Friday , 24 May 2019
Breaking News
You are here: Home » BUSINESS NEWS » 170 ਗ੍ਰਾਮ ਹੈਰੋਇਨ ਸਮੇਤ ਚਾਰ ਕਾਬੂ

170 ਗ੍ਰਾਮ ਹੈਰੋਇਨ ਸਮੇਤ ਚਾਰ ਕਾਬੂ

ਅਮਲੋਹ , 16 ਜੁਲਾਈ (ਰਣਜੀਤ ਸਿੰਘ ਘੁੰਮਣ)- ਅਮਲੋਹ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ 170 ਗ੍ਰਾਮ ਹੈੋਰੋਇਨ ਸਮੈਤ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ। ਥਾਣਾ ਅਮਲੋਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਅਮਲੋਹ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਸ੍ਰੀ ਮਤੀ ਅਲਕਾ ਮੀਨਾ ਵੱਲੋਂ ਜਿਲ੍ਹੇ ਵਿੱਚ ਚਲਾਈ ਨਸ਼ਾ ਵਿਰੁੱਧ ਮੁਹਿੰਮ ਦੇ ਵਧੀਆਂ ਨਤੀਜੇ ਆਉਣੇ ਸੁਰੂ ਹੋ ਗਏ ਹਨ ਅਮਲੋਹ ਪੁਲਿਸ ਨੇ ਬੀਤੇ ਦਿਨ ਨਾਕਾਬਦੀ ਦੌਰਾਨ ਚੌਕੀ ਇੰਚਾਰਜ ਬੁੱਗਾ ਕਲਾਂ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਲਗਾਏ ਨਾਕੇ ਦੌਰਾਨ ਅਬਦੁੱਲ ਮਜੀਦ ਪੁੱਤਰ ਸਲਾਮਦੀਨ, ਮੁਹੰਮਦ ਇਸਮਾਇਲ ਪੁੱਤਰ ਮੁਹੰਮਦ ਬਸੀਰ ਵਾਸ਼ੀ ਮਲੇਰਕੋਟਲਾ ਨੂੰ 100 ਗ੍ਰਾਂਮ ਹੈਰੋਇਨ ਸਮੈਤ ਕਾਬੂ ਕੀਤਾ ਸੀ ਪੁੱਛਗਿੱਛ ਦੌਰਾਨ ਇਨ੍ਹਾ ਦੋਨਾ ਦੋਸੀਆ ਨੇ ਪੁਲਿਸ ਨੁੰ ਦੱਸਿਆ ਕਿ ਉਹ ਹੈਰੋਇਨ ਦਿੱਲੀ ਨਿਵਾਸ਼ੀ ਇਮਾ, ਇਨੋਸੈਂਟ ਜੋ ਮੂਲ ਵਸ਼ਨੀਕ ਨਾਇਜੀਰੀਆ ਦੇ ਹਨ ਤੋਂ ਲੈਕੇ ਆਉਦੇ ਹਨ। ਥਾਣਾ ਮੁਖੀ ਕੁਲਜੀਤ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਵੱਲੋਂ ਦੋਸੀ ਅਬਦੁੱਲ ਮਜੀਦ ਸਮੈਤ ਦਿੱਲੀ ਪਹੁੰਚਕੇ ਦੋਸ਼ੀ ਇਮਾ ਪੁੱਤਰ ਉਗੋਮੋ ਅਤੇ ਇਨੋਸੈਟ ਪੁੱਤਰ ਸਨਡੇੈਅ ਨੂੰ ਗਲੀ ਨੰਬਰ 15 ਵਿਪਨ ਗਾਰਡਨ ਤੋਂ 70 ਗ੍ਰਾਮ ਹੈਰੋਇਨ ਸਮੈਤ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਮਲੋਹ ਪੁਲਿਸ ਵੱਲੋਂ ਇਸ ਤੋਂ ਪਹਿਲਾ ਵੀ ਇੱਕ ਨਾਇਜੀਰੀਅਨ ਵਿਅਕਤੀ ਨੂੰ ਹੈਰੋਇਨ ਸਮੈਤ ਕਾਬੂ ਕੀਤਾ ਗਿਆ ਸੀ ਜੋ ਸਜਾ ਭੁਗਤ ਰਿਹਾ ਹੈ। ਇਸ ਮੌਕੇ ਤੇ ਸਬ ਇੰਸਪੈਕਟਰ ਕੁਲਵੰਤ ਸਿੰਘ, ਏ.ਐਸ.ਆਈ ਜਸਵਿੰਦਰ ਸਿੰਘ, ਹੌਲਦਾਰ ਸਮਸੇਰ ਸਿੰਘ, ਗੁਨਾਮ ਸਿੰਘ ਮੁਨਸੀ ਹਾਜ਼ਰ ਸਨ।

Comments are closed.

COMING SOON .....


Scroll To Top
11