Monday , 16 July 2018
Breaking News
You are here: Home » NATIONAL NEWS » 2 ਜੀ ਘੱਪਲੇ ਸਬੰਧੀ ਅਦਾਲਤ ਦਾ ਫੈਸਲਾ 21 ਨੂੰ

2 ਜੀ ਘੱਪਲੇ ਸਬੰਧੀ ਅਦਾਲਤ ਦਾ ਫੈਸਲਾ 21 ਨੂੰ

ਚੰਡੀਗੜ੍ਹ/ਨਵੀਂ ਦਿੱਲੀ, 5 ਦਸੰਬਰ- ਚਰਚਿਤ 2 ਜੀ ਘੱਪਲੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਦੀ ਵਿਸ਼ੇਸ਼ ਅਦਾਲਤ 21 ਦਸੰਬਰ ਨੂੰ ਫੈਸਲਾ ਸੁਣਾਏਗੀ।ਇਸ ਮਾਮਲੇ ‘ਚ ਸਾਬਕਾ ਸੰਚਾਰ ਮੰਤਰੀ ਏ.ਰਾਜਾ ਅਤੇ ਦ੍ਰਵਿੜ ਮੁਨੇਤਰ ਕਸ਼ਗਮ (ਦ੍ਰਮੁਕ) ਸੰਸਦ ਕਨਿਮੋਝੀ ਸਮੇਤ ਕਈ ਹਾਈ ਪ੍ਰੋਫਾਇਲ ਉਦਯੋਗਪਤੀ ਦੋਸ਼ੀ ਹਨ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੇ ਬਾਅਦ ਫੈਸਲਾ ਸੁਣਾਇਆ ਕਿ ਉਹ ਇਸ ਮਾਮਲੇ ‘ਚ 21 ਦਸੰਬਰ ਨੂੰ ਸਵੇਰੇ 10.30 ਵਜੇ ਫੈਸਲਾ ਸੁਣਾਏਗੀ।ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 21 ਦਸੰਬਰ ਨੂੰ ਅਦਾਲਤ ‘ਚ ਮੌਜੂਦ ਰਹਿਣ ਨੂੰ ਕਿਹਾ ਹੈ।ਕੋਰਟ ਨੇ ਤਿੰਨ ਮਾਮਲਿਆਂ ’ਚ ਫੈਸਲਾ ਸੁਣਾਏਗੀ, ਜਿਸ ’ਚ 2 ਕੇਸ ਸੀ.ਬੀ.ਆਈ ਦੇ ਹਨ ਅਤੇ ਇਕ ਕੇਸ ਈ.ਡੀ ਦਾ ਹੈ। ਸੀ.ਬੀ.ਆਈ. ਦੇ ਪਹਿਲੇ ਕੇਸ ‘ਚ ਏ.ਰਾਜਾ ਅਤੇ ਕਨਿਮੋਝੀ ਸਮੇਤ ਸਾਬਕਾ ਟੈਲੀਕਾਮ ਸਕ੍ਰੇਟਰੀ ਸਿਧਾਰਥ ਬੇਹੁਰਾ ਅਤੇ ਰਾਜਾ ਦੇ ਸਾਬਕਾ ਨਿ¤ਜੀ ਸਕ¤ਤਰ ਵੀ ਇਸ ਮਾਮਲੇ ‘ਚ ਦੋਸ਼ੀ ਹਨ। ਇਸ ਦੇ ਨਾਲ ਹੀ ਸਵਾਨ ਟੈਲੀਕਾਮ ਦੇ ਪ੍ਰਮੋਟਰਸ, ਯੂਨੀਟਕ ਦੇ ਪ੍ਰਬੰਧ ਨਿਰਦੇਸ਼ਕ, ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਸਮੂਹ ਦੇ ਤਿੰਨ ਸੀਨੀਅਰ ਅਧਿਕਾਰੀ ਅਤੇ ਕਲੈਗਨਰ ਟੀ.ਵੀ ਦੇ ਨਿਰਦੇਸ਼ਕਾਂ ‘ਤੇ ਵੀ ਦੋਸ਼ ਹਨ।2ਜੀ ਘ¤ਪਲੇ ਦਾ ਟ੍ਰਾਇਲ ਪਿਛਲੇ 6 ਸਾਲ ਤੋਂ ਰੋਜ਼ ਚ¤ਲ ਰਿਹਾ ਸੀ। ਇਹ ਘ¤ਪਲਾ ਯੂ.ਪੀ.ਏ ਸਰਕਾਰ ਦੌਰਾਨ ਹੋਇਆ ਸੀ, ਜਿਸ ਸਮੇਂ ਏ.ਰਾਜਾ ਕੇਂਦਰੀ ਦੂਰਸੰਚਾਰ ਮੰਤਰੀ ਸਨ।ਇਸ ਮਾਮਲੇ ‘ਚ ਏ.ਰਾਜਾ ਅਤੇ ਡੀ.ਐਮ. ਕੇ ਰਾਜਸਭਾ ਮੈਂਬਰ ਕਨਿਮੋਝੀ ਦੋਸ਼ੀ ਹਨ।ਕੋਰਟ ਦੋ ਵ¤ਖ-ਵ¤ਖ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ।

Comments are closed.

COMING SOON .....
Scroll To Top
11