Thursday , 27 June 2019
Breaking News
You are here: Home » PUNJAB NEWS » 20 ਦੀ ਬਰਨਾਲਾ ਰੈਲੀ ਦਾ ਇਕੱਠ ਰਿਕਾਰਡ ਤੋੜ ਹੋਵੇਗਾ : ਭਗਵੰਤ ਮਾਨ

20 ਦੀ ਬਰਨਾਲਾ ਰੈਲੀ ਦਾ ਇਕੱਠ ਰਿਕਾਰਡ ਤੋੜ ਹੋਵੇਗਾ : ਭਗਵੰਤ ਮਾਨ

ਸ਼ੇਰਪੁਰ, 10 ਜਨਵਰੀ (ਹਰਜੀਤ ਕਾਤਿਲ) – ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਤੇਜ਼ ਤਰਾਰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਸ਼ੇਰਪੁਰ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਦੱਸਿਆ ਕਿ 20 ਜਨਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵਿਸ਼ੇਸ ਤੌਰ ’ਤੇ ਪੁੱਜ ਰਹੇ ਹਨ ਅਤੇ ਉਹ ਇਸ ਰੈਲੀ ਨੂੰ
ਸੰਬੋਧਨ ਕਰਨ ਤੋਂ ਪਹਿਲਾ ਪਿੰਡ ਠੀਕਰੀਵਾਲ ਵਿਖੇ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਉਪੰਰਤ ਬਰਨਾਲਾ ਦੀ ਆਨਾਜ਼ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ। ਸ਼੍ਰੀ ਮਾਨ ਨੇ ਦਾਅਵਾ ਕੀਤਾ ਕਿ ਬਰਨਾਲਾ ਦੀ ਰੈਲੀ ਦਾ ਇੱਕਠ ਰਿਕਾਰਡ ਤੋੜ ਹੋਵੇਗਾ। 20 ਦੀ ਰੈਲੀ ਦੀਆਂ ਤਿਆਰੀਆਂ ਲਈ ਉਹਨਾ ਵੱਲੋਂ ਪਿੰਡਾਂ ਵਿੱਚ ਜਾਕੇ ਲੋਕਾਂ ਨੂੰ ਲਾਮਵੰਦ ਕੀਤਾ ਜਾ ਰਿਹਾ ਹੈ। ਸ਼੍ਰੀ ਮਾਨ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆਂ ਕਿ ਮਿਸ਼ਨ 2019 ਦੇ ਤਹਿਤ ਸ਼੍ਰੀ ਅਰਵਿੰਦ ਕੇਜਰੀਵਾਲ ਪੰਜਾਬ ਅੰਦਰ ਤਿੰਨ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ ਜ਼ਿਨ੍ਹਾ ਵਿੱਚ 20 ਜਨਵਰੀ ਨੂੰ ਬਰਨਾਲਾ, 28 ਨੂੰ ਗੜ੍ਹਸੰਕਰ ਅਤੇ 2 ਫਰਵਰੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਉਹਨਾ ਦੱਸਿਆ ਕਿ ਮੈਂਬਰ ਪਾਰਲੀਮੈਂਟ ਬਣਨ ਤੋਂ ਤਰੁੰਤ ਬਾਅਦ ਜਦੋਂ ਉਹ ਸ਼ੇਰਪੁਰ ਵਿਖੇ ਆਏ ਸਨ ਤਾਂ ਉਹਨਾਂ ਨੇ ਪਹਿਲਾ ਫੰਡ ਸ਼ੇਰਪੁਰ ਵਿਖੇ ਸਕੂਲ ਨੂੰ 20 ਲੱਖ ਦੀ ਗ੍ਰਾਟ ਜਾਰੀ ਕਰਕੇ ਦਿੱਤਾ ਸੀ ਅਤੇ ਉਹ ਚਾਹੁੰਦੇ ਹਨ ਕਿ ਆਪਣੇ ਐਮ.ਪੀ ਫੰਡ ਦੀ ਲਾਸਟ ਕਿਸਤ ਦਾ ਰੁਪਇਆ ਵੀ ਸ਼ੇਰਪੁਰ ਵਿਖੇ ਦੇਣ। ਉਹਨਾ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਆਪਣੇ ਕੀਤੇ ਵਾਅਦੇ ਅਨੁਸਾਰ ਪੰਜ-ਪੰਜ ਲੱਖ ਦੀ ਰਾਸ਼ੀ ਲੈਣ ਲਈ ਆਪਣੇ ਮਤੇ ਪਾਕੇ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਇਹ ਰਾਸ਼ੀ ਬਹੁਤ ਜਲਦ ਇਨ੍ਹਾਂ ਪੰਚਾਇਤਾ ਨੂੰ ਜਾਰੀ ਕਰ ਦਿੱਤੀ ਜਾਵੇਗੀ। ਇਸ ਸਮੇਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਜਗਤਾਰ ਸਿੰਘ ਬਾਗੜੀ ਸਲੇਮਪੁਰ, ਗਿਆਨ ਸਿੰਘ ਮਾਨ, ਯੂਥ ਆਗੂ ਦਵਿੰਦਰ ਸਿੰਘ ਬਧੇਸ਼ਾ, ਹੈਪੀ ਸਿੰਘ ਔਲਖ, ਪਰਮਤ੍ਰਿਪਤ ਸਿੰਘ ਕਾਲਾਬੂਲਾ, ਤੇਜਾ ਸਿੰਘ ਅਜਾਦ, ਸੂਬੇਦਾਰ ਅਮਰਜੀਤ ਸਿੰਘ ਗਰੇਵਾਲ, ਗੁਰਮੇਲ ਸਿੰਘ, ਬਸੰਤ ਸਿੰਘ ਪੰਚ, ਭਗਵੰਤ ਸਿੰਘ ਚੀਮਾਂ ਆਦਿ ਆਗੂ ਹਾਜ਼ਰ ਸਨ।

Comments are closed.

COMING SOON .....


Scroll To Top
11