Thursday , 19 July 2018
Breaking News
You are here: Home » HEALTH » 10 ਕਿਲੋ ਭੁੱਕੀ ਸਮੇਤ ਇੱਕ ਕਾਬੂ

10 ਕਿਲੋ ਭੁੱਕੀ ਸਮੇਤ ਇੱਕ ਕਾਬੂ

ਬਰੇਟਾ, 12 ਜਨਵਰੀ (ਨਛੱਤਰ ਸਿੰਘ ਕਾਹਨਗੜ੍ਹ)- ਸਥਾਨਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਪਾਲਾ ਸਿੰਘ, ਹ੍ਯੈੱਡ ਕਾਂਸਟੇਬਲ ਸੁਖਪਾਲ ਸਿੰਘ, ਪ੍ਰਗਟ ਸਿੰਘ, ਜਸਵੀਰ ਸਿੰਘ ਅਤੇ ਰਾਜੇਸ਼ ਕੁਮਾਰ ਵੱਲੋਂ ਗਸ਼ਤ ਦੌਰਾਨ ਕਾਹਨਗੜ੍ਹ-ਕਾਲੀਆ ਸੜਕ ਵਿਚਕਾਰ ਖਾਲ਼ੇ ਤੇ ਇੱਕ ਵਿਅਕਤੀ ਜੋਸ਼ੀ ਸਿੰਘ ਦੇ ਕਬਜ਼ੇ ਵਿੱਚੋਂ ਇੱਕ ਗੱਟੇ ਵਿੱਚ ਪਾਈ ਹੋਈ 10 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਉਸ ਵਿਰੁੱਧ ਐਨ.ਡੀ.ਪੀ.ਐਸ. ਐਕਟ 15/61/85 ਅਧੀਨ ਕਾਰਵਾਈ ਕੀਤੇ ਜਾਣ ਦਾ ਸਮਾਚਾਰ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ੍ਰ. ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਹਰਿਆਣੇ ਵੱਲੋਂ ਇੱਧਰ ਅਜਿਹੇ ਨਸ਼ੇ ਆਉਣ ਤੋਂ ਰੋਕਣ ਲਈ ਖਾਸ ਨਿਗਾਹ ਰੱਖੀ ਹੋਈ ਹੈ ਅਤੇ ਕਿਸੇ ਵੀ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ।

 

Comments are closed.

COMING SOON .....
Scroll To Top
11