Wednesday , 3 June 2020
Breaking News
You are here: Home » Editororial Page » 100 ਬੈੱਡ ਦੇ ਆਕਾਸ਼ਦੀਪ ਹਸਪਤਾਲ ਚਲਾਉਣ ਵਾਲੇ ਡਾਕਟਰ ਆਸ਼ੀਸ਼ ਮਾਂ ਦੀ ਪ੍ਰੇਰਨਾ ਨਾਲ ਬਣੇ ਨਿਊਰੋ ਸਰਜਨ

100 ਬੈੱਡ ਦੇ ਆਕਾਸ਼ਦੀਪ ਹਸਪਤਾਲ ਚਲਾਉਣ ਵਾਲੇ ਡਾਕਟਰ ਆਸ਼ੀਸ਼ ਮਾਂ ਦੀ ਪ੍ਰੇਰਨਾ ਨਾਲ ਬਣੇ ਨਿਊਰੋ ਸਰਜਨ

ਅੰਮ੍ਰਿਤਸਰ ਦੀ ਸ਼ਾਨ, ਜਿਨ੍ਹਾਂ ਦੇ ਨਾਲ ਹੈ ਅੰਮ੍ਰਿਤਸਰ

ਡਾਕਟਰ ਆਸ਼ੀਸ਼ ਦੇ ਪਿਤਾ ਵੈਟਰਨਰੀ ਡਾਕਟਰ ਸਨ, ਜਦ ਡਾਕਟਰ ਅਸ਼ੀਸ਼ ਬਚਪਨ ਵਿੱਚ ਆਪਣੇ ਪਿਤਾ ਨੂੰ ਜਾਨਵਰਾਂ ਦਾ ਆਪ੍ਰੇਸ਼ਨ ਕਰਦੇ ਦੇਖਦੇ ਤਾਂ ਉਹ ਬਹੁਤ ਹੀ ਰੋਮਾਂਚਿਤ ਹੋ ਜਾਂਦੇ।15 ਸਾਲ ਦੀ ਉਮਰ ਦੇ ਵਿਚ ਜਦ ਉਨ੍ਹਾਂ ਦੇ ਪਿਤਾ ਤੀਰਥ ਸਿੰਘ ਅਕਾਲ ਚਲਾਣਾ ਕਰ ਗਏ ਕਦ ਮਾਤਾ ਦਰਸ਼ਨਾ ਕੁਮਾਰੀ ਜੋ ਕਿ ਸਰਕਾਰੀ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਰਿਟਾਇਰ ਹੋਏ ਤਾਂ ਉਨ੍ਹਾਂ ਨੇ ਆਪਣੇ ਬੇਟੇ ਅਸੀਸ ਦੇ ਮਨ ਵਿੱਚ ਇਹ ਬਿਠਾ ਦਿੱਤਾ ਕਿ ਉਸ ਨੂੰ ਵੱਡਾ ਹੋ ਕੇ ਪੜ੍ਹ ਲਿਖ ਕੇ ਡਾਕਟਰ ਬਣਨਾ ਹੈ।ਬੱਸ ਫਿਰ ਕੀ ਸੀ ਡਾਕਟਰ ਰਿਸ਼ੀ ਨੇ ਵੱਡਾ ਹੋ ਕੇ ਆਪਣੇ ਦਿਲ ਵਿੱਚ ਇਹ ਧਾਰ ਲਿਆ ਕਿ ਉਹ ਵੱਡਾ ਹੋ ਕੇ ਡਾਕਟਰ ਬਣੇਗਾ ਅਤੇ ਉਸ ਦੇ ਲਈ ਉਸ ਨੇ ਜੀ ਜਾਨ ਦੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਇੱਕ ਦਿਨ ਰੰਗ ਲਿਆਇਆ ਪਰ ਅੱਜ ਸਾਰਿਆਂ ਦੇ ਸਾਹਮਣੇ ਹੈ।ਅਸੀਂ ਗੱਲ ਕਰ ਰਹੇ ਹਾਂ ਮਜੀਠਾ ਰੋਡ ਸਥਿਤ ਅਕਾਸ਼ਦੀਪ ਹਸਪਤਾਲ ਦੇ ਐੱਮ.ਡੀ ਵਿਸ਼ਵ ਪ੍ਰਸਿੱਧ ਨਿਊਰੋ ਸਰਜਨ ਡਾਕਟਰ ਅਸ਼ੀਸ਼ ਕੁਮਾਰ ਦੀ ਜੋ ਅੰਮ੍ਰਿਤਸਰ ਦੀ ਸ਼ਾਨ ਹੈ।
