Tuesday , 20 November 2018
Breaking News
You are here: Home » BUSINESS NEWS » 108 ਐਂਬੂਲੈਸ ਸੇਵਾ ਮੁਲਾਜ਼ਮ ਅੱਜ ਹੜਤਾਲ ’ਤੇ

108 ਐਂਬੂਲੈਸ ਸੇਵਾ ਮੁਲਾਜ਼ਮ ਅੱਜ ਹੜਤਾਲ ’ਤੇ

ਬੋਹਾ,10 ਜੁਲਾਈ (ਸੰਤੋਖ ਸਾਗਰ)- ਸਿਹਤ ਸਹੁਲਤਾਂ ਨਾਲ ਸਬੰਧਤ 108 ਐਂਬੂਲੈਸ ਸੇਵਾ ਦੇ ਮੁਲਾਜਮ 11 ਜੁਲਾਈ ਨੂੰ ਹੜਤਾਲ ਤੇ ਪਹੁੰਚਕੇ ਪੂਰੇ ਪੰਜਾਬ ਵਿੱਚ 108 ਸੇਵਾ ਠੱਪ ਕਰਨਗੇ।ਜਿਲਾ ਮਾਨਸਾ ਦੇ 108 ਸੇਵਾ ਮੁਲਾਜਮ ਪ੍ਰਧਾਨ ਜਸਵਿੰਦਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਸਾਡੇ 108 ਸੇਵਾ ਕਾਮਿਆਂ ਦੀਆਂ ਹੱਕੀ ਮੰਗਾਂ ਨੂੰ ਲੈਕੇ 11 ਜੁਲਾਈ ਨੂੰ ਪੂਰੇ ਪੰਜਾਬ ਵਿੱਚ ਸਾਡੇ ਮੁਲਾਜਮਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੇ ਮੁਲਾਜਮ ਸਾਥੀਆਂ ਦੀ ਤਨਖਾਹ ਪੀ.ਐਫ ਤੇ ਰੁਕਿਆ ਹੋਇਆ ਇੰਕਰੀਮੈਂਟ ਜਾਰੀ ਨਾਂ ਕੀਤਾ ਅਤੇ ਸਾਡੇ ਮੁਲਾਜਮ ਵੀਰਾਂ ਦੀਆਂ ਨਜਾਇਜ ਬਦਲੀਆਂ ਕੀਤੀਆਂ ਨਾ ਰੋਕੀਆਂ ਗਈਆਂ ਤਾਂ ਇਹ ਹੜਤਾਲ ਅਣਮਿੱਥੇ ਸਮੇਂ ਲਈ ਕੀਤੀ ਜਾਵੇਗੀ। ਇਸ ਮੌਕੇ ਵਿੱਤ ਸਕੱਤਰ ਰਕੇਸ਼ ਕੁਮਾਰ, ਗੁਰਜੰਟ ਸਿੰਘ, ਅਮਨ, ਪੁਨੀਤ, ਜਸਵਿੰਦਰ, ਸੁਰਿੰਦਰ ਸਿੰਘ, ਸੁਨੀਲ ਕੁਮਾਰ, ਜਸਵੀਰ ਸਿੰਘ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11