Wednesday , 20 September 2017
Breaking News
You are here: Home » NATIONAL NEWS » 1993 ਮੁੰਬਈ ਬੰਬ ਧਮਾਕੇ: ਅਬੂ ਸਲੀਮ ਨੂੰ ਉਮਰ ਕੈਦ, ਦੋ ਹੋਰਨਾਂ ਨੂੰ ਫਾਂਸੀ

1993 ਮੁੰਬਈ ਬੰਬ ਧਮਾਕੇ: ਅਬੂ ਸਲੀਮ ਨੂੰ ਉਮਰ ਕੈਦ, ਦੋ ਹੋਰਨਾਂ ਨੂੰ ਫਾਂਸੀ

ਟਾਡਾ ਕੋਰਟ ਵੱਲੋਂ ਅਬੂ ਸਲੇਮ ਤੇ ਕਰੀਮਉਲਾਹ ਨੂੰ ਦੋ-ਦੋ ਲੱਖ ਰੁਪਏ ਜੁਰਮਾਨਾ

ਮੁੰਬਈ, 7 ਸਤੰਬਰ- 1993 ਦੇ ਮੁੰਬਈ ਧਮਾਕੇ ਮਾਮਲੇ ਵਿਚ ਟਾਡਾ ਕੋਰਟ ਨੇ ਸਜ਼ਾ ’ਤੇ ਫ਼ੈਸਲਾ ਦਿੰਦੇ ਹੋਏ ਅਬੂ ਸਲੇਮ ਤੇ ਕਰੀਮੁਲ੍ਹਾਹ ਖਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਨੂੰ ਦੋ-ਦੋ ਲਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਉਥੇ ਹੀ ਰਿਆਜ਼ ਸੀਦਿੱਕੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।ਟਾਡਾ ਕੋਰਟ ਨੇ ਤਾਹਿਰ ਮਰਚੈਂਟ ਤੇ ਫਿਰੋਜ਼ ਅਬਦੁਲ ਰਸ਼ੀਦ ਖਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
12 ਮਾਰਚ 1993 ਨੂੰ ਮੁੰਬਈ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਢਾਈ ਸੌ ਤੋਂ ਵਧ ਲੋਕਾਂ ਦੀ ਮੌਤ ਹੋਈ ਸੀ। ਇਸ ਮਾਮਲੇ ਵਿਚ ਕੁੱਲ 7 ਆਰੋਪੀ ਹਨ, ਜਿਨ੍ਹਾਂ ਵਿਚੋਂ ਇਕ ਅਬਦੁਲ ਕਿਊਮ ਨੂੰ ਸਬੂਤਾਂ ਦੀ ਅਣਹੋਂਦ ਕਰਕੇ ਬਰੀ ਕਰ ਦਿਤਾ ਗਿਆ ਸੀ ਅਤੇ ਛੇ ਨੂੰ ਦੋਸ਼ੀ ਪਾਇਆ ਗਿਆ ਸੀ। ਛੇ ਦੋਸ਼ੀਆਂ ਵਿਚ ਇਕ ਮੁਜਰਿਮ ਮੁਸਤਫਾ ਡੋਸਾ ਦੀ ਮੌਤ ਹੋ ਚੁਕੀ ਹੈ। ਅਬੂ ਸਲੇਮ, ਰਿਆਜ਼ ਸਿਦੀਕੀ, ਫ਼ਿਰੋਜ਼ ਅਬਦੁਲ ਰਸ਼ੀਦ ਖ਼ਾਨ, ਤਾਹਿਰ ਮਰਚੇਂਟ ਅਤੇ ਕਰੀਮੁਲਾਹ ਓਸਾਨ ਖ਼ਾਨ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ।
ਅਬੂ ਸਲੇਮ ਨੂੰ ਸਾਜਿਸ਼ ਦੀ ਧਾਰਾ 120 ਬੀ ਅਤੇ ਹਤਿਆ ਦੇ ਤਹਿਤ ਦੋਸ਼ੀ ਪਾਇਆ ਗਿਆ ਸੀ। ਅਜਿਹੇ ਵਿਚ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ, ਲੇਕਿਨ ਅਬੂ ਸਲੇਮ ਨੂੰ ਪੁਰਤਗਾਲ ਤੋਂ ਇਸ ਸ਼ਰਤ ’ਤੇ ਲਿਆਂਦਾ ਗਿਆ ਸੀ ਕਿ ਉਸ ਨੂੰ 25 ਸਾਲ ਤੋਂ ਜ਼ਿਆਦਾ ਸਜ਼ਾ ਨਹੀਂ ਦਿੱਤੀ ਜਾਵੇਗੀ। ਸੀਬੀਆਈ ਦੇ ਵਿਸ਼ੇਸ਼ ਸਰਕਾਰੀ ਵਕੀਲ ਦੀਵਾ ਸਾਲਵੀ ਨੇ ਵੀ ਸਲੇਮ ਲਈ ਮੌਤ ਦੀ ਸਜ਼ਾ ਦੀ ਮੰਗ ਨਾ ਕਰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਦੀ ਮੰਗ ਕੀਤੀ ਸੀ। ਉਥੇ ਹੀ ਤਾਹਿਰ ਮਰਚੇਂਟ, ਕਰੀਮੁਲਾਹ ਖਾਨ ਅਤੇ ਫ਼ਿਰੋਜ਼ ਅਬਦੁਲ ਰਾਸ਼ਿਦ ਖਾਨ ਵੀ ਸਾਜਿਸ਼ ਦੀ ਧਾਰਾ 120 ਬੀ, ਟਾਡਾ ਅਤੇ ਹਤਿਆ ਦੇ ਤਹਿਤ ਦੋਸ਼ੀ ਪਾਏ ਗਏ ਸਨ। ਇਨ੍ਹਾਂ ਬੰਬ ਧਮਾਕਿਆਂ ਵਿੱਚ ਜਿੱਥੇ 713 ਵਿਅਕਤੀ ਜ਼ਖਮੀ ਹੋਏ ਸਨ ਉਥੇ 27 ਕਰੋੜ ਦੀ ਜਾਇਦਾਦ ਬਰਬਾਦ ਹੋਈ ਸੀ। ਸੀਬੀਆਈ ਅਦਾਲਤ ਨੇ ਅਬੂ ਸਲੀਮ ਦੇ ਨਾਲ-ਨਾਲ ਮੋਨਿਕਾ ਬੇਦੀ ਬਾਰੇ ਵੀ ਪੁਰਤਗਾਲ ਨੂੰ ਮੌਤ ਦੀ ਸਜ਼ਾ ਨਾ ਦੇਣ ਦਾ ਬਾਰੇ ਯਕੀਨ ਦਿਵਾਇਆ ਸੀ।

Comments are closed.

COMING SOON .....
Scroll To Top
11