Saturday , 16 February 2019
Breaking News
You are here: Home » NATIONAL NEWS » 2019 ’ਚ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਹਮਖਿਆਲ ਧਿਰਾਂ ਨੂੰ ਨਾਲ ਜੋੜੇਗੀ : ਸੋਨੀਆ

2019 ’ਚ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਹਮਖਿਆਲ ਧਿਰਾਂ ਨੂੰ ਨਾਲ ਜੋੜੇਗੀ : ਸੋਨੀਆ

ਕਾਂਗਰਸ ਨੇਤਾਵਾਂ ਨੂੰ ਸੋਨੀਆ ਗਾਂਧੀ ਨੇ ਕਿਹਾ, ਰਾਹੁਲ ਹੁਣ ਮੇਰੇ ਵੀ ਬੌਸ

ਨਵੀਂ ਦਿੱਲੀ, 8 ਫਰਵਰੀ- ਕਾਂਗਰਸ ਪਾਰਲੀਮਾਨੀ ਪਾਰਟੀ ਦੀ ਆਗੂ ਅਤੇ ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੇ ਵੀਰਾਵਾਰ ਨੂੰ ਇੱਥੇ ਪਾਰਟੀ ਕਾਡਰ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਜਲਦੀ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ 2019 ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਹਮਖਿਆਲ ਸਿਆਸੀ ਧਿਰਾਂ ਨਾਲ ਮਿਲ ਕੇ ਕੰਮ ਕਰੇਗੀ। ਦਸੰਬਰ ਵਿੱਚ ਆਪਣੇ ਪੁੱਤਰ ਸ਼੍ਰੀ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਚੁਣੇ ਜਾਨ ਤੋਂ ਬਾਅਦ ਕਾਂਗਰਸ ਪਾਰਲੀਮੈਂਟਰੀ ਪਾਰਟੀ ਦੀ ਪਹਿਲੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਸ਼੍ਰੀਮਤੀ ਗਾਂਧੀ ਨੇ ਕਿਹਾ ਕਿ ਸਾਨੂੰ ਕੌਮੀ ਚੋਣ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ। ਕਿਹਾ ਕਿ ਹੋ ਸਕਦਾ 2004 ਦੀ ਤਰ੍ਹਾਂ ਇਹ ਚੋਣਾਂ ਪਹਿਲਾਂ ਵੀ ਹੋ ਸਕਦੀਆਂ ਹਨ। ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਕਾਂਗਰਸੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਇਹ ਵੀ ਆਖਿਆ ਕਿ ਸ਼੍ਰੀ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਵਜੋਂ ਹੁਣ ਉਨ੍ਹਾਂ ਦੇ ਵੀ ਬੋਸ ਹਨ। ਉਨ੍ਹਾਂ ਨੇ ਕਿਹਾ, ‘‘ਸਾਡੇ ਕੋਲ ਨਵੇਂ ਕਾਂਗਰਸ ਪ੍ਰਧਾਨ ਹਨ ਅਤੇ ਮੈਂ ਤੁਹਾਡੇ ਅਤੇ ਖੁਦ ਆਪਣੇ ਵੱਲੋਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੀ ਹਾਂ।’’ ਸੋਨੀਆ ਦੇ ਇਸ ਬਿਆਨ ਨੂੰ ਰਾਹੁਲ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਕਥਿਤ ਤੌਰ ‘ਤੇ ਅੰਸਤੁਸ਼ਟ ਪਾਰਟੀ ਨੇਤਾਵਾਂ ਲਈ ਵਡਾ ਸੰਦੇਸ਼ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕੇਂਦਰ ਦੀ ਸਰਕਾਰ ‘ਜ਼ਿਆਦਾਤਰ ਪਬਲੀਸਿਟੀ, ਘਟ ਸਰਕਾਰ’ ਅਤੇ ‘ਜ਼ਿਆਦਾਤਰ ਮਾਰਕੀਟਿੰਗ, ਘਟ ਡਿਲੀਵਰੀ’ ਦੇ ਤੌਰ ’ਤੇ ਕੰਮ ਕਰ ਰਹੀ ਹੈ।ਸੋਨੀਆ ਗਾਂਧੀ ਨੇ ਦੋਸ਼ ਲਗਾਇਆ ਕਿ ਲੋਕਤੰਤਰ ਦੀਆਂ ਕਈ ਸੰਸਥਾਵਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਰਕਾਰ ਸਿਆਸੀ ਵਿਰੋਧੀਆਂ ਨੂੰ ਟਾਰਗੇਟ ਕਰਨ ਲਈ ਜਾਂਚ ਏਜੰਸੀਆਂ ਦਾ ਇਸਤੇਮਾਲ ਕਰ ਰਹੀ ਹੈ।ਸੋਨੀਆ ਗਾਂਧੀ ਨੇ ਕਿਹਾ, ‘‘ਇਸ ਸਰਕਾਰ ਦੇ 4 ਸਾਲਾ ਕਾਰਜਕਾਲ ਦੌਰਾਨ ਸੰਸਦ, ਅਦਾਲਤ, ਮੀਡੀਆ ਅਤੇ ਸਿਵਲ ਸੋਸਾਇਟੀ ਸਮੇਤ ਕਈ ਲੋਕਤੰਤਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ।’’ ‘‘ਦਲਿਤਾਂ ਅਤੇ ਘਟ ਗਿਣਤੀਆਂ ਦੇ ਖਿਲਾਫ ਹਿੰਸਾ ਦੀਆਂ ਸਿਆਸੀ ਲਾਭ ਲਈ ਸਮਾਜ ‘ਚ ਧਰੂਵੀਕਰਨ ਦੀ ਕੋਸ਼ਿਸ਼ ਹੋ ਰਹੀ ਹੈ।’’ ਇਸ ਦੌਰਾਨ ਉਨ੍ਹਾਂ ਨੇ ਗੁਜਰਾਤ ਦੇ ਵਿਧਾਨ ਸਭਾ ਚੋਣਾਂ ਅਤੇ ਰਾਜਸਥਾਨ ‘ਚ ਹੋਈਆਂ ਉਪ ਚੋਣਾਂ ‘ਚ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਵੀ ਜ਼ਿਕਰ ਕੀਤਾ।ਉਨ੍ਹਾਂ ਨੇ ਕਿਹਾ ਕਿ ਇਹ ਨਤੀਜੇ ਦਸਦੇ ਹਨ ਕਿ ਹਵਾ ਬਦਲ ਰਹੀ ਹੈ। ਉਨ੍ਹਾਂ ਨੇ ਕਿਹਾ,‘‘ਮੈਂ ਇਸ ਗਲ ਨੂੰ ਲੈ ਕੇ ਭਰੋਸੇਯੋਗ ਹਾਂ ਕਿ ਕਰਨਾਟਕ ‘ਚ ਵੀ ਕਾਂਗਰਸ ਦਾ ਪ੍ਰਦਰਸ਼ਨ ਬਿਹਤਰ ਰਹੇਗਾ।’’

Comments are closed.

COMING SOON .....


Scroll To Top
11