੀ ਇਸ ਖਿਤੇ ਵਿੱਚ 1965 ਦੀ ਜੰਗ, ਬੰਗਲਾ ਦੇਸ਼ ਦੀ ਕਾਇਮੀ ਦਾ ਬਦਲਾ ਲੈਣ ਲਈ ਇਹ ਅਤਵਾਦ ਆ ਗਿਆ ਹੈ ਅਤੇ ਇਹ ਅਤਵਾਦ ਬਰਾਬਰ ਕੰਮ ਕਰਦਾ ਆ ਰਿਹਾ ਹੈ ਅਤੇ ਕਸ਼ਮ੍ਰੀਰ ਸਮਸਿਆ ਵੀ ਵਿਚ ਵਿਚਾਲੇ ਪਈ ਹੈ।
ਇਸ ਖਿਤੇ ਵਿੱਚ ਵਸਦੇ ਲੋਕਾਂ ਦੀ ਸਮਝ ਵਿੱਚ ਆ ਗਿਆ ਹੈ ਕਿ ਇਹ ਆਜ਼ਾਦੀ ਅਤੇ ਇਹ ਪਰਜਾਤੰਤਰ ਬਸ ਨਾਮ ਦੀਆਂ ਗਲਾਂ ਹੀ ਹਨ ਅਤੇ ਇਹੀ ਕਾਰਣ ਹੈ ਅਸੀਂ ਦੇਖ ਰਹੇ ਹਾਂ ਕਿ ਲੋਕੀਂ ਦੁਸਿਹਰਾ ਅਤੇ ਦਿਵਾਲੀ ਦੀ ਤਰ੍ਹਾਂ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਖੁਸ਼ੀਆਂ ਨਾਲ ਨਹੀਂ ਮਨਾਉਂਦੇ। ਕੋਈ ਗਰੀਟਿੰਗ ਕਾਰਡ ਲਹੀਂ ਵੰਡੇ ਜਾਂਦੇ। ਕੋਈ ਮਿਠਾਈਆਂ ਦੇ ਡਿਬੇ ਇਧਰ ਉਧਰ ਨਹੀਂ ਕੀਤੇ ਜਾਂਦੇ ਅਤੇ ਨਾ ਹੀ ਲੋਕੀਂ ਇਕ ਦੂਜੇ ਨੂੰ ਵਧਾਈਆਂ ਹੀ ਦਿੰਦੇ ਹਨ ਅਤੇ ਬਸ ਰਸਮੀ ਜਿਹੀਆਂ ਕਾਰਵਾਈਆਂ: ਕਰਕੇ ਸਰਕਾਰ ਆਪ ਹੀ ਦਿਖਾਵਾ ਜਿਹਾ ਕਰਕੇ ਇਹ ਦਿਹਾੜੇ ਮਲਾਂ ਲੈਂਦੀ ਹੈ। ਹਾਲਾਂ ਤਕ ਲੋਕਾਂ ਦੀ ਸਮਝ ਵਿੱਚ ਵੀ ਕੁਝ ਨਹੀਂ ਆਇਆ ਕਿ ਇਹ ਆਜ਼ਾਦੀ ਅਤੇ ਇਹ ਪਰਜਾੰਤਰ ਕੀ ਹਨ ਅਤੇ ਇਸ ਨਾਲ ਆਮ ਭਾਰਤੀਆਂ ਦੇ ਜੀਵਨ ਵਿੱਚ ਕੀ ਫਰਕ ਪਿਆ ਹੈ। ਇਹ ਵੋਟਾਂ ਪੈਂਦੀਆਂ ਹਨ, ਪਰ ਹਾਲਾਂ ਵੀ ਰਾਜਸੀ ਲੋਕੀਂ ਦੀ ਵਖਰੀ ਜਮਾਅਦ ਬਦ ਗਈ ਹੈ ਅਤੇ ਇਹ ਆਪੋ ਵਿੱਚ ਹੀ ਚੋਣਾ ਲੜਕੇ ਰਹਿੰਦੇ ਹਨ ਅਤੇ ਆਪ ਹੀ ਵਾਰੋ ਵਾਰੀ ਰਾਜ ਕਰੀ ਜਾਂਦੇ ਹਨ ਅਤੇ ਵੋਟਾ ਉਤੇ ਲੋਕਾਂ ਪਾਸੋਂ ਮੋਹਰਾ ਲਗਵਾਕੇ ਇਹ ਆਖੀ ਜਾਂਦੇ ਹਨ ਕਿ ਭਾਰਤ ਵਿੱਚ ਵੀ ਪਰਜਾਤੰਤਰ ਆ ਗਿਆ ਹੈ। ਹਾਲਾਂ ਵੀ ਲੋਕਾਂ ਉਤੇ ਰਾਜ ਕਰਨ ਲਈ ਹੀ ੰਿੲਹ ਸਰਕਾਰਾਂ ਬਣਾਈਆਂ ਜਾਂਦੀਆਂ ਹਨ ਅਤੇ ਨਾ ਤਾਂ ਅਸੀਂ ਲੋਕ ਸੇਵਕਾ ਦੀ ਚੋਦ ਹੀ ਕਰ ਰਹੇ ਹਾਂ ਅਤੇ ਨਾ ਹੀ ਇਹ ਲੋਕੀਂ ਲੋਕਾਂ ਦੇ ਨੁਮਾਇੰਦੇ ਹੀ ਹਨ ਅਤੇ ਨਾ ਹੀ ਲੋਕਾਂ ਦੀ ਸੇਵਾ ਹੀ ਕਰਦੇ ਹਨ ਅਤੇ ਇਸ ਲਈ ਅਜ ਵੀ ਇਹ ਆਖਿਆ ਜਾ ਸਕਦਾ ਹੈ ਕਿ ਅਜ ਵੀ ਰਾਜਸੀ ਲੋਕਾਂ ਅਤੇ ਸਰਕਾਰੀ ਮੁਲਾਜ਼ਮਾ ਦੀ ਹਾਲਤ ਆਮ ਆਦਕੀ ਨਾਲੋਂ ਬਿਹਤਰ ਹੈ ਅਤੇ ਵੁਨ੍ਹਾਂ ਨੂੰ ਚੰਗੀ ਤਨਖਾਹੀ ਮਿਲਦੀ ਹੈ, ਆਵਾਜਾਈ ਦਾ ਖਰਚਾ ਵੀ ਮਿਲਦਾ ਹੈ, ਮਕਾਨ ਕਿਰਾਇਆ ਵੀ ਮਿਲਦਾ ਹੈ ਅਤੇ ਡਾਕਟਰੀ ਸੂਲਤਾ ਵੀ ਮਿਲਦੀਆਂ ਹਨ। ਰਿਟਾਇਰ ਹੋਣ ਤੇ ਪੈਨਸ਼ਨ ਵੀ ਮਿਲਦੀ ਹੈ ਅਤੇ ਅਗਰ ਅਜ ਵੀ ਸਰਕਵੇਖਦ ਕਰਕੇ ਦੇਖਿਆ ਜਾਵੇ ਤਾਂ ਬਹੁਤੇ ਬਚੇ ਜਿਹੜੇ ਸਕੂਲ ਜਾਂਦੇ ਹਨ, ਸਿਖਲਾਈ ਕਰਦੇ ਹਨ ਜਾਂ ਵਾਜਬ ਰੁਜ਼ਗਾਰ ਉਤੇ ਲਗ ਜਾਂਦੇ ਹਨ ਉਹ ਮੁਲਾਜ਼ਮਾਂ ਜਾਂ ਰਾਜਸੀ ਲੋਕਾਂ ਦੇ ਬਚੇ ਹਨ ਅਤੇ ਇਸ ਲਈ ਇਹ ਜਿਹੜਾ ਆਖਿਆਜਾ ਰਿਹਾ ਹੈ ਕਿ ਆਮ ਆਦਮੀ ਹੀ ਮੁਲਕ ਦਾ ਮਾਲਕ ਹੈ ਅਤੇ ਇਹ ਮੁਲਾਜ਼ਮ ਅਤੇ ਰਾਜਸੀ ਲੋਕੀਂ ਤਾਂ ਲੋਕ ਸੇਵਕ ਹੀ ਹਨ, ਇਹ ਇਤਨਾ ਵਡਾ ਝੂਠ ਹੈ ਜਿਤਨਾ ਅਜ ਤਕ ਬੋਲਿਆ ਨਹੀਂ ਗਿਆ। ਇਹ ਹਨ ਸਾਡੀਆਂ ਪਿਛਲੇ ਸਤ ਦਹਾਕਿਆਂ ਦੀਆਂ ਪ੍ਰਾਪਤੀਆਂ ਅਤੇ ਇਹ ਜਿਹੜੇ 2019 ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਇਹ ਕੋਈ ਤਬਦੀਲੀ ਲਿਆਉਣ ਦਾ ਸੰਕੇਤ ਨਹੀਂ ਦੇ ਰਹੀਆਂ ਅਤੇ ਇਸ ਕਰਕੇ ਰਬ ਨੇ ਜੈਸੀ ਵੀ ਪੋਜ਼ੀਸ਼ਨ ਵਿੱਚ ਸਾਨੂੰ ਲਿਆ ਖੜਾ ਕੀਤਾ ਹੈ ਉਸਦਾ ਜਾਇਜ਼ਾ ਹੀ ਲਿਤਾ ਜਾਵੇ ਅਤੇ ਜਿਤਨਾ ਕੁਝ ਠੀਕ ਕੀਤਾ ਜਾ ਸਕਦਾ ਹੈ ਉਹੀਕਰ ਲਿਆ ਜਾਵੇ। ਵੋਟਾ ਸਾਡੇ ਹਥ ਵਿੱਚ ਹਨ ਅਤੇ ਅਸੀਂ ਆਪਣੀ ਸੂਝ ਵਰਤਕੇ ਉਮੀਦਵਾਰਾਂ ਦਾ ਅਧਿਐਨ ਕਰਨਾ ਹੈ। ਅਸੀਂ ਹਰ ਉਮੀਦਵਾਰ ਦੀ ਉਮਰ ਦੇਖਦੀ ਹੈ।
ਉਸਦੀ ਸਿਹਤ ਦੇਖਣੀ ਹੈ। ਉਸਦਾ ਪਿਤੋਕੜ ਦੇਖਣਾ ਹੈ। ਉਸਦੀ ਲਿਆਕਤ ਦੇਖਦੀ ਹੈ ਅਤੇ ਇਹ ਵੀ ਦੇਖਣਾ ਹੈ ਕਿ ਇਸ ਅਦਾਮੀ ਨੂੰ ਲੋਕਾਂ ਦੀਆਂ ਸਮਸਿਆਵਾਂ ਦੀ ਸਮਝ ਹੈ। ਇਹ ਵੀ ਦੇਖਣਾ ਹੈ ਕਿ ਇਹ ਅਦਾਮੀ ਸਾਡੀਆਂ ਸਦਨਾ ਵਿੱਚ ਬੈਠਦ ਦੇ ਕਾਬਲ ਵੀ ਹੈ ਅਤੇ ਉਥੇ ਹੁੰਦੀਆਂ ਕਾਰਵਾਈਆਂ ਵਿੱਚ ਇਹ ਯੋਗਦਾਨ ਵੀ ਪਾ ਸਕੇਗਾ ਜਾਂ ਐਵੇਂ ਹੀ ਬੈਠਾ ਇਧਰ ਉਧਰ ਮੁਸਕਾਨਾ ਤਡੀ ਜਾਵੇਗਾ। ਅਸੀਂ ਇਹ ਵੀ ਦੇਖਣਾ ਹੈ ਕਿ ਇਹ ਅਦਾਮੀ ਪਾਸ ਆਪਦੀ ਜ਼ਮੀਰ ਹੈ ਅਤੇ ਅਗਰ ਵੋਟ ਪਾਉਣ ਦੀ ਨੋਬਤ ਆ ਜਾਂਦੀ ਹੈ ਤਾਂ ਇਹ ਹਬੁਕਮਨਾਮਿਆਂ ਦੀ ਉਡੀਕ ਨਹੀਂ ਕਰੇਗਾ ਬਲਕਿ ਆਪਣੀ ਅਕਲ ਵਰਤਣ ਯੋਗ ਹੋਵੇਗਾ।
ਇਹ ਮੁੱਢਲੀ ਚੋਣ ਤਾਂ ਰਾਜਸੀ ਪਾਰਟੀਆਂ ਨੇ ਆਪ ਕਰਨੀ ਹੈ ਅਤੇ ਇਹ ਰਾਜਸੀ ਪਾਰਟੀਆਂ ਐਸੇ ਆਦਮੀਆਂ ਦੀ ਚੋਣ ਕਰਨਗੀਆਂ ਜਿਹੜੇ ਬਸ ਜੀ ਹਜ਼ੂਰ ਹੀ ਆਖੀ ਜਾਣਗੇ ਅਤੇ ਕਦੀ ਵੀ ਕਿੰਤੂੰ ਪਮ੍ਰੰਤੂ ਨਹੀਂ ਕਰ ਸਕਣਗੇ। ਇਥੇ ਆਕੇ ਸਾਨੂੰ ਹਾਰ ਮਨਣੀ ਪੈਂਦੀ ਹੈ। ਇਸ ਲਈ ਅਜ ਸਾਡੇ ਪਾਸ ਆਪਣੇ ਨੁਮਾਇੰਦੇ ਚੁਣਨ ਦੀ ਸ਼ਕਤੀ ਨਹੀਂ ਹੈ। ਇਸ ਲਈ ਸਾਡੇ ਪਾਸ ਇਕ ਤਾਂ ਸ਼ਕਤੀ ਹੈ ਕਿ ਜਿਹੜੇ ਵੀ ਆਦਮੀ ਸਾਡੇ ਸਾਹਮਣੇ ਕੀਤੇ ਜਾਂਦੇ ਹਨ ਅਸੀਂ ਉਨ੍ਹਾਂ ਵਿਚੋਂ ਹੀ ਚੋਣ ਕਰਨੀ ਹੈ। ਸਿਹਤ ਠੀਕ ਹੋਵੇ, ਆਦਮੀ 35-70 ਸਾਲਾਂ ਦਾ ਹੋਵੇ, ਉਸ ਪਾਸ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਟੀ ਦੀ ਪੋਸਟ ਗ੍ਰੈਜੂਏਟ ਡਿਗਰੀ ਹੋਵੇ, ਅਗਰ ਕੋਈ ਹੋਰ ਡਿਕਗੀ ਹੋਵੇ ਤਾਂ ਹੋਰ ਬਿਹਤਰ ਹੈ ਅਤੇ ਵੁਸ ਆਦਮੀ ਵਿਰੁਧ ਕੋਈ ਵਡਾ ਮੁਕਦਮਾ ਨਾ ਪਿਆ ਚਲਦਾ ਹੋਵੇ। ਉਸ ਦਾ ਚਾਲ ਚਲਣ ਕੀ ਹੈ ਇਹ ਵੀ ਪਤਾ ਲਗ ਸਕਦਾ ਹੈ ਅਤੇ ਅਗਰ ਅਗੇ ਵੀ ਕਦੀ ਸਦਨਾ ਵਿੱਚ ਗਿਆ ਹੈ ਤਾਂ ਕੀ ਕਰਦਾ ਰਿਹਾ ਹੈ। ਅਜ ਅਸੀਂ ਰਾਜਸੀ ਪਾਰਟੀਆਂ ਪਾਸ ਵੀ ਬੇਨਤੀ ਕਰ ਸਕਦੇ ਹਾਂ ਕਿ ਉਹ ਸੰਭਾਵੀ ਮੰਤਰੀਮੰਡਲ ਦਾ ਵੀ ਪਹਿਲਾ ਹੀ ਐਾਲਾਨ ਕਰ ਦੇਣ ਤਾਂਕਿ ਅਸੀਂ ਆਪ ਦੇਖ ਸਕੀਏ ਕਿ ਇਹ ਅਦਾਮੀ ਆਪਣੇ ਅਧੀਨ ਅਫਸਰਾਂ ਨਾਲ ਗਲ ਬਾਤ ਕਰਨ ਦੇ ਯੋਗ ਵੀ ਹੋਵੇਗਾ ਜਾਂ ਇਸ ਆਦਮੀ ਨੂੰ ਮਹਿਕੇ ਦਾ ੳ ਅ ਵੀ ਨਹੀਂ ਆਉਂਦਾ। ਇਹ ਗਲਾਂ ਅਸੀਂ ਆਪ ਪਰਖਦੀਆਂ ਹਨ ਅਤੇ ਆਖਰ ਇਸ ਪਾਸੇ ਵੀ ਧਿਆਨ ਦੇਣਹਾ ਪਵੇਗਾਤਾਂ ਇਹ ਰਾਜਸੀ ਪਾਰਟੀਆਂ ਦੀ ਵੀ ਸਮਝ ਵਿੱਚ ਆ ਜਾਵੇਗਾ ਕਿ ਮੁਢਲੀ ਚੋਣ ਕਿਵੇਂ ਕੀਤੀ ਜਾਵੇ। ਇਹ ਗਲਾਂ ਹਨ ਜਿਹੜੀਆਂ ਅਜ ਹਰ ਵੋਟਰ ਦੀ ਸਮਝ ਵਿੱਚ ਆ ਜਾਣੀਆਂ ਚਾਹੀਦੀਆਂ ਹਨ ਤਾਂਕਿ ਅਗਲੀਆਂ ਚੋਣਾ ਵਿੱਚ ਕੋਈ ਤਬਦੀਲੀ ਤਾਂ ਆ ਜਾਵੇ।
1.
ਦਲੀਪ ਸਿੰਘ ਵਾਸਨ, ਐਡਵੋਕੇਟ

101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001

Comments are closed.

COMING SOON .....


Scroll To Top
11