Tuesday , 31 March 2020
Breaking News
You are here: Home » NATIONAL NEWS » 1947 ਦੀ ਭੁਲ ਸੁਧਾਰੇਗਾ ਕਰਤਾਰਪੁਰ ਲਾਂਘਾ : ਮੋਦੀ

1947 ਦੀ ਭੁਲ ਸੁਧਾਰੇਗਾ ਕਰਤਾਰਪੁਰ ਲਾਂਘਾ : ਮੋਦੀ

ਨਵੀਂ ਦਿਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿਕਾ ਹਜ਼ਾਰਾਂ ਸਾਲਾਂ ਤੋਂ ਸਾਡੇ ਦਿਲਾਂ ’ਤੇ ਚਲ ਰਿਹਾ ਹੈ, ਉਹਨਾਂ ਨੇ ਖਾਲਸਾ ਪੰਥ ਰਾਹੀਂ ਪੂਰੇ ਦੇਸ਼ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਅਣਥਕ ਕੋਸ਼ਿਸ਼ਾਂ ਨਾਲ ਕਰਤਾਰਪੁਰ ਲਾਂਘਾ ਬਣਨ ਜਾ ਰਿਹਾ ਹੈ। ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਰਾਹ ’ਤੇ ਚਲਣ ਵਾਲਾ ਹਰ ਭਾਰਤੀ ਦੂਰਬੀਨ ਦੀ ਬਜਾਏ ਅਪਣੀਆਂ ਅਖਾਂ ਨਾਲ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੇਗਾ। ਅਗਸਤ 1947 ’ਚ ਜਿਹੜੀ ਗਲਤੀ ਹੋਈ ਸੀ, ਇਹ ਉਸ ਦਾ ਪਛਤਾਵਾ ਹੈ। ਸਾਡੇ ਗੁਰੂਆਂ ਦੀ ਸਭ ਤੋਂ ਮਹਤਵਪੂਰਨ ਥਾਂ, ਜੋ ਕਿ ਸਿਰਫ ਕੁਝ ਕਿਲੋਮੀਟਰ ਦੀ ਦੂਰੀ ’ਤੇ ਸੀ ਪਰ ਉਸ ਨੂੰ ਵੀ ਅਪਣੇ ਨਾਲ ਨਹੀਂ ਲਿਆ ਗਿਆ। ਇਹ ਲਾਂਘਾ ਉਸ ਨੁਕਸਾਨ ਨੂੰ ਘਟਾਉਣ ਲਈ ਕੀਤੀ ਗਈ ਕੋਸ਼ਿਸ਼ ਦਾ ਸਬੂਤ ਹੈ। ਉਹਨਾਂ ਕਿਹਾ ਕਿ ਭਾਰਤ ਦੇ ਕੋਲ ਜਿਸ ਸਭਿਆਚਾਰ ਅਤੇ ਗਿਆਨ ਦੀ ਵਿਰਾਸਤ ਹੈ, ਉਸ ਨੂੰ ਦੁਨੀਆ ਦੇ ਕੋਨੇ-ਕੋਨੇ ਤਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਾਵਿ ਭਾਰਤੀ ਸਭਿਆਚਾਰ ਦੀ ਵਿਰਾਸਤ ਅਤੇ ਸਾਡੀ ਜ਼ਿੰਦਗੀ ਦਾ ਸਭ ਤੋਂ ਸੌਖੇ ਤਰੀਕੇ ਨਾਲ ਕੀਤਾ ਗਿਆ ਪ੍ਰਗਟਾਵਾ ਹੈ। ਗੁਰੂ ਜੀ ਦੀ ਬਹੁਪਖੀ ਸ਼ਖ਼ਸੀਅਤ ਦੀ ਤਰ੍ਹਾਂ ਹੀ ਉਹਨਾਂ ਦਾ ਕਾਵਿ ਵੀ ਬਹੁਤ ਸਾਰੇ ਵਿਸ਼ਿਆਂ ਨਾਲ ਭਰਪੂਰ ਹੈ।

Comments are closed.

COMING SOON .....


Scroll To Top
11