Saturday , 16 February 2019
Breaking News
You are here: Home » NATIONAL NEWS » 2017 ਦੇ ਮੌੜ ਮੰਡੀ ਬੰਬ ਕਾਂਡ ’ਚ ਡੇਰਾ ਸਿਰਸਾ ਦਾ ਹੱਥ : ਪੰਜਾਬ ਪੁਲਿਸ

2017 ਦੇ ਮੌੜ ਮੰਡੀ ਬੰਬ ਕਾਂਡ ’ਚ ਡੇਰਾ ਸਿਰਸਾ ਦਾ ਹੱਥ : ਪੰਜਾਬ ਪੁਲਿਸ

ਬੰਬ ਕਾਂਡ ਲਈ ਵਰਤੀ ਕਾਰ ਸਿਰਸਾ ਡੇਰੇ ਦੀ ਵਰਕਸ਼ਾਪ ’ਚ ਹੋਈ ਸੀ ਤਿਆਰ

ਚੰਡੀਗੜ੍ਹ, 9 ਫਰਵਰੀ- ਪਿਛਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਤਿੰਨ ਦਿਨ ਪਹਿਲਾਂ 31 ਜਨਵਰੀ 2017 ਦੀ ਸ਼ਾਮ ਨੂੰ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਮੌੜ ਮੰਡੀ ਕਸਬੇ ਵਿਖੇ ਹੋਏ ਭਿਆਨਕ ਬੰਬ ਕਾਂਡ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜਣ ਦਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਇਸ ਸਬੰਧੀ ਅਹਿਮ ਸਬੂਤ ਹੱਥ ਲੱਗੇ ਹਨ। ਪੁਲਿਸ ਨੇ ਇਸ ਕੇਸ ਦੇ ਗਵਾਹ 4 ਵਿਅਕਤੀਆਂ ਦੇ ਬਿਆਨ ਅਦਾਲਤ ਵਿੱਚ ਦਰਜ ਕਰਾ ਦਿੱਤੇ ਹਨ। ਕਾਂਡ ਦੇ ਪ੍ਰਮੁੱਖ ਤਿੰਨ ਦੋਸ਼ੀ ਫਰਾਰ ਦੱਸੇ ਜਾਂਦੇ ਹਨ। ਇਸ ਸਨਸਨੀਖੇਜ਼ ਕੇਸ ਵਿੱਚ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਸਾਧ ਅਤੇ ਉਸ ਦੀ ਚਰਚਿਤ ‘ਬੇਟੀ’ ਹਨੀਪ੍ਰੀਤ ਦੀ ਵੀ ਪੁਛਗਿਛ ਹੋ ਸਕਦੀ ਹੈ। ਕਾਰ ਨਾਲ ਇਹ ਬੰਬ ਧਮਾਕਾ ਡੇਰਾ ਸਿਰਸਾ ਮੁਖੀ ਦੇ ਰਿਸ਼ਤੇਦਾਰ ਅਤੇ ਤਲਵੰਡੀ ਹਲਕੇ ਤੋਂ ਅਸਫਲ ਚੋਣ ਲੜਣ ਵਾਲੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਰੈਲੀ ਦੌਰਾਨ ਹੋਇਆ ਸੀ। ਬੰਬ ਧਮਾਕੇ ਦੀ ਪੈੜ-ਪੜਤਾਲੀਆ ਟੀਮ ਦੀ ਤਫ਼ਤੀਸ਼ ਮੁਤਾਬਿਕ ਡੇਰਾ ਵਿਖੇ ਜਾ ਨਿਕਲੀ ਹੈ।