Monday , 23 September 2019
Breaking News
You are here: Home » NATIONAL NEWS » 15 ਜੁਲਾਈ ਨੂੰ ਸ਼੍ਰੀਹਰੀਕੋਟਾ ਤੋਂ ਰਵਾਨਾ ਹੋਵੇਗਾ ਚੰਦਰਯਾਨ–2

15 ਜੁਲਾਈ ਨੂੰ ਸ਼੍ਰੀਹਰੀਕੋਟਾ ਤੋਂ ਰਵਾਨਾ ਹੋਵੇਗਾ ਚੰਦਰਯਾਨ–2

ਚੰਨ ਦੇ ਦੱਖਣੀ ਧਰੂਵ ‘ਤੇ ਉਤਰ ਕੇ ਇਸਰੋ ਨੂੰ ਨਮੂਨਿਆਂ ਦੀ ਵਿਸ਼ਲੇਸ਼ਣ ਰਿਪੋਰਟ ਭੇਜੇਗਾ

ਨਵੀਂ ਦਿੱਲੀ, 12 ਜੂਨ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਜਾਣਕਾਰੀ ਦਿੱਤੀ ਹੈ ਕਿ ਉਹ ਚੰਦਰਯਾਨ–2 ਆਉਂਦੀ 15 ਜੁਲਾਈ ਨੂੰ ਪੁਲਾੜ ‘ਚ ਭੇਜੇਗਾ। ਇਸ ਤੋਂ ਪਹਿਲਾਂ ਇਸਰੋ ਨੇ ਚੰਦਰਯਾਨ–2 ਨੂੰ ਪੁਲਾੜ ਭੇਜਣ ਲਈ ਨਵੀਂ ਮਿਤੀ ਨਿਰਧਾਰਤ ਕੀਤੀ ਸੀ। ਚੰਦਰਯਾਨ–2 ‘ਚ ਭੇਜਿਆ ਜਾ ਰਿਹਾ ਰੋਵਰ 6 ਸਤੰਬਰ ਨੂੰ ਚੰਨ ਦੀ ਸਤ੍ਹਾ ਉੱਤੇ ਉੱਤਰੇਗਾ। ਇੱਥੇ ਵਰਨਣਯੋਗ ਹੈ ਕਿ ਹੁਣ ਤੱਕ ਇਸ ਯਾਨ ਨੂੰ ਪੁਲਾੜ ‘ਚ ਭੇਜਣ ਦਾ ਪ੍ਰੋਗਰਾਮ ਚਾਰ ਵਾਰ ਟਾਲਿਆ ਜਾ ਚੁੱਕਾ ਹੈ। ਇਸ ਨੂੰ ਸ਼੍ਰੀਹਰੀਕੋਟਾ ਤੋਂ ਪੁਲਾੜ ‘ਚ ਭੇਜਿਆ ਜਾਵੇਗਾ। ਇਸਰੋ ਨੇ ਦੱਸਿਆ ਕਿ ਚੰਦਰਯਾਨ–2 ਮੁੱਖ ਤੌਰ ‘ਤੇ ਤਿੰਨ ਹਿੱਸੇ ਹਨ: ਆਰਬਿਟਰ, ਲੈਂਡਰ ਤੇ ਰੋਵਰ। ਆਰਬਿਟਰ ਤੇ ਲੈਂਡਰ ਦੋਵੇਂ ਜੀ.ਐੱਸ.ਐੱਲ.ਵੀ. ਨਾਲ ਜੁੜੇ ਰਹਿਣਗੇ। ਲਾਂਚ ਹੋਣ ਤੋਂ ਬਾਅਦ ਜਦੋਂ ਆਰਬਿਟਰ ਚੰਨ ਦੇ ਪੰਧ ਵਿੱਚ ਪੁੱਜੇਗਾ, ਤਾਂ ਲੈਂਡਰ ਉਸ ਤੋਂ ਵੱਖ ਹੋ ਕੇ ਚੰਨ ਦੇ ਦੱਖਣੀ ਧਰੁਵ ਉੱਤੇ ਪਹਿਲਾਂ ਤੋਂ ਨਿਰਧਾਰਤ ਸਥਾਨ ਉੱਤੇ ਉੱਤਰੇਗਾ। ਇਸ ਤੋਂ ਰੋਵਰ ਇਸ ਵਿੱਚੋਂ ਨਿੱਕਲ ਕੇ ਚੰਨ ਦੀ ਸਤ੍ਹਾ ‘ਤੇ ਜਾ ਕੇ ਨਮੂਨੇ ਇਕੱਠੇ ਕਰੇਗਾ ਅਤੇ ਉਸ ਦਾ ਵਿਸ਼ਲੇਸ਼ਣ ਕਰ ਕੇ ਅੰਕੜੇ ਇਸਰੋ ਨੂੰ ਭੇਜੇਗਾ। ਇਸਰੋ ਚੀਫ ਡਾ. ਕੇ. ਸਿਵਨ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਭਾਰਤ ਦਾ ਚੰਦਰਯਾਨ-2 15 ਜੁਲਾਈ ਨੂੰ ਦੁਪਹਿਰੇ 2.51 ਵਜੇ ਚੰਦਰਮਾ ਲਈ ਟੇਕ-ਆਫ ਕਰੇਗਾ। ਇਸ ਤੋਂ ਪਹਿਲਾਂ ਭਾਰਤੀ ਪੁਲਾੜ ਏਜੰਸੀ ਨੇ ਭਾਰਤ ਦੇ ਪੁਲਾੜ ਮਿਸ਼ਨ ਚੰਦਰਯਾਨ-2 ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਭਾਰਤੀ ਪੁਲਾੜ ਏਜੰਸੀ ਇਸਰੋ 11 ਸਾਲ ਬਾਅਦ ਇੱਕ ਵਾਰੀ ਫਿਰ ਚੰਦਰਮਾ ਦੀ ਸਤ੍ਹਾ ‘ਤੇ ਜਾਣ ਲਈ ਤਿਆਰ ਹੈ। ਦੇਸ਼ ਦੇ ਦੂਸਰੇ ਮੂਨ ਮਿਸ਼ਨ ਚੰਦਰਯਾਨ-2 ‘ਚ ਕਈ ਖਾਸੀਅਤਾਂ ਹਨ। ਚੰਦਰਯਾਨ-2 ‘ਚ ਇੱਕ ਵੀ ਵਿਦੇਸ਼ੀ ਪੇਲੋਡ (ਪੁਲਾੜ ਯਾਨ ਦਾ ਹਿੱਸਾ) ਨਹੀਂ ਹੋਵੇਗਾ। ਮਿਸ਼ਨ ਵਿੱਚ 13 ਭਾਰਤੀ ਪੇਲੋਡ (ਪੁਲਾੜ ਯਾਨ ਦਾ ਹਿੱਸਾ) ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਇੱਕ ਉਪਕਰਨ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਉਲਟ ਭਾਰਤ ਦੇ ਪਹਿਲੇ ਚੰਦਰ ਮਿਸ਼ਨ ਚੰਦਰਯਾਨ-1 ਦੇ ਆਰਬਿਟਰ ‘ਚ 3 ਯੂਰਪੀ ਅਤੇ 2 ਅਮਰੀਕਾ ਦੇ ਪੇਲੋਡਸ ਸਨ। ਇਸਰੋ ਮੁਤਾਬਿਕ ਆਰਬਿਟਰ ਚੰਦਰਮਾ ਦੀ ਸਤ੍ਹਾ ਤੋਂ 100 ਕਿਲੋਮੀਟਰ ਦੀ ਦੂਰੀ ‘ਤੇ ਉਸ ਦਾ ਚੱਕਰ ਲਗਾਉਂਦੇ ਹੋਏ ਵਿਗਿਆਨਕ ਪ੍ਰਯੋਗ ਕਰੇਗਾ। ਲੈਂਡਰ (ਵਿਕਰਮ) ਚੰਦਰਮਾ ਦੇ ਦੱਖਣੀ ਧਰੂਵ ‘ਤੇ ਉਤਰੇਗਾ ਅਤੇ ਰੋਵਰ (ਪ੍ਰਗਿਆਨ) ਆਪਣੀ ਜਗ੍ਹਾ ‘ਤੇ ਪ੍ਰਯੋਗ ਕਰੇਗਾ।

Comments are closed.

COMING SOON .....


Scroll To Top
11