ਡਾਕਟਰ ਅਸ਼ੀਸ਼ ਆਪਣੇ ਮਰੀਜ਼ ਨੂੰ ਬਚਾਉਣ ਦੀ ਖਾਤਰ ਆਪਣੇ ਪੇਸ਼ੇ ਦੇ ਪ੍ਰਤੀ ਪੂਰੀ ਇਮਾਨਦਾਰੀ ਰੱਖਦੇ ਹੋਏ ਉਸਦੀ ਜਾਨ ਬਚਾਉਣ ਦੇ ਲਈ ਆਪਣੀ ਪੂਰੀ ਜਾਨ ਲਗਾ ਦਿੰਦੇ ਹਨ ਡਾਕਟਰ ਲੇਕਿਨ ਇਹ ਵੀ ਸੱਚ ਹੈ ਕਿ ਡਾਕਟਰ ਭਗਵਾਨ ਨਹੀਂ ਹੁੰਦੇ : ਡਾਕਟਰ ਅਸ਼ੀਸ਼ ਕਹਿੰਦੇ ਹਨ ਕਿ ਅੱਜ ਲੋਕਾਂ ਨੂੰ ਡਾਕਟਰਾਂ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ ਲੇਕਿਨ ਲੋਕਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਡਾਕਟਰ ਭਗਵਾਨ ਨਹੀਂ ਹੁੰਦੇ,ਉਹ ਮਰੀਜ਼ ਦੀ ਜਾਨ ਬਚਾਉਣ ਲਈ ਆਪਣੀ ਜਾਨ ਲਗਾ ਦਿੰਦੇ ਹਨ ਲੇਕਿਨ ਬਾਕੀ ਸਭ ਕੁਝ ਉਸ ਭਗਵਾਨ ਹੱਥ ਹੁੰਦਾ ਹੈ।ਡਾਕਟਰ ਅਸੀਸ ਦਾ ਵਿਆਹ 2005 ਡਾ: ਜਤਿੰਦਰ ਕੌਰ ਦੇ ਨਾਲ ਹੋ ਗਈ।
ਇੱਕ ਪਾਸੇ ਉਨ੍ਹਾਂ ਦੀ ਪਤਨੀ ਦਾ ਸਿਜੇਰੀਅਨ ਸੀ ਤੇ ਅਮਰਜੈਂਸੀ ਫੋਨ ਆਇਆ ਕੀ ਮਰੀਜ਼ ਬਹੁਤ ਸੀਰੀਅਸ ਹੈ ਤੋਂ ਡਾਕਟਰ ਅਸੀਸ ਆਪਣੀ ਪਤਨੀ ਨੂੰ ਛੱਡ ਕੇ ਉਸ ਮਰੀਜ਼ ਦਾ ਆਪ੍ਰੇਸ਼ਨ ਕਰਨ ਚਲੇ ਗਏ : ਡਾਕਟਰ ਅਸ਼ੀਸ਼ ਆਪਣੀਆਂ ਪਿਛਲੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਦੱਸਦੇ ਹਨ,ਕਿ ਸਾਲ 2013 ਵਿੱਚ ਉਨ੍ਹਾਂ ਦੇ ਘਰ ਇਕ ਬੇਟੇ ਨੇ ਜਨਮ ਲਿਆ ,ਤੇ ਉਸ ਵੇਲੇ ਉਨ੍ਹਾਂ ਦੀ ਪਤਨੀ ਡਾ: ਜਤਿੰਦਰ ਕੌਰ ਦਾ ਸਿਜੇਰੀਅਨ ਆਪ੍ਰੇਸ਼ਨ ਹੋਣਾ ਸੀ ਅਤੇ ਦੂਸਰੇ ਪਾਸਿਓਂ ਐਮਰਜੈਂਸੀ ਫੋਨ ਆ ਗਿਆ ਕਿ ਮਰੀਜ਼ ਸੀਰੀਅਸ ਹੈ ਅਤੇ ਉਸ ਦਾ ਆਪਰੇਸ਼ਨ ਕਰਨਾ ਪਵੇਗਾ। ਉਹ ਆਪਣੀ ਪਤਨੀ ਡਾ: ਜਤਿੰਦਰ ਕੌਰ ਨੂੰ ਹਸਪਤਾਲ ਵਿੱਚ ਹੀ ਛੱਡ ਕੇ ਮਰੀਜ਼ ਦਾ ਆਪ੍ਰੇਸ਼ਨ ਕਰਨ ਲਈ ਚਲੇ ਗਏ,ਜਦਕਿ ਉਸ ਵੇਲੇ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਮੇਰੇ ਦਿਲ ਵਿੱਚ ਸਾਰੀ ਉਮਰ ਖ਼ਿਆਲ ਰਹੇਗਾ ਕਿ ਦੋਵਾਂ ਬੱਚਿਆਂ ਦੇ ਜਨਮ ਦੇ ਟਾਈਮ ਤੇ ਉਹ ਆਪਣੀ ਪਤਨੀ ਕੋਲ ਨਹੀਂ ਸਨ। ਉਨ੍ਹਾਂ ਕਿਹਾ ਕਿ ਮੇਰੇ ਦਿਲ ਵਿੱਚ ਸਾਰੀ ਉਮਰ ਖ਼ਿਆਲ ਰਹੇਗਾ ਕਿ ਦੋਵਾਂ ਬੱਚਿਆਂ ਦੇ ਜਨਮ ਦੇ ਟਾਈਮ ਤੇ ਉਹ ਆਪਣੀ ਪਤਨੀ ਕੋਲ ਨਹੀਂ ਸਨ।