ਹਰਚੋਵਾਲ, 6 ਦਸੰਬਰ (ਪ੍ਰਦੀਪ ਸਿੰਘ)- ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਅਜ ਚਡਾ ਸ਼ੂਗਰ ਮਿਲ ਦੇ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਦੇ ਚਡਾ ਸ਼ੂਗਰ ਮਿਲ ਕਿੜੀ ਅਫ਼ਗਾਨਾ ਦੇ ਚਲਣ ਸਬੰਧੀ ਮੈਨੇਜਮੈਂਟ ਨਾਲ ਰਾਬਤਾ ਕਾਇਮ ਕੀਤਾ ਅਤੇ ਮੈਨੇਜਮੈਂਟ ਵਲੋਂ ਕਿਸਾਨਾਂ ਨੂੰ ਇਹ ਦਿਲਾਸਾ ਦੇ ਕੇ ਤੋਰ ਦਿਤਾ ਗਿਆ ਕਿ 12 ਦਸੰਬਰ ਤਕ ਮਿਲਾਂ ਚਾਲੂ ਹੋਣ ਦੇ ਆਸਾਰ ਹਨ ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਬਾਬਾ ਤਰਨਜੀਤ ਸਿੰਘ ਬਖ਼ਸ਼ੀਸ਼ ਸਿੰਘ ਹਰਵਿੰਦਰ ਸਿੰਘ ਕਾਲਾ ਸਰਪੰਚ ਬਲਕਾਰ ਸਿੰਘ ਫੁਲੜਾ ਬਾਬਾ ਕੰਵਲਜੀਤ ਸਿੰਘ ਪੰਡੋਰੀ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਦਸਿਆ ਕਿ ਮਿਲਾਂ ਲੇਟ ਹੋਣ ਕਾਰਨ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਬਾਰੇ ਦਸਿਆ ਅਤੇ ਉਨ੍ਹਾਂ ਨੇ ਛਿਲਾਈ ਲੇਟ ਹੋਣ ਕਾਰਨ ਛਿਲਾਈ ਦਾ ਰੇਟ ਵਧ ਹੋਣ ਬਾਰੇ ਵੀ ਆਪਣਾ ਦੁਖੜਾ ਸੁਣਾਇਆ ਅਤੇ ਉਨ੍ਹਾਂ ਨੇ ਦਸਿਆ ਕਿ ਜੋ ਤਕਰੀਬਨ 200 ਤੋਂ 250 ਦੇ ਕਰੀਬ ਜੋ ਟਰਾਲੀਆਂ ਗੰਨੇ ਦੀਆਂ ਛਿਲਕੇ ਖੜ੍ਹੀਆ ਹਨ ਉਹ ਦਿਨ ਬਦਿਨ ਸੁਕੀ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਕਰੀਬ 75 ਲਖ ਦਾ ਨੁਕਸਾਨ ਹੋ ਗਿਆ ਹੈ ਉਨ੍ਹਾਂ ਨੇ ਦਸਿਆ ਕਿ ਕਿਸਾਨਾਂ ਵਲੋਂ ਦਿਨ ਰਾਤ ਧਰਨੇ ਪ੍ਰਦਰਸ਼ਨ ਕਰਨ ਕਾਰਨ ਉਨ੍ਹਾਂ ਦੀ ਮਿਹਨਤ ਸਫਲ ਲਿਆਈ ਹੈ ਅਤੇ ਪ੍ਰਾਈਵੇਟ ਮਿਲਾਂ ਨੂੰ ਚੌਖਾ ਫਾਇਦਾ ਹੋਇਆ ਹੈ ਉਨ੍ਹਾਂ ਨੂੰ ਦਸਿਆ ਕਿ ਇਹ ਧਰਨੇ ਕਾਰਨ ਬਹੁਤ ਸਾਰੇ ਕਿਸਾਨਾਂ ਦੀ ਸਿਹਤ ਵੀ ਖਰਾਬ ਹੋਈ ਹੈ ਅਤੇ ਪਰ ਮਿਲ ਮਾਲਕ ਉਨ੍ਹਾਂ ਵਲ ਅਜੇ ਤਕ ਗੌਰ ਨਹੀ ਕਰ ਰਹੇ ਹਨ ਉਨ੍ਹਾਂ ਦਸਿਆ ਕਿ ਜਿਨ੍ਹਾਂ ਮਿਲਾਂ ਮਾਲਕਾਂ ਨੂੰ ਕਰੋੜਾਂ ਰੁਪਏ ਦਾ ਫਾਇਦਾ ਕਰਵਾਇਆ ਹੈ ਉਹ ਮਿਲ ਮਾਲਕ ਕਿਸਾਨਾਂ ਦੀ ਬਾਤ ਨਹੀਂ ਪੁਛ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਮਿਲ ਮਾਲਕਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਹਿਤ ਵਾਸਤੇ ਮਿਲ ਮਾਲਕ ਜਲਦੀ ਤੋ ਜਲਦੀ ਮਿਲਾਂ ਚਾਲੂ ਕਰਨ ਅਤੇ ਤਾਂ ਜੋ ਕਿਸਾਨ ਕਮਾਦ ਦੀ ਫ਼ਸਲ ਵੇਚ ਕੇ ਕਣਕ ਦੀ ਫ਼ਸਲ ਉਗਾ ਸਕਣ।
ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ, ਬਾਬਾ ਤਰਨਜੀਤ ਸਿੰਘ ,ਬਖਸ਼ੀਸ਼ ਸਿੰਘ ਭਿੰਡਰ, ਹਰਵਿੰਦਰ ਸਿੰਘ ਕਾਲਾ, ਲਖਵਿੰਦਰ ਸਿੰਘ ਗੁਰਾਇਆ, ਬਖਸ਼ੀਸ਼ ਸਿੰਘ ਧਕੜ, ਗੁਰਪ੍ਰੀਤ ਸਿੰਘ ਬੇਰੀ, ਜਗਜੀਤ ਸਿੰਘ, ਬਲਦੇਵ ਸਿੰਘ ਮੁੰਨਣ, ਨਤਿੰਦਰ ਸਿੰਘ, ਲਵਪ੍ਰੀਤ ਸਿੰਘ ਘੁੰਮਣ, ਰਜਿੰਦਰ ਸਿੰਘ ਰਾਜੂ ਧਕੜ, ਸਾਹਿਬ ਸਿੰਘ ਕੀੜੀ, ਬਲਕਾਰ ਸਿੰਘ ਸਰਪੰਚ, ਬਖਸ਼ੀਸ਼ ਸਿੰਘ ਕਿੜੀ, ਰਣਜੀਤ ਸਿੰਘ ਰਾਣਾ, ਅਰਵਿੰਦਰ ਸਿੰਘ, ਜੀਤਾ ਕਿੜੀ, ਚਰਨਜੀਤ ਸਿੰਘ ਧਕੜ, ਸਰਬਜੀਤ ਸਿੰਘ ਕਿੜੀ, ਗੁਰਮੀਤ ਸਿੰਘ ਗੋਰਾਇਆ, ਕਸਮੀਰ ਸਿੰਘ ,ਪ੍ਰਗਟ ਸਿੰਘ ਨੰਬਰਦਾਰ, ਬਾਬਾ ਕੰਵਲਜੀਤ ਸਿੰਘ ਪੰਡੋਰੀ, ਬਲਜਿੰਦਰ ਸਿੰਘ ਮਿਸਤਰੀ, ਹਰਦੀਪ ਸਿੰਘ,ਮਨਜਿੰਦਰ ਸਿੰਘ, ਆਦਿ ਹਾਜ਼ਰ ਸਨ