Monday , 17 December 2018
Breaking News
You are here: Home » NATIONAL NEWS » 2019 ’ਚ ਮੋਦੀ ਨੂੰ ਸੱਤਾ ’ਚ ਨਹੀਂ ਆਉਣ ਦੇਵਾਂਗੇ : ਸੋਨੀਆ ਗਾਂਧੀ

2019 ’ਚ ਮੋਦੀ ਨੂੰ ਸੱਤਾ ’ਚ ਨਹੀਂ ਆਉਣ ਦੇਵਾਂਗੇ : ਸੋਨੀਆ ਗਾਂਧੀ

ਲੋਕਤੰਤਰ ਵਿੱਚ ਚਰਚਾ ਅਤੇ ਮਤਭੇਦ ਦੋਨੋ ਸਵਿਕਾਰਯੋਗ

ਨਵੀਂ ਦਿੱਲੀ, 9 ਮਾਰਚ- ਕਾਂਗਰਸ ਦੀ ਸਾਬਕਾ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਮੋਦੀ ਸਰਕਾਰ ਅਤੇ ਭਾਜਪਾ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਚੁੱਕਦੇ ਹੋਏ ਦਾਅਵਾ ਕੀਤਾ ਹੈ ਕਿ ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ ’ਚ ਦੁਬਾਰਾ ਮੋਦੀ ਸਰਕਾਰ ਨਹੀਂ ਬਣਨ ਦੇਵੇਗੀ।ਇਸ ਦੇ ਨਾਲ ਹੀ ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਫਿਰ ਤੋਂ ਸੱਤਾ ਵਿੱਚ ਵਾਪਸ ਆਏਗੀ। ਸੋਨੀਆ ਗਾਂਧੀ ਨੇ ਅਟਲ ਬਿਹਾਰੀ ਵਾਜਪੇਈ ਸਰਕਾਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਚੰਗੇ ਦਿਨਾਂ ਦਾ ਹਾਲ ‘ਸ਼ਾਇਨਿੰਗ ਇੰਡੀਆ‘ ਵਰਗਾ ਹੋਵੇਗਾ।ਉਨ੍ਹਾਂ ਨੇ ਪੁਛਿਆ ਕਿ ਕੀ ਭਾਰਤ 26 ਮਈ 2014 ਤੋਂ ਪਹਿਲਾਂ ਬਲੈਕ ਹੋਲ ਸੀ? ਕੀ ਭਾਰਤ ਦਾ ਵਿਕਾਸ ਸਿਰਫ 4 ਸਾਲ ਪਹਿਲਾਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੀ ਅਜਿਹਾ ਕਹਿਣਾ ਸਾਡੇ ਲੋਕਾਂ ਦਾ ਅਪਮਾਨ ਨਹੀਂ ਹੈ? ਸੋਨੀਆ ਗਾਂਧੀ ਨੇ ਕਿਹਾ ਕਿ ਪ੍ਰਧਾਨ ਅਹੁਦਾ ਛਡਣ ਤੋਂ ਬਾਅਦ ਉਨ੍ਹਾਂ ਦੀ ਚਿੰਤਾ ਖਤਮ ਹੋ ਗਈ ਹੈ, ਰਾਹੁਲ ਆਪਣੀ ਜ਼ਿੰਮੇਵਾਰੀ ਸਮਝਦੇ ਹਨ। ਸ੍ਰੀਮਤੀ ਸੋਨੀਆ ਗਾਂਧੀ ਨੇ ਦੇਸ਼ ਦੇ ਸਿਆਸੀ ਹਾਲਾਤਾਂ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਅਜ ਦੇਸ਼ ਇੱਕ ਔਖੇ ਦੌਰ ’ਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਖੁੱਲ੍ਹੀ ਬਹਿਸ ਦੀ ਛੂਟ ਹੋਣੀ ਚਾਹੀਦੀ ਪਰ ਅਜ ਹਰ ਵਿਅਕਤੀ ਦੀ ਆਜ਼ਾਦੀ ’ਤੇ ਖਤਰਾ ਮੰਡਰਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੱਤਾ ਪਖ ਵਿਰੋਧ ਦੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸੰਵਿਧਾਨ ਦਾ ਸਿਧਾਂਤਾਂ ’ਤੇ ਵਾਰ ਕੀਤਾ ਜਾ ਰਿਹਾ ਹੈ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਾਰੇ ਪੁਛੇ ਜਾਣ ’ਤੇ ਉਨ੍ਹਾਂ ਨੇ ਮਜ਼ਾਕੀਆ ਲਹਿਜੇ ‘ਚ ਕਿਹਾ ਕਿ ਮੈਂ ਪੂਰੀ ਰਾਮਾਇਣ ਪੜ੍ਹ ਦਿਤੀ ਹੈ ਅਤੇ ਹੁਣ ਤੁਸੀਂ ਪੁਛ ਰਹੇ ਹੋ ਕਿ ਸੀਤਾ ਕੌਣ ਸੀ? ਉਨ੍ਹਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਪ੍ਰੋਗਰਾਮਾਂ ’ਚ ਮਿਲਦੀ ਰਹਿੰਦੀ ਹੈ ਪਰ ਉਨ੍ਹਾਂ ਨੂੰ ਵਿਅਕਤੀਗਤ ਰੂਪ ਨਾਲ ਨਹੀਂ ਜਾਣਦੀ ਹੈ।ਪ੍ਰਿਯੰਕਾ ਗਾਂਧੀ ਦੇ ਰਾਜਨੀਤੀ ’ਚ ਆਉਣ ਨੂੰ ਲੈ ਕੇ ਸੋਨੀਆ ਨੇ ਕਿਹਾ ਕਿ ਉਹ ਆਪਣਾ ਫੈਸਲਾ ਖੁਦ ਲਵੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਨਹੀਂ ਚਾਹੁੰਦੀ ਸੀ ਕਿ ਰਾਜੀਵ ਗਾਂਧੀ ਰਾਜਨੀਤੀ ’ਚ ਆਉਣ ਪਰ ਉਨ੍ਹਾਂ ਨੂੰ ਇੰਦਰਾ ਜੀ ਦੇ ਕਤਲ ਤੋਂ ਬਾਅਦ ਇਸ ’ਚ ਆਉਣਾ ਪਿਆ। ਮੈਂ ਖੁਦ ਰਾਜਨੀਤੀ ’ਚ ਨਹੀਂ ਆਉਣਾ ਚਾਹੁੰਦੀ ਸੀ ਪਰ ਜਦੋਂ ਮੈਂ ਪਾਰਟੀ ‘ਚ ਸ਼ਾਮਲ ਹੋਇਆ, ਉਸ ਸਮੇਂ ਪਾਰਟੀ ਮੁਸ਼ਕਲ ’ਚ ਸੀ ਅਤੇ ਮੈਨੂੰ ਵੀ ਰਾਜਨੀਤੀ ’ਚ ਆਉਣਾ ਪਿਆ।

Comments are closed.

COMING SOON .....


Scroll To Top
11