Monday , 23 September 2019
Breaking News
You are here: Home » HEALTH » 10ਵੇਂ ਖੂਨਦਾਨ ਕੈਂਪ ‘ਚ 173 ਖੂਨਦਾਨੀਆਂ ਵੱਲੋਂ ਖੂਨਦਾਨ

10ਵੇਂ ਖੂਨਦਾਨ ਕੈਂਪ ‘ਚ 173 ਖੂਨਦਾਨੀਆਂ ਵੱਲੋਂ ਖੂਨਦਾਨ

ਮੋਰਿੰਡਾ, 16 ਜੂਨ (ਹਰਜਿੰਦਰ ਸਿੰਘ ਛਿੱਬਰ)- ਨਜ਼ਦੀਕੀ ਪਿੰਡ ਸਹੇੜ੍ਹੀ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਬਾਦ ਸਦਕਾ 10ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੇਵਿੰਦਰ ਸਿੰਘ ਮੋਰਿੰਡਾ ਨੇ ਦੱਸਿਆ ਕਿ ਇਸ ਵਿਸ਼ਾਲ ਖੂਨਦਾਨ ਕੈਂਪ ਦਾ ਉਦਘਾਟਨ ਬ੍ਰਾਂਚ ਦੇ ਪੁਰਾਤਮ ਮਹਾਤਮਾ ਪਾਲ ਸਿੰਘ ਨਿਰੰਕਾਰੀ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਧੰਨਵਾਦ ਕਰਦਿਆਂ ਕੀਤਾ। ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ ਪੀ.ਜੀ.ਆਈ. ਚੰਡੀਗੜ੍ਹ ਅਤੇ ਸਿਵਲ ਹਸਪਤਾਲ ਰੂਪਨਗਰ ਦੇ ਬਲੱਡ ਬੈਂਕ ਦੇ ਮਾਹਿਰ ਡਾਕਟਰਾਂ ਵੱਲੋਂ 12 ਬੀਬੀਆਂ ਸਮੇਤ 173 ਸ਼ਰਧਾਲੂਆਂ ਤੋਂ ਖੂਨ ਇਕੱਤਰ ਕੀਤਾ। ਇਸ ਮੌਕੇ ਰੋਪੜ ਖੇਤਰ ਦੇ ਖੇਤਰੀ ਸੰਚਾਲਕ ਪ੍ਰਦੀਪ ਕੁਮਾਰ ਨਿਰੰਕਾਰੀ ਨੇ ਦੱਸਿਆ ਕਿ ਨਿਰੰਕਾਰੀ ਇੱਕ ਅਧਿਆਤਮਕ ਮਿਸ਼ਨ ਹੈ ਜੋ ਮਾਨਵ ਨੂੰ ਮਾਨਵ ਨਾਲ ਸਿਰਫ਼ ਪਿਆਰ ਨਾਲ ਹੀ ਨਹੀਂ ਬਲਕਿ ਖੂਨਦਾਨ ਨਾਲ ਵੀ ਜੋੜਦਾ ਹੈ। ਉਨ੍ਹਾਂ ਕਿਹਾ ਕਿ ਸੰਤ ਨਿਰੰਕਾਰੀ ਚੈਰੀਟੇਬਲ ਫ਼ਾਊਂਡੇਸ਼ਨ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਖੂਨਦਾਨ, ਸਫ਼ਾਈ ਅਭਿਆਨ ਚਲਾ ਕੇ ਅਤੇ ਪੌਦੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਨਾਲ ਨਾਲ ਹੋਰ ਬਹੁਤ ਸਾਰੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੱਡਾ ਯੋਗਦਾਨ ਪਾ ਕੇ ਸਹਿਯੋਗ ਪਾ ਰਿਹਾ ਹੈ। ਇਸ ਖੂਨਦਾਨ ਕੈਂਪ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨਾ ਅਤੇ ਖੂਨਦਾਨੀਆਂ ਸਮੇਤ ਸ਼ਹਿਰ ਅਤੇ ਪਿੰਡਾਂ ਤੋਂ ਆਏ ਪਤਵੰਤਿਆਂ ਦਾ ਸਥਾਨਕ ਬ੍ਰਾਂਚ ਮੁੱਖੀ ਇੰਦਰ ਮੋਹਨ ਗੁਲਾਟੀ ਨੇ ਧੰਨਵਾਦ ਕੀਤਾ। ਇਸ ਮੌਕੇ ਅਮਰਜੀਤ ਸਿੰਘ ਸੰਚਾਲਕ ਅਤੇ ਗੁਰਪ੍ਰੀਤ ਸਿੰਘ ਸਿੱਖਿਅਕ ਨੇ ਅਪਣੀ ਪੂਰੀ ਟੀਮ ਸਮੇਤ ਕੈਂਪ ਨੂੰ ਸਫ਼ਲ ਕਰਨ ‘ਚ ਭਰਪੂਰ ਸਹਿਯੋਗ ਦਿੱਤਾ।

Comments are closed.

COMING SOON .....


Scroll To Top
11