Thursday , 20 September 2018
Breaking News
You are here: Home » NATIONAL NEWS » 2.18 ਲੱਖ ਸ਼ਰਧਾਲੂਆਂ ਨੇ ਕੀਤੀ ਅਮਰਨਾਥ ਗੁਫ਼ਾ ‘ਚ ਪੂਜਾ

2.18 ਲੱਖ ਸ਼ਰਧਾਲੂਆਂ ਨੇ ਕੀਤੀ ਅਮਰਨਾਥ ਗੁਫ਼ਾ ‘ਚ ਪੂਜਾ

ਜੰਮੂ, 13 ਜੁਲਾਈ (ਵਿਸ਼ਵ ਵਾਰਤਾ)-ਦੱਖਣੀ ਕਸ਼ਮੀਰ ਹਿਮਾਲਿਆ ਵਿਚ ਪਵਿੱਤਰ ਅਮਰਨਾਥ ਗੁਫ਼ਾ ਵਿਚ 2.18 ਲੱਖ ਤੋਂ ਜ਼ਿਆਦਾ ਸ਼ਰਧਾਲੂ ਪੂਜਾ ਕਰ ਚੁੱਕੇ ਹਨ ਅਤੇ ਅੱਜ ਇਥੋਂ 1280 ਸ਼ਰਧਾਲੂਆਂ ਦਾ ਇਕ ਜਥਾ ਅੱਗੇ ਦੀ ਯਾਤਰਾ ਲਈ ਰਵਾਨਾ ਹੋਇਆ।
amarnath-shiv-ling
ਯਾਤਰਾ ਦੇ ਅਧਿਕਾਰੀਆਂ ਨੇ ਦੱਸਿਆ ਕਿ 214118 ਸ਼ਰਧਾਲੂ ਕੱਲ੍ਹ ਸ਼ਾਮ ਤੱਕ ਅਮਰਨਾਥ ਗੁਫ਼ਾ ਵਿਚ ਹਿਮਲਿੰਗਮ ਦੇ ਦਰਸ਼ਨ ਕਰ ਚੁੱਕੇ ਹਨ। ਅੱਜ ਸਵੇਰੇ 3945 ਸ਼ਰਧਾਲੂ ਅੱਗੇ ਦੀ ਯਾਤਰਾ ਹੋ ਚੁੱਕੇ ਹਨ। ਪੁਲਿਸ ਨੇ ਦੱਸਿਆ ਕਿ ਸਵੇਰ 4.45 ਮਿੰਟ ‘ਤੇ ਅਮਰਨਾਥ ਗੁਫ਼ਾ ਲਈ ਯਾਤਰਾ ਨਿਵਾਸ ਤੋਂ 1280 ਸ਼ਰਧਾਲੂਆਂ ਦਾ 17ਵਾਂ ਜਥਾ 42 ਵਾਹਨਾਂ ਵਿਚ ਰਵਾਨਾ ਹੋਇਆ। ਇਨ੍ਹਾਂ ਸ਼ਰਧਾਲੂਆਂ ਵਿਚ 934 ਪੁਰਸ਼, 238 ਮਹਿਲਾਵਾਂ, 12 ਬੱਚੇ ਅਤੇ 96 ਪੁਜਾਰੀ ਹਨ।

Comments are closed.

COMING SOON .....
Scroll To Top
11