Friday , 20 April 2018
Breaking News
You are here: Home » NATIONAL NEWS » 186 ਕੇਸਾਂ ਦੀ ਪੜਤਾਲ: ਜਸਟਿਸ ਢੀਂਗਰਾ ਕਰਨਗੇ ਨਿਗਰਾਨੀ

186 ਕੇਸਾਂ ਦੀ ਪੜਤਾਲ: ਜਸਟਿਸ ਢੀਂਗਰਾ ਕਰਨਗੇ ਨਿਗਰਾਨੀ

ਦੋ ਮਹੀਨਿਆਂ ਵਿੱਚ ਚੀਫ ਜਸਟਿਸ ਨੂੰ ਦੇਣੀ ਹੋਵੇਗੀ ਰਿਪੋਰਟ

ਨਵੀਂ ਦਿੱਲੀ, 11 ਜਨਵਰੀ- ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਵੀਰਵਾਰ ਨੂੰ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਸਬੰਧਿਤ 184 ਕੇਸਾਂ ਦੀ ਅਗਲੇਰੀ ਜਾਂਚ ਪੜਤਾਲ ਲਈ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਸ੍ਰੀ ਸੀ.ਐਨ. ਢੀਂਗਰਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਹੈ। ਜਸਟਿਸ ਢੀਂਗਰਾ ਤੋਂ ਇਲਾਵਾ ਮੌਜੂਦਾ ਆਈਪੀਐਸ ਅਧਿਕਾਰੀ ਸ੍ਰੀ ਅਭਿਸ਼ੇਕ ਦੁਲਾਰ ਅਤੇ ਸਾਬਕਾ ਆਈ.ਜੀ. ਸ੍ਰੀ ਰਾਜਦੀਪ ਸਿੰਘ ਇਸ ਜਾਂਚ ਟੀਮ ਦੇ ਮੈਂਬਰ ਹੋਣਗੇ। ਤਿੰਨ ਮੈਂਬਰੀ ਇਹ ਜਾਂਚ ਟੀਮ ਨੂੰ ਇਹ ਆਦੇਸ਼ ਦਿੱਤਾ ਗਿਆ ਹੈ ਕਿ ਉਹ ਇਨ੍ਹਾਂ ਕੇਸਾਂ ਸਬੰਧੀ ਆਪਣੀ ਸਟੇਟਸ ਰਿਪੋਰਟ ਦੋ ਮਹੀਨਿਆਂ ਦੇ ਅੰਦਰ-ਅੰਦਰ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਬੈਚ ਨੂੰ ਸੌਂਪੇ। ਜਸਟਿਸ ਢੀਂਗਰਾ ਉਹ ਜੱਜ ਹਨ ਜਿਨ੍ਹਾਂ ਨੇ ਸਿੱਖ ਕਤਲੇਆਮ ਦੇ ਕੇਸਾਂ ਦੀ ਸੁਣਵਾਈ ਦੌਰਾਨ 1990 ਵਿੱਚ ਤ੍ਰਿਲੋਕਪੁਰੀ ਖੇਤਰ ’ਚ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਦੋਸ਼ੀ ਕਿਸ਼ੋਰੀ ਲਾਲ ਜਿਸ ਨੂੰ ਤ੍ਰਿਲੋਕਪੁਰੀ ਦਾ ਬੁੱਚੜ ਵਜੋਂ ਪੁਕਾਰਿਆ ਜਾਂਦਾ ਹੈ ਨੂੰ ਸਜ਼ਾ ਸੁਣਾਈ ਸੀ। ਇਸ ਕੇਸ ਦੀ ਅਗਲੀ ਸੁਣਵਾਈ ਸੁਪਰੀਮ ਕੋਰਟ ਵਿੱਚ 19 ਮਾਰਚ ਨੂੰ ਹੋਵੇਗੀ। ਅਦਾਲਤ ਨੇ ਬੀਤੇ ਕੱਲ੍ਹ 186 ਕੇਸਾਂ ਦੀ ਅਗਲੇਰੀ ਜਾਂਚ ਦੇ ਹੁਕਮ ਦਿੱਤੇ ਸਨ।

Comments are closed.

COMING SOON .....
Scroll To Top
11