Saturday , 16 February 2019
Breaking News
You are here: Home » Carrier » 11ਵੀਂ-12ਵੀਂ ਦੇ ਇਤਿਹਾਸ ਦੀ ਕਿਤਾਬ ਚੈਪਟਰ ਵਾਈਜ਼ ਹੋਵੇਗੀ ਤਿਆਰ

11ਵੀਂ-12ਵੀਂ ਦੇ ਇਤਿਹਾਸ ਦੀ ਕਿਤਾਬ ਚੈਪਟਰ ਵਾਈਜ਼ ਹੋਵੇਗੀ ਤਿਆਰ

15 ਦਿਨਾਂ ’ਚ ਬੱਚਿਆਂ ਨੂੰ ਮਿਲ ਜਾਵੇਗਾ ਪਹਿਲਾ ਅਧਿਆਇ : ਸੋਨੀ

ਚੰਡੀਗੜ, 5 ਜੁਲਾਈ- ਪੰਜਾਬ ਸਰਕਾਰ ਵਲੋਂ ਰਾਜ ਦੇ ਸਰਕਾਰੀ ਸਕੂਲਾਂ ਵਿਚ 11ਵੀ ਅਤੇ 12ਵੀ ਜਮਾਤ ਵਿਚ ਪੜਦੇ ਵਿਦਿਆਰਥੀਆਂ ਨੂੰ ਇਤਿਹਾਸ ਵਿਸ਼ੇ ਨਾਲ ਸਬੰਧਤ ਪੜ੍ਹਣ ਸਮਗਰੀ ਅਗਲੇ 15 ਦਿਨਾਂ ’ਚ ਅਧਿਆਇ ਅਨੁਸਾਰ ਮੁਹਈਆ ਕਰਵਾਉਣੀ ਸ਼ੁਰੂ ਕਰ ਦਿਤੀ ਜਾਵੇਗੀ।ਵਿਦਿਆਰਥੀਆਂ ਦੇ ਭਵਿਖ ਨੂੰ ਧਿਆਨ ਵਿਚ ਰਖਦੇ ਹੋਏ ਮੀਟਿੰਗ ਵਿਚ ਇਹ ਸਾਂਝੇ ਰੂਪ ਵਿਚ ਫ਼ੈਸਲਾ ਲਿਆ ਗਿਆ ਕਿ ਗਿਆਰਵੀਂ ਅਤੇ ਬਾਰਵੀਂ ਦੇ ਇਤਿਹਾਸ ਦੀ ਕਿਤਾਬ ਚੈਪਟਰ ਵਾਈਜ਼ ਤਿਆਰ ਹੋਵੇਗੀ ਅਤੇ ਇਹ ਚੈਪਟਰ ਨਾਲ ਦੀ ਨਾਲ ਬੋਰਡ ਦੀ ਵੈਬਸਾਈਟ ਉਤੇ ਲੋਡ ਕਰ ਦਿਤਾ ਜਾਵੇਗਾ ਅਤੇ ਪੂਰੀ ਕਿਤਾਬ ਦਸੰਬਰ ਮਹੀਨੇ ਤਕ ਤਿਆਰ ਕਰ ਕੇ ਛਾਪ ਦਿਤੀ ਜਾਵੇਗੀ।
ਇਥੇ ਪੰਜਾਬ ਭਵਨ ਵਿਖੇ ਸਕੂਲ ਸਿਖਿਆ ਸਬੰਧੀ ਕੈਬਨਿਟ ਮੰਤਰੀ ਪੰਜਾਬ ਉਮ ਪ੍ਰਕਾਸ਼ ਸੋਨੀ ਦੀ ਪ੍ਰਧਾਨਗੀ ਹੇਠ ਅਜ ਬੋਰਡ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵਲੋਂ ਇਤਿਹਾਸ ਦੀ ਕਿਤਾਬ ਤਿਆਰ ਕਰਨ ਲਈ ਡਾ ਕਿਰਪਾਲ ਸਿੰਘ ਦੀ ਅਗਵਾਈ ਵਾਲੀ ਕਮੇਟੀ ਦੇ ਮੈਂਬਰ ਡਾ. ਜੇ.ਐਸ. ਗਰੇਵਾਲ, ਡਾ. ਪ੍ਰਿਥੀਪਾਲ ਸਿੰਘ ਕਪੂਰ, ਡਾ. ਇੰਦੂ ਬਾਂਗਾ, ਡਾ. ਬਲਵੰਤ ਸਿੰਘ ਢਿਲੋਂ ਅਤੇ ਇੰਦਰਜੀਤ ਸਿੰਘ ਗੋਗੋਆਨੀ ਹਾਜ਼ਰ ਸਨ। ਮੀਟਿੰਗ ਵਿਚ ਸਕੂਲ ਸਿਖਿਆ ਵਿਭਾਗ ਦੇ ਪ੍ਰਬੰਧਕੀ ਸਕਤਰ ਕ੍ਰਿਸ਼ਨ ਕੁਮਾਰ, ਪੰਜਾਬ ਸਕੂਲ ਸਿਖਿਆ ਬੋਰਡ ਦੇ ਚੈਅਰਮੈਨ ਮ੍ਯਨੋਹਰ ਕਾਂਤ ਕਲੋਹੀਆ, ਡਾਇਰੈਕਟਰ ਜਨਰਲ ਸਕੂਲ ਸਿਖਿਆ ਕਮ ਵਾਈਸ ਚੇਅਰਮੈਨ ਪ੍ਰਸ਼ਾਂਤ ਗੋਇਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਦਿਲੀ ਇਛਾ ਹੈ ਕਿ ਪੰਜਾਬ ਦੇ ਬਚਿਆਂ ਨੂੰ ਆਪਣੇ ਵਿਰਸੇ ਤੋਂ ਸਹੀ ਢੰਗ ਨਾਲ ਜਾਣੂ ਕਰਵਾਇਆ ਜਾਵੇ ਅਤੇ ਇਸ ਮਕਸਦ ਲਈ ਉਨਾਂ ਇਹ ਕਮੇਟੀ ਕਾਇਮ ਕੀਤੀ ਹੈ।
ਮੀਟਿੰਗ ਦੋਰਾਨ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਵਿਸੇਸ਼ ਕਰਕੇ ਸਿਖ ਇਤਿਹਾਸ ਦਾ ਇਸ ਪੂਰੇ ਖਿਤੇ ਉਤੇ ਡੂੰਘਾ ਪ੍ਰਭਾਵ ਹੈ, ਜਿਸ ਨੇ ਇਸ ਖੇਤਰ ਵਿਚ ਬਹੁਤ ਅਹਿਮ ਤਬਦੀਲੀਆਂ ਨੂੰ ਜਨਮ ਦਿਤਾ।ਉਨ੍ਹਾਂ ਕਿਹਾ ਕਿ ਅਜ ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਣਮਤੇ ਇਤਿਹਾਸ ਤੋਂ ਚੰਗੀ ਤਰਾਂ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਆਪਣੇ ਮਹਾਨ ਬਜ਼ੁਰਗਾਂ ਵਰਗੇ ਕਿਰਦਾਰ ਬਣਾ ਸਕਣ।ਕਿਤਾਬ ਦੀ ਰੂਪ ਰੇਖਾ ਬਾਰੇ ਡਾ. ਇੰਦੂ ਬਾਂਗਾ ਨੇ ਕਿਹਾ ਕਿ ਗਿਆਰਵੀ ਅਤੇ ਬਾਰਵੀਂ ਜਮਾਤ ਦੇ ਇਤਿਹਾਸ ਦੀ ਕਿਤਾਬ ਨੂੰ ਤਿਆਰ ਕਰਨ ਸਮੇਂ ਇਸ ਗਲ ਦਾ ਖਿਆਲ ਰਖਿਆ ਜਾਵੇਗਾ ਕਿ ਵਿਦਿਆਰਥੀ ਜਦੋਂ ਪੰਜਾਬ ਦਾ ਇਤਿਹਾਸ ਪੜਨਗੇ ਤਾਂ ਨਾਲ ਹੀ ਉਸ ਅਧਿਆਇ ਵਿਚ ਉਹ ਸਮਕਾਲੀ ਭਾਰਤੀ ਇਤਿਹਾਸ ਤੋਂ ਵੀ ਜਾਣੂ ਹੋਣਗੇ।

Comments are closed.

COMING SOON .....


Scroll To Top
11