ਜਬਰ-ਜਨਾਹ ਦੇ ਦੋਸ਼ ਹੇਠ ਸਜ਼ਾ ਜ਼ਾਫਤਾ ਡੇਰਾ ਸਿਰਸਾ ਮੁਖੀ ਅੰਬਾਲਾ ਜੇਲ੍ਹ ਵਿੱਚ ਬੰਦ ਹਨ। 31 ਜਨਵਰੀ 2017 ਦੀ ਸ਼ਾਮ ਨੂੰ ਬਠਿੰਡਾ ਜ਼ਿਲ੍ਹੇ ’ਚ ਪੈਂਦੇ ਮੌੜ ਕਸਬੇ ’ਚ ਕਾਂਗਰਸ ਦੀ ਚੋਣ ਸਟੇਜ ਦੇ ਨਜ਼ਦੀਕ ਹੋਏ ਕਾਰ ਬੰਬ ਧਮਾਕੇ ’ਚ 7 ਜਣਿਆਂ ਦੀ ਮੌਤ ਹੋ ਗਈ ਸੀ ਅਤੇ 12 ਵਿਅਕਤੀ ਜ਼ਖ਼ਮੀ ਹੋ ਗਏ ਸਨ। ਪੰਜਾਬ ਪੁਲਿਸ ਲਈ ਇਸ ਕੇਸ ਦਾ ਸੁਰਾਗ ਵੱਕਾਰ ਦਾ ਸੁਆਲ ਬਣਿਆ ਹੋਇਆ ਸੀ।ਸਰਕਾਰ ਨੇ ਇਸ ਮਾਮਲੇ ਦੀ ਤਫ਼ਤੀਸ਼ ਲਈ ਬਠਿੰਡਾ ਦੇ ਸਾਬਕਾ ਡੀ.ਆਈ.ਜੀ. ’ਤੇ ਅਜ-ਕਲ ਕਾਊਂਟਰ ਇੰਟੈਲੀਜੈਂਸ ਪਟਿਆਲਾ ਵਿਖੇ ਡੀ.ਆਈ.ਜੀ. ਵਜੋਂ ਤਾਇਨਾਤ ਸ. ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪੀ ਹੋਈ ਸੀ।ਬਹੁਤ ਹੀ ਭਰੋਸੇਮੰਦ ਸੂਤਰਾਂ ਮੁਤਾਬਿਕ ਜਾਂਚ ਟੀਮ ਨੇ ਸਾਲ ਭਰ ਦੀ ਸਖ਼ਤ ਮਿਹਨਤ ਕਰਕੇ ਕੜੀ ਨਾਲ ਕੜੀ ਜੋੜਦਿਆਂ ਆਖਰ ਸਾਰੇ ਮਾਮਲੇ ਉਪਰੋਂ ਪਰਦਾ ਚੁਕ ਲਿਆ ਹੈ।ਪਿਛਲੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਦੀਆਂ ਟੁਕੜੀਆਂ ਵੱਲੋਂ ਸਿਰਸਾ ਦੇ ਆਸ-ਪਾਸ ਦੇ ਖੇਤਰਾਂ ਵਿਚ ਛਾਪੇਮਾਰੀ ਕਰਕੇ ਡੇਰਾ ਸਿਰਸਾ ਨਾਲ ਸਬੰਧਿਤ ਕਈ ਵਿਅਕਤੀਆਂ ਨੂੰ ਪੁਛਗਿਛ ਲਈ ਹਿਰਾਸਤ ’ਚ ਲਿਆ ਗਿਆ। ਫੜੇ ਗਏ ਅਜਿਹੇ ਸ਼ੱਕੀ ਵਿਅਕਤੀਆਂ ਨੇ ਹੀ ਅਗੋਂ ਕੜੀਆਂ ਜੋੜਨ ਲਈ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਹੈ। ਪੁਲਿਸ ਨੇ ਇਸ ਵਾਰ ਤਫ਼ਤੀਸ਼ ਅਤੇ ਕਾਰਵਾਈ ਕਰਨ ਦਾ ਵਖਰਾ ਹੀ ਢੰਗ ਅਖ਼ਤਿਆਰ ਕੀਤਾ ਹੈ।