Sunday , 15 December 2019
Breaking News
You are here: Home » BUSINESS NEWS » 1 ਕਿੱਲੋ ਅਫੀਮ ਸਮੇਤ 2 ਨਸ਼ਾ ਤਸਕਰ ਕਾਬੂ

1 ਕਿੱਲੋ ਅਫੀਮ ਸਮੇਤ 2 ਨਸ਼ਾ ਤਸਕਰ ਕਾਬੂ

ਲੁਧਿਆਣਾ, 11 ਅਕਤੂਬਰ (ਜਸਪਾਲ ਅਰੋੜਾ)-ਮੁੰਡੀਆ ਚੌਕੀ ਦੀ ਪੁਲਸ ਪਾਰਟੀ ਨੇ ਆਪਣੇ ਇਲਾਕੇ ‘ਚ ਨਾਕੇਬੰਦੀ ਦੌਰਾਨ ਸਕੂਟਰ ਸਵਾਰ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 1 ਕਿਲੋ ਅਫੀਮ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਏ ਡੀ ਸੀ ਪੀ 4 ਅਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਏ ਸੀ ਪੀ ਵੈਭਵ ਸਹਿਗਲ ਥਾਣਾ ਜਮਾਲਪੁਰ ਮੁਖੀ ਹਰਜਿੰਦਰ ਸਿੰਘ ਅਗਵਾਈ ਵਾਲੀ ਟੀਮ ਦੇ ਮੁੰਡੀਆ ਚੌਕੀ ਮੁਖੀ ਸਬ ਇੰਸਪੈਕਟਰ ਹਰਭਜਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਸਕੂਟਰ ਸਵਾਰ 2 ਨਸ਼ਾ ਤਸਕਰ ਭਾਰੀ ਮਾਤਰਾ ਨਸ਼ਾ ਤਸਕਰੀ ਕਰਕੇ ਰੇਲਵੇ ਸਟੇਸ਼ਨ ਸਾਹਨੇਵਾਲ ਤੋਂ ਓਹਨਾ ਦੇ ਇਲਾਕੇ ਮੁੰਡੀਆਂ ਕਲਾ ਵੱਲ ਨੂੰ ਆ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਮੁੰਡੀਆ ਕੱਟ ਤੇ ਨਾਕੇਬੰਦੀ ਕਰਕੇ ਸਕੂਟਰ ਸਵਾਰ 2 ਤਸਕਰਾਂ ਨੂੰ ਕਾਬੂ ਕਰ ਲਿਆ ਅਤੇ ਓਹਨਾ ਦੀ ਤਲਾਸ਼ੀ ਦੌਰਾਨ ਓਹਨਾ ਦੇ ਕਬਜ਼ੇ ਵਿਚੋਂ 1 ਕਿਲੋ ਅਫੀਮ ਬਰਾਮਦ ਕਰ ਲਈ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਬਸਤੀ ਜੋਧੇਵਾਲ ਅਟੱਲ ਨਗਰ ਨਿਵਾਸੀ ਅਵਦੇਸ਼ ਕੁਮਾਰ , ਸੁਬਾਸ਼ ਨਗਰ ਨਿਵਾਸੀ ਜੀਵਨ ਲਾਲ ਵਜੋਂ ਹੋਈ ਪੁਲਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਜ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕੀਤਾ ਅਤੇ ਓਹਨਾ ਦਾ ਰਿਮਾਂਡ ਹਾਸਿਲ ਕਰਕੇ ਉਹਨਾਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Comments are closed.

COMING SOON .....


Scroll To Top
11