ਇਸੇ ਤਰ੍ਹਾਂ ਹੀ ਜਦ ਉਨ੍ਹਾਂ ਦੀ ਬੇਟੀ ਇਕਾਂਤਿਕਾ 2008 ਵਿੱਚ ਪੈਦਾ ਹੋਈ ਤਾਂ ਡਾਕਟਰ ਅਸ਼ੀਸ਼ ਉਸ ਵੇਲੇ ਵੀ ਆਪਣੀ ਪਤਨੀ ਦੇ ਕੋਲ ਨਹੀਂ ਸੀ ਕਿਉਂਕਿ ਉਸਨੇ ਉਨ੍ਹਾਂ ਨੂੰ ਐੱਮ ਸੀ ਐੱਚ ਵਿੱਚ ਪਹਿਲ ਸਾਲ ਸੀ ਤੇ ਉਨ੍ਹਾਂ ਨੂੰ ਉਸ ਵੇਲੇ ਛੁੱਟੀ ਨਹੀਂ ਮਿਲੀ।
ਮਰੀਜ਼ਾਂ ਨਾਲ ਵਧੀਆ ਸਬੰਧ ਅਤੇ ਤਾਲਮੇਲ ਜ਼ਰੂਰੀ : ਉਨ੍ਹਾਂ ਦੇ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਲਈ ਡਾਕਟਰ ਨਾਲ ਵਧੀਆ ਸਬੰਧ ਸਥਾਪਤ ਕਰਨ ਲਈ ਵਿਭਾਗ ਬਣਾਇਆ ਹੋਇਆ ਹੈ।ਡਾਕਟਰ ਅਸ਼ੀਸ਼ ਕਹਿੰਦੇ ਨੇ ਉਨ੍ਹਾਂ ਦੀ ਹਰ ਵੇਲੇ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਜੋ ਕੋਈ ਵੀ ਇਲਾਜ ਕਰਵਾਉਣਾ ਆਵੇ ਤਾਂ ਉਹ ਇਲਾਜ ਕਰਾਉਣ ਤੋਂ ਬਾਅਦ ਪੂਰੀ ਤਸੱਲੀ ਨਾਲ ਆਪਣੇ ਘਰ ਜਾ ਸਕੇ। ਡਾਕਟਰ ਅਸ਼ੀਸ਼ ਪਹਿਲਾਂ ਆਪ੍ਰੇਸ਼ਨ ਕਰਕੇ ਹੋਏ ਸਨ ਰੋਮਾਂਚਿਤ : ਡਾਕਟਰ ਅਸ਼ੀਸ਼ ਦੱਸਦੇ ਹਨ ਕਿ ਉਨ੍ਹਾਂ ਨੇ 1997-2002 ਵਿੱਚ ਆਪਣੀ ਐੱਮ ਬੀ ਬੀ ਐੱਸ ਦੀ ਪੜ੍ਹਾਈ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਪੂਰੀ ਕੀਤੀ।ਡਾਕਟਰ ਸੁਰਿੰਦਰ ਗੁਪਤਾ ਉਨ੍ਹਾਂ ਦੇ ਟੀਚਰ ਸਨ, ਉਸ ਤੋਂ ਬਾਅਦ ਵੈਸਟ ਬੰਗਾਲ ਵਿੱਚ ਪੀ.ਜੀ.ਆਈ ਤੋ ਨਿਊਰੋ ਸਰਜਰੀ ਵਿੱਚ ਐੱਮ ਸੀ ਐੱਚ ਕੀਤੀ। ਡਾਕਟਰ ਅਸ਼ੀਸ ਨੂੰ ਆਪਣੇ ਬਲਬੂਤੇ ਤੇ ਪਹਿਲਾਂ ਅਪਰੇਸ਼ਨ 2006 ਵਿੱਚ ਕਰਨ ਦਾ ਮੌਕਾ ਮਿਲਿਆ,ਜਦ ਉਹ ਸੰਤ ਰਸੀਲਾ ਰਾਮ ਚੈਰੀਟੇਬਲ ਹਸਪਤਾਲ ਸੈਦਪੁਰ ਵਿੱਚ ਕੰਮ ਕਰਦੇ ਸਨ।ਡਾਕਟਰ ਅਸ਼ੀਸ਼ ਕਹਿੰਦੇ ਹਨ ਕਿ ਉਨ੍ਹਾਂ ਨੂੰ ਅੱਜ ਵੀ ਯਾਦ ਹੈ ਜਦੋਂ ਉਨ੍ਹਾਂ ਨੇ ਪਹਿਲਾਂ ਆਪ੍ਰੇਸ਼ਨ ਕਰਨਾ ਸੀ ਉਨ੍ਹਾਂ ਦੇ ਪਹਿਲੇ ਆਪਰੇਸ਼ਨ ਦੀ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਏਨੀ ਖੁਸ਼ੀ ਮਹਿਸੂਸ ਹੋਈ ਜਿਸ ਨੂੰ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ। 7 ਸਾਲ ਤੱਕ ਐੱਸ ਜੀ ਆਰ ਡੀ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ ਤੇ ਬਾਅਦ ਵਿੱਚ ਆਪਣਾ ਹਸਪਤਾਲ ਖੋਲ੍ਹਿਆ। ਡਾਕਟਰ ਅਸ਼ੀਸ਼ ਸੱਤ ਸਾਲ ਤੱਕ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ।।2008 ਵਿੱਚ ਉਨ੍ਹਾਂ ਨੇ ਆਪਣਾ ਏਕ ਨੂਰ ਹਸਪਤਾਲ ਖੋਲ੍ਹਿਆ। ਲੇਕਿਨ ਇਸ ਦੌਰਾਨ ਦੌਰਾਨ ਵੀ ਡਾਕਟਰ ਅਸ਼ੀਸ਼ ਐੱਸ ਜੀ ਆਰ ਡੀ ਵਿੱਚ ਨੌਕਰੀ ਕਰਦੇ ਰਹੇ।।ਸਾਲ 2014 ਵਿੱਚ ਉਨ੍ਹਾਂ ਨੇ ਮਜੀਠਾ ਰੋਡ ਤੇ ਆਕਾਸ਼ ਦੇ ਹਸਪਤਾਲ ਖੋਲ੍ਹਿਆ। ਡਾਕਟਰ ਆਸ਼ੀਸ਼ ਨੇ ਕਿਹਾ ਕਿ ਸਿਰਫ ਉਨ੍ਹਾਂ ਦਾ ਇੱਕ ਐਸਾ ਹਸਪਤਾਲ ਹੈ ਜੋ ਨਿਊਰੋ ਸਪੈਸ਼ਲਿਟੀ ਹੈ ਜਿਸ ਵਿੱਚ 100 ਬੈੱਡ ਹਨ। ਆਕਾਸ਼ ਦੀ ਹਸਪਤਾਲ ਵਿੱਚ ਐਮ ਆਰ ਆਈ ਸੀਟੀ ਸਕੈਨ ਤੋਂ ਇਲਾਵਾ ਆਕਾਸ਼ ਦੇਵ ਹਸਪਤਾਲ ਵਿੱਚ ਆਪਣੇ ਕੈਥ ਲੈਬ ਵੀ ਹੈ। ਮਜੀਠਾ ਰੋਡ ਸਥਿਤ ਅਕਾਸ਼ਦੀਪ ਹਸਪਤਾਲ ਦੇ ਡਾਕਟਰ ਵਿਸ਼ਵ ਪ੍ਰਸਿੱਧ ਨਿਊਰੋ ਸਰਜਨ ਡਾ ਆਸ਼ੀਸ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਸਪਤਾਲ ਦੇ ਵਿੱਚੋਂ ਕੋਈ ਵੀ ਮਰੀਜ਼ ਮਾਯੂਸ ਹੋ ਕੇ ਨਾ ਜਾਵੇ ਕਈ ਵਾਰੀ ਲੋੜਵੰਦ ਮਰੀਜ਼ਾਂ ਦਾ ਕਰਜ਼ੇ ‘ਤੇ ਵੀ ਇਲਾਜ ਅਤੇ ਅਪ੍ਰੇਸ਼ਨ ਕਰ ਦਿੰਦੇ ਹਨ। ਕਹਿੰਦੇ ਹਨ ਇਹ ਦਾਤ ਸਭ ਉਸ ਪ੍ਰਮਾਤਮਾ ਦੀ ਦਿੱਤੀ ਹੋਈ ਹੈ ਅਤੇ ਮੇਰੀ ਮਾਂ ਦੇ ਆਸ਼ੀਰਵਾਦ ਦਾ ਨਤੀਜਾ ਹੈ ਜੋ ਮੈਂ ਅੱਜ ਇਸ ਮੁਕਾਮ ‘ਤੇ ਪਹੁੰਚਿਆ ਹਾਂ।।

Comments are closed.

COMING SOON .....


Scroll To Top
11