Friday , 23 August 2019
Breaking News
You are here: Home » NATIONAL NEWS » 2019 ’ਚ ਵੀ ਭਾਰੀ ਬਹੁਮਤ ਨਾਲ ਵਾਪਸ ਆਵੇਗੀ ਭਾਜਪਾ : ਜਾਵੜੇਕਰ

2019 ’ਚ ਵੀ ਭਾਰੀ ਬਹੁਮਤ ਨਾਲ ਵਾਪਸ ਆਵੇਗੀ ਭਾਜਪਾ : ਜਾਵੜੇਕਰ

ਨਵੀਂ ਦਿਲੀ- ਦਿਲੀ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੌਮੀ ਕਾਰਜਕਾਰਨੀ ਬੈਠਕ ਦਾ ਅਜ ਦੂਸਰਾ ਦਿਨ ਹੈ। ਇਸ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜਨੀਤਿਕ ਪ੍ਰਸਤਾਵ ਪੇਸ਼ ਕੀਤਾ ਜਿਸ ‘ਚ ਕਿਹਾ ਗਿਆ ਕਿ 2020 ਤਕ ਦੇਸ਼ ‘ਚੋਂ ਜਾਤੀਵਾਦ, ਫਿਰਕੂਵਾਦ, ਅਤਵਾਦ ਅਤੇ ਨਕਸਲਵਾਦ ਦਾ ਖ਼ਾਤਮਾ ਹੋ ਜਾਵੇਗਾ।ਇਸ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕਰ ਕੇ ਪ੍ਰਕਾਸ਼ ਜਾਵੜੇਕਰ ਨੇ ਦਸਿਆ ਕਿ ਭਾਜਪਾ ਕਾਰਜਕਾਰਨੀ ਦੀ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਰਖੇ ਗਏ ਰਾਜਨੀਤਿਕ ਪ੍ਰਸਤਾਵ ਨੂੰ ਕਾਰਜ ਸਮਿਤੀ ਵਲੋਂ ਪਾਸ ਕਰ ਲਿਆ ਗਿਆ।ਭਾਜਪਾ 2019 ‘ਚ ਸਭ ਤੋਂ ਵਧ ਸੀਟਾਂ ਅਤੇ ਵੋਟਾਂ ਲੈ ਕੇ ਭਾਰੀ ਬਹੁਮਤ ਨਾਲ ਵਾਪਸ ਆਵੇਗੀ।

Comments are closed.

COMING SOON .....


Scroll To Top
11