Monday , 23 September 2019
Breaking News
You are here: Home » BUSINESS NEWS » 13 ਜੂਨ ਤੋਂ ਖੇਤੀ ਮੋਟਰਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇਗੀ : ਬਲਦੇਵ ਸਿੰਘ ਸਰਾਂ

13 ਜੂਨ ਤੋਂ ਖੇਤੀ ਮੋਟਰਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇਗੀ : ਬਲਦੇਵ ਸਿੰਘ ਸਰਾਂ

ਰਾਮਾਂ ਮੰਡੀ, 22 ਮਈ (ਰਜਿੰਦਰ ਕਾਂਸਲ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਚੇਅਰਮੈਨ ਇੰਜੀ: ਬਲਦੇਵ ਸਿੰਘ ਸਰਾਂ ਨਾਲ ਹੋਈ ਮੀਟਿੰਗ ਦੌਰਾਨ ਵੱਖ-ਵੱਖ ਬਿਜਲੀ ਸਬੰਧੀ ਆਂਉਦੀਆਂ ਮੁਸ਼ਕਿਲਾਂ ਤੇ ਵਿਚਾਰ-ਵਿਟਾਂਦਰਾ ਕਰਕੇ ਮੌਕੇ ‘ਤੇ ਹੱਲ ਕੱਢਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ‘ਚ 20 ਮੰਗਾਂ ਦਾ ਇੱਕ ਮੰਗ ਪੱਤਰ ਪਾਵਰਕਾਮ ਦੇ ਚੇਅਰਮੈਨ ਨੂੰ ਸੌਂਪਿਆ ਗਿਆ। ਮੀਟਿੰਗ ‘ਚ ਪਾਵਰਕਾਮ ਦੇ ਚੇਅਰਮੈਨ ਸ. ਬਲਦੇਵ ਸਿੰਘ ਸਰਾਂ ਨੇ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ‘ਚ ਬਿਜਲੀ ਸਰਪੱਲਸ ਹੈ ਅਤੇ ਝੋਨੇ ਦੇ ਸੀਜ਼ਨ ਦੌਰਾਨ 13 ਜੂਨ ਤੋਂ ਖੇਤੀ ਮੋਟਰਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਨਿਰਵਿਘਨ ਕਿਸਾਨਾਂ ਨੂੰ ਦਿੱਤੀ ਜਾਵੇਗੀ। ਫੀਡਰ ‘ਚ ਨੁਕਸ ਪੈਣ ਕਾਰਨ ਪਈ ਬਿਜਲੀ ਦੀ ਘਾਟ ਨੂੰ ਅਗਲੇ ਦਿਨ ਵੱਧ ਬਿਜਲੀ ਦੇ ਕੇ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਮੋਟਰ ਕੁਨੈਕਸ਼ਨ 30 ਮੀਟਰ ਤੱਕ ਸ਼ਿਫਟ ਕਰਾਂਉਦਾ ਹੈ ਤਾਂ ਉਸ ਤੋਂ ਮਹਿਕਮਾ ਕੋਈ ਖਰਚਾ ਨਹੀ ਲਵੇਗਾ। ਸ਼ਾਰਟ ਸਰਕਟ ਨਾਲ ਸੜੀਆਂ ਕਣਕ ਦਾ ਪਾਵਰਕਾਮ 12 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਜਲਦ ਤੋਂ ਜਲਦ ਕਿਸਾਨਾਂ ਨੂੰ ਦੇਵੇਗਾ। ਜੇਕਰ ਕਿਸੇ ਵੀ ਖਪਤਕਾਰ ਦੇ 20 ਦਿਨਾਂ ਦੇ ਅੰਦਰ-ਅੰਦਰ ਘਰੇਲੂ ਮੀਟਰ ਨਹੀ ਲਗਦਾ ਤਾਂ 96461-75770 ‘ਤੇ ਵੱਟਸਪ Àਪਰ ਮੈਸਜ਼ ਕੀਤਾ ਜਾਵੇ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਹ ਉਕਤ ਜਾਣਕਾਰੀ ਜਿਲ੍ਹਾ ਬਠਿੰਡਾ ਦੇ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਜ਼ਾਰੀ ਇੱਕ ਬਿਆਨ ਰਾਂਹੀ ਦਿੱਤੀ। ਮੀਟਿੰਗ ਦੌਰਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਮਸ਼ੇਰ ਸਿੰਘ ਘੜੂੰਆਂ, ਅਵਤਾਰ ਸਿੰਘ ਮੇਹਲੋਂ, ਹਰਿੰਦਰ ਸਿੰਘ ਲੱਖੋਵਾਲ, ਜਰਨਲ ਸਕੱਤਰ ਸਰੂਪ ਸਿੰਘ ਸਿੱਧ,ੂ ਸੁਰਜੀਤ ਸਿੰਘ ਹਰੀਏਵਾਲਾ ਆਦਿ ਕਿਸਾਨ ਆਗੂਆਂ ਤੋਂ ਇਲਾਵਾ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਕੀ ਆਰ.ਪੀ ਪਾਂਡਵ, ਡਾਇਰੈਕਟਰ ਕਮਰਸ਼ੀਅਲ À.ਪੀ ਗਰਗ, ਚੀਫ ਪੱਧਰ ਦੇ ਅਧਿਕਾਰੀ ਤੇ ਜਿਲ੍ਹਾ ਬਠਿੰਡਾ ਦੇ ਐੱਸ.ਈ ਜੀਵਨ ਕਾਂਸਲ ਵੀ ਮੌਜੂਦ ਸਨ।

Comments are closed.

COMING SOON .....


Scroll To Top
11