ਪੁਲਿਸ ਜਾਂਚ ਟੀਮ ਨੇ ਬੰਬ ਧਮਾਕੇ ’ਚ ਸਹਾਇਕ ਦੀ ਭੂਮਿਕਾ ਨਿਭਾਉਣ ਵਾਲੇ ਸ਼ੱਕੀਆਂ ਨੂੰ ਮੁਕਦਮੇ ਵਿਚ ਦੋਸ਼ੀ ਵਜੋਂ ਸ਼ਾਮਿਲ ਕਰਨ ਦੀ ਬਜਾਏ, ਉਨ੍ਹਾਂ ਨੂੰ ਗਵਾਹ ਵਜੋਂ ਭੁਗਤਾਉਣ ਦਾ ਰਸਤਾ ਅਖ਼ਤਿਆਰ ਕੀਤਾ ਹੈ।ਅਜਿਹਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਬੀਤੇ ਕੱਲ੍ਹ ਡੀ.ਆਈ.ਜੀ. ਸ੍ਰੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਿਚ ਅਜਿਹੇ ਚਾਰ ਵਿਅਕਤੀਆਂ ਦੀ ਤਲਵੰਡੀ ਸਾਬੋ ਦੀ ਅਦਾਲਤ ਵਿਚ ਦਫ਼ਾ 164 ਅਧੀਨ ਗਵਾਹੀ ਦਰਜ ਕਰਵਾਈ ਗਈ ਹੈ। ਇਸ ਮੌਕੇ ਸ੍ਰੀ ਖਟੜਾ ਤੋਂ ਇਲਾਵਾ ਜਾਂਚ ਟੀਮ ‘ਚ ਸ਼ਾਮਿਲ ਐਸ.ਪੀ. ਰਾਜਿੰਦਰ ਸਿੰਘ ਸੋਹਲ ਤੇ ਇੰਸਪੈਕਟਰ ਦਲਵੀਰ ਸਿੰਘ ਵੀ ਹਾਜ਼ਰ ਸਨ। ਵਿਸ਼ੇਸ਼ ਜਾਂਚ ਟੀਮ ਦੀ ਤਫ਼ਤੀਸ਼ ਵਿਚ ਇਹ ਗਲ ਸਾਹਮਣੇ ਆਈ ਹੈ ਕਿ ਬੰਬ ਧਮਾਕੇ ਦੀ ਸਾਰੀ ਯੋਜਨਾ ਅਤੇ ਤਿਆਰੀ ਡੇਰਾ ਸਿਰਸਾ ਵਿਖੇ ਹੋਈ ਸੀ।ਜਾਂਚ ਟੀਮ ਦੇ ਮੁਖੀ ਸ੍ਰੀ ਖਟੜਾ ਨੇ ਇਹ ਗਲ ਪ੍ਰਵਾਨ ਕੀਤੀ ਕਿ ਬੰਬ ਧਮਾਕੇ ਦੀ ਪੈੜ ਡੇਰਾ ਸਿਰਸਾ ’ਚੋਂ ਹੀ ਨਿਕਲੀ ਹੈ।ਜਾਂਚ ‘ਚ ਇਹ ਗਲ ਸਾਹਮਣੇ ਆਈ ਹੈ ਕਿ ਡੇਰਾ ਸਿਰਸਾ ਦੇ ਅੰਦਰ ਕਾਰਾਂ ਲਈ ਦੋ ਵਰਕਸ਼ਾਪਾਂ ਹਨ। ਇਕ ਵਰਕਸ਼ਾਪ ਡੇਰੇ ਦੀ ਅੰਦਰਲੀ ਹੈ ਜਿਥੇ ਸਿਰਫ਼ ਡੇਰਾ ਮੁਖੀ ਦੀਆਂ ਗਡੀਆਂ ਜਾਂ ਉਨ੍ਹਾਂ ਦੇ ਕਹਿਣ ’ਤੇ ਆਉਣ ਵਾਲੀਆਂ ਗਡੀਆਂ ਦੀ ਹੀ ਮੁਰੰਮਤ ਹੁੰਦੀ ਸੀ। ਦੂਜੀ ਵਰਕਸ਼ਾਪ ਆਮ ਲੋਕਾਂ ਵਾਲੀ ਸੀ।