Sunday , 26 May 2019
Breaking News
You are here: Home » Editororial Page » 17 ਨੂੰ ਬਰਗਾੜੀ ਵਿਖੇ ਫ਼ਤਹਿਗੜ੍ਹ ਸਾਹਿਬ ਦੀ ਜਥੇਬੰਦੀ ਭਾਰੀ ਗਿਣਤੀ ’ਚ ਪਹੁੰਚੇ

17 ਨੂੰ ਬਰਗਾੜੀ ਵਿਖੇ ਫ਼ਤਹਿਗੜ੍ਹ ਸਾਹਿਬ ਦੀ ਜਥੇਬੰਦੀ ਭਾਰੀ ਗਿਣਤੀ ’ਚ ਪਹੁੰਚੇ

ਫ਼ਤਹਿਗੜ੍ਹ ਸਾਹਿਬ- ਤਿੰਨ ਸਾਲ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਉਪਰੰਤ ਸਤਿਗੁਰ ਜੀ ਦੇ ਅੰਗ ਬਰਗਾੜੀ ਦੀਆਂ ਸਾਰੀਆ ਗਲੀਆ ਵਿਚ ਖਿਲਾਰੇ ਗਏ, ਗੁਰੂ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਗਈ ਅਤੇ ਖ਼ਾਲਸਾ ਪੰਥ ਨੂੰ ਵੰਗਾਰ ਦਿਤੀ ਕਿ ਆਪਣੇ ਗੁਰੂ ਸਾਹਿਬ ਨੂੰ ਲਭ ਕੇ ਦਿਖਾਓ, ਤੁਹਾਨੂੰ ਇਨਾਮ ਦਿਤੇ ਜਾਣਗੇ । ਇਸ ਤੋਂ ਬਾਅਦ ਜਾਪ ਕਰ ਰਹੀਆ ਸ਼ਾਤ ਮਈ ਰੋਸ ਵਿਚ ਬੈਠੀਆ ਸੰਗਤਾਂ ਤੇ ਗੋਲੀਆ ਚਲਾਈਆ ਗਈਆ, ਜਿਸ ਉਪਰੰਤ ਦੋ ਸਿੰਘ ਸ਼ਹੀਦ ਹੋ ਗਏ ਅਤੇ ਬਹੁਤ ਸਾਰੇ ਜਖ਼ਮੀ ਹੋ ਗਏ । ਜੇਲ੍ਹਾਂ ਵਿਚ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ 10 ਸਾਲ ਉਪਰ ਸਮਾਂ ਬੀਤਣ ਤੇ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਵਿਚ ਇਸ ਪ੍ਰਤੀ ਬਹੁਤ ਰੋਸ ਜਾਗ ਚੁਕਾ ਹੈ । ਇਸਦਾ ਸਬੂਤ 1 ਜੂਨ ਨੂੰ ਲਖਾਂ ਸੰਗਤਾਂ ਬਰਗਾੜੀ ਵਿਖੇ ਇਕਤਰ ਹੋਈਆ, ਉਪਰੰਤ ਸੰਗਤਾਂ ਤੋਂ ਜੈਕਾਰਿਆ ਦੀ ਗੂੰਜ ਵਿਚ ਪ੍ਰਵਾਨਗੀ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਲਗਾਤਾਰ ਬਰਗਾੜੀ ਵਿਖੇ ਰੋਸ ਧਰਨੇ ਤੇ ਬੈਠੇ ਹਨ । ਉਸ ਦਿਨ ਤੋਂ ਲਗਾਤਾਰ ਹਜ਼ਾਰਾਂ ਸੰਗਤਾਂ ਹਰ ਰੋਜ ਧਰਨੇ ਵਿਚ ਪਹੁੰਚ ਰਹੀਆ ਹਨ, ਜਿਸ ਵਿਚ ਖ਼ਾਲਸਾ ਪੰਥ ਦੀਆਂ ਸਮੂਹ ਪੰਥਕ ਜਥੇਬੰਦੀਆਂ ਹਾਜਰੀਆ ਲਵਾ ਰਹੀਆ ਹਨ । ਜ਼ਿਲ੍ਹਾ ਪ੍ਰਧਾਨ ਸ. ਸਿੰਗਾਰਾ ਸਿੰਘ ਬਡਲਾ ਅਤੇ ਸ. ਧਰਮ ਸਿੰਘ ਕਲੌੜ ਨੇ ਦਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ 17 ਜੂਨ ਦਿਨ ਐਤਵਾਰ ਨੂੰ ਸਵੇਰੇ 8 ਵਜੇ ਸਮੂਹ ਬਲਾਕ ਪ੍ਰਧਾਨ ਸੰਗਤ ਲੈਕੇ ਬਰਗਾੜੀ ਵਿਖੇ ਜਾਣ ਲਈ ਰੋਸ ਵਜੋ ਇਨਸਾਫ਼ ਮਾਰਚ ਵਿਚ ਸਾਮਿਲ ਹੋਣ । ਆਗੂਆਂ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਨੇ ਇਨ੍ਹਾਂ ਦੋਸ਼ੀਆਂ ਨੂੰ ਐਨਾ ਟਾਈਮ ਕਿਵੇ ਅਤੇ ਕਿਥੇ ਲੁਕੋ ਕੇ ਰਖਿਆ ਹੁਣ ਸ੍ਰੀ ਗੁਰੂ ਗ੍ਰੰਥ ਜੀ ਦਾ ਸਰੂਪ ਵੀ ਇਨ੍ਹਾਂ ਦੋਸ਼ੀਆਂ ਤੋਂ ਬਰਾਮਦ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਅਖੋਤੀ ਬਾਦਲ ਪਰਿਵਾਰ ਅਤੇ ਬਾਦਲ ਦਲ ਨੂੰ ਚਪਣੀ ਵਿਚ ਨਕ ਡੋਬਕੇ ਮਰ ਜਾਣਾ ਚਾਹੀਦਾ ਹੈ । ਇਨ੍ਹਾਂ ਆਗੂਆਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਦੁਲਵਾ, ਗਗਨਦੀਪ ਸਿੰਘ ਬਸੀ ਪਠਾਣਾ, ਬਹਾਦਰ ਸਿੰਘ ਬਸੀ ਪਠਾਣਾ, ਹਰਚੰਦ ਸਿੰਘ ਘੁਮੰਡਗੜ੍ਹ, ਦਰਬਾਰਾ ਸਿੰਘ ਮੰਡੋਫਲ, ਮਨਜੀਤ ਸਿੰਘ ਮਹਦੀਆ, ਸੁਰਿੰਦਰ ਸਿੰਘ ਬੋਰਾ ਸਦਰ-ਏ-ਖ਼ਾਲਿਸਤਾਨ, ਗੁਰਮੁਖ ਸਿੰਘ ਸਮਸਪੁਰ ਆਦਿ ਆਗੂ ਹਾਜ਼ਰ ਸਨ।
– ਪੰਜਾਬ ਟਾਇਮਜ਼

Comments are closed.

COMING SOON .....


Scroll To Top
11