Tuesday , 19 February 2019
Breaking News
You are here: Home » BUSINESS NEWS » 1 ਲੱਖ 10 ਹਜ਼ਾਰ 60 ਰੁਪਏ, 9 ਮੋਬਾਇਲ ਫ਼ੋਨ, 1 ਹੋਟਸਪੋਟ, 1 ਐਲ.ਈ.ਡੀ, 1 ਸੈਟ ਟਾਪ ਬੌਕਸ, 1 ਲੈਪਟਾਪ ਅਤੇ 2 ਇਨੋਵਾ ਗੱਡੀਆਂ ਬਰਾਮਦ

1 ਲੱਖ 10 ਹਜ਼ਾਰ 60 ਰੁਪਏ, 9 ਮੋਬਾਇਲ ਫ਼ੋਨ, 1 ਹੋਟਸਪੋਟ, 1 ਐਲ.ਈ.ਡੀ, 1 ਸੈਟ ਟਾਪ ਬੌਕਸ, 1 ਲੈਪਟਾਪ ਅਤੇ 2 ਇਨੋਵਾ ਗੱਡੀਆਂ ਬਰਾਮਦ

ਲੁਧਿਆਣਾ, 10 ਜੁਲਾਈ (ਅੰਮ੍ਰਿਤਪਾਲ ਸਿੰਘ ਸੋਨੂੰ, ਮਨੌਜ ਸ਼ਰਮਾ)- ਲੁਧਿਆਣਾ ਪੁਲਸ ਕਮਿਸਨਰ ਵਲੋਂ ਦਿਤੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰਖਦੇ ਹੋਏ ਕ੍ਰਿਕਟ ਮੈਚਾਂ ਉਪਰ ਬੁਕੀਆਂ ਵਲੋਂ ਲਗਾਏ ਜਾ ਰਹੇ ਦੜਾ ਸਟਾ ਸਬੰਧੀ ਕਾਰਵਾਈ ਕਰਦੇ ਹੋਏ ਕ੍ਰਾਈਮ ਬਰਾਂਚ-1 ਦੀ ਪੁਲਸ ਨੇ 4 ਬੁਕੀਜ਼ ਨੂੰ 1 ਲਖ 10 ਹਜ਼ਾਰ 60 ਰੁਪਏ, 9 ਮੋਬਾਇਲ ਫ਼ੋਨ, 1 ਹੋਟਸਪੋਟ, 1 ਐਲ.ਈ.ਡੀ, 1 ਸੈਟ ਟਾਪ ਬੌਕਸ, 1 ਲੈਪਟਾਪ ਅਤੇ 2 ਇਨੋਵਾ ਗਡੀਆਂ ਸਮੇਤ ਕਾਬੂ ਕਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ।ਕਾਬੂ ਕੀਤੇ ਗਏ ਬੁਕੀਜ਼ ਦੀ ਪਹਿਚਾਣ ਮੁਕੇਸ਼ ਕੁਮਾਰ ਪੁਤਰ ਰੋਸ਼ਨ ਲਾਲ ਵਾਸੀ ਲਾਜਪਤ ਨਗਰ, ਨੇੜੇ ਮਿਡਾ ਚੌਂਕ, ਪ੍ਰਦੀਪ ਕੁਮਾਰ ਉਰਫ ਪਪਾ ਪੁਤਰ ਕਵਰ ਚੰਦ ਵਾਸੀ ਜਨਕਪੁਰੀ, ਵਿਨੋਦ ਕੁਮਾਰ ਪੁਤਰ ਰਮੇਸ਼ ਕੁਮਾਰ ਵਾਸੀ ਟਰੰਕਾ ਵਾਲਾ ਚੌਂਕ, ਗੋਕਲ ਰੋਡ ਅਤੇ ਹਰਜੀਤ ਸਿੰਘ ਪੁਤਰ ਦਲਜੀਤ ਸਿੰਘ ਵਾਸੀ ਮਾਡਲ ਗ੍ਰਾਮ ਲੁਧਿਆਣਾ ਦੇ ਰੂਪ ਵਿਚ ਹੋਈ ਹੈ। ਕੇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਤਪਾਲ ਸਿੰਘ ਨੇ ਦਸਿਆ ਕਿ ਮੁਖਬਰ ਪਾਸੋ ਇਤਲਾਹ ਮਿਲੀ ਕਿ ਫਿਰੋਜਗਾਂਧੀ ਮਾਰਕੀਟ ਵਿਖੇ ਕੇ-10 ਟਾਵਰ ਦੇ ਦਫਤਰ ਨੰਬਰ 505 ਵਿਚ ਟੀ-20 ਮੈਚਾਂ ਉਪਰ ਦੜਾ ਸਟਾ ਲਗਾ ਰਹੇ ਹਨ। ਜਿਸਤੇ ਏ.ਐਸ.ਆਈ ਰਾਮਪਾਲ ਨੇ ਆਪਣੇ ਸਾਥੀਆਂ ਸਮੇਤ ਮੌਕੇ ਤੇ ਰੇਡ ਕਰਕੇ ਉਕਤ ਮੁਲਜਮਾਂ ਨੂੰ ਮੈਚਾਂ ਉਪਰ ਦੜਾ ਸਟਾ ਲਗਾਉਂਦੇ ਹੋਏ ਰੰਗੇ ਹਥੀ ਕਾਬੂ ਕਰ ਲਿਆ। ਪੁਛਗਿਛ ਦੌਰਾਨ ਮੁਲਜਮਾਂ ਨੇ ਦਸਿਆ ਕਿ ਉਹ ਕਰੀਬ 1 ਸਾਲ ਤੋਂ ਇਹ ਨਜ਼ਾਇਜ ਦੜੇ ਸਟੇ ਦਾ ਕਾਰੋਬਾਰ ਕਰਦੇ ਆ ਰਹੇ ਸਨ। ਜਿਨ੍ਹਾਂ ਦਾ ਕਿੰਗ ਪਿੰਗ ਮੁਕੇਸ਼ ਕੁਮਾਰ ਹੈ। ਉਕਤ ਦੋਸ਼ੀਆਂ ਨੂੰ ਬੀਤੇ ਐਤਵਾਰ ਨੂੰ ਜਿੰਵਾਬਵੇ ਅਤੇ ਆਸਟ੍ਰੇਲੀਆ ਵਿਚਕਾਰ ਚਲ ਰਹੇ ਟੀ-20 ਮੈਚ ਉਪਰ ਮੋਬਾਇਲ ਅਤੇ ਲੈਪਟਾਪ ਦੇ ਜਰੀਏ ਜੂਆ, ਦੜਾ ਸਟਾ ਅਤੇ ਸ਼ਰਤਾਂ ਲਗਾ ਰਹੇ ਸਨ। ਜਿਨ੍ਹਾਂ ਨੂੰ ਕਾਬੂ ਕਰਕੇ ਮੁਕਦਮਾ ਨੰਬਰ 233 ਧਾਰਾ 420,467,468,471,120-ਬੀ ਅਤੇ 13 ਏ-3-67 ਐਕਟ ਦੇ ਤਹਿਤ ਥਾਣਾ ਡਵੀਜ਼ਨ ਨੰਬਰ 5 ਵਿਖੇ ਦਰਜ ਕਰ ਦਿਤਾ ਹੈ। ਮੁਲਜਮਾਂ ਦਾ ਅਦਾਲਤ ਪਾਸੋ ਰਿਮਾਂਡ ਹਾਸਿਲ ਕਰਕੇ ਹੋਰ ਮੁਢਲੀ ਪੁਛ-ਗਿਛ ਕੀਤੀ ਜਾਵੇਗੀ ਤੇ ਇਹਨਾਂ ਦੇ ਬਾਕੀ ਸਾਥੀਆਂ ਬਾਰੇ ਪਤਾ ਕੀਤਾ ਜਾਵੇਗਾ।

Comments are closed.

COMING SOON .....


Scroll To Top
11