ਧਮਾਕੇ ਲਈ ਵਰਤੀ ਗਈ ਮਾਰੂਤੀ ਕਾਰ ਡੇਰੇ ਅੰਦਰਲੀ ਵਰਕਸ਼ਾਪ ਵਿਚ ਹੀ ਤਿਆਰ ਕੀਤੀ ਗਈ ਸੀ ਅਤੇ ਇਸ ’ਚ ਰਖੀ ਗਈ ਧਮਾਕਾ ਕਰਨ ਵਾਲੀ ਬੈਟਰੀ ਸਿਰਸਾ ਦੀ ਅਪੋਲੋ ਬੈਟਰੀਆਂ ਵਾਲੀ ਇਕ ਦੁਕਾਨ ਤੋਂ ਖਰੀਦੀ ਗਈ ਸੀ। ਅਪੋਲੋ ਬੈਟਰੀਆਂ ਦੀ ਦੁਕਾਨ ਦੇ ਮਾਲਕ ਨੇ ਜਾਂਚ ਟੀਮ ਨੂੰ ਦਸਿਆ ਕਿ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਡੇਰਾ ਮੁਖੀ ਦਾ ਇਕ ਖਾਸ ਚੇਲਾ ਬੈਟਰੀ ਖਰੀਦ ਕੇ ਲੈ ਗਿਆ ਸੀ।ਮੁਖ ਮੁਲਜ਼ਮਾਂ ਵਜੋਂ ਤਿੰਨ ਜਣਿਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਨ੍ਹਾਂ ਤਿੰਨਾਂ ਵਿਚ ਡੇਰਾ ਮੁਖੀ ਦੇ ਮਾਨਸਾ ਜ਼ਿਲ੍ਹੇ ਦੇ ਖਾਸ ਬੰਦੇ ਤੋਂ ਇਲਾਵਾ ਇਕ ਡਬਵਾਲੀ ਅਤੇ ਤੀਜਾ ਗੂਹਲਾ ਚੀਕਾ ਖੇਤਰ ਦਾ ਰਹਿਣਾ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਿਕ ਤਿੰਨੋ ਸ਼ੱਕੀ ਦੋਸ਼ੀ ਫਰਾਰ ਦਸੇ ਜਾਂਦੇ ਹਨ।ਤਲਵੰਡੀ ਸਾਬੋ ਅਦਾਲਤ ‘ਚ ਗਵਾਹ ਦੇ ਤੌਰ ‘ਤੇ ਬਿਆਨ ਰਿਕਾਰਡ ਕਰਵਾਉਣ ਵਾਲੇ ਚਾਰੇ ਜਾਣੇ ਹਰਿਆਣਾ ਦੇ ਵਾਸੀ ਹਨ।ਬੀਤੇ ਦਿਨ ਥਾਣਾ ਮੌੜ ਵਿਖੇ ਉਨ੍ਹਾਂ ਨੇ ਬੰਬ ਧਮਾਕੇ ‘ਚ ਵਰਤੀ ਕਾਰ ਦੀ ਸ਼ਨਾਖਤ ਵੀ ਕੀਤੀ ਹੈ। ਐਸ.ਐਸ.ਪੀ. ਬਠਿੰਡਾ ਨਵੀਨ ਸਿੰਗਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵਿਸ਼ੇਸ਼ ਜਾਂਚ ਟੀਮ ਮੌੜ ਥਾਣੇ ਆਈ ਸੀ ਅਤੇ ਤਫਤੀਸ਼ ਵੀ ਕਰ ਕੇ ਗਈ ਹੈ।ਗਵਾਹ ਵਜੋਂ ਬਿਆਨ ਰਿਕਾਰਡ ਕਰਵਾਉਣ ’ਚ ਵਰਕਸ਼ਾਪ ਦਾ ਪੇਂਟਰ, ਮਕੈਨਿਕ ਅਤੇ ਆਟੋ ਪਾਰਟਸ ਸਪਲਾਈ ਕਰਨ ਵਾਲਾ ਵਿਅਕਤੀ ਸ਼ਾਮਿਲ ਹੈ। ਪੇਂਟਰ ਨੇ ਪੁਲਿਸ ਨੂੰ ਦਸਿਆ ਕਿ ਲਾਲ ਰੰਗ ਦੀ ਮਾਰੂਤੀ ਨੂੰ ਉਨ੍ਹਾਂ ਚਿਟਾ ਰੰਗ ਪੇਂਟ ਕੀਤਾ ਸੀ। ਮੌੜ ਥਾਣੇ ਵਿਚ ਖੜ੍ਹੀ ਕਾਰ ਦੀ ਸ਼ਨਾਖਤ ਵੀ ਕੀਤੀ। ਪਤਾ ਲਗਾ ਹੈ ਕਿ ਡਬਵਾਲੀ ਨੇੜਲੇ ਪਿੰਡ ਅਲੀਕੇ ਦੇ ਕਾਲਾ ਨਾਂਅ ਦੇ ਵਿਅਕਤੀ ਦਾ ਨਾਂਅ ਸਾਹਮਣੇ ਆ ਰਿਹਾ ਹੈ, ਜੋ ਕਾਰ ਵਰਕਸ਼ਾਪ ’ਚ ਲੈ ਕੇ ਆਇਆ ਅਤੇ ਫਿਰ ਰੰਗ ਬਦਲ ਕੇ ਬੈਟਰੀ ਰਖੀ ਗਈ। ਪੁਲਿਸ ਦਾ ਕਹਿਣਾ ਹੈ ਕਿ ਕਾਲੇ ਦੀ ਗ੍ਰਿਫ਼ਤਾਰੀ ਨਾਲ ਹੀ ਪਤਾ ਲਗੇਗਾ ਕਿ ਇਹ ਕਾਰ ਕਿਸ ਦੇ ਕਹਿਣ ਉਪਰ ਡੇਰੇ ’ਚ ਆਈ ਅਤੇ ਕਿਸ ਦੇ ਹੁਕਮ ਨਾਲ ਅਗੋਂ ਸਾਰੀ ਤਿਆਰ ਹੋਈ।ਇਸ ਬੰਬ ਕਾਂਡ ਦੇ ਬੇਪਰਦ ਹੋਣ ਨਾਲ ਸਿਰਸਾ ਮੁਖੀ ਰਾਮ ਰਹੀਮ ਅਤੇ ਪੰਚਕੂਲਾ ’ਚ ਹਿੰਸਾ ਭੜਕਾਉਣ ਦੇ ਦੋਸ਼ ਜੇਲ੍ਹ ‘ਚ ਬੰਦ ਹਨੀਪ੍ਰੀਤ ਦੀਆਂ ਵੀ ਮੁਸ਼ਕਿਲਾਂ ਵਧ ਸਕਦੀਆਂ ਹਨ ਤੇ ਉਨ੍ਹਾਂ ਦੋਵਾਂ ਨੂੰ ਵੀ ਬੰਬ ਧਮਾਕੇ ਦੀ ਸਾਜਿਸ਼ ਹੇਠ ਜਾਂਚ ‘ਚ ਸ਼ਾਮਿਲ ਕੀਤੇ ਜਾਣ ਦੀ ਸੰਭਾਵਨਾ ਹੈ। ਜਾਂਚ ਟੀਮ ਦੇ ਹਵਾਲੇ ਮੁਤਾਬਿਕ ਬੰਬ ਧਮਾਕੇ ਦੀ ਤਿਆਰੀ ਡੇਰਾ ਸਿਰਸਾ ਵਿਖੇ ਹੋਣ ਕਾਰਨ ਇਹ ਬੜਾ ਸੰਗੀਨ ਮਾਮਲਾ ਹੈ ਅਤੇ ਦੋਵਾਂ ਦੀ ਪੁਛ-ਪੜਤਾਲ ਹੋਣੀ ਕੁਦਰਤੀ ਹੈ।
ਜਸੀ ਨੂੰ ਮਾਰਨ ਦੀ ਸੀ ਸਾਜਿਸ਼- ਮੌੜ ਬੰਬ ਧਮਾਕੇ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜੇ ਹੋਣ ਦੇ ਸੰਕੇਤ ਮਿਲਣ ਬਾਅਦ ਇਸ ਗਲ ਬਾਰੇ ਵੀ ਅਟਕਲਾਂ ਲਗ ਰਹੀਆਂ ਹਨ ਕਿ ਕੀ ਡੇਰਾ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਜਸੀ ਦੀ ਹੱਤਿਆ ਕਰਨਾ ਚਾਹੁੰਦਾ ਸੀ ਜਸੀ ਦੀ ਧੀ ਡੇਰਾ ਮੁਖੀ ਦੇ ਪੁਤਰ ਨੂੰ ਵਿਆਹੀ ਹੋਈ ਹੈ।

Comments are closed.

COMING SOON .....


Scroll To Top
11